Thursday, July 4, 2024
spot_img
spot_img
spot_img

ਨਵੇਂ ਅਪਰਾਧਿਕ ਕਾਨੂੰਨਾਂ ਨੂੰ ਲੋਕ ਹਿੱਤ ਦੀ ਭਲਾਈ ਲਈ ਸਹਾਈ ਸਾਬਿਤ ਹੋਣਗੇ: IPS ਗੁਲਨੀਤ ਸਿੰਘ ਖੁਰਾਣਾ

ਯੈੱਸ ਪੰਜਾਬ
ਰੂਪਨਗਰ, 1 ਜੁਲਾਈ, 2024

ਦੇਸ਼ ਦੇ ਨਾਗਰਿਕਾਂ ਨੂੰ ਸਮਾਂ ਬੱਧ ਸੀਮਾਂ ਵਿੱਚ ਨਿਆਂ ਦੇਣ ਅਤੇ ਕਾਨੂੰਨ ਪ੍ਰਕਿਰਿਆ ਵਿਚ ਸੁਧਾਰ ਕਰਨ ਦੇ ਮੰਤਵ ਨਾਲ ਭਾਰਤੀਏ ਨਾਗਰਿਕ ਸੁਰੱਖਿਆ ਸੰਹਿਤਾ, ਭਾਰਤੀਏ ਨਿਆਏ ਸੰਹਿਤਾ, ਭਾਰਤੀਏ ਸਕਸ਼ਿਏ ਅਧਿਨਿਅਮ ਤਹਿਤ ਨਵੇਂ ਕਾਨੂੰਨ ਲਾਗੂ ਕੀਤੇ ਗਏ ਹਨ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਐਸ ਐਸ ਪੀ ਰੂਪਨਗਰ ਸ. ਗੁਲਨੀਤ ਸਿੰਘ ਖੁਰਾਣਾ ਨੇ ਥਾਣਾ ਸਿਟੀ ਰੋਪੜ ਵਿਖੇ ਆਯੋਜਿਤ ਜਾਗਰੂਕਤਾ ਕੈਂਪ ਵਿੱਚ ਕੀਤਾ।

ਸ. ਗੁਲਨੀਤ ਸਿੰਘ ਖੁਰਾਣਾ ਨੇ ਆਮ ਲੋਕਾਂ ਤੇ ਮੀਡੀਆ ਨੂੰ ਸੰਬੋਧਨ ਕਰਦਿਆ ਦੱਸਿਆ ਕਿ ਰੂਪਨਗਰ ਪੁਲਿਸ ਵਲੋਂ ਆਪ ਸਭ ਦੀ ਸਹੂਲਤ ਲਈ ਇਹ ਵਿਸ਼ੇਸ਼ ਕੈਂਪ ਆਯੋਜਿਤ ਕੀਤਾ ਗਿਆ ਹੈ ਅਤੇ ਇਹ ਕਾਨੂੰਨ ਲੋਕ ਹਿੱਤ ਲਈ ਸਹਾਈ ਸਾਬਿਤ ਹੋਣਗੇ। ਨਵੇਂ ਲਾਗੂ ਕੀਤੇ ਕਾਨੂੰਨ ਬਾਰੇ ਆਪ ਸਭ ਨੂੰ ਵੇਰਵਿਆ ਸਹਿਤ ਜਾਣਕਾਰੀ ਦਿੱਤੀ ਜਾ ਰਹੀ ਹੈ ਤਾਂ ਜੋ ਆਪ ਸਭ ਹੋਰ ਲੋੜਵੰਦ ਲੋਕਾਂ ਤੱਕ ਇਸ ਨਵੀਂ ਕਾਨੂੰਨੀ ਪ੍ਰਕੀਰਿਆ ਬਾਰੇ ਵੱਧ ਤੋਂ ਵੱਧ ਜਾਣਕਾਰੀ ਪਹੁੰਚਾ ਸਕਣ।

ਉਨ੍ਹਾਂ ਸੰਬੋਧਨ ਕਰਦਿਆਂ ਕਿਹਾ ਕਿ ਪੁਰਾਣੇ ਕਾਨੂੰਨ ਇੰਡੀਅਨ ਪੀਨਲ ਕੋਡ, ਕਰੀਮਨਲ ਪ੍ਰੋਸੀਜਰ ਕੋਡ ਅਤੇ ਇੰਡੀਅਨ ਐਵੀਡੈਂਸ ਐਕਟ ਵਿਚ ਬਦਲਾਅ ਦੀ ਗੱਲ ਕਾਫੀ ਲੰਬੇ ਸਮੇਂ ਤੋਂ ਚਲ ਰਹੀ ਸੀ ਜਿਸ ਨੂੰ ਬਦਲ ਕੇ 1 ਜੁਲਾਈ 2024 ਤੋਂ ਨਵੇਂ ਕਾਨੂੰਨ ਨੂੰ ਲਾਗੂ ਕਰ ਦਿੱਤੇ ਗਏ ਹਨ। ਜਿਸ ਦੀ ਵਿਸਤਾਰਿਤ ਜਾਣਕਾਰੀ ਆਪ ਸਭ ਨੂੰ ਦਿੱਤੀ ਜਾ ਰਹੀ ਹੈ।

ਉਨ੍ਹਾਂ ਕਿਹਾ ਕਿ ਜ਼ਬਰ ਜਨਾਹ ਦੇ ਮਾਮਲਿਆਂ ਦੀ ਤਫਤੀਸ਼ ਲਈ 60 ਦਿਨ ਨਿਰਧਾਰਿਤ ਕੀਤੇ ਗਏ ਹਨ ਜਦਕਿ ਹੋਰ ਘਿਨੌਣੇ ਅਪਰਾਧਾਂ ਲਈ 90 ਦਿਨ ਮੁੱਕਰਰ ਕੀਤੇ ਗਏ ਹਨ। ਇਸੇ ਤਰ੍ਹਾਂ ਪਹਿਲਾਂ ਵੱਖ-ਵੱਖ ਅਪਰਾਧਾਂ ਵਿੱਚ ਨਾਮਜ਼ਦ ਭਗੌੜਿਆਂ ਦਾ ਟ੍ਰਾਇਲ ਅਦਾਲਤਾਂ ਵਿੱਚ ਨਹੀਂ ਚੱਲਦਾ ਸੀ ਪਰ ਹੁਣ ਜੇਕਰ ਅਪਰਾਧੀ 30 ਦਿਨਾਂ ਤੋਂ ਬਾਅਦ ਪੇਸ਼ ਨਹੀਂ ਹੁੰਦਾ, ਉਸ ਉਤੇ ਅਦਾਲਤ ਵਿੱਚ ਟ੍ਰਾਇਲ ਸ਼ੁਰੂ ਹੋਵੇਗਾ ਤੇ ਸਜ਼ਾ ਦਿੱਤੀ ਜਾਵੇਗੀ।

ਐਸ ਐਸ ਪੀ ਨੇ ਖੁਲਾਸਾ ਕਰਦਿਆਂ ਦੱਸਿਆ ਕਿ ਪੁਲਿਸ ਟੀਮਾਂ ਵਲੋਂ ਰੇਡ ਕਰਦੇ ਹੋਏ ਮਾਮਲੇ ਦੀ ਆਡੀਓ ਤੇ ਵੀਡੀਓ ਰਿਕਾਡਿੰਗ ਕੀਤੀ ਜਾਵੇਗੀ ਜਿਸ ਦਾ ਫਾਇਦਾ ਅਪਰਾਧੀ ਨੂੰ ਸਜ਼ਾ ਦਿਵਾਉਣ ਵਿੱਚ ਹੋਵੇਗਾ। ਇਸ ਦੇ ਨਾਲ ਹੀ ਕਿਸੇ ਵੀ ਮਾਮਲੇ ਵਿੱਚ ਸ਼ਾਮਿਲ ਅਪਰਾਧੀ ਨੂੰ ਮਾਮਲਾ ਦਰਜ਼ ਹੋਣ ਉਪਰੰਤ ਐਫ ਆਈ ਆਰ ਦੀ ਕਾਪੀ ਮੁੱਹਇਆ ਕਰਵਾਈ ਜਾਵੇਗੀ।

ਐਸ.ਐਸ.ਪੀ ਨੇ ਦੱਸਿਆ ਕਿ ਐਨ.ਡੀ.ਪੀ.ਸੀ ਕਾਨੂੰਨ ਅਧੀਨ ਅੱਜ ਤੋਂ ਸਾਰੀਆਂ ਨਵੀਆਂ ਐੱਫਆਈਆਰਜ਼ ਬੀਐੱਨਐੱਸ ਤਹਿਤ ਦਰਜ ਕੀਤੀਆਂ ਜਾਣਗੀਆਂ। ਹਾਲਾਂਕਿ, ਜਿਹੜੇ ਮਾਮਲੇ ਇਹ ਕਾਨੂੰਨ ਲਾਗੂ ਹੋਣ ਤੋਂ ਪਹਿਲਾਂ ਦਰਜ ਕੀਤੇ ਗਏ ਹਨ ਉਨ੍ਹਾਂ ਦੇ ਅੰਤਿਮ ਨਿਬੇੜੇ ਉਨ੍ਹਾਂ ਮਾਮਲਿਆਂ ਵਿੱਚ ਪੁਰਾਣੇ ਕਾਨੂੰਨਾਂ ਤਹਿਤ ਮੁਕੱਦਮਾ ਚੱਲਦਾ ਰਹੇਗਾ। ਨਵੇਂ ਕਾਨੂੰਨਾਂ ਨਾਲ ਇਕ ਆਧੁਨਿਕ ਨਿਆਂ ਪ੍ਰਣਾਲੀ ਸਥਾਪਤ ਹੋਵੇਗੀ ਜਿਸ ਵਿੱਚ ‘ਜ਼ੀਰੋ ਐੱਫਆਈਆਰ’, ਪੁਲੀਸ ਵਿੱਚ ਆਨਲਾਈਨ ਸ਼ਿਕਾਇਤ ਦਰਜ ਕਰਾਉਣਾ, ਇਲੈਕਟ੍ਰੌਨਿਕ ਤਰੀਕੇ ਜਿਵੇਂ ਕਿ ‘ਐੱਸਐੱਮਐੱਸ’ ਰਾਹੀਂ ਸੰਮਨ ਭੇਜਣ ਅਤੇ ਸਾਰੇ ਗੰਭੀਰ ਅਪਰਾਧਾਂ ਦੇ ਘਟਨਾ ਸਥਾਨ ਦੀ ਜ਼ਰੂਰੀ ਵੀਡੀਓਗ੍ਰਾਫੀ ਵਰਗੇ ਪ੍ਰਬੰਧ ਸ਼ਾਮਲ ਹੋਣਗੇ।

ਉਨ੍ਹਾਂ ਦੱਸਿਆ ਕਿ ਨਵੇਂ ਕਾਨੂੰਨ ‘ਜ਼ੀਰੋ ਐਫਆਈਆਰ’, ਪੁਲਿਸ ਸ਼ਿਕਾਇਤਾਂ ਦੀ ਆਨਲਾਈਨ ਫਾਈਲਿੰਗ, ‘ਐਸਐਮਐਸ’ (ਮੋਬਾਈਲ ਫੋਨ ਸੁਨੇਹੇ) ਰਾਹੀਂ ਸੰਮਨ ਭੇਜਣ ਅਤੇ ਸਾਰੇ ਘਿਨਾਉਣੇ ਅਪਰਾਧਾਂ ਦੀ ਲਾਜ਼ਮੀ ਵੀਡੀਓਗ੍ਰਾਫੀ ਵਰਗੇ ਉਪਬੰਧਾਂ ਨਾਲ ਇੱਕ ਆਧੁਨਿਕ ਨਿਆਂ ਪ੍ਰਣਾਲੀ ਸਥਾਪਤ ਕਰਨਗੇ ਸ਼ਾਮਲ ਕੀਤਾ ਜਾਵੇਗਾ।

ਇਸ ਮੌਕੇ ਐਸ.ਪੀ. ਰਾਜਪਾਲ ਸਿੰਘ ਹੁੰਦਲ, ਡੀ.ਐਸ.ਪੀ. ਹਰਪਿੰਦਰ ਕੌਰ ਗਿੱਲ, ਲਾਅ ਅਫਸਰ ਬਿਓਰੋ ਆਫ ਇਨਵੇਸਟੀਗੇਸ਼ਨ ਗੁਰਸੇਵਕ ਸਿੰਘ, ਐਸ.ਐਚ.ਓ ਪਵਨ ਕੁਮਾਰ, ਸੰਦੀਪ ਜੋਸ਼ੀ ਐਮ.ਸੀ. ਅਮਰਿੰਦਰ ਰੀਹਲ,, ਐਮ.ਸੀ ਰਾਜੂ ਸਤਿਆਲ, ਐਮ.ਸੀ. ਪੋਮੀ ਸੋਨੀ, ਐਡਵੋਕੇਟ ਰਮਿਤ ਕੇਹਰ, ਮੁਕੇਸ਼ ਕੁਮਾਰ, ਰਾਜੇਸ਼ਵਰ ਜੈਨ, ਪ੍ਰਧਾਨ ਨਗਰ ਕੌਂਸਲ ਸੰਜੇ ਵਰਮਾ, ਸਾਬਕਾ ਪ੍ਰਧਾਨ ਨਗਰ ਕੌਂਸਲ ਪਰਮਜੀਤ ਮੱਕੜ, ਸਮੇਤ ਵੱਡੀ ਗਿਣਤੀ ਵਿਚ ਸ਼ਹਿਰ ਵਾਸੀ ਹਾਜ਼ਰ ਸਨ।

- Advertisment -

ਅਹਿਮ ਖ਼ਬਰਾਂ