Monday, May 19, 2025
spot_img
spot_img
spot_img
spot_img

Nurpur Jattan ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਦੀ Advocate Dhami ਨੇ ਕੀਤੀ ਸਖਤ ਨਿੰਦਾ

ਯੈੱਸ ਪੰਜਾਬ
ਅੰਮ੍ਰਿਤਸਰ, 18 ਅਪ੍ਰੈਲ, 2025

ਗੜ੍ਹਸ਼ੰਕਰ ਨੇੜੇ ਪਿੰਡ Nurpur Jattan ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਦੀ ਘਟਨਾ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ Harjinder Singh Dhami ਨੇ ਕਿਹਾ ਕਿ Punjab ਸਰਕਾਰ ਦੀ ਨਾਕਾਮੀ ਕਾਰਨ ਗੈਰ ਸਮਾਜਿਕ ਅਨਸਰਾਂ ਦੇ ਹੌਸਲੇ ਵਧੇ ਹੋਏ ਹਨ ਅਤੇ ਅਜਿਹੀਆਂ ਘਟਨਾਵਾਂ ਵਾਪਰ ਰਹੀਆਂ ਹਨ।

ਐਡਵੋਕੇਟ Dhami ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਸਾਨੂੰ ਜੀਵਨ ਦੀ ਅਗਵਾਈ ਦਿੰਦੇ ਹਨ, ਜਿਨ੍ਹਾਂ ਦੇ ਸਤਿਕਾਰ ਅਤੇ ਮਰਯਾਦਾ ਨੂੰ ਕਾਇਮ ਰੱਖਣਾ ਅਤੇ ਗੁਰੂ ਘਰਾਂ ਦੀ ਚੇਤੰਨ ਹੋ ਕੇ ਸੇਵਾ ਸੰਭਾਲ ਪ੍ਰਬੰਧਕਾਂ ਤੇ ਸੰਗਤਾਂ ਦੀ ਜੁੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਕੁੱਝ ਗੁਰਦੁਆਰਾ ਕਮੇਟੀਆਂ ਦੀ ਲਾਪਰਵਾਹੀ ਨਾਲ ਅਜਿਹੀਆਂ ਦੁਖਦਾਈ ਘਟਨਾਵਾਂ ਵਾਪਰਦੀਆਂ ਹਨ, ਜਿਸ ਨਾਲ ਸਮੁੱਚੇ ਸਿੱਖ ਜਗਤ ਦੀਆਂ ਭਾਵਨਾਵਾਂ ਨੂੰ ਠੇਸ ਪੁੱਜਦੀ ਹੈ।

ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਅੱਜ ਪਿੰਡਾਂ/ ਸ਼ਹਿਰਾਂ ਦੇ ਹਰ ਮਹੱਲੇ ਵਿੱਚ ਕਈ ਗੁਰਦੁਆਰਾ ਸਾਹਿਬ ਬਣੇ ਹਨ, ਪਰੰਤੂ ਸਾਂਭ ਸੰਭਾਲ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ।

ਉਨ੍ਹਾਂ ਕਿਹਾ ਕਿ ਚਾਹੀਦਾ ਤਾਂ ਇਹ ਹੈ ਕਿ ਹਰ ਪਿੰਡ ਵਿੱਚ ਕੇਵਲ ਇੱਕ ਗੁਰਦੁਆਰਾ ਸਾਹਿਬ ਹੋਏ ਅਤੇ ਸਾਰੀ ਸੰਗਤ ਰਲ ਕੇ ਪ੍ਰਬੰਧ ਵਿਚ ਸਹਿਯੋਗੀ ਬਣੇ।

ਉਨ੍ਹਾਂ ਕਿਹਾ ਕਿ ਜੇਕਰ ਇੱਕ ਪਿੰਡ ਵਿੱਚ ਇੱਕ ਹੀ ਗੁਰਦੁਆਰਾ ਸਾਹਿਬ ਹੋਵੇਗਾ ਤਾਂ ਸਾਰਾ ਪਿੰਡ ਰਲ ਕੇ ਪ੍ਰਬੰਧ ਨੂੰ ਬੇਹਤਰ ਅਤੇ ਪਹਿਰੇਦਾਰੀ ਲਾਜ਼ਮੀ ਬਣਾ ਸਕਦਾ ਹੈ।

ਇਸ ਵਾਸਤੇ ਸਾਂਝੇ ਉਦਮ ਤਹਿਤ ਕੰਮ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਸੰਗਤ ਨੂੰ ਗੁਰੂ ਘਰਾਂ ਲਈ ਪਹਿਰੇਦਾਰੀ ਵਾਸਤੇ ਸੁਹਿਰਦ ਪਹੁੰਚ ਅਪਣਾਉਣ ਦੀ ਅਪੀਲ ਕਰਦਿਆਂ ਇਹ ਯਕੀਨੀ ਬਣਾਉਣ ਲਈ ਕਿਹਾ ਕਿ ਪਿੰਡਾਂ ਅੰਦਰ ਸੇਵਾ ਭਾਵਨਾ ਵਾਲੇ ਗੁਰਸਿੱਖਾਂ ਦੀਆਂ ਕਮੇਟੀਆਂ ਸਥਾਪਿਤ ਕਰਨ ਦੀ ਪਹਿਲਕਦਮੀ ਕੀਤੀ ਜਾਵੇ ਤਾਂ ਜੋ ਅਜਿਹੀਆਂ ਘਟਨਾਵਾਂ ਦਾ ਦੁੱਖ ਨਾ ਸਹਿਣਾ ਪਵੇ। ਐਡਵੋਕੇਟ ਧਾਮੀ ਨੇ ਅਮਨ ਕਾਨੂੰਨ ਦੀ ਨਿਘਰਦੀ ਹਾਲਤ ਲਈ ਸਰਕਾਰ ਦੀ ਵੀ ਕਰੜੀ ਆਲੋਚਨਾ ਕੀਤੀ।

ਪੰਜਾਬ ਸਰਕਾਰ ਦੀ ਕਾਰਗੁਜਾਰੀ ’ਤੇ ਸਵਾਲ ਉਠਾਉਂਦਿਆਂ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਸੂਬੇ ਅੰਦਰ ਬੇਅਦਬੀ ਦੀਆਂ ਘਟਨਾਵਾਂ ਲਗਾਤਾਰ ਵਾਪਰ ਰਹੀਆਂ ਹਨ, ਪਰੰਤੂ ਸਰਕਾਰ ਨੇ ਕਾਰਵਾਈ ਕਰਨੀ ਤਾਂ ਦੂਰ, ਇਸ ਪਾਸੇ ਧਿਆਨ ਦੇਣਾ ਵੀ ਮੁਨਾਸਿਬ ਨਹੀਂ ਸਮਝਿਆ। ਇਹ ਮੌਜੂਦਾ ਪੰਜਾਬ ਸਰਕਾਰ ਦੀ ਸਿੱਖ ਸਰੋਕਾਰਾਂ ਪ੍ਰਤੀ ਗੈਰ ਜ਼ੁੰਮੇਵਰਾਨਾ ਪਹੁੰਚ ਹੈ, ਜੋ ਕਿ ਨਿੰਦਣਯੋਗ ਹੈ। ਐਡਵੋਕੇਟ ਧਾਮੀ ਨੇ ਸਰਕਾਰ ਨੂੰ ਕਿਹਾ ਕਿ ਉਹ ਆਪਣੀ ਡੰਗ ਟਪਾਊ ਨੀਤੀ ਛੱਡ ਕੇ ਧਾਰਮਿਕ ਭਾਵਨਾਵਾਂ ਤਾਰ ਤਾਰ ਕਰਨ ਵਾਲੇ ਲੋਕਾਂ ਦਾ ਪਰਦਾਫਾਸ਼ ਕਰਦੇ ਅਤੇ ਦੋਸ਼ੀਆਂ ਨੂੰ ਸਖ਼ਤ ਸਜ਼ਾ ਦੇਵਾਵੇ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਗੁਰਦੁਆਰਾ ਸ੍ਰੀ ਮਾਹਿਲਪੁਰ ਸ਼ਹੀਦਾਂ ਲੱਧੇਵਾਲ ਵਿਖੇ ਕੀਤੇ ਸ਼ਸ਼ੋਬਿਤ

ਇਸੇ ਦੌਰਾਨ ਸ਼੍ਰੋਮਣੀ ਕਮੇਟੀ ਦੇ ਸਕੱਤਰ ਸ. ਪ੍ਰਤਾਪ ਸਿੰਘ ਨੇ ਦੱਸਿਆ ਕਿ ਇਸ ਦੁਖਦਾਈ ਘਟਨਾ ਦੀ ਜਾਣਕਾਰੀ ਮਿਲਣ ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਆਦੇਸ਼ ਅਨੁਸਾਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੁੱਖ ਗ੍ਰੰਥੀ ਦੀ ਅਗਵਾਈ ਹੇਠ ਇੱਕ ਟੀਮ ਭੇਜੀ ਗਈ ਸੀ।

ਜਿਨ੍ਹਾਂ ਵਲੋਂ ਗੁਰਦੁਆਰਾ ਸਾਹਿਬ ਵਿਖੇ ਮੌਜੂਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਤਿੰਨ ਪਾਵਨ ਸਰੂਪ ਗੁਰਦੁਆਰਾ ਸ੍ਰੀ ਮਾਹਿਲਪੁਰ ਸ਼ਹੀਦਾਂ ਲੱਧੇਵਾਲ ਵਿਖੇ ਸੁਸ਼ੋਭਿਤ ਕਰ ਦਿੱਤੇ ਹਨ। ਇਹ ਸਰੂਪ ਉਨ੍ਹਾਂ ਚਿਰ ਨਹੀਂ ਦਿੱਤੇ ਜਾਣਗੇ ਜਿਨ੍ਹਾਂ ਚਿਰ ਪ੍ਰਬੰਧ ਸਹੀ ਨਹੀਂ ਹੁੰਦੇ। ਉਨ੍ਹਾਂ ਸਾਰੇ ਗੁਰਦੁਆਰਿਆਂ ਦੇ ਪ੍ਰਬੰਧਕਾਂ ਨੂੰ ਸੁਚੇਤ ਹੋਣ ਦੀ ਅਪੀਲ ਕੀਤੀ।

ਅਹਿਮ ਖ਼ਬਰਾਂ

ਸਾਡੇ ਨਾਲ ਜੁੜੋ

221,180FansLike
111,787FollowersFollow

ਸਿੱਖ ਜਗ਼ਤ

ਮਨੋਰੰਜਨ

Shaunki Sardar ਦਾ ਪ੍ਰੀਮੀਅਰ: ਨਾਮਵਰ ਕਲਾਕਾਰਾਂ ਅਤੇ ਪ੍ਰਸ਼ੰਸਕਾਂ ਦੀ ਹਾਜ਼ਰੀ ਨੇ ਹੋਰ ਵੀ ਖ਼ਾਸ ਬਣਾਏ ਇਹ ਯਾਦਗਾਰੀ ਪਲ

ਯੈੱਸ ਪੰਜਾਬ 17 ਮਈ, 2025 ਲੰਬੇ ਸਮੇਂ ਤੋਂ ਬੇਸਬਰੀ ਨਾਲ ਉਡੀਕ ਕੀਤੀ ਜਾ ਰਹੀ ਪੰਜਾਬੀ ਫਿਲਮ 'Shaunki Sardar' ਦਾ ਗ੍ਰੈਂਡ ਪ੍ਰੀਮੀਅਰ ਵੱਡੀ ਧੂਮਧਾਮ ਨਾਲ ਹੋਇਆ। ਜਿੱਥੇ ਜੋਸ਼,...

Guru Randhawa, Babbu Maan ਦੀ “ਸ਼ੌਂਕੀ ਸਰਦਾਰ” 16 ਮਈ ਨੂੰ ਸਿਨੇਮਾਘਰਾਂ ਵਿੱਚ ਹੋਵੇਗੀ ਰਿਲੀਜ਼

ਯੈੱਸ ਪੰਜਾਬ ਬਠਿੰਡਾ, 14 ਮਈ, 2025 ਬੇਸਬਰੀ ਨਾਲ ਉਡੀਕ ਰਹੀ Punjabi ਫ਼ਿਲਮ Shaunki Sardar ਦੀ ਪ੍ਰੈਸ ਕਾਨਫਰੰਸ Bathinda ਵਿੱਚ ਹੋਈ, ਜਿਸਨੇ ਫੈਨਜ਼ ਅਤੇ ਮੀਡੀਆ ਵਿਚਕਾਰ ਜੋਸ਼...

Babbu Maan ਅਤੇ Guru Randhawa ਦੀ ਪੰਜਾਬੀ ਫ਼ਿਲਮ ‘Shaunki Sardar’ ਦਾ ਟਰੇਲਰ ਜਾਰੀ, ਫ਼ਿਲਮ 16 ਮਈ ਨੂੰ ਹੋਵੇਗੀ ਰਿਲੀਜ਼

ਯੈੱਸ ਪੰਜਾਬ 2 ਮਈ, 2025 ਅੱਜ Mohali 'ਚ ਪੰਜਾਬੀ ਫਿਲਮ Shaunki Sardar ਦੇ ਟਰੇਲਰ ਦੀ ਸ਼ਾਨਦਾਰ ਲਾਂਚਿੰਗ ਹੋਈ। ਇਹ ਫਿਲਮ ਜੀ ਸਟੂਡੀਓਜ਼, ਬੌਸ ਮਿਊਜ਼ਿਕਾ ਰਿਕਾਰਡਜ਼ ਪ੍ਰਾਈਵੇਟ...

Hollywood ਸਿਤਾਰੇ ਐਡਵਰਡ ਸੋਨਨਬਲਿਕ ਤੇ ਮਾਰਕ ਬੈਨਿੰਗਟਨ ‘Guru Nanak Jahaz’ ਰਾਹੀਂ ਕਰ ਰਹੇ ਹਨ ਪੰਜਾਬੀ ਇੰਡਸਟਰੀ ਵਿੱਚ ਡੈਬਿਊ

ਯੈੱਸ ਪੰਜਾਬ 24 ਅਪ੍ਰੈਲ, 2025 ਇਤਿਹਾਸਕ ਕੋਮਾਗਾਟਾ ਮਾਰੂ ਘਟਨਾ 'ਤੇ ਆਧਾਰਿਤ ਬਹੁਤ ਹੀ ਉਤਸ਼ਾਹਤ ਪੰਜਾਬੀ ਫਿਲਮ "Guru Nanak Jahaz" 1 ਮਈ 2025 ਨੂੰ ਰਿਲੀਜ਼ ਹੋਣ ਜਾ...

Babbu Maan ਅਤੇ Guru Randhwa ਦੀ ਫ਼ਿਲਮ ‘ਸ਼ੌਕੀ ਸਰਦਾਰ’ ਦੇ ਦੇ ਗ਼ੀਤਾਂ ਨੇ ਪਾਈ ਧਮਾਲ; ‘ਸ਼ੇਰ ਤੇ ਸ਼ਿਕਾਰ’ ’ਤੇ ‘ਚੁੰਨੀ’ ਕਰ ਰਹੇ ਹਨ ‘ਟਰੈਂਡ’

ਯੈੱਸ ਪੰਜਾਬ 17 ਅਪ੍ਰੈਲ, 2025 ਬਹੁਤ ਉਡੀਕੀ ਜਾ ਰਹੀ Punjab Film ਸ਼ੌਂਕੀ ਸਰਦਾਰ ਦਾ ਉਤਸ਼ਾਹ ਸਿਖਰ 'ਤੇ ਪਹੁੰਚ ਰਿਹਾ ਹੈ, ਇਸਦੇ ਹਾਲ ਹੀ ਵਿੱਚ ਰਿਲੀਜ਼ ਹੋਏ...

Nit C ਨੇ ਪੇਸ਼ ਕੀਤਾ “Impala” – ਪਿਆਰ, ਸ਼ਾਨਦਾਰੀ ਅਤੇ ਕਲਾਸਿਕ ਵਾਈਬਜ਼ ਦਾ ਸੁਰੀਲਾ ਗੀਤ

ਯੈੱਸ ਪੰਜਾਬ 1 ਅਪ੍ਰੈਲ, 2025 ਉੱਭਰਦਾ ਹਿੱਪ-ਹੌਪ ਗਾਇਕ Nit C ਆਪਣਾ ਨਵਾਂ ਗੀਤ "Impala" ਲੈ ਕੇ ਆਇਆ ਹੈ। ਇਹ ਗੀਤ ਪੁਰਾਣੇ ਜ਼ਮਾਨੇ ਦੀ ਖੂਬਸੂਰਤੀ ਨੂੰ ਅੱਜ...

Kandhari ਦਾ ਨਵਾਂ ਗੀਤ “9 Outta 10” ਰਿਲੀਜ਼ – ਸੁਣਨ ਲਈ ਤਿਆਰ ਹੋ ਜਾਓ!

ਯੈੱਸ ਪੰਜਾਬ 27 ਮਾਰਚ, 2025 Punjabi ਸੰਗੀਤ ਦੀ ਸਨਸਨੀ Kandhari ਇੱਕ ਹੋਰ ਧਮਾਕੇਦਾਰ ਗੀਤ "9 Outta 10" ਲੈ ਕੇ ਆਇਆ ਹੈ, ਜੋ ਹੁਣ ਸਭ ਮਿਊਜ਼ਿਕ ਪਲੇਟਫਾਰਮਾਂ...

‘Mehar’ ਦੀ ਸ਼ੂਟਿੰਗ ਮੁਕੰਮਲ! Raj Kundra ਨੇ ਕਾਸਟ ਨਾਲ ਮਨਾਇਆ ਜਸ਼ਨ

ਯੈੱਸ ਪੰਜਾਬ 24 ਮਾਰਚ, 2025 Raj Kundra ਨੇ ਫਿਲਮ ਦੇ ਕਲਾਕਾਰਾਂ ਨਾਲ ਇੱਕ Video ਸਾਂਝਾ ਕੀਤਾ, ਜਿਸ ਵਿੱਚ ਉਨ੍ਹਾਂ ਨੂੰ ਸ਼ੂਟਿੰਗ ਦੇ ਪੂਰਾ ਹੋਣ ਦਾ ਜਸ਼ਨ...

ਖ਼ੇਡ ਖ਼ਬਰ

Innocent Hearts School, ਲੋਹਾਰਾਂ ਦਾ ਸ਼ੂਟਿੰਗ ਚੈਂਪੀਅਨਸ਼ਿਪ 2025 ਵਿੱਚ ਸ਼ਾਨਦਾਰ ਪ੍ਰਦਰਸ਼ਨ

ਯੈੱਸ ਪੰਜਾਬ ਜਲੰਧਰ, 5 ਮਈ, 2025 Innocent Hearts School, ਲੋਹਾਰਾਂ ਨੇ ਇੱਕ ਵਾਰ ਫਿਰ 10ਵੀਂ ਕਰਨਲਜ਼ ਸ਼ਾਰਪਸ਼ੂਟਰਜ਼ ਓਪਨ ਸ਼ੂਟਿੰਗ ਚੈਂਪੀਅਨਸ਼ਿਪ ਵਿੱਚ ਚੋਟੀ ਦਾ ਸਨਮਾਨ ਪ੍ਰਾਪਤ ਕਰਕੇ ਖੇਡਾਂ...

Innocent Hearts Premiere League: ਆਈਐਚਪੀਐਲ, ਕ੍ਰਿਕਟ ਦਾ ਉਤਸ਼ਾਹ ਨਾਲ ਹੋਇਆ ਉਦਘਾਟਨ

ਯੈੱਸ ਪੰਜਾਬ ਜਲੰਧਰ, 24 ਅਪ੍ਰੈਲ, 2025 Innocent Hearts Premiere League (ਆਈਐਚਪੀਐਲ) ਸੀਜ਼ਨ 1- ਕ੍ਰਿਕਟ ਦਾ ਅਧਿਕਾਰਤ ਤੌਰ 'ਤੇ ਉਦਘਾਟਨ ਕੀਤਾ ਗਿਆ , ਜੋ ਕਿ ਇੱਕ ਦਿਲਚਸਪ ਖੇਡ...

PSPCL ਖੇਡ ਕੋਟੇ ਤਹਿਤ ਭਰਤੀ ਕਰੇਗਾ, ਬਿਜਲੀ ਮੰਤਰੀ Harbhajan Singh ETO ਦਾ ਐਲਾਨ

ਯੈੱਸ ਪੰਜਾਬ ਪਟਿਆਲਾ, 22 ਅਪ੍ਰੈਲ, 2025 Punjab ਵਿੱਚ ਖੇਡਾਂ ਦੇ ਜਜ਼ਬੇ ਨੂੰ ਉਤਸ਼ਾਹਿਤ ਕਰਨ ਲਈ ਇੱਕ ਮਹੱਤਵਪੂਰਨ ਕਦਮ ਵਿੱਚ, ਬਿਜਲੀ ਮੰਤਰੀ Harbhajan Singh ETO ਨੇ ਐਲਾਨ ਕੀਤਾ...

Punjab ਦੀਆਂ ਸ਼ੂਟਰਜ਼ Sift Kaur Samra ਅਤੇ Simranjpreet Kaur Brar ਨੇ ਸ਼ੂਟਿੰਗ ਵਿਸ਼ਵ ਕੱਪ ਅਰਜਨਟਾਈਨਾ ਅਤੇ ਪੇਰੂ ਵਿੱਚ ਮਾਰੀਆਂ ਮੱਲਾਂ

ਯੈੱਸ ਪੰਜਾਬ ਫਰੀਦਕੋਟ, 22 ਅਪ੍ਰੈਲ, 2025 ਜਿਲ੍ਹਾ ਖੇਡ ਅਫਸਰ ਫਰੀਦਕੋਟ ਸ. ਬਲਜਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਆਈ.ਐਸ.ਐਸ.ਐੱਫ. ਵਰਲਡ ਕੱਪ ਮੁਕਾਬਲਿਆਂ ਵਿੱਚ Punjab ਦੇ ਜਿਲ੍ਹਾ...

Kurali ਦੀ ਧੀ Navpreet Kaur ਨੇ ਨੈਸ਼ਨਲ ਖੇਡਾਂ ਦੌਰਾਨ Weight Lifting ’ਚ ਕਾਂਸੀ ਦਾ ਤਮਗਾ ਜਿੱਤਿਆ

ਪ੍ਰਭਦੀਪ ਸਿੰਘ ਸੋਢੀ ਕੁਰਾਲੀ, 17 ਅਪ੍ਰੈਲ, 2025 ਸਥਾਨਕ ਸ਼ਹਿਰ ਦੇ ਵਾਰਡ ਨੰਬਰ 6 ਮਾਡਲ ਟਾਊਨ ਦੀ ਵਸਨੀਕ Navpreet Kaur ਪੁੱਤਰੀ ਸੋਹਣ ਸਿੰਘ ਕਾਨੂੰਗੋ ਨੇ ਬੀਤੇ ਦਿਨੀਂ...

Khelo India Youth Games ਲਈ ਮੱਲਖੰਭ ਦੇ ਟ੍ਰਾਇਲ 17 ਅਪ੍ਰੈਲ ਨੂੰ ਹੋਣਗੇ

ਯੈੱਸ ਪੰਜਾਬ ਚੰਡੀਗੜ੍ਹ, 15 ਅਪ੍ਰੈਲ, 2025 ਬਿਹਾਰ ਵਿਖੇ 4 ਮਈ ਤੋਂ 15 ਮਈ ਤੱਕ ਹੋਣ ਵਾਲੀਆਂ Khelo India Youth Games ਲਈ Punjab ਦੀ ਮੱਲਖੰਭ (ਮੁੰਡੇ ਤੇ...

ਖੇਲੋ ਇੰਡੀਆ ਯੂਥ ਗੇਮਜ਼ ਲਈ Volleyball ਦੇ Trials ਹੁਣ 14 ਅਪ੍ਰੈਲ ਨੂੰ ਹੋਣਗੇ

ਯੈੱਸ ਪੰਜਾਬ ਚੰਡੀਗੜ੍ਹ, 12 ਅਪ੍ਰੈਲ, 2025 ਬਿਹਾਰ ਵਿਖੇ 4 ਮਈ ਤੋਂ 15 ਮਈ ਤੱਕ ਹੋਣ ਵਾਲੀਆਂ ਖੇਲੋ ਇੰਡੀਆ ਯੂਥ ਗੇਮਜ਼ ਲਈ Punjab ਦੀ Volleyball (ਮੁੰਡੇ) ਟੀਮ...

Punjab Under-23 Cricket Team ਨੇ ਪਹਿਲੀ ਵਾਰ ਜਿੱਤੀਆਂ ਦੇਸ਼ ਪਧਰੀ ਤਿੰਨ ਟਰਾਫੀਆਂ

ਯੈੱਸ ਪੰਜਾਬ ਪਟਿਆਲਾ, 17 ਮਾਰਚ, 2025 ਬੀਤੇ ਦਿਨੀ ਸਮਾਪਤ ਹੋਈ ਅੰਡਰ 23 ਬਹੁ ਦਿਨੀ CK Nayudu Cricket Trophy ਵਿੱਚ Punjab ਦੇ ਮੁੰਡਿਆਂ ਦੀ ਕ੍ਰਿਕਟ ਟੀਮ ਨੇ...
spot_img
spot_img