ਯੈੱਸ ਪੰਜਾਬ
ਚੰਡੀਗੜ੍ਹ, 4 ਦਸੰਬਰ, 2024
‘Chandigarh ਨੇ Punjab ਦੀ ਜ਼ਮੀਨ ‘ਤੇ ਨਾਜਾਇਜ਼ ਕਬਜ਼ਾ ਕੀਤਾ ਹੋਇਆ ਹੈ। ਜੇਕਰ Punjab ਹੁਣ ਪ੍ਰਸਤਾਵਿਤ ਸੁਖਨਾ ਈ.ਐਸ.ਜੇਡ ਨੂੰ 3 ਕਿਲੋਮੀਟਰ ਜਾਂ 100 ਮੀਟਰ ਤੱਕ ਦੀ ਇਜਾਜ਼ਤ ਦਿੰਦਾ ਹੈ, ਤਾਂ ਇਸਦਾ ਮਤਲਬ ਯੂਟੀ ਦੀ ਗੈਰ ਕਾਨੂੰਨੀ ਕਾਰਵਾਈ ਨੂੰ ਪ੍ਰਮਾਣਿਤ ਕਰਨਾ ਹੋਵੇਗਾ। ਮੈਂ Punjab ਕੈਬਨਿਟ ਦੀ ਉੱਚ ਸ਼ਕਤੀ ਕਮੇਟੀ ਨੂੰ ਅਜਿਹਾ ਨਾ ਕਰਨ ਦੀ ਜ਼ੋਰਦਾਰ ਅਪੀਲ ਕਰਦਾ ਹਾਂ’ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਅਤੇ ਨਵਾਂ ਘਰ ਬਚਾਓ ਮੰਚ ਦੇ ਚੇਅਰਮੈਨ ਵਿਨੀਤ ਜੋਸ਼ੀ ਨੇ ਕਿਹਾ ।
ਜੋਸ਼ੀ Punjab ਦੇ 3 ਕੈਬਨਿਟ ਮੰਤਰੀਆਂ ਦੀ ਉੱਚ-ਅਧਿਕਾਰਤ ਕਮੇਟੀ ਅੱਗੇ ਅੱਜ ਸੁਖਨਾ ਜੰਗਲੀ ਜੀਵ ਸੁਰੱਖਿਆ ਦੇ ਆਲੇ-ਦੁਆਲੇ ਦੇ ਪੰਜਾਬ ਦੇ ਖੇਤਰਾਂ ਨੂੰ ਈਕੋ-ਸੰਵੇਦਨਸ਼ੀਲ ਜ਼ੋਨ ਐਲਾਨੇ ਜਾਣ ਦੇ ਮੁੱਦੇ ‘ਤੇ ਹੋਈ ਜਨਤਕ ਸੁਣਵਾਈ ਦੌਰਾਨ ਆਪਣੀ ਗੱਲ ਰੱਖ ਰਹੇ ਸਨ, ਜਿਸ ਨਾਲ ਕਾਂਸਲ, ਨਾਡਾ, ਨਯਾਗਾਓਂ, ਅਤੇ ਕਰੋਰਨ ਦੇ ਲੋਗਨ ਦੇ ਘਰ ਟੁੱਟਣ ਗਏ, ਓਹ ਬੇਘਰ ਹੋ ਸਕਦੇ ਨੇ ।
Punjab ਵੱਲੋਂ ਸੁਖਨਾ ਵਾਈਲਡ ਲਾਈਫ ਸੈਂਚੁਰੀ ਦੇ ਆਲੇ ਦੁਆਲੇ 3 ਕਿਲੋਮੀਟਰ ਤੱਕ ਈਕੋ ਸੈਂਸਟਿਵ ਜ਼ੋਨ ਦੀ ਨਿਸ਼ਾਨਦੇਹੀ ਕੀਤੇ ਜਾਂ ਤੋਂ ਪੰਜਾਬ ਸਰਕਾਰ ਚੰਡੀਗੜ੍ਹ ਦੀ ਗੈਰ-ਕਾਨੂੰਨੀ ਕਾਰਵਾਈ ਨੂੰ ਕਾਨੂੰਨੀ ਮਾਨਤਾ ਦੇ ਦੇਵੇਗੀ । ਏਹ ਕਰਨ ਦੀ ਬਜਾਏ ਪੰਜਾਬ ਸਰਕਾਰ ਨੂੰ ਕਾਂਸਲ ਖੇਤਰ ਵਿੱਚ ਆਪਣੀ 2296.68 ਏਕੜ ਜ਼ਮੀਨ ਚੰਡੀਗੜ੍ਹ ਕੇ ਕਬਜੇ ਤੋਂ ਬਪਇਸ ਲੈਣ ਵਾਸਤੇ ਕਨੂਨੀ ਕਾਰਵਾਈ ਸ਼ੁਰੂ ਕਰਨੀ ਚਾਹੀਦੀ ਹੈ।
ਜੋਸ਼ੀ ਨੇ ਕਿਹਾ ਕਿ ਇਨ੍ਹਾਂ ਖੇਤਰਾਂ ਦੇ ਲੋਕ 1998 ਦੇ ਆਸ-ਪਾਸ ਹੋਈਆਂ ਜੰਗਲਾਤ ਜਾਂ ਮਾਲ ਵਿਭਾਗ ਦੇ ਅਧਿਕਾਰੀਆਂ ਦੀਆਂ ਗਲਤੀਆਂ ਦਾ ਖਮਿਆਜ਼ਾ ਭੁਗਤ ਰਹੇ ਹਨ । ਉਨ੍ਹਾਂ ਨੇ ਸਖ਼ਤ ਇਤਰਾਜ਼ ਕੀਤਾ ਕਿ ਯੂਟੀ ਚੰਡੀਗੜ੍ਹ ਨੂੰ ਪੰਜਾਬ ਦੀ ਜ਼ਮੀਨ ਨੂੰ ਜੰਗਲ ਜਾਂ ਜੰਗਲੀ ਜੀਵ ਅਸਥਾਨ ਘੋਸ਼ਿਤ ਕਰਨ ਦਾ ਕੋਈ ਅਧਿਕਾਰ ਨਹੀਂ ਹੈ।
ਉਨ੍ਹਾਂ ਕਿਹਾ ਕਿ ਯੂਟੀ ਚੰਡੀਗੜ੍ਹ ਨੇ ਪੰਜਾਬ ਦੇ ਕਾਂਸਲ ਵਿੱਚ 2296.68 ਏਕੜ ਜ਼ਮੀਨ ਗੈਰ-ਕਾਨੂੰਨੀ ਅਤੇ ਜਬਰੀ ਹੜੱਪ ਲਈ ਹੈ। ਪੰਜਾਬ ਕੋਲ ਜ਼ਮੀਨ ਦੇ ਇਸ ਟੁਕੜੇ ਦੇ ਮਾਲਕ ਹੋਣ ਦੇ ਬਾਵਜੂਦ ਇਸ ਦਾ ਕੋਈ ਕੰਟਰੋਲ ਨਹੀਂ ਹੈ। ਪੰਜਾਬ ਸਰਕਾਰ ਇਸ ਨੂੰ ਤੁਰੰਤ ਵਾਪਸ ਲੈਣ ਲਈ ਲੋੜੀਂਦੀ ਕਾਰਵਾਈ ਕਰੇ।