ਯੈੱਸ ਪੰਜਾਬ
ਬਠਿੰਡਾ, 14 ਫਰਵਰੀ, 2025
MRSPTU ਦੇ ਵੱਖ-ਵੱਖ ਕੋਰਸਾਂ ਦੇ 13 ਵਿਦਿਆਰਥੀਆਂ ਨੂੰ Campus Placement Drive ਰਾਹੀਂ Trident Group ਅਤੇ Fitelo Company ਵਿੱਚ ਨੌਕਰੀ ਲਈ ਰੱਖਿਆ ਗਿਆ। Trident Group ਵਿੱਚ ਚੁਣੇ ਗਏ ਉਮੀਦਵਾਰਾਂ ਵਿੱਚ ਬੀ.ਟੈਕ ਟੈਕਸਟਾਈਲ ਇੰਜੀਨੀਅਰਿੰਗ ਤੋਂ ਮੁਸਕਾਨ ਦੈਮਰੀ, ਵਨੀਤ, ਮਨਦੀਪ ਸਿੰਘ ਅਤੇ ਬੀ.ਟੈਕ ਕੰਪਿਊਟਰ ਸਾਇੰਸ ਇੰਜੀਨੀਅਰਿੰਗ ਤੋਂ ਮਹਿਕਪ੍ਰੀਤ ਸ਼ਾਮਲ ਹਨ। ਟ੍ਰਾਈਡੈਂਟ ਗਰੁੱਪ ਨੇ ਇਹਨਾਂ ਵਿਦਿਆਰਥੀਆਂ ਨੂੰ 12 ਲੱਖ ਸਾਲਾਨਾ ਦਾ ਪਲੇਸਮੈਂਟ ਪੈਕੇਜ ਦਿੱਤਾ।
Fitelo Company ਵਿੱਚ ਚੁਣੇ ਗਏ ਵਿਦਿਆਰਥੀ ਹਨ ਕਸ਼ਿਸ਼ ਗੁਪਤਾ (ਬੀ.ਟੈਕ ਕੰਪਿਊਟਰ ਸਾਇੰਸ ਐਂਡ ਇੰਜਨੀਅਰਿੰਗ), ਅਮਰਪ੍ਰੀਤ ਕੌਰ ਅਤੇ ਅਮਨਪ੍ਰੀਤ ਕੌਰ(ਐਮ.ਬੀ.ਏ.), ਵਿਵੇਕ, ਕੇਸ਼ਵ ਚੌਧਰੀ ਅਤੇ ਅਭਿਜੀਤ ਕੁਮਾਰ (ਬੀ. ਫਾਰਮੇਸੀ), ਅਰੁਣ ਬਾਂਸਲ (ਬੀ.ਐੱਸ.ਸੀ. ਫੂਡ ਸਾਇੰਸ ਐਂਡ ਟੈਕਨਾਲੋਜੀ), ਵਿਸ਼ਾਲ ਸਾਗਰ (ਬੀ.ਟੈਕ ਈ.ਸੀ.ਈ.) ਅਤੇ ਜੈਸਮੀਨ (ਐੱਮ.ਸੀ.ਏ.) ਤੋਂ ਸ਼ਾਮਲ ਹਨ।
ਮਾਨਯੋਗ ਵਾਈਸ ਚਾਂਸਲਰ ਪ੍ਰੋ.(ਡਾ.) ਸੰਦੀਪ ਕਾਂਸਲ, ਕੈਂਪਸ ਡਾਇਰੈਕਟਰ, ਜੀ.ਜੈਡ.ਐੱਸ.ਸੀ.ਸੀ.ਈ.ਟੀ., ਡਾ. ਸੰਜੀਵ ਅਗਰਵਾਲ ਅਤੇ ਡਾਇਰੈਕਟਰ-ਟ੍ਰੇਨਿੰਗ ਅਤੇ ਪਲੇਸਮੈਂਟ, ਐਮ.ਆਰ.ਐੱਸ.ਪੀ.ਟੀ.ਯੂ., ਹਰਜੋਤ ਸਿੰਘ ਸਿੱਧੂ ਨੇ ਚੁਣੇ ਗਏ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਸਫਲ ਕਰੀਅਰ ਲਈ ਸ਼ੁਭਕਾਮਨਾਵਾਂ ਦਿੱਤੀਆਂ। ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਉਨ੍ਹਾਂ ਨੇ ਇਸ ਗੱਲ ‘ਤੇ ਖੁਸ਼ੀ ਪ੍ਰਗਟਾਈ ਕਿ ਸਾਡੇ ਵਿਦਿਆਰਥੀਆਂ ਨੂੰ ਵੱਡੀਆਂ ਕੰਪਨੀਆਂ ਵਿੱਚ ਮਾਨਤਾ ਦਿੱਤੀ ਜਾ ਰਹੀ ਹੈ।
ਵਾਈਸ ਚਾਂਸਲਰ ਡਾ.ਸੰਦੀਪ ਕਾਂਸਲ ਅਤੇ ਡਾਇਰੈਕਟਰ-ਟ੍ਰੇਨਿੰਗ ਐਂਡ ਪਲੇਸਮੈਂਟ ਹਰਜੋਤ ਸਿੰਘ ਸਿੱਧੂ ਨੇ ਦੱਸਿਆ ਕਿ ਸਾਰੀਆਂ ਸ਼ਾਖਾਵਾਂ ਦੇ ਵਿਦਿਆਰਥੀਆਂ ਨੂੰ ਵੱਖ-ਵੱਖ ਉਦਯੋਗਾਂ ਵਿੱਚ ਨੌਕਰੀ ਦੇ ਮੌਕੇ ਪ੍ਰਦਾਨ ਹੋ ਰਹੇ ਹਨ। ਹਰਜੋਤ ਸਿੰਘ ਸਿੱਧੂ ਨੇ ਅੱਗੇ ਕਿਹਾ ਕਿ ਅਸੀਂ ਉਦਯੋਗ ਨਾਲ ਆਪਣੀ ਸ਼ਮੂਲੀਅਤ ਨੂੰ ਮਜ਼ਬੂਤ ਕੀਤਾ ਹੈ ਅਤੇ ਇਹ ਯਕੀਨੀ ਬਣਾਇਆ ਹੈ ਕਿ ਅਸੀਂ ਸਮਾਜਿਕ ਤੌਰ ‘ਤੇ ਚੇਤੰਨ ਜ਼ਿੰਮੇਵਾਰ ਨੌਜਵਾਨਾ ਨੂੰ ਦਿਸ਼ਾ ਦੇਣੀ ਜ਼ਾਰੀ ਰੱਖੀਏ ਜੋ ਸਾਡੇ ਦੇਸ਼ ਦੇ ਵਿਕਾਸ ਵਿਚ ਆਪਣਾ ਯੋਗਦਾਨ ਪਾਉਣ।
ਇੰਜ. ਰੀਤੀਪਾਲ ਸਿੰਘ, ਮੁੱਖੀ ਟੈਕਸਟਾਈਲ ਇੰਜਨੀਅਰਿੰਗ, ਪ੍ਰੋ: ਪਰਮਜੀਤ ਸਿੰਘ, ਮੁੱਖੀ ਕੰਪਿਊਟਰ ਸਾਇੰਸ ਅਤੇ ਇੰਜਨੀਅਰਿੰਗ, ਡਾ. ਨੀਰਜ ਗਿੱਲ, ਮੁੱਖੀ ਇਲੈਕਟ੍ਰੋਨਿਕਸ ਅਤੇ ਕਮਿਊਨੀਕੇਸ਼ਨ ਇੰਜਨੀਅਰਿੰਗ, ਡਾ. ਅਮਿਤ ਭਾਟੀਆ, ਮੁੱਖੀ ਫਾਰਮਾਸਿਊਟੀਕਲ ਸਾਇੰਸ ਐਂਡ ਟੈਕਨਾਲੋਜੀ, ਡਾ. ਮੁਨੀਸ਼ ਕੁਮਾਰ, ਮੁੱਖੀ ਕੰਪਿਊਟੇਸ਼ਨਲ ਸਾਇੰਸ, ਡਾ. ਕਵਲਜੀਤ ਸਿੰਘ ਸੰਧੂ, ਮੁੱਖੀ ਫੂਡ ਸਾਇੰਸ ਐਂਡ ਟੈਕਨਾਲੋਜੀ ਅਤੇ ਡਾ. ਪ੍ਰਿਤਪਾਲ ਸਿੰਘ ਭੁੱਲਰ, ਮੁੱਖੀ ਯੂਨੀਵਰਸਿਟੀ ਬਿਜਨਸ ਸਕੂਲ ਨੇ ਸਭ ਚੁਣੇ ਗਏ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਵਿਦਿਆਰਥੀਆਂ ਨੂੰ ਕੈਂਪਸ ਪਲੇਸਮੈਂਟ ਦੁਆਰਾ ਆਪਣੀ ਪੇਸ਼ੇਵਰ ਜ਼ਿੰਦਗੀ ਦਾ ਪਹਿਲਾ ਕਦਮ ਚੁੱਕਣ ਲਈ ਪ੍ਰੇਰਿਆ ।