ਯੈੱਸ ਪੰਜਾਬ
ਮੋਗਾ, 2 ਦਸੰਬਰ, 2024
Punjab ਸਰਕਾਰ ਤੇ DGP Punjab ਵੱਲੋਂ ਸਮਾਜ ਦੇ ਮਾੜੇ ਅਨਸਰਾਂ ਖਿਲਾਫ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ Moga Police ਵੱਲੋਂ ਸਮਾਜ ਦੇ ਮਾੜੇ ਅਨਸਰਾਂ ਖਿਲਾਫ਼ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ। ਲੋਕਾਂ ਨੂੰ Police ਸੇਵਾਵਾਂ ਪਾਰਦਰਸ਼ੀ ਤੇ ਬਿਨ੍ਹਾਂ ਭੇਦਭਾਵ ਦੇ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।
ਜਾਣਕਾਰੀ ਦਿੰਦਿਆਂ ਸੀਨੀਅਰ ਕਪਤਾਨ ਪੁਲਿਸ Moga ਸ਼੍ਰੀ Ajay Gandhi ਨੇ ਦੱਸਿਆ ਪਿਛਲੇ ਕੁਝ ਸਮੇਂ ਤੋਂ ਆਮ ਜਨਤਾ ਵੱਲੋਂ ਸੀ.ਈ.ਆਈ.ਆਰ ਪੋਰਟਲ ਤੇ ਆਪਣੇ ਮੋਬਾਇਲ ਫੋਨਾਂ ਸਬੰਧੀ ਆਨਲਾਇਨ ਦਰਖਾਸਤਾਂ ਅਪਲੋਡ ਕੀਤੀਆਂ ਗਈਆਂ ਸਨ।
ਇਹਨਾ ਦਰਖਾਸਤਾਂ ਤੇ ਕਾਰਵਾਈ ਕਰਦੇ ਹੋਏ ਮੋਗਾ ਪੁਲਿਸ ਵੱਲੋ ਗੁੰਮ ਹੋਏ ਮਿਤੀ 01/10/24 ਤੋ ਹੁਣ ਤੱਕ, ਸਿਰਫ 02 ਮਹੀਨਿਆਂ ਵਿੱਚ 60 ਮੋਬਾਇਲ ਫੋਨਾਂ ਦੀ ਜਾਣਕਾਰੀ ਮਿਲਣ ਤੇ ਇਹਨਾਂ ਫੋਨਾਂ ਨੂੰ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਅਤੇ ਪੰਜਾਬ ਤੋਂ ਬਾਹਰ ਤੋਂ ਵੀ ਵਾਪਸ ਲਿਆਂਦਾ ਗਿਆ। ਐਸ.ਐਸ.ਪੀ. ਮੋਗਾ ਵੱਲੋਂ ਖੁਦ ਅੱਜ ਇਹਨਾਂ ਗੁੰਮ ਹੋਏ ਮੋਬਾਇਲਾਂ ਦੇ ਅਸਲ ਵਾਰਸਾਂ ਨੂੰ ਬੁਲਾ ਕੇ ਇਹ ਮੋਬਾਇਲ ਫੋਨ ਵਾਪਿਸ ਕੀਤੇ ਗਏ ਹਨ।
ਸੀਨੀਅਰ ਕਪਤਾਨ ਪੁਲਿਸ ਸ਼੍ਰੀ ਅਜੈ ਗਾਂਧੀ ਨੇ ਆਮ ਜਨਤਾ ਨੂੰ ਅਪੀਲ ਕੀਤੀ ਕਿ ਕਿਸੇ ਪਾਸੋਂ ਮੋਬਾਇਲ ਫੋਨ ਖਰੀਦ ਕਰਨ ਤੋ ਪਹਿਲਾਂ ਉਸਦੀ ਪੂਰੀ ਜਾਣਕਾਰੀ ਹਾਸਿਲ ਕਰ ਲੈਣੀ ਚਾਹੀਦੀ ਹੈ ਅਤੇ ਕਿਸੇ ਸ਼ੱਕੀ ਜਾਂ ਅਣਜਾਣ ਵਿਅਕਤੀ ਪਾਸੋਂ ਕਿਸੇ ਦਸਤਾਵੇਜ ਤੋ ਬਿਨ੍ਹਾਂ ਮੋਬਾਇਲ ਫੋਨ ਦੀ ਖਰੀਦ ਨਹੀਂ ਕਰਨੀ ਚਾਹੀਦੀ। ਜੇਕਰ ਕਿਤੇ ਵੀ ਕਿਸੇ ਨੂੰ ਲਵਾਰਿਸ ਪਿਆ ਫੋਨ ਮਿਲਦਾ ਹੈ ਤਾਂ ਇਸ ਮੋਬਾਇਲ ਫੋਨ ਨੂੰ ਉਸਦੇ ਅਸਲ ਮਾਲਕ ਜਾਂ ਤੁਹਾਡੇ ਨਜਦੀਕ ਪੈਂਦੇ ਪੁਲਿਸ ਸਟੇਸ਼ਨ ਵਿੱਚ ਜਮ੍ਹਾਂ ਕਰਵਾਇਆ ਜਾਵੇ, ਤਾਂ ਜੋ ਇਸ ਦੀ ਕਿਸੇ ਕਿਸਮ ਦੀ ਦੁਰਵਰਤੋਂ ਨਾ ਹੋ ਸਕੇ।
ਮੋਬਾਇਲ ਫੋਨਾਂ ਵਿਚ ਮੌਜੂਦ ਜਰੂਰੀ ਡਾਟੇ ਦੀ ਸੁਰੱਖਿਆ ਲਈ ਸਿਕਉਰਿਟੀ ਲਾਕ ਜਰੂਰ ਲਗਾ ਕੇ ਰੱਖਣਾ ਚਾਹੀਦਾ ਹੈ ਅਤੇ ਕਿਸੇ ਵੀ ਅਣਜਾਣ ਵਿਅਕਤੀ ਨਾਲ ਕਿਸੇ ਵੀ ਤਰ੍ਹਾਂ ਦਾ ਓ.ਟੀ.ਪੀ. ਸਾਂਝਾ ਨਹੀਂ ਕਰਨਾ ਚਾਹੀਦਾ। ਇਸ ਤੋ ਇਲਾਵਾ ਸੀ.ਈ.ਆਈ.ਆਰ ਪੋਰਟਲ ਸਬੰਧੀ ਹੋਰ ਲੋਕਾਂ ਨੂੰ ਵੀ ਜਾਕਰੂਕ ਕੀਤਾ ਜਾਵੇ ਤਾਂ ਜੋ ਉਸਦਾ ਫੋਨ ਲੱਭਣ ਵਿੱਚ ਅਸਾਨੀ ਹੋ ਸਕੇ।