Friday, February 23, 2024

ਵਾਹਿਗੁਰੂ

spot_img
spot_img
spot_img
spot_img
spot_img
spot_img
spot_img

‘ਕੀਵੀ ਇੰਡੀਅਨ ਹਾਲ ਆਫ ਫੇਮ’ ਐਵਾਰਡ ਸਮਾਰੋਹ ਵਿਚ ਪਹੁੰਚੇ ਨਵੇਂ ਪ੍ਰਧਾਨ ਮੰਤਰੀ ਕ੍ਰਿਸ ਲਕਸਨ

- Advertisement -

ਯੈੱਸ ਪੰਜਾਬ
ਔਕਲੈਂਡ, 8 ਦਸੰਬਰ, 2023 (ਹਰਜਿੰਦਰ ਸਿੰਘ ਬਸਿਆਲਾ)
ਟ੍ਰੈਕ ਉਤੇ ਦੌੜਨ ਵਾਲਿਆਂ ਨੇ ਸਿਰਫ ਦੌੜਨਾ ਹੀ ਹੁੰਦਾ ਹੈ, ਉਸਦੀ ਪਰਖ ਕਰਨ ਵਾਲੇ ਕਿਤੇ ਨਾ ਕਿਤੇ ਵੇਖ ਰਹੇ ਹੁੰਦੇ ਹਨ। ਸਫਲਤਾ ਦੀ ਮਿੱਥੀ ਲਕੀਰ ਦੇ ਉਤੇ ਪੈਰ ਧਰਦਿਆਂ ਹੀ ਪਾਰਖੂ ਤੁਹਾਡੀ ਪਹਿਚਾਣ ਕਰ ਲੈਂਦੇ ਹਨ। ਖੁਸ਼ੀ ਉਦੋਂ ਹੋਰ ਦੁੱਗਣੀ ਹੋ ਜਾਂਦੀ ਹੈ ਜਦੋਂ ਤੁਹਾਡੀ ਸ਼ਾਬਾਸ਼ੀ ਦੇ ਲਈ ਕਮਿਊਨਿਟੀ ਦੋ ਕਦਮ ਅੱਗੇ ਹੋ ਕੇ ਤੁਹਾਡੀ ਹੌਂਸਲਾ ਅਫ਼ਜਾਈ ਕਰਦੀ ਹੈ ਅਤੇ ਤੁਸੀਂ ਆਦਰਸ਼ਿਕ ਬਣ ਜਾਂਦੇ ਹੋ।

ਅਜਿਹਾ ਹੀ ਉਪਰਾਲਾ ਇੰਡੀਅਨ ਵੀਕਐਂਡਰ ਦੇ ਮਾਲਕ ਸ. ਭਵਦੀਪ ਸਿੰਘ ਢਿੱਲੋਂ (ਭਵ ਢਿੱਲੋਂ) ਜੋ ਕਿ ਔਕਲੈਂਡ ਵਿਖੇ ਭਾਰਤ ਦੇ ਆਨਰੇਰੀ ਕੌਂਸਿਲ ਵੀ ਹਨ, ਬੀਤੇ 10 ਸਾਲਾਂ ਤੋਂ ਕਰ ਰਹੇ ਹਨ। ਇਸ ਵਾਰ ਫਿਰ ‘ਕੀਵੀ ਇੰਡੀਅਨ ਹਾਲ ਆਫ ਫੇਮ-2023’ ਔਕਲੈਂਡ ਸਿਟੀ ਦੇ ਵਿਚ ਪੰਜ ਸਿਤਾਰਾ ਹੋਟਲ ‘ਕੋਰਡਿਸ’ ਦੇ ਵਿਚ ਅੱਜ ਸ਼ਾਮ ਕੀਤਾ ਗਿਆ। ਨਿਊਜ਼ੀਲੈਂਡ ਦੇ ਨਵੇਂ ਬਣੇ ਪ੍ਰਧਾਨ ਮੰਤਰੀ ਸ੍ਰੀ ਕਿ੍ਰਸ ਲਕਸਨ ਦਾ ਪ੍ਰਧਾਨ ਮੰਤਰੀ ਬਨਣ ਬਾਅਦ ਇਹ ਸ਼ਾਇਦਾ ਪਹਿਲਾ ਰਸਮੀ ਵੱਡਾ ਪ੍ਰੋਗਰਾਮ ਸੀ, ਜਿਸ ਦੇ ਵਿਚ ਬਤੌਰ ਪ੍ਰਧਾਨ ਮੰਤਰੀ ਉਨ੍ਹਾਂ ਪੁਰਸਕਾਰਾਂ ਦੀ ਵੰਡ ਕੀਤੀ ਅਤੇ ਸੰਬੋਧਨ ਕੀਤਾ।

ਪ੍ਰੰਜ ਸ਼੍ਰੇਣੀਆਂ ਦੇ ਵੱਖ-ਵੱਖ ਜੇਤੂ: ‘ਕੀਵੀ ਇੰਡੀਅਨ ਹਾਲ ਆਫ਼ ਫੇਮ ਐਵਾਰਡ 2023’ ਇਸ ਵਾਰ ਸ੍ਰੀ ਗੁਰੂਨਾਥਨ ਕ੍ਰਿਸ਼ਨਾਸੈਮੀ ਨੂੰ ਦਿੱਤਾ ਗਿਆ। ‘ਬਿਜ਼ਨਸ ਆਫ ਦਾ ਯੀਅਰ’ ਐਵਾਰਡ ਸ੍ਰੀ ਰਾਕੇਸ਼ ਨੌਹਰੀਆ (ਪੰਜਾਬੀ ਮੂਲ) ਨੂੰ ਦਿੱਤਾ ਗਿਆ। ‘ਕਲਚਰਲ ਪਰਸਨ ਆਫ ਦਾ ਯੀਅਰ ਐਵਾਰਡ’ ਸ੍ਰੀਮਤੀ ਅਨੁਰਾਧਾ ਰਾਮਕੁਮਾਰ ਨੂੰ ਦਿੱਤਾ ਜੋ ਕਿ ਭਾਰਤੀ ਨਿ੍ਰਤ ਸਿਖਾਉਂਦੇ ਹਨ। ‘ਕਮਿਊਨਿਟੀ ਆਰਗੇਨਾਈਜੇਸ਼ਨ ਆਫ ਦਾ ਯੀਅਰ’ ਐਵਾਰਡ ‘ਨਿਊਜ਼ੀਲੈਂਡ ਤੇਲਗੂ ਐਸੇਸੀਏਸ਼ਨ’ ਨੂੰ ਦਿੱਤਾ ਗਿਆ ਅਤੇ ‘ਯੰਗ ਅਚੀਵਰ ਐਵਾਰਡ’ ਸਿਮਰਨ ਕੌਰ ਨੂੰ ਦਿੱਤਾ ਗਿਆ।

ਸਿਮਰਨ ਕੌਰ ‘ਗਰਲਜ਼ ਦੈਟ ਇਨਵੈਸਟ’ (ਕੁੜੀਆਂ ਜੋ ਬਿਜ਼ਨਸ ਵਿਚ ਨਿਵੇਸ਼ ਕਰਨਾ ਮੰਗਦੀਆਂ ਹਨ) ਦੀ ਸੰਸਥਾਪਕ ਹੈ। ਉਸਦੇ ਪੋਡਕਾਸਟ ਲੱਖਾਂ ਔਰਤਾਂ ਨੂੰ ਨਿਵੇਸ਼ ਕਰਨਾ ਸਿੱਖਣ ਵਿੱਚ ਮਦਦ ਕਰਦੇ ਹਨ। ਉਹ ਅੱਖਾਂ ਦੀ ਡਾਕਟਰ ਹੈ। ਉਸਦੇ ਪੌਡ ਕਾਸਟ ਲੱਖਾਂ ਦੀ ਗਿਣਤੀ ਵਿਚ ਡਾਊਨਲੋਡ ਹੁੰਦੇ ਹਨ ਅਤੇ ਉਸਦਾ ਆਨ ਲਾਈਨ ਕੋਰਸ ਵੀ ਮਿੰਟੋ-ਮਿੰਟੀ ਬੁੱਕ ਹੋ ਜਾਂਦਾ ਹੈ। ਅੰਮ੍ਰਿਤਸਰ ਨਾਲ ਸਬੰਧਿਤ ਸਿਮਰਨ ਕੌਰ ਉਤੇ ਪੰਜਾਬੀਆਂ ਨੂੰ ਮਾਣ ਰਹੇਗਾ।

ਸਮੇਂ ਸਿਰ ਸ਼ੁਰੂ ਸਮੇਂ ਸਿਰ ਖਤਮ: ਕੀਵੀ ਕਲਚਰ ਦੇ ਵਿਚ ਇਹ ਗੱਲ ਪੱਕੀ ਹੁੰਦੀ ਹੈ ਕਿ ਦਿੱਤੇ ਪ੍ਰੋਗਰਾਮ ਅਨੁਸਾਰ ਸਮਾਗਮ ਸ਼ੁਰੂ ਹੁੰਦਾ ਹੈ ਅਤੇ ਦਿੱਤੇ ਸਮੇਂ ਅਨੁਸਾਰ ਖਤਮ। ਇਹ ਪ੍ਰੋਗਰਾਮ ਭਾਵੇਂ ਭਾਰਤੀਆਂ ਵੱਲੋਂ ਆਯੋਜਿਤ ਸੀ, ਪਰ ਐਨੇ ਵਧੀਆਂ ਤਰੀਕੇ ਨਾਲ ਆਯੋਜਿਤ ਸੀ ਕਿ ਨਿਰਧਾਰਤ ਸਮਾਂ ਅਤੇ ਸਰਗਰਮੀਆਂ ਹੱਥ ਮਿਲਾ ਕੇ ਚੱਲ ਰਹੀਆਂ ਸਨ। ਸਟੇਜ ਦਾ ਸੰਚਾਲਨ ਇਕ ਟੀ.ਵੀ. ਐਂਕਰ ਗੋਰੀ ਨੇ ਨਿਭਾਇਆ ਜਿਸ ਨੇ ਇੰਡੀਆ ਵੀ ਚੈਨਲਾਂ ਵਿਚ ਕੰਮ ਕੀਤਾ ਸੀ। ਭਾਰਤੀ ਨਿ੍ਰਤ ਦੇ ਨਾਲ ਇਹ ਸਮਾਗਮ ਸ਼ੁਰੂ ਹੋਇਆ।

ਸ. ਭਵਦੀਪ ਸਿੰਘ ਢਿੱਲੋਂ ਨੇ ਸਵਾਗਤੀ ਸ਼ਬਦਾ ਨਾਲ ਸਭ ਦਾ ਧੰਨਵਾਦ ਕੀਤਾ ਅਤੇ ਇੰਡੀਅਨ ਵੀਕਐਂਡਰ ਅਖ਼ਬਾਰ ਦੇ ਸਫਰ ਬਾਰੇ ਸੰਖੇਪ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਪ੍ਰਧਾਨ ਮੰਤਰੀ ਸ੍ਰੀ ਕਿ੍ਰਸ ਲਕਸਨ ਨੂੰ ਜੀ ਆਇਆਂ ਆਖਿਆ ਅਤੇ ਧੰਨਵਾਦ ਕੀਤਾ। ਇੰਡੀਅਨ ਵੀਕਐਂਡਰ ਕਿਵੇਂ ਹਰ ਭਾਰਤੀ ਦੀ ਪਹੁੰਚ ਵਿਚ ਹੈ, ਅਤੇ ਕਿਸ ਤਰ੍ਹਾਂ ਭਾਰਤੀ ਅਤੇ ਭਾਰਤੀ ਸਭਿਆਚਾਰ ਨੂੰ ਜੋੜ ਕੇ ਰੱਖ ਰਿਹਾ ਹੈ, ਬਾਰੇ ਵੀ ਚਾਨਣਾ ਪਾਇਆ ਅਤੇ ਖੁਸ਼ੀ ਮਹਿਸੂਸ ਕੀਤੀ ਕਿ ਉਹ ਇਹ ਸਭ ਲੰਬੇ ਸਮੇਂ ਤੋਂ ਕਰ ਰਹੇ ਹਨ। ਉਨ੍ਹਾਂ ਆਏ ਸਾਰੇ ਹੋਰ ਸੰਸਦੀ ਮੈਂਬਰਾਂ ਨੂੰ ਵੀ ਜੀ ਆਇਆਂ ਆਖਿਆ। ਖਾਸ ਕਰ ਭਾਰਤੀ ਹਾਈ ਕਮਿਸ਼ਨਰ ਸ੍ਰੀਮਤੀ ਨੀਤਾ ਭੂਸ਼ਣ ਦਾ ਧੰਨਵਾਦ ਕੀਤਾ।

ਪ੍ਰਧਾਨ ਮੰਤਰੀ ਦਾ ਫਰਾਟੇਦਾਰ ਸੰਬੋਧਨ ਅਤੇ 11 ਮਿੰਟਾਂ ’ਚ ਇੰਡੀਆ ਦੀ ਜੈ-ਜੈ ਕਾਰ: ਮਾਣਯੋਗ ਪ੍ਰਧਾਨ ਮੰਤਰੀ ਹੋਰਾਂ ਨੇ ਸਤਿ ਸ੍ਰੀ ਅਕਾਲ ਬੁਲਾ ਕੇ ਜਿੱਥੇ ਇਸ ਸਮਾਗਮ ਵਿਚ ਸੱਦਾ ਦੇਣ ਲਈ ਸ. ਭਵਦੀਪ ਸਿੰਘ ਢਿੱਲੋਂ ਹੋਰਾਂ ਦਾ ਧੰਨਵਾਦ ਕੀਤਾ, ਉਥੇ ਆਪਣੇ ਸੰਬੋਧਨ ਦੇ ਵਿਚ ਭਾਰਤੀਆਂ ਦੀ ਜੈ-ਜੈ ਕਾਰ ਹੀ ਕੀਤੀ। ਲਗਪਗ 3 ਲੱਖ ਦੀ ਆਬਾਦੀ ਇਸ ਵੇਲੇ ਨਿਊਜ਼ੀਲੈਂਡ ਦੇ ਵਿਚ ਭਾਰਤੀਆਂ ਦੀ ਹੈ ਅਤੇ ਇਨ੍ਹਾਂ ਦੀ ਮਿਹਨਤ ਨੂੰ ਸਲਾਮ ਕੀਤਾ ਗਿਆ। ਭਾਰਤੀ ਹਾਈ ਕਮਿਸ਼ਨਰ ਸ੍ਰੀਮਤੀ ਨੀਤਾ ਭੂਸ਼ਣ ਦਾ ਵੀ ਉਨ੍ਹਾਂ ਧੰਨਵਾਦ ਕੀਤਾ। ਉਨ੍ਹਾਂ ਆਪਣੀ ਨਵੀਂ ਸਰਕਾਰ ਦੇ ਪਹਿਲੇ 100 ਦਿਨਾਂ ਲਈ ਉਲੀਕੀ ਗਈ ਰੂਪ-ਰੇਖਾ ਬਾਰੇ ਦਸਦਿਆਂ ਕਿਹਾ ਕਿ ਭਾਰਤ ਅਤੇ ਨਿਊਜ਼ੀਲੈਂਡ ਦੇ ਵਪਾਰ ਸਬੰਧਾਂ ਨੂੰ ਹੋਰ ਉਚਾ ਲੈ ਕੇ ਜਾਣਾ ਪਹਿਲ ਦੇ ਅਧਾਰ ਉਤੇ ਹੈ।

ਭਾਰਤ ਨਾਲ ਵਪਾਰ ਪਿਛਲੀ ਸਰਕਾਰ ਵੇਲੇ ਘਟਿਆ ਹੈ, ਉਹ ਵਧਾਉਣ ਜਾ ਰਹੇ ਹਨ। ਇਸ ਸਬੰਧੀ ਦੇਸ਼ ਦੇ ਵਪਾਰ ਮੰਤਰੀ ਸ੍ਰੀ ਟੌਡ ਮੈਕਲੇ ਕ੍ਰਿਸਮਸ ਤੋਂ ਪਹਿਲਾਂ ਭਾਰਤ ਦੇ ਦੌਰੇ ਉਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਅਗਲੇ ਸਾਲ ਭਾਰਤ ਦੀਆਂ ਸੰਸਦੀ ਚੋਣਾ ਤੋਂ ਬਾਅਦ ਭਾਰਤ ਜਾਣਗੇ। ਉਨ੍ਹਾਂ ਕੀਵੀ ਕ੍ਰਿਕਟਰ ਰਚਿਨ ਰਵਿੰਦਰਾ ਦਾ ਵੀ ਜ਼ਿਕਰ ਕੀਤਾ, ਭਾਰਤੀ ਕ੍ਰਿਕਟਰ ਸਚਿਨ ਤੇਂਦੁਲਕਰ ਅਤੇ ਰਾਹੁਲ ਦ੍ਰਾਵਿੜ ਦਾ ਵੀ ਨਾਂਅ ਲਿਆ ਕਿਹਾ ਕਿ ਉਹ ਕ੍ਰਿਕਟ ਦੇ ਫੈਨ ਹਨ। ਉਨ੍ਹਾਂ ਨੇ ਅਗਲੇ ਸਾਲ ਭਾਰਤ ਜਾ ਕੇ ਆਈ.ਪੀ. ਐਲ.-20 (23 ਮਾਰਚ 2024-29 ਮਈ 2024) ਵੇਖਣ ਦਾ ਵੀ ਇਸ਼ਾਰਾ ਕੀਤਾ।

ਭਾਰਤੀ ਤਿਉਹਾਰਾਂ ਨੂੰ ਮਾਨਤਾ ਦਿੰਦਿਆ ਦਿਵਾਲੀ ਦਾ ਜ਼ਿਕਰ ਕੀਤਾ। 72 ਸਾਲਾਂ ਦੇ ਭਾਰਤ-ਇੰਡੀਆ ਸਬੰਧਾ ਨੂੰ ਯਾਦ ਕੀਤਾ। ਉਨ੍ਹਾਂ ਕਿਹਾ ਕਿ ‘ਆਈ ਲਵ ਇੰਡੀਆ’ ਪਰ ਉਹ ਜਾਣਦੇ ਹਨ ਉਥੇ ਬਿਊਰੋਕ੍ਰੇਸੀ (ਅਫ਼ਸਰਸ਼ਾਹੀ) ਵੀ ਕਾਫੀ ਹੈ। ਹਲਕਾ-ਫੁੱਲਕਾ ਹਾਸਾ ਠੱਠਾ ਵੀ ਹੋਇਆ। ਐਵਾਰਡ ਸਮਾਰੋਹ ਤੋਂ ਬਾਅਦ ਕੁਝ ਹੋਰ ਨਿ੍ਰਤ ਅਤੇ ਬੌਲੀਵੁਡ ਡਾਂਸ ਪੇਸ਼ ਕੀਤਾ ਗਿਆ, ਪਰ ਇਸ ਵਾਰ ਪੰਜਾਬੀ ਭੰਗੜਾ ਅਤੇ ਗਿੱਧਾ ਵੇਖਣ ਨੂੰ ਨਹੀਂ ਮਿਲਿਆ। ਸਮਾਗਮ ਦੇ ਅੰਤ ਵਿਚ ਰਾਤ ਦੇ ਭੋਜਨ ਦਾ ਸਾਰਿਆਂ ਨੇ ਅਨੰਦ ਮਾਣਿਆ ਅਤੇ ਪ੍ਰੋਗਰਾਮ ਸਮੇਂ ਸਰ ਸਮਾਪਤ ਹੋ ਗਿਆ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਵਟਸਐੱਪ ਚੈਨਲ ਨਾਲ ਜੁੜੋ

- Advertisement -

ਸਿੱਖ ਜਗ਼ਤ

ਅੰਮ੍ਰਿਤਪਾਲ ਸਿੰਘ ਤੇ ਸਾਥੀਆਂ ਨੂੰ ਪੰਜਾਬ ਦੀ ਜੇਲ੍ਹ ਵਿੱਚ ਤਬਦੀਲ ਕਰਨ ਦੀ ਮੰਗ ਨੂੰ ਲੈ ਕੇ ਅੰਮ੍ਰਿਤਸਰ ਵਿੱਚ ਭੁੱਖ ਹੜਤਾਲ ਸ਼ੁਰੂ

ਯੈੱਸ ਪੰਜਾਬ ਅੰਮ੍ਰਿਤਸਰ, 22 ਫਰਵਰੀ, 2024 ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅਤੇ ਡਿਬਰੂਗੜ੍ਹ ਜੇਲ੍ਹ ’ਚ ਨਜ਼ਰ ਬੰਦ ਭਾਈ ਅੰਮ੍ਰਿਤਪਾਲ ਸਿੰਘ ਅਤੇ ਸਾਥੀ ਨਜ਼ਰਬੰਦਾਂ ਨੂੰ ਪੰਜਾਬ ਦੀ ਜੇਲ੍ਹ ’ਚ ਤਬਦੀਲ ਕਰਾਉਣ...

ਭਾਜਪਾ ਦੇਸ਼ ਵਿੱਚ ਸਿੱਖਾਂ ਅਤੇ ਹੋਰ ਘੱਟਗਿਣਤੀਆਂ ਵਿਰੁੱਧ ਬਿਰਤਾਂਤ ਸਿਰਜਣ ਦੀ ਕੋਸ਼ਿਸ਼ ਕਰ ਰਹੀ: ਆਮ ਆਦਮੀ ਪਾਰਟੀ

ਯੈੱਸ ਪੰਜਾਬ ਚੰਡੀਗੜ੍ਹ, 21 ਫਰਵਰੀ, 2024 ਆਮ ਆਦਮੀ ਪਾਰਟੀ (ਆਪ) ਦੇ ਸੂਬਾ ਬੁਲਾਰੇ ਨੀਲ ਗਰਗ ਨੇ ਪੱਛਮੀ ਬੰਗਾਲ ਦੇ ਸੰਦੇਸਖਾਲੀ ਦੀ ਘਟਨਾ ਨੂੰ ਭਾਜਪਾ ਦੀ ਸੋਚੀ ਸਮਝੀ ਸਾਜ਼ਿਸ਼ ਕਰਾਰ ਦਿੱਤਾ ਹੈ।...

ਮਨੋਰੰਜਨ

ਅੰਮ੍ਰਿਤਸਰ ਵਿੱਚ ਸੱਤ ਦਿਨ- ਸੱਤ ਵੱਡੇ ਕਲਾਕਾਰ ਕਰਨਗੇ ਲੋਕਾਂ ਦਾ ਮਨੋਰੰਜਨ

ਯੈੱਸ ਪੰਜਾਬ ਅੰਮ੍ਰਿਤਸਰ, 17 ਫਰਵਰੀ, 2024 ਪੰਜਾਬ ਸਰਕਾਰ ਵੱਲੋਂ ਰਾਜ ਨੂੰ ਸੈਰ ਸਪਾਟਾ ਕੇਂਦਰ ਵਜੋਂ ਵਿਸ਼ਵ ਭਰ ਵਿੱਚ ਪ੍ਰਸਿੱਧ ਕਰਨ ਲਈ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਅੰਮ੍ਰਿਤਸਰ ਨੂੰ ਰੰਗਲਾ ਪੰਜਾਬ ਮੇਲੇ ਲਈ ਚੁਣਿਆ ਗਿਆ ਹੈ ,...

ਬਾਲੀਵੁੱਡ ਗਾਇਕ ਸੁਖ਼ਵਿੰਦਰ ਸਿੰਘ ਦਾ ਚੰਡੀਗੜ੍ਹ ਵਿੱਚ ‘ਲਾਈਵ ਸ਼ੋਅ’ 24 ਫ਼ਰਵਰੀ ਨੂੰ

ਯੈੱਸ ਪੰਜਾਬ 15 ਫਰਵਰੀ, 2024 ਸਿਧਾਰਥ ਐਂਟਰਟੇਨਰਜ਼ ਅਤੇ ਹਿੰਦੁਸਤਾਨ ਹੋਲਡਿੰਗਜ਼, ਹਾਰਮੋਨੀ ਇੰਡੀਆ ਟਿਊਨਜ਼ ਦੇ ਸਹਿਯੋਗ ਨਾਲ, ਧੀਰ ਕੌਂਸਟ ਅਤੇ ਵਾਮਨ ਗਰੁੱਪ ਦੁਆਰਾ ਪੇਸ਼ ਕੀਤੇ ਜਾਣ ਵਾਲੇ ਗਾਇਕ ਸੁਖਵਿੰਦਰ ਸਿੰਘ ਮਿਊਜ਼ਿਕ ਮੈਜ਼ਿਕ ਲਾਈਵ ਕੰਸਰਟ ਦੀ ਘੋਸ਼ਣਾ ਕਰਨ...

‘ਜੀ ਵੇ ਸੋਹਣਿਆ ਜੀ’ – ਪਹਿਲੀ ਵਾਰ ਵਿਸ਼ਵ ਦੇ ਸਭ ਤੋਂ ਵੱਡੇ ਸਿਨੇਮਾ ਘਰ ਵਿੱਚ ਰਿਲੀਜ਼ ਹੋਵੇਗੀ ਇਹ ਪੰਜਾਬੀ ਫ਼ਿਲਮ

ਯੈੱਸ ਪੰਜਾਬ 9 ਫਰਵਰੀ, 2024 ਪੰਜਾਬੀ ਸਿਨੇਮਾ ਇੱਕ ਮਹੱਤਵਪੂਰਨ ਪਲ ਲਈ ਪੂਰੀ ਤਰ੍ਹਾਂ ਤਿਆਰ ਹੈ ਕਿਉਂਕਿ ਦੂਰਦਰਸ਼ੀ ਨਿਰਮਾਤਾ ਸੰਨੀ ਰਾਜ, ਵਰੁਣ ਅਰੋੜਾ, ਅਮਿਤ ਜੁਨੇਜਾ, ਅਤੇ ਡਾ ਪ੍ਰਭਜੋਤ ਸਿੱਧੂ ਮਾਣ ਨਾਲ ਦੁਨੀਆ ਦੇ ਸਭ ਤੋਂ ਵੱਡੇ ਸਿਨੇਮਾ...
spot_img
spot_img
spot_img
spot_img
spot_img

ਸੋਸ਼ਲ ਮੀਡੀਆ

223,442FansLike
52,203FollowersFollow

ਅੱਜ ਨਾਮਾ – ਤੀਸ ਮਾਰ ਖ਼ਾਂ

ਮਹਿਮਾਨ ਲੇਖ਼

ਗੁਸਤਾਖ਼ੀ ਮੁਆਫ਼

ਪ੍ਰਕਾਸ਼ ਸਿੰਘ ਬਾਦਲ ਦਾ ‘ਅਸਲੀ ਵਾਰਿਸ’ ਕੌਣ? ਸੁਖ਼ਬੀਰ ਸਿੰਘ ਬਾਦਲ ਕਿ ਸੁਖ਼ਦੇਵ ਸਿੰਘ ਢੀਂਡਸਾ?

ਐੱਚ.ਐੱਸ.ਬਾਵਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਬੀਤੇ ਦਿਨੀਂ ਐਨ.ਡੀ.ਏ. ਦੀ ਮੀਟਿੰਗ ਵਿੱਚ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕਰਦਿਆਂ ਉਸ ਮੌਕੇ...