spot_img
Friday, June 14, 2024

ਵਾਹਿਗੁਰੂ

spot_img
spot_img

ਨਿਊਜ਼ੀਲੈਂਡ ਮਰਦਮਸ਼ੁਮਾਰੀ 2023: ਅੰਕੜੇ ਆਉਣੇ ਸ਼ੁਰੂ – ਪਿਛਲੇ 5 ਸਾਲਾਂ ਦੌਰਾਨ ਜਨਸੰਖਿਆ ’ਚ 294,168 ਦਾ ਵਾਧਾ

- Advertisement -

ਯੈੱਸ ਪੰਜਾਬ
ਔਕਲੈਂਡ, 29 ਮਈ 2024:

ਨਿਊਜ਼ੀਲੈਂਡ ਦੇ ਵਿਚ ਹਰ ਪੰਜ ਸਾਲ ਬਾਅਦ ਮਰਦਮਸ਼ੁਮਾਰੀ ਹੁੰਦੀ ਹੈ ਅਤੇ ਪਿਛਲੇ ਸਾਲ ਇਹ 7 ਮਾਰਚ ਨੂੰ 35ਵੀਂ ਮਰਦਮਸ਼ੁਮਾਰੀ ਦੇ ਰੂਪ ਵਿਚ ਕਰਵਾਈ ਗਈ ਸੀ। ਇਸ ਮਰਦਮਸ਼ੁਮਾਰੀ ਦੇ ਅੰਕੜੇ ਆਉਣੇ ਸ਼ੁਰੂ ਹੋ ਗਏ ਹਨ।

ਤਾਜ਼ਾ ਅੰਕੜਿਆਂ ਮੁਤਾਬਿਕ ਹੁਣ ਨਿਊਜ਼ੀਲੈਂਡ ਦੀ ਕੁੱਲ ਜਨਸੰਖਿਆ 49 ਲੱਖ 93 ਹਜ਼ਾਰ ਅਤੇ 923 ਹੈ ਜੋ ਕਿ 2018 ਦੇ ਮੁਕਾਬਲੇ 2,94,168 (6.3%) ਵਧੀ ਹੈ। 2018 ਦੇ ਵਿਚ ਇਹ ਜਨ ਸੰਖਿਆ 46 ਲੱਖ 99 ਹਜ਼ਾਰ 755 ਸੀ।

ਇਸ ਵਾਰ ਦਾ ਇਹ 6.3% ਦਾ ਵਾਧਾ ਸਾਲ 2013-2018 ਦੀ ਮਰਦਮਸ਼ੁਮਾਰੀ ਤੋਂ ਘੱਟ ਰਿਹਾ ਕਿਉਂਕਿ ਉਸ ਵੇਲੇ ਇਹ ਵਾਧਾ 10.8% ਸੀ। ਰਿਹਾਇਸ਼ੀ ਥਾਵਾਂ ਦੇ ਵਿਚ 170,061 ਦਾ ਵਾਧਾ ਹੋਇਆ ਹੈ ਜੋ ਕਿ 9.0% ਹੈ। 2018 ਦੇ ਵਿਚ ਕੁਲ ਰਿਹਾਇਸ਼ੀ ਥਾਵਾਂ 1,886,517 ਸਨ ਅਤੇ ਹੁਣ ਇਹ 2,056,578 ਹੋ ਗਈਆਂ ਹਨ।

ਕਿਸ ਦਾ ਕਿੰਨਾ ਵਾਧਾ: ਇਸ ਮਰਦਮਸ਼ੁਮਾਰੀ ਅਨੁਸਾਰ ਨਿਊਜ਼ੀਲੈਂਡ ਦੇ ਵਿਚ ਯੂਰਪੀਅਨ ਲੋਕਾਂ ਦੀ ਗਿਣਤੀ ਵਿਚ 85,878 (2.6%) ਦਾ ਵਾਧਾ, ਮਾਓਰੀ ਲੋਕਾਂ ਵਿਚ 111,657 (14.4%) ਦਾ ਵਾਧਾ, ਪੈਸੇਫਿਕ ਲੋਕਾਂ ਵਿਚ 60,990 (16.0%) ਦਾ ਵਾਧਾ, ਏਸ਼ੀਅਨ ਲੋਕਾਂ ਵਿਚ 153,978 (21.8%) ਦਾ ਵਾਧਾ ਅਤੇ ਮਿਡਲ ਈਸਟਰਨ/ਲੈਟਿਨ ਅਮਰੀਕਨ-ਅਫਰੀਕਨ ਲੋਕਾਂ ਦਾ 22,428 (31.9%) ਦਾ ਵਾਧਾ ਦਰਜ ਕੀਤਾ ਗਿਆ ਹੈ।

ਬਹੁਕੌਮੀ ਮੁਲਕ ਨਿਊਜ਼ੀਲੈਂਡ ਦੇ ਗੁਲਦਸਤੇ ਵਿਚ ਹੁਣ ਯੂਰਪੀਅਨ ਲੋਕਾਂ ਦੀ ਗਿਣਤੀ 3,383,742 (67.8%), ਮਾਓਰੀ ਲੋਕਾਂ ਦੀ ਕੁੱਲ ਗਿਣਤੀ 887,493 (17.8%) ਏਸ਼ੀਅਨ ਲੋਕਾਂ ਦੀ ਗਿਣਤੀ 861,576 (17.3%), ਪੈਸੇਫਿਕ ਲੋਕਾਂ ਦੀ ਗਿਣਤੀ 442,632 (8.9%) ਅਤੇ ਹੋਰ ਮਿਡਲ ਈਸਟਰਨ/ਲੈਟਿਨ ਅਮਰੀਕਨ-ਅਫਰੀਕਨ ਲੋਕਾਂ ਦੀ ਗਿਣਤੀ 92,760 (1.95%) ਗਿਣੀ ਗਈ ਹੈ। ਮਾਓਰੀ ਅਤੇ ਏਸ਼ੀਅਨ ਲੋਕਾਂ ਦੀ ਗਿਣਤੀ ਦੇ ਵਿਚ ਜ਼ਿਆਦਾ ਵਾਧਾ ਨੋਟ ਕੀਤਾ ਗਿਆ ਹੈ।

ਨਾਰਥ ਆਈਲੈਂਡ (ਉਤਰੀ ਟਾਪੂ) ਦੇ ਵਿਚ ਜਨਸੰਖਿਆ ਜ਼ਿਆਦਾ ਹੈ। 4 ਲੋਕਾਂ ਦੇ ਵਿਚੋਂ ਤਿੰਨ ਉਤਰੀ ਟਾਪੂ ਦੇ ਵਿਚ ਰਹਿ ਰਹੇ ਹਨ। ਇਸ ਟਾਪੂ ਦੇ ਵਿਚ ਪਿਛਲੇ 5 ਸਾਲਾਂ ਵਿਚ 213,453 ਲੋਕਾਂ ਦਾ ਵਾਧਾ ਹੋਇਆ ਹੈ, ਜਦ ਕਿ ਦੱਖਣੀ ਟਾਪੂ ਦੇ ਵਿਚ ਸਿਰਫ 80,745 ਲੋਕ ਵਧੇ ਹਨ। ਔਕਲੈਂਡ ਖੇਤਰ ਦੇ ਵਿਚ 16 ਲੱਖ 66 ਹਜ਼ਾਰ ਦੇ ਕਰੀਬ ਲੋਕ ਰਹਿੰਦੇ ਹਨ।

ਵਾਇਕਾਟੋ ਖੇਤਰ ਦੀ ਵਸੋਂ ਦੇ ਵਿਚ 8.9% ਦਾ ਵਾਧਾ ਹੋਇਆ ਹੈ। ਇਥੇ ਦੀ ਆਬਾਦੀ 498,771 ਹੋ ਗਈ ਹੈ। ਨਾਰਥਲੈਂਡ ਦੀ ਆਬਾਦੀ 8.3% ਵਧੀ ਹੈ। ਸਾਊਥਲੈਂਡ ਦੇ ਵਿਚ ਸਿਰਫ 2.7% ਦਾ ਵਾਧਾ ਹੋਇਆ ਅਤੇ ਵਲਿੰਗਟਨ ਵਿਖੇ 2.8% ਦਾ ਵਾਧਾ ਹੋਇਆ।

ਭਾਰਤੀ ਲੋਕਾਂ ਦਾ ਕਿੰਨਾ ਵਾਧਾ ਹੋਇਆ ਅਤੇ ਕਿਸ ਧਰਮ ਦੇ ਲੋਕਾਂ ਦੀ ਕਿੰਨੀ ਕਿੰਨੀ ਗਿਣਤੀ ਹੈ ਆਉਣ ਵਾਲੇ ਦਿਨਾਂ ਵਿਚ ਪਤਾ ਲੱਗ ਜਾਵੇਗਾ।

- Advertisement -

ਸਿੱਖ ਜਗ਼ਤ

ਜਥੇਦਾਰ ਕਰਨੈਲ ਸਿੰਘ ਪੀਰਮੁਹੰਮਦ ਦਾ ਹੀਥਰੋ ਏਅਰਪੋਰਟ ਤੇ ਪਹੁੰਚਣ ਤੇ ਨਿੱਘਾ ਸਵਾਗਤ

ਯੈੱਸ ਪੰਜਾਬ ਲੰਡਨ, 12 ਜੂਨ, 2024 ਸ੍ਰੌਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਪਾਰਟੀ ਦੇ ਬੁਲਾਰੇ ਜਥੇਦਾਰ ਕਰਨੈਲ ਸਿੰਘ ਪੀਰਮੁਹੰਮਦ ਦਾ ਲੰਡਨ ਪਹੁੰਚਣ ਤੇ ਹੀਥਰੋ ਏਅਰਪੋਰਟ ਤੇ ਨਿੱਘਾ ਸਵਾਗਤ ਕਰਦਿਆ ਸਿੱਖ ਪ੍ਰਚਾਰਕ...

ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਵਿਖੇ ਹੋਏ ਨਤਮਸਤਕ

ਯੈੱਸ ਪੰਜਾਬ ਨਵੀਂ ਦਿੱਲੀ/ਚੰਡੀਗੜ੍ਹ, 10 ਜੂਨ, 2024: ਪੰਜਾਬ ਦੇ ਰਾਜਪਾਲ ਅਤੇ ਯੂ.ਟੀ. ਚੰਡੀਗੜ੍ਹ ਦੇ ਪ੍ਰਸ਼ਾਸਕ ਸ੍ਰੀ ਬਨਵਾਰੀ ਲਾਲ ਪੁਰੋਹਿਤ ਅੱਜ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ 'ਤੇ ਸ਼ਰਧਾਂਜਲੀ ਭੇਟ ਕਰਨ ਲਈ...

ਮਨੋਰੰਜਨ

ਪੰਜਾਬੀ ਅਦਾਕਾਰਾ ਹਸਨਪ੍ਰੀਤ ਕੌਰ ਨੇ ‘ਬ੍ਰਦਰਜ਼ ਡੇਅ’ ਮਨਾਉਂਦੇ ਹੋਏ ਭਰਾਵਾਂ ਲਈ ਸਾਂਝਾ ਕੀਤੇ ਕੁਝ ਖ਼ਾਸ ਪਲ

ਯੈੱਸ ਪੰਜਾਬ 24 ਮਈ, 2024 ਹਸਨਪ੍ਰੀਤ ਕੌਰ ਜੋ ਜ਼ੀ ਪੰਜਾਬੀ ਦੇ ਸ਼ੋਅ "ਦਿਲਾਂ ਦੇ ਰਿਸ਼ਤੇ" ਵਿੱਚ "ਕੀਰਤ" ਦੀ ਭੂਮਿਕਾ ਨਿਭਾ ਰਹੀ ਹੈ, ਨੇ ਬ੍ਰਦਰਜ਼ ਡੇਅ ਤੇ ਆਪਣੇ ਭਰਾਵਾਂ ਨਾਲ ਦਿਲੀ ਪਲਾਂ ਨੂੰ ਸਾਂਝਾ ਕਰਦੇ ਹਨ। "ਦਿਲਾਂ ਦੇ...

ਇੱਕ ਪਰਫੈਕਟ ਕੋਲੇਬੋਰੇਸ਼ਨ- ਮਿਕੀ ਅਰੋੜਾ ਤੇ ਹਰੀਕੇ ਨੇ ਆਪਣਾ ਨਵਾਂ ਗੀਤ “ਐਚਆਰ ਗਾਡੀ” ਕੀਤਾ ਰਿਲੀਜ਼

ਯੈੱਸ ਪੰਜਾਬ 23 ਮਈ, 2024 ਹਰਿਆਣੇ ਦੇ ਰੈਪ ਸੀਨ ਦੀ ਧੜਕਣ ਵਾਲੀ ਲੈਅ ਇੱਕ ਵਾਰ ਫਿਰ ਗੂੰਜਦੀ ਹੈ ਜਦੋਂ ਮਿਕੀ ਅਰੋੜਾ, ਗੀਤਕਾਰੀ ਦੀ ਕਲਾ ਦੇ ਉਸਤਾਦ, ਨੇ ਆਪਣੇ ਨਵੀਨਤਮ ਸੋਨਿਕ ਮਾਸਟਰਪੀਸ, "ਐਚਆਰ ਗਾਡੀ" ਨੂੰ ਗੁਪਤ ਭੂਮੀਗਤ...

ਢੰਡਾ ਨਿਆਲੀਵਾਲਾ ਨੇ ਨਵਾਂ ਵਿਸਫੋਟਕ ਟਰੈਕ- ਈਗੋ ਕਿਲਰ – ਰਿਲੀਜ਼ ਕੀਤਾ

ਯੈੱਸ ਪੰਜਾਬ 13 ਮਈ, 2024 ਆਪਣੇ ਹਿੱਟ ਟ੍ਰੈਕ "ਬਲਾਕ" ਦੀ ਵਧਦੀ ਸਫਲਤਾ ਅਤੇ 'ਅੱਪ ਟੂ ਯੂ' ਨਾਲ ਇੰਟਰਨੈੱਟ ਦੇ ਰੁਝਾਨਾਂ ਨੂੰ ਉਡਾਉਂਦੇ ਹੋਏ, ਉੱਘੇ ਕਲਾਕਾਰ ਢਾਂਡਾ ਨਿਆਲੀਵਾਲਾ ਆਪਣੀ ਤਾਜ਼ਾ ਰਿਲੀਜ਼, "ਈਗੋ ਕਿਲਰ" ਨਾਲ ਇੱਕ ਵਾਰ ਫਿਰ...

ਸੋਸ਼ਲ ਮੀਡੀਆ

223,028FansLike
52,203FollowersFollow

ਅੱਜ ਨਾਮਾ – ਤੀਸ ਮਾਰ ਖ਼ਾਂ

ਮਹਿਮਾਨ ਲੇਖ਼

ਗੁਸਤਾਖ਼ੀ ਮੁਆਫ਼

ਪ੍ਰਕਾਸ਼ ਸਿੰਘ ਬਾਦਲ ਦਾ ‘ਅਸਲੀ ਵਾਰਿਸ’ ਕੌਣ? ਸੁਖ਼ਬੀਰ ਸਿੰਘ ਬਾਦਲ ਕਿ ਸੁਖ਼ਦੇਵ ਸਿੰਘ ਢੀਂਡਸਾ?

ਐੱਚ.ਐੱਸ.ਬਾਵਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਬੀਤੇ ਦਿਨੀਂ ਐਨ.ਡੀ.ਏ. ਦੀ ਮੀਟਿੰਗ ਵਿੱਚ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕਰਦਿਆਂ ਉਸ ਮੌਕੇ...