Sunday, July 20, 2025
HTML tutorial
spot_img
spot_img

Nirmal Jaura ਦੀ ਪੁਸਤਕ ‘ ‘Lockdown’ ਲੋਕ ਅਰਪਣ; ਪੁਸਤਕ ਵਿੱਚ ਲੌਕਡਾਊਨ ਅਤੇ Corona ਦੇ ਪ੍ਰਭਾਵ ਨੂੰ ਸੰਜ਼ੀਦਗੀ ਨਾਲ ਪੇਸ਼ ਕੀਤਾ ਗਿਆ: Dr. Gosal

ਯੈੱਸ ਪੰਜਾਬ
ਲੁਧਿਆਣਾ, 16 ਜੂਨ, 2025

Punjab Agricultural University ਦੇ ਨਿਰਦੇਸ਼ਕ ਵਿਦਿਆਰਥੀ ਭਲਾਈ ਅਤੇ ਉਘੇ ਰੰਗਕਰਮੀ Nirmal Jaura ਦੀ ਪੁਸਤਕ ‘ ਲੌਕਡਾਊਨ’ ਨੂੰ ਲੋਕ ਅਰਪਣ ਕਰਦਿਆਂ ਯੂਨੀਵਰਸਟਿੀ ਦੇ ਵਾਈਸ ਚਾਂਸਲਰ ਡਾ ਸਤਬੀਰ ਸਿੰਘ ਗੋਸਲ ਨੇ ਕਿਹਾ ਕਿ ਕਰੋਨਾ ਮਹਾਂਮਾਰੀ ਦੌਰਾਨ ਕਦੋਂ ਕੀ ਵਾਪਰਿਆ,ਕਿਵੇਂ ਵਾਪਰਿਆ ਅਤੇ ਉਸਦਾ ਕੀ ਅਸਰ ਹੋਇਆ ਇਹ ਸਭ ਕੁਝ ਇਸ ਕਿਤਾਬ ਵਿੱਚ ਖੂਬਸੂਰਤੀ ਨਾਲ ਪਰੋਇਆ ਹੋਇਆ ਹੈ।

ਉਹਨਾਂ ਕਿਹਾ ਕਿ ਇਸ ਪੁਸਤਕ ਦਾ ਵਿਸ਼ਾ ਬਹੁਤ ਮੱਹਤਵਪੂਰਨ ਹੈ ਕਿਉਂਕਿ ਸਮਾਜ ਵਿੱਚ ਲੌਕਡਾਊਨ ਦੇ ਪ੍ਰਭਾਵ ਬਹੁਤ ਡੂੰਗੇ ਪਏ ਹਨ।ਡਾ ਗੋਸਲ ਨੇ ਕਿਹਾ ਕਿ ਇਹ ਕਿਤਾਬ ਆਉਣ ਵਾਲੇ ਸਮੇਂ ਲਈ ਕਰੋਨਾ ਅਤੇ ਲੌਕਡਊਨ ਦੇ ਇਤਿਹਾਸ ਨੂੰ ਸੰਭਾਲਦੀ ਹੋਈ ਜਾਣਕਾਰੀ ਭਰਪੂਰ ਦਸਤਾਵੇਜ਼ ਬਣੇਗੀ।

ਉਹਨਾਂ ਕਿਹਾ ਕਿ ਕੁਦਰਤ ਦੀ ਮਹਿਮਾ ਬਾਰੇ ਵੀ ਇਹ ਕਿਤਾਬ ਮਹੱਤਵਪੂਰਨ ਹੈ ਕਿਉਂਕਿ ਇਹ ਸਾਰਾ ਕੁਝ ਕੁਦਰਤ ਨਾਲ ਛੇੜ ਛਾੜ ਦਾ ਹੀ ਨਤੀਜਾ ਹੈ।ਯੂਨੀਵਰਸਟਿੀ ਦੇ ਰਜਿਸਟਰਾਰ ਡਾ ਰਿਸ਼ੀ ਪਾਲ ਸਿੰਘ ਨੇ ਕਿਹਾ ਕਿ ਕਿਤਾਬ ਵਿੱਚ ਜੋ ਸ਼ਬਦਾਬਲੀ ਵਰਤੀ ਗਈ ਹੈ ਉਹ ਸੌਖੀ ਵੀ ਹੈ ਦਿਲਚਸਪ ਵੀ ਹੈ।

ਉਘੇ ਲੇਖਕ, ਚਿੰਤਕ ਅਤੇ ਸਾਬਕਾ ਪੁਲਿਸ ਕਮਿਸ਼ਨਰ ਸ ਗੁਰਪ੍ਰੀਤ ਸਿੰਘ ਤੂਰ ਨੇ ਕਿਹਾ ਕਿ ਮੈਂ ਸਮਝਦਾਂ ਕਿ ਉਹੀ ਲਿਖਤ ਪਾਠਕ ਵੱਧ ਪੜਦੇ ਹਨ ਜਿਹੜੀ ਦਿਲਚਸਪ ਹੋਵੇ ਅਤੇ ਜਿਸ ਵਿੱਚ ਸੌਖੇ ਸ਼ਬਦਾਂ ਦੀ ਵਰਤੋਂ ਕੀਤੀ ਗਈ ਹੋਵੇ ਇਸ ਲਈ ਕਿਤਾਬ ਪਾਠਕਾਂ ਲਈ ਮੁੱਲਵਾਨ ਕਿਤਾਬ ਹੈ ।

ਡਾ ਨਿਰਮਲ ਜੌੜਾ ਨੇ ਕਿਹਾ ਕਿ ਬੇਸ਼ੱਕ ਲੌਕਡਾਊਨ ਅੰਗਰੇਜ਼ੀ ਦਾ ਸ਼ਬਦ ਹੈ ਜਿਸ ਨੂੰ ਤਾਲਾਬੰਦੀ ਵੀ ਲਿਖਿਆ ਜਾ ਸਕਦਾ ਸੀ ਪਰ ਲੌਕਡਾਊਨ ਸ਼ਬਦ ਦੀ ਜ਼ਿਆਦਾ ਦਹਿਸ਼ਤ ਰਹੀ ਹੈ ਅਤੇ ਪ੍ਰਚਲਤ ਵੀ ਰਿਹਾ ਹੈ।

ਸਵਾਗਤੀ ਸ਼ਬਦਾਂ ਦੌਰਾਨ ਪੁਸਤਕ ਦੀ ਜਾਣ ਪਹਿਚਾਣ ਕਰਵਾਉਂਦਿਆਂ ਯੂਨੀਵਰਸਟਿੀ ਦੇ ਐਸੋਸੀਏਟ ਡਾਇਰੈਕਟਰ ਕਲਚਰ ਡਾ ਰੁਪਿੰਦਰ ਕੌਰ ਨੇ ਦੱਸਿਆ ਕਿ ਪੁਸਤਕ ਵਿਚਲੇ ਲੇਖ ਲੌਕਡਾਊਨ ਦੇ ਸਮੇਂ ਦੌਰਾਨ ਵੱਖ ਵੱਖ ਅਖਬਾਰਾਂ ਅਤੇ ਰਸਾਲਿਆਂ ਵਿੱਚ ਛਪ ਚੁੱਕੇ ਹਨ ਜਿੰਨਾਂ ਨੂੰ ਪਾਠਕ ਵਰਗ ਦਾ ਚੰਗਾ ਹੁੰਗਾਰਾ ਮਿਲਿਆ।

ਤੇਜ ਪ੍ਰਤਾਪ ਸਿਘ ਸੰਧੂ ਟਿੱਪਣੀ ਕਰਦਿਆਂ ਕਿਹਾ ਕਿ ਪੁਸਤਕ ਰਾਹੀਂ ਲੇਖਕ ਨੇ ਸੁਨੇਹਾ ਦਿੱਤਾ ਹੈ ਕਿ ਕੁਦਰਤ ਤੋਂ ਦੂਰ ਜਾਕੇ ਅਸੀਂ ਸੁਖ ਦੀ ਜ਼ਿੰਦਗੀ ਨਹੀਂ ਜੀਅ ਸਕਦੇ।ਇਸ ਮੌਕੇ ਡਾ ਅਜਮੇਰ ਸਿਮਘ ਢੱਟ , ਡਾ ਮੱਖਣ ਸਿੰਘ ਭੁੱਲਰ , ਡਾ ਚਰਨਜੀਤ ਸਿੰਘ ਔਲਖ , ਡਾ ਯੋਗਿਤਾ ਸ਼ਰਮਾ , ਡਾ ਅਮਨਦੀਪ ਸਿੰਘ, ਡਾ ਸੁਖਪ੍ਰੀਤ ਸਿੰਘ, ਡਾ ਵਜਿੰਦਰਪਾਲ ਕਾਲੜਾ, ਸ਼੍ਰੀ ਮਤੀ ਕੰਵਲਜੀਤ ਕੌਰ, ਡਾ ਸੁਖਬੀਰ ਸਿੰਘ, ਡਾ ਪਰਮਬੀਰ ਸਿੰਘ, ਡਾ ਜਸਵਿੰਦਰ ਕੌਰ ਬਰਾੜ, ਡਾ ਸ਼ਰਨਬੀਰ ਕੌਰ ਬਲ,ਡਾ ਸੰਦੀਪ ਜੈਨ, ਡਾ ਦੀਪਿਕਾ ਵਿੱਗ, ਡਾ ਦਵਿੰਦਰ ਤਿਵਾੜੀ, ਡਾ ਗੁਰਪ੍ਰੀਤ ਸਿੰਘ, ਡਾ ਵਿਪਨ ਰਾਮਪਾਲ, ਡਾ ਬਿਕਰਮਜੀਤ ਸਿੰਘ, ਸਤਬੀਰ ਸਿੰਘ ਜਸਮੇਰ ਸਿਮਘ ਢੱਟ, ਪ੍ਰੀਤਮ ਸਿੰਘ ਭਰੋਵਾਲ , ਰਵਿੰਦਰ ਰੰਗੂਵਾਲ, ਸਹਿਜਪ੍ਰੀਤ ਮਾਂਗਟ ਸਮੇਤ ਯੂਨੀਵਰਸਟਿੀ ਅਧਿਆਪਕ , ਵਿਦਿਆਰਥੀ ਅਤੇ ਸਾਹਿਤ ਪ੍ਰੇਮੀ ਹਾਜ਼ਰ ਸਨ ।

ਯੂਨੀਵਰਸਿਟੀ ਵੱਲੋਂ ਸੰਯੁਕਤ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ ਕਮਲਜੀਤ ਸਿੰਘ ਸੂਰੀ ਨੇ ਸਭ ਦਾ ਧੰਨਵਾਦ ਕੀਤਾ ਅਤੇ ਡਾ ਆਸ਼ੂ ਤੂਰ ਨੇ ਇਸ ਪੂਰੇ ਪ੍ਰੋਗਰਾਮ ਦਾ ਸੰਚਾਲ ਕੀਤਾ।

Related Articles

spot_img
spot_img

Latest Articles