Sunday, May 16, 2021
covid vaccination

Ashirwad 51000

Kisani Karza 4624 Cr

Shaheed 50 lakh

Mahila Sarpanch

Vidhwa Pension 1500

NNP Soorbir

Markfed 3 3

Verka Ice Cream

Innocent Hunar Se Rozgar 25 4 21

New Zealand ਦੇ Sikhs ਨੇ 11 ਏਕੜ ਵਿੱਚ 25 Million Dollars ਦੀ ਲਾਗਤ ਨਾਲ ਬਹੁਮੰਤਵੀ Sports Complex ਤਿਆਰ ਕੀਤਾ

ਸਿੱਖ ਦੁਨੀਆਂ ਵਿੱਚ ਜਿੱਥੇ ਵੀ ਗਏ ਨੇ ਹਰ ਜਗ੍ਹਾ ਇਨ੍ਹਾਂ ਨੇ ਆਪਣੀ ਵੱਖਰੀ ਦੁਨੀਆ ਵਸਾਈ ਹੈ ,ਆਪਣੇ ਕਾਰਨਾਮਿਆਂ ਨਾਲ ਪੰਜਾਬੀਆਂ ਨੇ ਹਰ ਜਗ੍ਹਾ ਤੇ ਕੌਮ ਨੂੰ ਵੱਡਾ ਨਾਮਣਾ ਦਿੱਤਾ ਅਤੇ ਪੂਰੀ ਦੁਨੀਆਂ ਦਾ ਧਿਆਨ ਸਿੱਖ ਫਲਸਫੇ ਵੱਲ ਖਿੱਚਿਆ ਹੈ ਅਜਿਹਾ ਹੀ ਕਾਰਨਾਮਾ ਨਿਊਜ਼ੀਲੈਂਡ ਵਿੱਚ ਵਸਦੇ ਸਿੱਖ ਭਾਈਚਾਰੇ ਨੇ ਕਰ ਵਿਖਾਇਆ ਹੈ ਕਿ ਜਦੋਂ ਸੁਪਰੀਮ ਸਿੱਖ ਸੁਸਾਇਟੀ ਨੇ ਪੰਜਾਬੀ ਭਾਈਚਾਰੇ ਦੇ ਸਹਿਯੋਗ ਦੇ ਨਾਲ ਆਕਲੈਂਡ ਦੇ ਸ਼ਹਿਰ ਟਾਕਾਨਿਨ੍ਹੀ ਵਿਖੇ 11ਏਕੜ ਦੇ ਵਿੱਚ ਅੰਤਰਰਾਸ਼ਟਰੀ ਪੱਧਰ ਦਾ ਬਹੁ ਮੰਤਵੀ ਮਲਟੀਪਰਪਜ਼ ਸਪੋਰਟਸ ਕੰਪਲੈਕਸ ਬਣਾਉਣ ਦਾ ਕਾਰਨਾਮਾ ਕਰ ਵਿਖਾਇਆ ਹੈ ਇਸ ਸਪੋਰਟਸ ਕੰਪਲੈਕਸ ਉਪਰ ਜ਼ਮੀਨ ਦੀ ਲਾਗਤ ਸਮੇਤ 25 ਮਿਲੀਅਨ ਡਾਲਰ ਦੇ ਕਰੀਬ ਖਰਚ ਆਇਆ ਹੈ।

ਇਸ ਬਹੁਮੰਤਵੀ ਸਪੋਰਟਸ ਕੰਪਲੈਕਸ ਦਾ ਉਦਘਾਟਨ ਉੱਥੋਂ ਦੇ ਮੌਜੂਦਾ ਪ੍ਰਧਾਨ ਮੰਤਰੀ ਸ੍ਰੀਮਤੀ ਜੈਸਿੰਡਾ ਆਰਨ ਨੇ ਆਪਣੇ ਕਰ ਕਮਲਾਂ ਨਾਲ ਕੀਤਾ । ਇਸ ਸਮਾਗਮ ਵਿਚ ਵਿਰੋਧੀ ਧਿਰ ਦੇ ਆਗੂ ਜੂਡਿਥ ਕੋਲਿਨਜ਼ ਤੋਂ ਇਲਾਵਾ ਨਿਊਜ਼ੀਲੈਂਡ ਦੀਆਂ ਹੋਰ ਉੱਘੀਆਂ ਰਾਜਨੀਤਕ ਸਮਾਜਿਕ ਅਤੇ ਧਾਰਮਿਕ ਸ਼ਖਸੀਅਤਾਂ ਵੱਡੀ ਗਿਣਤੀ ਵਿਚ ਹਾਜ਼ਰ ਸਨ ।

ਸੁਪਰੀਮ ਸਿੱਖ ਸੁਸਾਇਟੀ ਦੇ ਮੁੱਖ ਬੁਲਾਰੇ ਡਾ ਦਲਜੀਤ ਸਿੰਘ ਨੇ ਆਏ ਮਹਿਮਾਨਾਂ ਅਤੇ ਸੰਗਤਾਂ ਨੂੰ ਜੀ ਆਇਆਂ ਆਖਿਆ ਅਤੇ ਸਿੱਖ ਫਲਸਫੇ ਤੋਂ ਜਾਣੂ ਕਰਵਾਇਆ । ਨਿਓੂਜ਼ੀਲੈਂਡ ਮੁਲਕ ਦੀ ਸਿਆਸਤ ਦੇ ਰਹਿਨੁਮਾ ਬੀਬਾ ਜੈਸਿੰਡਾ ਆਰਨ ਨੇ ਵੀ ਸਿੱਖ ਕੌਮ ਦੀ ਫਿਲਾਸਫੀ ਅਤੇ ਗੁਰੂਆਂ ਦੇ ਦਿੱਤੇ ਸਿਧਾਂਤਾਂ ਦੀ ਰੱਜ ਕੇ ਸ਼ਲਾਘਾ ਕੀਤੀ ਸਿੱਖਾਂ ਦੇ ਇਸ ਉੱਦਮ ਦੇ ਨਾਲ ਸਿੱਖ ਕੌਮ ਦੀ ਪਹਿਚਾਣ ਪੂਰੀ ਦੁਨੀਆ ਵਿਚ ਬਣੀ ਹੈ।

ਜਦੋਂ ਨਿਓੂਜ਼ੀਲੈਂਡ ਦੀ ਪ੍ਰਧਾਨ ਮੰਤਰੀ ਸਿੱਖਾਂ ਦੇ ਵਡਮੁੱਲੇ ਕਾਰਜ ਦੀ ਤਾਰੀਫ਼ ਕਰ ਰਹੇ ਸੀ ਤਾਂ ਇੰਜ ਲੱਗ ਰਿਹਾ ਸੀ ਕਿ ਵਾਕਿਆ ਹੀ ਨਿਊਜ਼ੀਲੈਂਡ ਦੇ ਸਿੱਖਾਂ ਨੇ ਕੌਮ ਦੀ ਪੱਗ ਪੂਰੀ ਦੁਨੀਆ ਵਿਚ ਉੱਚੀ ਕਰ ਦਿੱਤੀ ਹੈ ਨਿਊਜ਼ੀਲੈਂਡ ਵਿੱਚ ਵਸਦਾ ਸਿੱਖ ਭਾਈਚਾਰਾ ਇਸ ਬਦਲੇ ਪੂਰੀ ਤਰ੍ਹਾਂ ਵਧਾਈ ਦਾ ਪਾਤਰ ਹੈ ।

ਨਿਓੂਜ਼ੀਲੈਂਡ ਸੁਪਰੀਮ ਸਿੱਖ ਸੁਸਾਇਟੀ ਜੋ ਸਾਲ 1982 ਵਿੱਚ ਹੋਂਦ ਵਿੱਚ ਆਈ ਹੈ ਇਸ ਤੋਂ ਇਲਾਵਾ 1989 ਤੋਂ ਹੈਰੀਟੇਜ ਸਕੂਲ ਚਲਾ ਰਹੀ ਹੈ ਸੁਪਰੀਮ ਸਿੱਖ ਸੁਸਾਇਟੀ ਕਈ ਹੋਰ ਸਮਾਜ ਸੇਵੀ ਵਧੀਆ ਕੰਮ ਕਰ ਰਹੀ ਹੈ ਜੋ ਸਪੋਰਟਸ ਕੰਪਲੈਕਸ 11 ਏਕੜ ਦੇ ਵਿੱਚ ਉਸਾਰਿਆ ਗਿਆ ਹੈ

ਉਸ ਦੇ ਵਿੱਚ ਫੀਫਾ ਤੋਂ ਮਾਨਤਾਪ੍ਰਾਪਤ ਫੁੱਟਬਾਲ ਗਰਾਊਂਡ ਅਤੇ ਐੱਫਆਈਐੱਚ ਦੀਆਂ ਸ਼ਰਤਾਂ ਪੂਰੀਆਂ ਕਰਦਾ ਹਾਕੀ ਗਰਾਊਂਡ, ਪੰਜਾਬੀਆਂ ਦੀ ਮਕਬੂਲ ਖੇਡ ਕਬੱਡੀ ਨਾਲ ਸੰਬੰਧਤ ਆਲੀਸ਼ਾਨ ਫਲੱਡ ਲਾਈਟਸ ਅਤੇ ਅਟੈਚ ਸਾਓੂਂਡਂ ਸਿਸਟਮ ਗਰਾਉਂਡ , 4 ਰਨਿੰਗ ਟ੍ਰੈਕ , ਨੈਟਬਾਲ, ਵਾਲੀਬਾਲ, ਬਾਸਕਟਬਾਲ ਅਤੇ ਹੋਰ ਖੇਡ ਮੈਦਾਨ, ਕਾਰ ਪਾਰਕਿੰਗ ਬਾਥਰੂਮ ਆਦਿ ਸਾਰੀਆਂ ਸਹੂਲਤਾਂ ਨਾਲ ਲੈਸ ਇਸ ਸਪੋਰਟਸ ਕੰਪਲੈਕਸ ਦੀ ਉਸਾਰੀ ਕੀਤੀ ਗਈ ਹੈ ਇਸ ਸਪੋਰਟਸ ਕੰਪਲੈਕਸ ਵਿੱਚ ਸਿੱਖ ਅਤੇ ਪੰਜਾਬੀ ਭਾਈਚਾਰੇ ਲਈ ਸ਼ਨਿੱਚਰਵਾਰ ਅਤੇ ਐਤਵਾਰ ਦੇ ਦਿਨਾਂ ਵਿੱਚ ਖੇਡਣ ਦੀ ਪਹਿਲ ਹੋਵੇਗੀ ਜਦਕਿ ਬਾਕੀ ਦਿਨਾਂ ਵਿੱਚ ਲੋਕਲ ਸਕੂਲਾਂ ਅਤੇ ਸਥਾਨਕ ਸੰਸਥਾਵਾਂ ਨੂੰ ਖੇਡਣ ਦਾ ਮੌਕਾ ਮਿਲੇਗਾ।

ਸੁਪਰੀਮ ਸਿੱਖ ਸੁਸਾਇਟੀ ਦਾ ਅਗਲਾ ਨਿਸ਼ਾਨਾ 16 ਤੋਂ 20 ਮਿਲੀਅਨ ਡਾਲਰ ਦੀ ਲਾਗਤ ਨਾਲ ਇਕ ਸਕੂਲ ਬਣਾਉਣਾ ਹੋਵੇਗਾ ਜਿਸ ਵਿੱਚ ਪੰਜਾਬੀ ਵਿਸ਼ਾ ਬੱਚਿਆਂ ਦੇ ਪੜ੍ਹਨ ਲਈ ਸਪੈਸ਼ਲ ਹੋਵੇਗਾ। 5 ਮਿਲੀਅਨ ਵਸੋਂ ਵਾਲੇ ਮੁਲਕ ਨਿਊਜ਼ੀਲੈਂਡ ਵਿੱਚ ਹਜ਼ਾਰਾ ਦੀ ਗਿਣਤੀ ਦੇ ਸਿੱਖਾਂ ਵੱਲੋਂ ਇਹ ਸਪੋਰਟਸ ਕੰਪਲੈਕਸ ਬਣਾਉਣ ਦਾ ਕਾਰਨਾਮਾ ਕਿਸੇ ਕ੍ਰਿਸ਼ਮੇ ਨਾਲੋਂ ਘੱਟ ਨਹੀਂ ਹੈ ।

ਇਕ ਪਾਸੇ ਨਿਓੂਜ਼ੀਲੈਂਡ ਦੀ “ਬਿਗਾਨੀ ਧਰਤੀ ਤੇ ਅਸੀਂ ਉਸ ਧਰਤੀ ਤੇ ਬਿਗਾਨੇ ਲੋਕ” ਤੇ ਸਾਨੂੰ ਸਾਡੇ ਕੰਮ ਬਦਲੇ ਉੱਥੋਂ ਦੀਆਂ ਸਰਕਾਰਾਂ ਨੇ ਇੰਨਾ ਵੱਡਾ ਮਾਣ ਦਿੱਤਾ ਹੈ ਦੂਜੇ ਪਾਸੇ ਭਾਰਤ ਦੀ ਸਾਡੀ ” ਆਪਣੀ ਧਰਤੀ ਅਤੇ ਸਾਡੇ ਆਪਣੇ ਲੋਕ ” ਸਾਡਾ ਓਹ ਮੁਲਕ ਜਿਸਦੀ ਅਜ਼ਾਦੀ ਵਿੱਚ ਪੰਜਾਬੀਆਂ ਦੀਆਂ 90 ਪ੍ਰਤੀਸ਼ਤ ਕੁਰਬਾਨੀਆਂ ਕੀਤੀਆਂ ਹੋਣ , ਦੇਸ਼ ਦੀ ਖੇਤੀਬਾੜੀ ਅਤੇ ਆਰਥਿਕਤਾ ਮਜ਼ਬੂਤ ਕਰਨ ਵਿੱਚ ਪੰਜਾਬੀਆਂ ਦਾ 70 ਪ੍ਰਤੀਸ਼ਤ ਰੋਲ ਹੋਵੇ।

ਪਰ ਜਦੋਂ ਅਸੀਂ ਆਪਣੇ ਕਿਸੇ ਹੱਕ ਦੀ ਮੰਗ ਕਰੀਏ ਤਾਂ ਇੱਥੋਂ ਦੀਆਂ ਸਰਕਾਰਾਂ ਸਾਨੂੰ ਕਦੇ ਅੱਤਵਾਦੀ , ਕਦੇ ਵੱਖਵਾਦੀ , ਕਦੇ ਇਹ ਨਕਸਲਾਈਟ, ਕਦੇ ਖ਼ਾਲਿਸਤਾਨੀ ਕਹਿ ਕੇ ਪੂਰੀ ਦੁਨੀਆ ਵਿਚ ਭੰਡਦੇ ਹਨ ਪਰ , ਕਸੂਰ ਸਾਡਾ ਸਿਰਫ ਇਹੀ ਹੁੰਦਾ ਹੈ ਕਿ ਜਦੋਂ ਅਸੀਂ ਆਪਣਾ ਹੱਕ ਜਾਂ ਇਨਸਾਫ ਮੰਗ ਰਹੇ ਹੁੰਦੇ ਹਾਂ ਤੇ ਸਾਨੂੰ ਗੋਲੀਆਂ ਮਾਰਕੇ ਮਾਰ ਦਿੱਤਾ ਜਾਂਦਾ ਹੈ।

ਸਾਡਾ ਦਰਬਾਰ ਸਾਹਿਬ ਢਾਹ ਦਿੱਤਾ ਜਾਂਦਾ ਸਾਡਾ ਕਿਸਾਨ ਮਾਰ ਦਿੱਤਾ ਜਾਂਦਾ ਸਾਡੇ ਵੱਡੇ ਵਡੇਰੇ ਬਾਬਿਆਂ ਨੇ 1947 ਦਾ ਓੁਜਾੜਾ ਵੇਖਿਆ ਸੀ ਅਸੀਂ 1984 ਦੀ ਆਪਣੀ ਤਬਾਹੀ ਵੇਖੀ ਆਂ ਸਾਡੀ ਅਗਲੀ ਪੀੜ੍ਹੀ ਨੇ 2020 ਚ ਕਿਸਾਨੀ ਦੀ ਤਬਾਹੀ ਦੇਖੀ ਆਂ, ਪਰ ਖੁਸ਼ੀ ਇਸ ਗੱਲ ਦੀ ਹੈ ਕਿ ਸਾਡੀ ਇੱਕ ਪੀੜ੍ਹੀ ਨਿਓੂਜ਼ੀਲੈਡ ਵਿੱਚ ਸਿੱਖ ਫਲਸਫੇ ਤੇ ਪਹਿਰਾ ਦਿੰਦੀ ਹੋਈ ਹੱਕ ,ਸੱਚ,ਵਿਸਵਾਸ , ਪਿਆਰ ਦੀ ਜੰਗ ਜਿੱਤ ਰਹੀ ਹੈ ਅਤੇ ਕੌਮ ਦਾ ਨਾਮ ਪੂਰੀ ਦੁਨੀਆ ਵਿੱਚ ਰੋਸ਼ਨ ਕਰ ਰਹੀ ਹੈ ਪ੍ਰਮਾਤਮਾ ਕੈਨੇਡਾ ਅਮਰੀਕਾ ਆਸਟ੍ਰੇਲੀਆ ਅਤੇ ਹੋਰਨਾਂ ਮੁਲਕਾਂ ਵਿੱਚ ਜਿੱਥੇ ਸਿੱਖ ਵੱਸਦੇ ਨੇ, ਨੂੰ ਵੀ ਸੁਮੱਤ ਦੇਵੇ ਕਿ ਉਹ ਆਪੋ ਆਪਣੇ ਮੁਲਕਾਂ ਵਿੱਚ ਨਿਊਜ਼ੀਲੈਂਡ ਦੇ ਸਿੱਖਾਂ ਵਾਲਾ ਇਤਿਹਾਸ ਦਹਰਾਓੁੁਣ । ਦਾਤਾ ਸਿੱਖਾਂ ਤੇ ਰਹਿਮਤ ਰੱਖੇ, ਰੱਬ ਰਾਖਾ!

ਜਗਰੂਪ ਸਿੰਘ ਜਰਖੜ
ਖੇਡ ਲੇਖਕ
ਫੋਨ ਨੰਬਰ 9814300722

New Zealand Sports Complex 1

New Zealand Sports Complex 2

New Zealand Sports Complex 3

yes punjab english redirection

ਅਹਿਮ ਖ਼ਬਰਾਂ

ਖ਼ਬਰ ਸਾਰ

ਸਿੱਖ ਜਗ਼ਤ

png;base64,iVBORw0KGgoAAAANSUhEUgAAANoAAACWAQMAAACCSQSPAAAAA1BMVEWurq51dlI4AAAAAXRSTlMmkutdmwAAABpJREFUWMPtwQENAAAAwiD7p7bHBwwAAAAg7RD+AAGXD7BoAAAAAElFTkSuQmCC

ਭਾਈ ਰਣਜੀਤ ਸਿੰਘ ਦਾ ਮੀਰੀ ਪੀਰੀ ਮੈਡੀਕਲ ਕਾਲਜ ਟਰੱਸਟ ਲੀਜ਼ ’ਤੇ ਦੇਣ ਬਾਰੇ ਬਿਆਨ...

ਯੈੱਸ ਪੰਜਾਬ ਅੰਮ੍ਰਿਤਸਰ, 14 ਮਈ, 2021 - ਬੀਤੇ ਕੱਲ੍ਹ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੀਰੀ ਪੀਰੀ...
png;base64,iVBORw0KGgoAAAANSUhEUgAAANoAAACWAQMAAACCSQSPAAAAA1BMVEWurq51dlI4AAAAAXRSTlMmkutdmwAAABpJREFUWMPtwQENAAAAwiD7p7bHBwwAAAAg7RD+AAGXD7BoAAAAAElFTkSuQmCC

ਰਾਜਸਥਾਨ ਵਿੱਚ ਸਿੱਖ ਨੌਜਵਾਨ ਦੀ ਕੁੱਟਮਾਰ ਤੇ ਕੇਸਾਂ ਦੀ ਬੇਅਦਬੀ ਮੰਦਭਾਗੀ ਘਟਨਾ, ਸਰਕਾਰ ਦੋਸ਼ੀਆਂ...

ਯੈੱਸ ਪੰਜਾਬ ਅੰਮ੍ਰਿਤਸਰ, 13 ਮਈ, 2021 - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਤੇ ਮੁੱਖ ਸਕੱਤਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਰਾਜਸਥਾਨ ਵਿਚ...
png;base64,iVBORw0KGgoAAAANSUhEUgAAANoAAACWAQMAAACCSQSPAAAAA1BMVEWurq51dlI4AAAAAXRSTlMmkutdmwAAABpJREFUWMPtwQENAAAAwiD7p7bHBwwAAAAg7RD+AAGXD7BoAAAAAElFTkSuQmCC

ਸ਼੍ਰੋਮਣੀ ਕਮੇਟੀ ਵੱਲੋਂ ਸਥਾਪਿਤ ਆਕਸੀਜਨ ਪਲਾਂਟ ਲਈ ਤਰਲ ਆਕਸੀਜਨ ਭਾਰਤ ਸਰਕਾਰ ਤੁਰੰਤ ਮੁਹੱਈਆ ਕਰਾਏ:...

ਯੈੱਸ ਪੰਜਾਬ ਅੰਮ੍ਰਿਤਸਰ, 12 ਮਈ, 2021 - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੋਰੋਨਾ ਦੇ ਮਰੀਜ਼ਾਂ ਨੂੰ ਸਿਹਤ ਸੇਵਾਵਾਂ ਦੇਣ ਲਈ ਭੁਲੱਥ ਦੇ ਰੋਇਲ ਪੈਲੇਸ ਵਿਖੇ ਤਿਆਰ...
png;base64,iVBORw0KGgoAAAANSUhEUgAAANoAAACWAQMAAACCSQSPAAAAA1BMVEWurq51dlI4AAAAAXRSTlMmkutdmwAAABpJREFUWMPtwQENAAAAwiD7p7bHBwwAAAAg7RD+AAGXD7BoAAAAAElFTkSuQmCC

ਮਾਮਲਾ ਰਾਜਸਥਾਨ ਵਿੱਚ ਸਿੱਖ ਨੌਜਵਾਨ ਨਾਲ ਕੁੱਟਮਾਰ ਦੀ ਵਾਇਰਲ ਵੀਡੀਓ ਦਾ: ਸਿਰਸਾ ਦੇ ਦਖ਼ਲ...

ਯੈੱਸ ਪੰਜਾਬ ਨਵੀਂ ਦਿੱਲੀ, 12 ਮਈ, 2021 - ਰਾਜਸਥਾਨ ਵਿਚ ਕੁਝ ਲੋਕਾਂ ਵੱਲੋਂ ਇਕ ਸਿੱਖ ਨੌਜਵਾਨਾਂ ਦੀ ਬੁਰੀ ਤਰਾਂ ਕੁੱਟਮਾਰ ਕਰਨ ਤੇ ਉਸਦੇ ਕੇਸਾਂ ਦੀ ਬੇਅਬਦੀ...
png;base64,iVBORw0KGgoAAAANSUhEUgAAANoAAACWAQMAAACCSQSPAAAAA1BMVEWurq51dlI4AAAAAXRSTlMmkutdmwAAABpJREFUWMPtwQENAAAAwiD7p7bHBwwAAAAg7RD+AAGXD7BoAAAAAElFTkSuQmCC

ਸ਼੍ਰੋਮਣੀ ਕਮੇਟੀ ਵੱਲੋਂ ਕੋਰੋਨਾ ਮਰੀਜ਼ਾਂ ਦੇ ਇਲਾਜ਼ ਲਈ ਤੀਸਰਾ ਕੇਂਦਰ ਭੁਲੱਥ ਵਿਖੇ 12 ਮਈ...

ਯੈੱਸ ਪੰਜਾਬ ਅੰਮ੍ਰਿਤਸਰ, 11 ਮਈ, 2021 - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਪੂਰਥਲਾ ਦੇ ਕਸਬਾ ਭੁਲੱਥ ਵਿਖੇ ਸਥਾਪਿਤ ਕੀਤਾ ਗਿਆ ਕੋਰੋਨਾ ਕੇਅਰ ਕੇਂਦਰ ਬੁੱਧਵਾਰ 12 ਮਈ...
png;base64,iVBORw0KGgoAAAANSUhEUgAAANoAAACWAQMAAACCSQSPAAAAA1BMVEWurq51dlI4AAAAAXRSTlMmkutdmwAAABpJREFUWMPtwQENAAAAwiD7p7bHBwwAAAAg7RD+AAGXD7BoAAAAAElFTkSuQmCC

ਕੈਪਟਨ, ਸ੍ਰੀ ਸ੍ਰੀ, ਕੇਰਲ ਦੇ ਰਾਜਪਾਲ ਅਤੇ ਆਈ.ਏ.ਐਸ.ਅਧਿਕਾਰੀ ਗੁਰੂ ਤੇਗ ਬਹਾਦਰ ਜੀ ਦੇ 400ਵੇਂ...

ਯੈੱਸ ਪੰਜਾਬ ਚੰਡੀਗੜ੍ਹ, ਮਈ 11, 2021: ਕੇ ਐੱਸ ਰਾਜੂ ਲੀਗਲ ਟਰੱਸਟ ਵੱਲੋਂ 16 ਮਈ ਦਿਨ ਐਤਵਾਰ ਨੂੰ ਗੁਰੂ ਤੇਗ ਬਹਾਦਰ ਜੀ ਦੀ 400 ਵੀਂ ਜਨਮ ਦਿਵਸ...

ਮਨੋਰੰਜਨ

png;base64,iVBORw0KGgoAAAANSUhEUgAAAUQAAADrAQMAAAArGX0KAAAAA1BMVEWurq51dlI4AAAAAXRSTlMmkutdmwAAACBJREFUaN7twTEBAAAAwiD7pzbEXmAAAAAAAAAAAACQHSaOAAGSp1GBAAAAAElFTkSuQmCC

Gippy Grewal ਵਿਰੁੱਧ FIR, ‘ਵੀਕੈਂਡ ਲਾਕਡਾਊਨ’ ਦੌਰਾਨ ਕਰ ਰਹੇ ਸੀ Girdhari Lal ਦੀ ਸ਼ੂਟਿੰਗ

ਯੈੱਸ ਪੰਜਾਬ ਮੋਹਾਲੀ, 1 ਮਈ, 2021: ਪੰਜਾਬੀ ਗਾਇਕ ਅਤੇ ਫ਼ਿਲਮ ਅਦਾਕਾਰ ਗਿੱਪੀ ਗਰੇਵਾਲ ਅਤੇ ਲਗਪਗ 100 ਹੋਰ ਲੋਕਾਂ ਦੇ ਖਿਲਾਫ਼ ਕੋਰੋਨਾ ਨਿਯਮਾਂ ਦੀ ਉਲੰਘਣਾ ਦਾ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਨੂੰ ਇਹ ਸੂਚਨਾ ਮਿਲੀ ਸੀ ਕਿ...
png;base64,iVBORw0KGgoAAAANSUhEUgAAAUQAAADrAQMAAAArGX0KAAAAA1BMVEWurq51dlI4AAAAAXRSTlMmkutdmwAAACBJREFUaN7twTEBAAAAwiD7pzbEXmAAAAAAAAAAAACQHSaOAAGSp1GBAAAAAElFTkSuQmCC

ਜਿੰਮੀ ਸ਼ੇਰਗਿੱਲ ਦੇ ਖ਼ਿਲਾਫ਼ ਲੁਧਿਆਣਾ ’ਚ ਐਫ.ਆਈ.ਆਰ. , ਫ਼ਿਲਮ ਅਦਾਕਾਰ ਸਣੇ 3 ਗ੍ਰਿਫ਼ਤਾਰ

ਯੈੱਸ ਪੰਜਾਬ ਲੁਧਿਆਣਾ, 28 ਅਪ੍ਰੈਲ, 2021: ਲੁਧਿਆਣਾ ਪੁਲਿਸ ਨੇ ਬਾਲੀਵੁੱਡ ਅਦਾਕਾਰ ਜ਼ਿੰਮੀ ਸ਼ੇੋਰਗਿੱਲ ਦੇ ਖਿਲਾਫ਼ ਕੋਵਿਡ ਨਿਯਮਾਂ ਦੀ ਉਲੰਘਣਾ ਦਾ ਮਾਮਲਾ ਦਰਜ ਕਰਕੇ ਜਿੰਮੀ ਸਣੇ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਅਪਰਾਧ ਜ਼ਮਾਨਤਯੋਗ ਹੋਣ ਕਰਕੇ ਉਨ੍ਹਾਂ...
png;base64,iVBORw0KGgoAAAANSUhEUgAAAUQAAADrAQMAAAArGX0KAAAAA1BMVEWurq51dlI4AAAAAXRSTlMmkutdmwAAACBJREFUaN7twTEBAAAAwiD7pzbEXmAAAAAAAAAAAACQHSaOAAGSp1GBAAAAAElFTkSuQmCC

ਸਟੇਟ ਇਲੈਕਸ਼ਨ ਆਈਕਨ ਸੋਨੂੰ ਸੂਦ ਨੇ ਫੇਸਬੁੱਕ ਲਾਈਵ ਪ੍ਰੋਗਰਾਮ ਰਾਹੀਂ ‘ਇਲੈਕਸ਼ਨ ਸਟਾਰ’ ਮੁਹਿੰਮ ਦੇ ਜੇਤੂਆਂ ਨਾਲ ਕੀਤੀ ਗੱਲਬਾਤ

ਯੈੱਸ ਪੰਜਾਬ ਚੰਡੀਗੜ, 17 ਅਪ੍ਰੈਲ, 2021 - ਬਾਲੀਵੁੱਡ ਅਦਾਕਾਰ ਅਤੇ ਪੰਜਾਬ ਰਾਜ ਚੋਣ ਆਈਕਨ ਸੋਨੂੰ ਸੂਦ ਨੇ ਬੀਤੇ ਕੱਲ ਹੋਏ ਫੇਸਬੁੱਕ ਲਾਈਵ ਪ੍ਰੋਗਰਾਮ ਰਾਹੀਂ ਮੁੱਖ ਚੋਣ ਅਧਿਕਾਰੀ (ਸੀ.ਈ.ਓ.), ਪੰਜਾਬ ਦੇ ਦਫਤਰ ਵੱਲੋਂ ਆਰੰਭੀ ਗਈ ‘ਚੋਣ ਸਟਾਰ’...
png;base64,iVBORw0KGgoAAAANSUhEUgAAAUQAAADrAQMAAAArGX0KAAAAA1BMVEWurq51dlI4AAAAAXRSTlMmkutdmwAAACBJREFUaN7twTEBAAAAwiD7pzbEXmAAAAAAAAAAAACQHSaOAAGSp1GBAAAAAElFTkSuQmCC

ਲੈਫਟੀਨੈਂਟ ਜਨਰਲ ਸ਼ੇਰਗਿੱਲ ਨੇ ਵਿਸ਼ਵ ਵਿਰਾਸਤ ਦਿਵਸ ਦੀ ਪੂਰਵ ਸੰਧਿਆ ਮੌਕੇ ਦਸਤਾਵੇਜ਼ੀ ਫਿਲਮ ‘ਦੀ ਬਠਿੰਡਾ ਫੋਰਟ’ ਕੀਤੀ ਰਿਲੀਜ਼

ਯੈੱਸ ਪੰਜਾਬ ਚੰਡੀਗੜ, 17 ਅਪ੍ਰੈਲ, 2021 - ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਦੂਰਅੰਦੇਸ਼ ਸੋਚ ਤੋਂ ਅਗਵਾਈ ਲੈਂਦੇ ਹੋਏ ਪੰਜਾਬ ਦੀ ਸ਼ਾਨਦਾਰ ਇਤਿਹਾਸਕ ਅਤੇ ਸਭਿਆਚਾਰਕ ਵਿਰਾਸਤ ਬਾਰੇ ਪੰਜਾਬ ਦੀ ਨਵੀਂ ਪੀੜ੍ਹੀ ਨੂੰ ਪ੍ਰੇਰਿਤ ਕਰਨ ਦੇ ਉਦੇਸ਼...
png;base64,iVBORw0KGgoAAAANSUhEUgAAAUQAAADrAQMAAAArGX0KAAAAA1BMVEWurq51dlI4AAAAAXRSTlMmkutdmwAAACBJREFUaN7twTEBAAAAwiD7pzbEXmAAAAAAAAAAAACQHSaOAAGSp1GBAAAAAElFTkSuQmCC

Sonu Sood ਨੂੰ ਵੀ Corona ਨੇ ਘੇਰਿਆ, ਕਿਹਾ ‘ਚਿੰਤਾ ਦੀ ਗੱਲ ਨਹੀਂ, ਅਜੇ ਵੀ ਰਹਾਂਗਾ ਲੋਕਾਂ ਦੀ ਸੇਵਾ ’ਚ’

ਯੈੱਸ ਪੰਜਾਬ ਮੁੰਬਈ, 17 ਅਪ੍ਰੈਲ, 2021: ਬਾਲੀਵੁੱਡ ਐਕਟਰ ਸੋਨੂੰ ਸੂਦ ਵੀ ਕੋਵਿਡ-19 ਪਾਜ਼ਿਟਿਵ ਪਾਏ ਗਏ ਹਨ। ਇਸ ਗੱਲ ਦੀ ਜਾਣਕਾਰੀ ਖ਼ੁਦ ਸੋਨੂੰ ਸੂਦ ਨੇ ਸੋਸ਼ਲ ਮੀਡੀਆ ਰਾਹੀਂ ਦਿੱਤੀ ਹੈ। ਆਪਣੇ ਟਵਿੱਟਰ ਹੈਂਡਲ ’ਤੇ ਇਹ ਜਾਣਕਾਰੀ ਸਾਂਝੀ ਕਰਦਿਆਂ ਸੋਨੂੰ...
- Advertisement -spot_img

ਸੋਸ਼ਲ ਮੀਡੀਆ

20,383FansLike
50,840FollowersFollow

ਅੱਜ ਨਾਮਾ – ਤੀਸ ਮਾਰ ਖ਼ਾਂ

ਗੁਸਤਾਖ਼ੀ ਮੁਆਫ਼

ਮਹਿਮਾਨ ਲੇਖ਼

error: Content is protected !!