New Jersey woman council member Eunice Dwumfour’s bullet-ridden body found from her car
ਯੈੱਸ ਪੰਜਾਬ
ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ), ਫਰਵਰੀ 4, 2023 – ਸੇਰੇਵਿਲੇ ਦੇ ਬਰੌਘ, ਨਿਊ ਜਰਸੀ ਸ਼ਹਿਰ ਦੀ ਕੌਂਸਲ ਮੈਂਬਰ ਈਨਾਈਸ ਡਵਮਫੋਰ ਦੀ ਗੋਲੀਆਂ ਵਿੰਨੀ ਲਾਸ਼ ਉਸ ਦੀ ਕਾਰ ਵਿਚੋਂ ਬਰਾਮਦ ਹੋਈ ਹੈ। 30 ਸਾਲਾ ਡਵਮਫੋਰ ਰਿਪਬਲੀਕਨ ਪਾਰਟੀ ਦੀ ਆਗੂ ਸੀ। ਪੁਲਿਸ ਅਨੁਸਾਰ ਉਸ ਦੇ ਕਈ ਗੋਲੀਆਂ ਵਜੀਆਂ ਹੋਈਆਂ ਸਨ ਤੇ ਉਸ ਨੂੰ ਮੌਕੇ ਉਪਰ ਹੀ ਮ੍ਰਿਤਕ ਐਲਾਨ ਦਿੱਤਾ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਡਵਮਫੋਰ ਆਪਣੇ ਘਰ ਨੇੜੇ ਕਾਰ ਵਿਚ ਹੀ ਸੀ ਜਦੋਂ ਉਸ ਦੇ ਗੋਲੀਆਂ ਮਾਰੀਆਂ ਗਈਆਂ। ਗੋਲੀਆਂ ਚਲਣ ਉਪਰੰਤ ਉਸ ਦੀ ਕਾਰ ਸੜਕ ਤੋਂ ਉਤਰ ਕੇ ਸੜਕ ਉਪਰ ਖੜੇ ਹੋਰ ਵਾਹਣਾਂ ਵਿਚ ਜਾ ਵੱਜੀ। ਪੁਲਿਸ ਨੇ ਕਿਹਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ । ਇਸ ਸਮੇ ਕਿਸੇ ਸਿੱਟੇ ਤੇ ਨਹੀਂ ਪੁਜਿਆ ਜਾ ਸਕਦਾ। ਸੇਰੇਵਿਲੇ ਦੀ ਮੇਅਰ ਵਿਕਟੋਰੀਆ ਕਿਲਪਾਟਰਿਕ ਨੇ ਕਿਹਾ ਹੈ ਕਿ ਉਸ ਨੂੰ ਡਵਮਫੋਰ ਦੀ ਮੌਤ ਉਪਰ ਅਫਸੋਸ ਹੈ। ਉਸ ਦਾ ਇਸਾਈ ਧਰਮ ਵਿਚ ਅਥਾਹ ਵਿਸ਼ਵਾਸ਼ ਸੀ ਤੇ ਉਹ ਇਕ ਕੁਸ਼ਲ ਆਗੂ ਸੀ।
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ