Saturday, March 25, 2023

ਵਾਹਿਗੁਰੂ

spot_img

spot_img
spot_img

ਨਾਦ ਪ੍ਰਗਾਸੁ: 8ਵਾਂ ਅੰਮ੍ਰਿਤਸਰ ਸਾਹਿਤ ਉਤਸਵ 01 ਤੋਂ 03 ਫਰਵਰੀ ਤੱਕ

- Advertisement -

Naad Pargaas: 8th Amritsar Sahit Utsav from Ferbuary 1 to 3

ਯੈੱਸ ਪੰਜਾਬ
ਅੰਮ੍ਰਿਤਸਰ, 26 ਜਨਵਰੀ, 2023:
ਮਨੁੱਖੀ ਜੀਵਨ ਦੀ ਆਦਰਸ਼ਤਾ ਚਿੰਤਨ ਅਤੇ ਕਲਾ ਨਾਲ ਸੰਬੰਧਤਾ ਕਾਇਮ ਕਰਕੇ ਸੰਭਾਵਿਤ ਹੁੰਦੀ ਹੈ। ਮੋਜੂਦਾ ਸਮੇਂ ਵਿੱਚ ਅਕਾਦਮਿਕ ਅਭਿਅਸ, ਸਾਹਿਤ, ਸੰਗੀਤ ਅਤੇ ਸਿਨੇਮਾ ਰਾਹੀਂ ਹੀ ਆਦਰਸ਼ਤਾ ਹੁੰਦੀ ਹੈ। ਇੱਕ ਫਰਵਰੀ ਤੋਂ ਸ਼ੁਰੂ ਹੋ ਰਹੇ 8ਵੇਂ ਅੰਮ੍ਰਿਤਸਰ ਸਾਹਿਤ ਉਤਸਵ ਮਨੁੱਖੀ ਜੀਵਨ ਨੂੰ ਆਕਾਰ ਦੇਣ ਵਾਲੇ ਅਜਿਹੇ ਪਹਿਲੂਆਂ ‘ਤੇ ਕੇਂਦਰਿਤ ਹੋਵੇਗਾ।

ਨਾਦ ਪ੍ਰਗਾਸੁ ਸ੍ਰੀ ਅੰਮ੍ਰਿਤਸਰ ਵੱਲੋਂ ਹਰ ਸਾਲ ਕਰਵਾਇਆ ਜਾਂਦਾ ਅੰਮ੍ਰਿਤਸਰ ਸਾਹਿਤ ਉਤਸਵ ਇਸ ਵਾਰ ਮਿਤੀ 1, 2 ਅਤੇ 3 ਫਰਵਰੀ ਨੂੰ ਖ਼ਾਲਸਾ ਕਾਲਜ ਫਾਰ ਵਿਮਨ ਅੰਮ੍ਰਿਤਸਰ ਵਿਖੇ ਆਯੋਜਿਤ ਕੀਤਾ ਜਾ ਰਿਹਾ ਹੈ ਜਿਸ ਵਿੱਚ ਪੰਜਾਬੀ ਸਾਹਿਤ ਅਤੇ ਚਿੰਤਨ ਦੇ ਖੇਤਰਾਂ ਵਿਚ ਕਾਰਜਸ਼ੀਲ ਸਿੱਖਿਆ ਸਾਸ਼ਤਰੀ, ਵਿਦਵਾਨ, ਅਧਿਆਪਕ, ਖੋਜਾਰਥੀ ਅਤੇ ਵਿਦਿਆਰਥੀ ਦੇਸ਼ ਦੀਆਂ ਵੱਖ-ਵੱਖ ਅਕਾਦਮਿਕ ਸੰਸਥਾਵਾਂ ਤੋਂ ਸ਼ਾਮਿਲ ਹੋ ਰਹੇ ਹਨ।

ਇਸ ਉਤਸਵ ਦੀ ਉਚੇਚ ਖਾਸੀਅਤ ਇਹ ਹੈ ਕਿ ਤੀਜੇ ਦਿਨ ਕਰਵਾਏ ਜਾਂਦੇ ਚੜ੍ਹਿਆ ਬਸੰਤ ਕਵੀ ਦਰਬਾਰ ਵਿਚ ਪੰਜਾਬੀ ਭਾਸ਼ਾ ਦੀਆਂ ਉਪ-ਬੋਲੀਆਂ ਪੁਣਛੀ, ਡੋਗਰੀ, ਗੋਜਰੀ, ਬਾਂਗਰੂ ਆਦਿ ਨਾਲ ਸੰਬੰਧਤ ਕਵੀ ਵੀ ਸ਼ਿਰਕਤ ਕਰਦੇ ਹਨ। ਪੰਜਾਬ ਦੀਆਂ ਇਹਨਾਂ ਉਪਭਾਸ਼ਾਵਾਂ ਦੇ ਆਪਣੇ ਲੋਕਧਾਰਾਈ ਮੁਹਾਜ ਦਾ ਕਾਵਿਕ ਰੰਗਣ ਵਿੱਚ ਸ਼ਿਰਕਤ ਹੋਣਾ ਪੰਜਾਬੀ ਭਾਸ਼ਾ ਦੀ ਸਮੱਗਰਤਾ ਨੂੰ ਅਨੁਭਵ ਕਰਨ ਦੀ ਦਿਸ਼ਾ ਵਿੱਚ ਉਲੀਕਿਆ ਕਦਮ ਹੈ।

ਇਸ ਬਾਰੇ ਵਿਸਥਾਰ ਵਿਚ ਜਾਣਕਾਰੀ ਦਿੰਦਿਆਂ ਨਾਦ ਪ੍ਰਗਾਸੁ ਸ਼੍ਰੀ ਅੰਮ੍ਰਿਤਸਰ ਦੇ ਸਕੱਤਰ, ਵਰਿੰਦਰਪਾਲ ਸਿੰਘ ਨੇ ਕਿਹਾ ਕਿ ਇਸ ਉਤਸਵ ਵਿੱਚ ਅਕਾਦਮਿਕ ਚਿੰਤਨ ਦੇ ਨਾਲ ਹੀ ਲਲਿਤ ਅਤੇ ਕੋਮਲ ਕਲਾਵਾਂ ਨਾਲ ਸੰਬੰਧਤ ਵਿਭਿੰਨ ਸਮਾਰੋਹ ਆਯੋਜਿਤ ਕੀਤੇ ਜਾਣਗੇ ਜਿਸ ਵਿਚ ਸੈਮੀਨਾਰ, ਸੰਵਾਦ, ਬਸੰਤ ਰਾਗ ਵਾਦਨ, ਗਾਇਨ, ਅਤੇ ‘ਚੜ੍ਹਿਆ ਬਸੰਤ’ ਕਵੀ ਦਰਬਾਰ ਤੋਂ ਇਲਾਵਾ ਚਿਤਰਕਲਾ, ਅੱਖਰਕਾਰੀ, ਲੱਕੜ੍ਹ ਕਾਰਾਗਰੀ, ਰਵਾਇਤੀ ਸਾਜ਼ਾਂ ਅਤੇ ਪੁਸਤਕ ਪ੍ਰਦਰਸ਼ਨੀਆਂ ਵੀ ਸ਼ਾਮਿਲ ਹਨ।

ਉਨ੍ਹਾਂ ਦੱਸਿਆ ਕਿ ਅੱਠਵੇਂ ਅੰਮ੍ਰਿਤਸਰ ਸਾਹਿਤ ਉਤਸਵ ਦੇ ਉਦਘਾਟਨੀ ਸ਼ੈਸ਼ਨ ਵਿੱਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਪ੍ਰਸਿਧ ਸਾਹਿਤ ਚਿੰਤਕ ਅਤੇ ਲੇਖਕ ਪ੍ਰੋ. ਈਸ਼ਵਰ ਦਿਆਲ ਗੌੜ ਮੁੱਖ ਭਾਸ਼ਣ ਕਰਤਾ ਅਤੇ ਸੈਂਟਰਲ ਯੂਨੀਵਰਸਿਟੀ ਆਫ਼ ਪੰਜਾਬ ਦੇ ਚਾਂਸਲਰ ਡਾ. ਜਗਬੀਰ ਸਿੰਘ ਪ੍ਰਧਾਨ ਵਜੋਂ ਸ਼ਿਰਕਤ ਕਰਨਗੇ।

ਉਨ੍ਹਾਂ ਕਿਹਾ ਕਿ ਸਾਹਿਤ ਉਤਸਵ ਦੇ ਪਹਿਲੇ ਦਿਨ ਦੋ ਅਕਾਦਮਿਕ ਸੈਮੀਨਾਰ ਆਯੋਜਿਤ ਕੀਤਾ ਜਾਣਗੇ ਜਿਹਨਾਂ ਦਾ ਵਿਸ਼ਾ ਅਕਾਦਮਿਕ ਖੋਜ, ਸਮਕਾਲੀ ਪੰਜਾਬੀ ਸੰਗੀਤ ਨਾਲ ਸੰਬੰਧਤ ਹੈ, ਜਿਹਨਾਂ ਵਿੱਚ ਪ੍ਰਸਿਧ ਸਾਹਿਤ ਆਲੋਚਕ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪ੍ਰੋ. ਰਾਜੇਸ਼ ਸ਼ਰਮਾ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਪ੍ਰੋ. ਗੁਰਪਾਲ ਸਿੰਘ ਸੰਧੂ, ਪ੍ਰਸਿੱਧ ਆਲੋਚਕ ਅਮਰਜੀਤ ਸਿੰਘ ਗਰੇਵਾਲ ਤੇ ਤਸਕੀਨ ਅਤੇ ਪ੍ਰਸਿਧ ਪੰਜਾਬੀ ਸੂਫ਼ੀ ਗਾਇਕ ਰੱਬੀ ਸ਼ੇਰਗਿਲ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕਰਨਗੇ।

ਉਨ੍ਹਾਂ ਦੱਸਿਆ ਕਿ ਸਾਹਿਤ ਉਤਸਵ ਦੇ ਦੂਸਰੇ ਦਿਨ ਦੋ ਸੈਮੀਨਾਰ ਅਤੇ ਇੱਕ ਸੰਵਾਦ-ਗੋਸ਼ਟੀ ਦਾ ਆਯੋਜਨ ਕੀਤਾ ਜਾਵੇਗਾ। ਪਹਿਲਾ ਸੈਮੀਨਾਰ ਸਾਹਿਤ ਦੇ ਨਵ-ਰੁਝਾਨ ਵਿਸ਼ੇ ਨਾਲ ਸੰਬੰਧਤ ਹੋਵੇਗਾ ਜਿਸ ਵਿੱਚ ਪ੍ਰਸਿਧ ਆਲੋਚਕ ਡਾ. ਮਨਮੋਹਨ, ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਡਾ. ਸੁਰਜੀਤ ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਡਾ. ਯੋਗਰਾਜ ਅਤੇ ਇਸੇ ਤਰ੍ਹਾਂ ਦੂਸਰੇ ਸੈਮੀਨਾਰ ਵਿੱਚ ਪੰਜਾਬੀ ਸਿਨੇਮਾ ਵਿਸ਼ੇ ‘ਤੇ ਆਧਾਰਿਤ ਹੋਵੇਗਾ ਜਿਸ ਵਿੱਚ ਪੰਜਾਬੀ ਫਿਲਮ ਜਗਤ ਅਤੇ ਚਿੰਤਨ ਨਾਲ ਸੰਬੰਧਤ ਪ੍ਰਸਿਧ ਸ਼ਖਸ਼ੀਅਤਾਂ ਜਿਵੇਂ ਡਾ. ਸਤੀਸ਼ ਵਰਮਾ, ਫਿਲਮ ਡਾਇਰੈਕਟਰ ਪਾਲੀ ਭੁਪਿੰਦਰ ਤੇ ਦਲਜੀਤ ਅਮੀ ਹੋਣਗੇ।

ਸਾਹਿਤ ਉਤਸਵ ਦੇ ਦੂਸਰੇ ਦਿਨ ਦਾ ਤੀਸਰਾ ਪ੍ਰੋਗਰਾਮ ਸਿਧਾਂਤ: ਅਧਿਅਨ ਅਤੇ ਅਧਿਆਪਨ ਵਿਸ਼ੇ ਨਾਲ ਸੰਬੰਧਤ ਵਿਦਿਆਰਥੀ ਸੰਵਾਦ ਨਾਲ ਸੰਬੰਧਤ ਹੈ, ਜਿਸ ਵਿੱਚ ਜਾਮੀਆ ਮਿਲੀਆ ਇਸਲਾਮੀਆ, ਜਵਾਹਰ ਲਾਲ ਨਹਿਰੂ ਯੂਨੀਵਰਸਿਟੀ, ਨਵੀਂ ਦਿੱਲੀ ਅਤੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਖੋਜਾਰਥੀ ਭਾਗ ਲੈਣਗੇ। ਸਾਹਿਤ ਉਤਸਵ ਦਾ ਤੀਸਰਾ ਦਿਨ ‘ਚੜ੍ਹਿਆ ਬਸੰਤ ਕਵੀ ਦਰਬਾਰ’ ਜਿਸ ਵਿੱਚ ‘ਬਸੰਤ ਰਾਗ ਵਾਦਨ ਨਾਦ ਮਿਊਜ਼ਿਕ ਇੰਸਟੀਚਿਊਟ ਤੋਂ ਪ੍ਰਸਿਧ ਪਖਾਵਜ ਵਾਦਕ ਪ੍ਰੋ. ਹਰਿਭਜਨ ਸਿੰਘ ਧਾਰੀਵਾਲ ਕਰਨਗੇ ਅਤੇ ਪ੍ਰਾਚੀਨ ਕਲਾ ਕੇਂਦਰ ਚੰਡੀਗੜ੍ਹ ਤੋਂ ਪ੍ਰੋ. ਮਲਕੀਤ ਸਿੰਘ ਜੰਡਿਆਲਾ ਇਸ ਮੌਕੇ ਬਸੰਤ ਰਾਗ ਗਾਇਨ ਕਰਨਗੇ।

ਇਸ ਕਵੀ ਦਰਬਾਰ ਵਿੱਚ ਪ੍ਰਸਿਧ ਕਵੀ ਵਿਜੇ ਵਿਵੇਕ, ਭੁਪਿੰਦਰਪ੍ਰੀਤ, ਅੰਤਰਨੀਰਵ, ਜਾਵੇਦ ਰਾਹੀ ਅਤੇ ਇਸ ਦੇ ਨਾਲ ਹੀ ਪੰਜਾਬੀ ਭਾਸ਼ਾ ਦੀਆਂ ਉਪਭਾਸ਼ਾਵਾਂ ਜਿਵੇਂ ਪੁਣਛੀ, ਡੋਗਰੀ, ਗੋਜਰੀ ਅਤੇ ਬਾਂਗਰੂ ਨਾਲ ਸੰਬੰਧਤ ਕਵੀ ਵੀ ਸ਼ਿਰਕਤ ਕਰਨਗੇ। ਪੰਜਾਬ ਦੀਆਂ ਇਹਨਾਂ ਉਪਭਾਸ਼ਾਵਾਂ ਦੇ ਆਪਣੇ ਲੋਕਧਾਰਾਈ ਮੁਹਾਜ ਦਾ ਕਾਵਿਕ ਰੰਗਣ ਵਿੱਚ ਸ਼ਿਰਕਤ ਹੋਣਾ ਪੰਜਾਬੀ ਭਾਸ਼ਾ ਦੀ ਸਮੱਗਰਤਾ ਨੂੰ ਅਨੁਭਵ ਕਰਨ ਦੀ ਦਿਸ਼ਾ ਵਿੱਚ ਉਲੀਕਿਆ ਕਦਮ ਹੈ।

ਸਾਹਿਤ ਉਤਸਵ ਦੌਰਾਨ ਸਜਾਈਆਂ ਗਈਆਂ ਚਿਤਰਕਲਾ, ਲੱਕੜਕਾਰੀ, ਪੁਰਾਤਨ ਸਾਜ਼ ਅਤੇ ਪੁਸਤਕ ਪ੍ਰਦਰਸ਼ਨੀਆਂ ਦਾ ਵਿਦਿਆਰਥੀਆਂ/ਖੋਜਾਰਥੀਆਂ ਅਤੇ ਸ਼ਹਿਰ ਨਿਵਾਸੀਆਂ ਭਰਪੂਰ ਆਨੰਦ ਲੈ ਸਕਣਗੇ। ਸੰਸਥਾ ਨਾਦ ਪ੍ਰਗਾਸੁ ਵੱਲੋਂ ਸਾਹਿਤ ਅਤੇ ਚਿੰਤਨ ਦੇ ਖੇਤਰ ਵਿੱਚ ਹਰ ਸਾਲ ਦਿਤਾ ਜਾਂਦਾ ‘ਨਾਦ ਪ੍ਰਗਾਸੁ ਸ਼ਬਦ ਸਨਮਾਨ’ ਇਸ ਵਰ੍ਹੇ ਪ੍ਰਸਿੱਧ ਪੰਜਾਬੀ ਕਵੀ ‘ਭੁਪਿੰਦਰਪ੍ਰੀਤ’ ਨੂੰ ਪ੍ਰਦਾਨ ਕੀਤਾ ਜਾਵੇਗਾ।

ਉਨ੍ਹਾਂ ਸ਼ਹਿਰ ਨਿਵਾਸੀਆਂ ਅਤੇ ਚਿੰਤਨ ਕਲਾ ਨਾਲ ਜੁੜੀਆਂ ਸਖਸ਼ੀਅਤਾਂ ਨੂੰ ਇਸ ਸ਼ਿਰਕਤ ਕਰਨ ਲਈ ਖੁੱਲ੍ਹਾ ਸੱਦਾ ਦਿੱਤਾ ਹੈ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

- Advertisement -

ਖ਼ਬਰ ਸਾਰ

ਸਿੱਖ ਜਗ਼ਤ

ਅਜਨਾਲਾ ਘਟਨਾ ‘ਤੇ ਬਣਾਈ ਗਈ ਸਬ-ਕਮੇਟੀ ਦੀ ਰਿਪੋਰਟ ਜਥੇਦਾਰ ਅਕਾਲ ਤਖ਼ਤ ਸਾਹਿਬ ਤੁਰੰਤ ਜਨਤਕ ਕਰਨ: ਮਨਜੀਤ ਸਿੰਘ ਭੋਮਾ

Akal Takht Jathedar should make report of sub-committee on Ajnala incident: Manjit Singh Bhoma ਯੈੱਸ ਪੰਜਾਬ ਅੰਮ੍ਰਿਤਸਰ, 24 ਮਾਰਚ, 2023: ਦਿੱਲੀ ਸਿੱਖ ਗੁਰਦੁਵਾਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਪੰਜਾਬ ਦੇ ਚੇਅਰਮੈਨ...

ਅੰਮ੍ਰਿਤਪਾਲ ਸਿੰਘ ਪੰਜਾਬ ਤੋਂ ਫ਼ਰਾਰ ਹੋਣ ਵਿੱਚ ਹੋਇਆ ਸਫ਼ਲ?

Has Amritpal Singh slipped out of Punjab? ਯੈੱਸ ਪੰਜਾਬ ਅੰਮ੍ਰਿਤਸਰ, 23 ਮਾਰਚ, 2023: ਕੀ ਅੰਮ੍ਰਿਤਪਾਲ ਸਿੰਘ ਸਨਿਚਰਵਾਰ 18 ਮਾਰਚ ਨੂੰ ਪੰਜਾਬ ਪੁਲਿਸ ਵੱਲੋਂ ਬਣਾਈ ਵੱਡੀ ਯੋਜਨਾਬੰਦੀ ਅਤੇ ਚੌਕਸੀ ਦੇ ਬਾਵਜੂਦ ਪੁਲਿਸ ਦੇ...

ਮਨੋਰੰਜਨ

“ਏਸ ਜਹਾਨੋਂ ਦੂਰ ਕਿਤੇ-ਚੱਲ ਜਿੰਦੀਏ” 7 ਅਪ੍ਰੈਲ 2023 ਨੂੰ ਹੋਵੇਗੀ ਸਿਨੇਮਾਘਰਾਂ ਵਿੱਚ ਰਿਲੀਜ਼

ਯੈੱਸ ਪੰਜਾਬ ਚੰਡੀਗੜ੍ਹ, 24 ਮਾਰਚ 2023: ਦਰਸ਼ਕ ਕਾਫੀ ਸਮੇਂ ਤੋਂ ਸਿਨੇਮਾਘਰਾਂ ਵਿੱਚ ਫਿਲਮ "ਏਸ ਜਹਾਨੋ ਦੂਰ ਕਿਤੇ-ਚਲ ਜਿੰਦੀਏ" ਨੂੰ ਦੇਖਣ ਲਈ ਉਤਸ਼ਾਹਿਤ ਹਨ। ਖੈਰ! ਦਰਸ਼ਕਾਂ ਦੀ ਉਤਸੁਕਤਾ ਜਲਦੀ ਹੀ ਖਤਮ ਹੋਣ ਜਾ ਰਹੀ ਹੈ ਕਿਉਂਕਿ ਇਹ...

‘ਡਿਨਰ ਡੇਟ’ ਤੋਂ ਬਾਅਦ ਹੁਣ ਰਾਘਵ ਚੱਢਾ ਤੇ ਪ੍ਰਨੀਤੀ ਚੋਪੜਾ ‘ਲੰਚ’ ’ਤੇ ਇਕੱਠੇ ਨਜ਼ਰ ਆਏ

ਯੈੱਸ ਪੰਜਾਬ ਮੁੰਬਈ, 23 ਮਾਰਚ, 2023: ਬਾਲੀਵੁੱਡ ਅਦਾਕਾਰਾ ਪ੍ਰਨੀਤੀ ਚੋਪੜਾ ਅੱਜ ‘ਆਮ ਆਦਮੀ ਪਾਰਟੀ’ ਦੇ ਸੀਨੀਅਰ ਨੇਤਾ ਅਤੇ ਰਾਜ ਸਭਾ ਮੈਂਬਰ ਸ੍ਰੀ ਰਾਘਵ ਚੱਢਾ ਨਾਲ ਲੰਚ ’ਤੇ ਮਿਲਣ ਤੋਂ ਬਾਅਦ ਇਕੱਠੇ ਨਜ਼ਰ ਆਏ। ਇਸ ਤੋਂ ਪਹਿਲਾਂ ਦੋਵੇਂ...

ਤਰਸੇਮ ਜੱਸੜ ਦਾ ‘ਸਪੌਟੀਫ਼ਾਈ’ ਸਿੰਗਲ, ‘ਮਾਣ ਪੰਜਾਬੀ’ ਨਿਊਯਾਰਕ ਵਿੱਚ ‘ਟਾਈਮਜ਼ ਸਕੁਏਅਰ’ ’ਤੇ ਹੋਇਆ ਫ਼ੀਚਰ

ਯੈੱਸ ਪੰਜਾਬ ਚੰਡੀਗੜ੍ਹ, 23 ਮਾਰਚ, 2023: ਤਰਸੇਮ ਜੱਸੜ ਦਾ ਨਵਾਂ ਸਪੌਟੀਫ਼ਾਈ ਸਿੰਗਲ ਟਰੈਕ "ਮਾਣ ਪੰਜਾਬੀ", ਟਾਈਮਜ਼ ਸਕੁਆਇਰ, ਨਿਊਯਾਰਕ, ਤੇ ਧੂਮਾਂ ਪਾ ਰਿਹਾ ਹੈ ਜੋ ਕਿ 18 ਮਾਰਚ 2023 ਨੂੰ ਰਿਲੀਜ਼ ਕੀਤਾ ਗਿਆ ਸੀ। ਟਰੈਕ ਦਾ ਸੰਗੀਤ...

ਪਰਵਾਸੀ ਪੰਜਾਬੀਆਂ ਦੇ ਜਜ਼ਬਾਤੀ ਬੰਧਨਾਂ ਤੇ ਰਿਸ਼ਤਿਆਂ ਦੀ ਕਹਾਣੀ ਫ਼ਿਲਮ ‘ਏਸ ਜਹਾਨੋਂ ਦੂਰ ਕਿੱਤੇ-ਚਲ ਜਿੰਦੀਏ’

'Es Jahano Door Kitte-Chal Jindiye' is a tale of emotional bonding and relationship of Punjabi Diaspora ਯੈੱਸ ਪੰਜਾਬ ਹਰਜਿੰਦਰ ਸਿੰਘ ਪੰਜਾਬੀ ਸਿਨੇਮਾਂ ਹੁਣ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ ਤੇ ਨਵੇਂ-ਨਵੇਂ ਵਿਸ਼ਿਆਂ ਦੀ ਫਿਲਮਾਂ ਦਰਸ਼ਕਾਂ ਦੀ ਝੋਲੀ...

ਆਉਣ ਵਾਲੀ ਪੰਜਾਬੀ ਫ਼ਿਲਮ ‘ਏਸ ਜਹਾਨੋਂ ਦੂਰ ਕਿਤੇ ਚੱਲ ਜਿੰਦੀਏ’ ਦੇ ਕਲਾਕਾਰਾਂ ਨੇ ਦਰਬਾਰ ਸਾਹਿਬ ਵਿਖ਼ੇ ਮੱਥਾ ਟੇਕਿਆ

ਯੈੱਸ ਪੰਜਾਬ ਅੰਮ੍ਰਿਤਸਰ, 16 ਮਾਰਚ, 2023: ਘੈਂਟ ਬੁਆਏਜ਼ ਐਂਟਰਟੇਨਮੈਂਟ ਅਤੇ ਨੀਰੂ ਬਾਜਵਾ ਐਂਟਰਟੇਨਮੈਂਟ ਦੁਆਰਾ ਪ੍ਰਸਤੁਤ ਫਿਲਮ "ਏਸ ਜਹਾਨੋਂ ਦੂਰ ਕਿਤੇ- ਚੱਲ ਜਿੰਦੀਏ" ਦੀ ਸਾਰੀ ਸਟਾਰਕਾਸਟ ਫਿਲਮ ਦੀ ਪ੍ਰਮੋਸ਼ਨ ਦੇ ਲਈ ਅੰਮ੍ਰਿਤਸਰ ਪਹੁੰਚੇ ਜਿਸਨੇ ਫਿਲਮ ਦੇ ਆਉਣ...
spot_img
spot_img

ਸੋਸ਼ਲ ਮੀਡੀਆ

52,313FansLike
51,904FollowersFollow

ਅੱਜ ਨਾਮਾ – ਤੀਸ ਮਾਰ ਖ਼ਾਂ

ਮਹਿਮਾਨ ਲੇਖ਼

ਗੁਸਤਾਖ਼ੀ ਮੁਆਫ਼

ਕੀ ’ਕੱਲੇ ਥਾਣੇਦਾਰ ਨੇ ਹੀ ਭਜਾ ਦਿੱਤਾ ਗੈਂਗਸਟਰ ਦੀਪਕ ਟੀਨੂੰ? – ਐੱਚ.ਐੱਸ. ਬਾਵਾ

ਸਿੱਧੂ ਮੂਸੇਵਾਲਾ ਕਤਲ ਕਾਂਡ ਵਿੱਚ ਨਾਮਜ਼ਦ ‘ਏ’ ਕੈਟਾਗਰੀ ਦਾ ਗੈਂਗਸਟਰ ਦੀਪਕ ਟੀਨੂੰ ਫ਼ਰਾਰ ਹੋ ਗਿਆ ਹੈ। ਮਾਨਸਾ ਦੇ ਸੀ.ਆਈ.ਏ. ਸਟਾਫ਼ ਦੇ ਇੰਚਾਰਜ ਸਬ-ਇੰਸਪੈਕਟਰ ਪ੍ਰਿਤਪਾਲ...
error: Content is protected !!