ਯੈੱਸ ਪੰਜਾਬ
ਨਵੀਂ ਦਿੱਲੀ, 30 ਸਤੰਬਰ, 2022:
‘ਆਮ ਆਦਮੀ ਪਾਰਟੀ’ ਦੇ ਕੌਮੀ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਵੱਲੋਂ ਇਕ ਟਵੀਟ ਰਾਹੀਂ ਸੀਨੀਅਰ ਆਗੂ ਅਤੇ ਰਾਜ ਸਭਾ ਮੈਂਬਰ ਸ੍ਰੀ ਰਾਘਵ ਚੱਢਾ ਨੂੰ ਗ੍ਰਿਫ਼ਤਾਰ ਕੀਤੇ ਜਾਣ ਦਾ ਖ਼ਦਸ਼ਾ ਪ੍ਰਗਟ ਕੀਤੇ ਜਾਣ ਮਗਰੋਂ ਸ੍ਰੀ ਰਾਘਵ ਚੱਢਾ ਦਾ ਵੀ ਇਸ ਮਾਮਲੇ ’ਤੇ ਇਕ ਟਵੀਟ ਸਾਹਮਣੇ ਆਇਆ ਹੈੇ
ਜ਼ਿਕਰਯੋਗ ਹੈ ਕਿ ਸ੍ਰੀ ਅਰਵਿੰਦ ਕੇਜਰੀਵਾਲ ਨੇ ਪਹਿਲਾਂ ਟਵੀਟ ਕੀਤਾ ਸੀ ਕਿ ‘ਜਦ ਤੋਂ ਰਾਘਵ ਚੱਢਾ ਨੂੰ ਗੁਜਰਾਤ ਦਾ ਸਹਿ ਪ੍ਰਭਾਰੀ ਨਿਯੁਕਤ ਕੀਤਾ ਗਿਆ ਹੈ ਅਤੇ ਉਨ੍ਹਾਂ ਨੇ ਗੁਜਰਾਤ ਵਿੱਚ ਚੋਣ ਪ੍ਰਚਾਰ ਲਈ ਜਾਣਾ ਸ਼ੁਰੂ ਕੀਤਾ ਹੈ, ਹੁਣ ਸੁਣ ਰਹੇ ਹਾਂ ਕਿ ਰਾਘਵ ਚੱਢਾ ਨੂੰ ਵੀ ਇਹ ਲੋਕ ਗ੍ਰਿਫ਼ਤਾਰ ਕਰਨਗੇ। ਕਿਸ ਕੇਸ ਵਿੱਚ ਕਰਨਗੇ ਅਤੇ ਦੋਸ਼ ਕੀ ਹੋਣਗੇ, ਇਹ ਹਾਲੇ ਇਹ ਲੋਕ ਬਣਾ ਰਹੇ ਹਨ।’
ਇਸ ਮਗਰੋਂ ਸ੍ਰੀ ਰਾਘਵ ਚੱਢਾ ਨੇ ਸ੍ਰੀ ਕੇਜਰੀਵਾਲ ਦੇ ਟਵੀਟ ਨੂੰ ਟੈਗ ਕਰਦਿਆਂ ਹੇਠ ਲਿਖ਼ਿਆ ਟਵੀਟ ਕੀਤਾ ਹੈ।
‘ਹਮ ਅਪਨੇ ਖ਼ੂਨ ਸੇ ਲਿਖੇਂ ਕਹਾਣੀ ਐ ਵਤਨ ਮੇਰੇ
ਕਰੇਂ ਕੁਰਬਾਨ ਹੰਸ ਕਰ ਯੇ ਜਵਾਨੀ ਐ ਵਤਨ ਮੇਰੇ’
ਗੁਜਰਾਤ ਬਦਲਾਅ ਮੰਗ ਰਿਹਾ ਹੈ ਅਤੇ ਹਰ ਦਿਨ ਆਮ ਆਦਮੀ ਪਾਰਟੀ ਦੇ ਵਧਦੇ ਕਦਮ ਦੇਖ਼ ਭਾਜਪਾ ਦੀ ਨੀਂਦ ਉੱਡ ਗਈ ਹੈ। ਅਸੀਂ ਭਗਤ ਸਿੰਘ ਦੇ ਪੈਰੋਕਾਰ ਹਾਂ, ਨਾ ਤੁਹਾਡੀਆਂ ਜੇਲ੍ਹ ਦੀਆਂ ਦੀਵਾਰਾਂ ਤੋਂ ਡਰਦੇ ਹਾਂ ਨਾ ਫ਼ਾਂਸੀ ਦੇ ਫ਼ੰਦੇ ਤੋਂ। ਇਨਕਲਾਬ ਜ਼ਿੰਦਾਬਾਦ।
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ