Friday, December 27, 2024
spot_img
spot_img
spot_img

ਨਵ-ਨਿਯੁਕਤ IAS ਅਧਿਕਾਰੀਆਂ ਨੇ ਨਗਰ ਨਿਗਮ ਦੇ ਕੰਮਕਾਜ ਬਾਰੇ ਜਾਣਕਾਰੀ ਕੀਤੀ ਹਾਸਲ

ਯੈੱਸ ਪੰਜਾਬ
ਹੁਸ਼ਿਆਰਪੁਰ, 13 ਨਵੰਬਰ, 2024

ਕਮਿਸ਼ਨਰ ਨਗਰ ਨਿਗਮ ਡਾ. ਅਮਨਦੀਪ ਕੌਰ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਨਵ-ਨਿਯੁਕਤ ਭਾਰਤੀ ਪ੍ਰਸ਼ਾਸਨਿਕ ਸੇਵਾ (ਆਈਏਐਸ) ਅਧਿਕਾਰੀਆਂ ਵੱਲੋਂ ਨਗਰ ਨਿਗਮ ਹੁਸ਼ਿਆਰਪੁਰ ਵਿਖੇ 11 ਅਤੇ 12 ਨਵੰਬਰ ਨੂੰ ਦੌਰਾ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਵਲੋਂ ਨਗਰ ਨਿਗਮ ਵਿਖੇ ਕੀਤੇ ਜਾ ਰਹੇ ਵੱਖ-ਵੱਖ ਕੰਮਾਂ ਸਬੰਧੀ ਜਾਣਕਾਰੀ ਹਾਸਲ ਕੀਤੀ ਗਈ। ਨਗਰ ਨਿਗਮ ਦੇ ਸੰਯੁਕਤ ਕਮਿਸ਼ਨਰ ਸੰਦੀਪ ਕੁਮਾਰ ਵਲੋਂ ਇਨ੍ਹਾਂ ਨਵ-ਨਿਯੁਕਤ ਭਾਰਤੀ ਪ੍ਰਸ਼ਾਸਨਿਕ ਸੇਵਾ ਅਧਿਕਾਰੀਆਂ ਦਾ ਨਗਰ ਨਿਗਮ ਦੇ ਮੀਟਿੰਗ ਹਾਲ ਵਿਖੇ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ’ਤੇ ਨਗਰ ਨਿਗਮ ਦੇ ਵੱਖ-ਵੱਖ ਬ੍ਰਾਂਚਾ ਦੇ ਮੁੱਖੀ ਵੀ ਮੌਜੂਦ ਸਨ।

ਸੰਯੁਕਤ ਕਮਿਸ਼ਨਰ ਵਲੋਂ ਉਕਤ ਅਧਿਕਾਰੀਆਂ ਨੂੰ ਨਗਰ ਨਿਗਮ ਦੇ ਬਜਟ, ਆਮਦਨ ਅਤੇ ਖਰਚੇ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ ਅਤੇ ਨਗਰ ਨਿਗਮ ਵਲੋਂ ਆਮ ਲੋਕਾਂ ਨੂੰ ਦਿੱਤੀਆ ਜਾ ਰਹੀਆਂ ਬੁਨਿਆਦੀ ਸਹਲੂਤਾ ਸਬੰਧੀ ਇੱਕ-ਇੱਕ ਕਰਕੇ ਦੱਸਿਆ ਗਿਆ।

ਕਮਿਸ਼ਨਰ ਨਗਰ ਨਿਗਮ ਨੇ ਹੋਰ ਜਾਣਕਾਰੀ ਦਿੰਦਿਆ ਦੱਸਿਆ ਕਿ ਇਸ ਉਪਰੰਤ ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਹਰੇਕ ਸ਼ਾਖਾ ਮੁੱਖੀ ਤੋਂ ਉਸ ਦੀ ਸ਼ਾਖਾ ਸਬੰਧੀ ਡਿਟੇਲਡ ਜਾਣਕਾਰੀ ਲਈ ਗਈ। ਮੁੱਖੀਆ ਵਲੋਂ ਜਿੱਥੇ ਆਪਣੀ-ਆਪਣੀ ਸ਼ਾਖਾ ਵਿਚ ਚੱਲ ਰਹੇ ਕੰਮ-ਕਾਜਾਂ ਸਬੰਧੀ ਡਿਟੇਲਡ ਜਾਣਕਾਰੀ ਦਿੱਤੀ ਗਈ, ਉੱਥੇ ਕੁਝ ਸ਼ਾਖਾਵਾਂ ਵਲੋਂ ਜਿੱਥੇ ਆਮ ਲੋਕਾਂ ਨੂੰ ਆਨਲਾਈਨ ਸੁਵਿਧਾ ਜਿਵੇਂ ਕਿ ਪ੍ਰਾਪਰਟੀ ਟੈਕਸ, ਵਾਟਰ ਸਪਲਾਈ, ਟਰੇਡ ਲਾਇੰਸੈਂਸ, ਸ਼ਿਕਾਇਤ ਪੋਰਟਲ ਅਤੇ ਈ ਨਕਸ਼ਾ ਪੋਰਟਲ ਰਾਹੀਂ ਸੁਵਿਧਾ ਦਿੱਤੀ ਜਾ ਰਹੀ ਹੈ ਸਬੰਧੀ ਵੱਖਰੇ ਤੌਰ ’ਤੇ ਪ੍ਰੈਜੇਨਟੇਸ਼ਨ ਵੀ ਦਿੱਤੀ ਗਈ। ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਮੌਕੇ ’ਤੇ ਮੌਜੂਦ ਅਧਿਕਾਰੀਆਂ ਦੀ ਸ਼ਲਾਘਾ ਕਰਦੇ ਹੋਏ ਉਨ੍ਹਾਂ ਵਲੋਂ ਦਿੱਤੀ ਗਈ ਵੱਡਮੁੱਲੀ ਜਾਣਕਾਰੀ ਦੇਣ ਲਈ ਧੰਨਵਾਦ ਕੀਤਾ ਗਿਆ।

ਅਹਿਮ ਖ਼ਬਰਾਂ

ਖ਼ਬਰਸਾਰ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img

ਅੱਜ ਨਾਮਾ – ਤੀਸ ਮਾਰ ਖ਼ਾਂ