Monday, June 16, 2025
spot_img
spot_img
spot_img
spot_img

MLA Raman Arora ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫ਼ਤਾਰ; ਨਗਰ ਨਿਗਮ ਮੁਲਾਜ਼ਮਾਂ ਨਾਲ ਮਿਲੀਭੁਗਤ ਰਾਹੀਂ ਭ੍ਰਿਸ਼ਟਾਚਾਰ ਵਿੱਚ ਸ਼ਾਮਲ ਹੋਣ ਦੇ ਦੋਸ਼

ਯੈੱਸ ਪੰਜਾਬ
ਚੰਡੀਗੜ੍ਹ, 23 ਮਈ, 2025

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਜਨਤਕ ਸੇਵਾਵਾਂ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਜ਼ੀਰੋ ਸਹਿਣਸ਼ੀਲਤਾ ਨੀਤੀ ਪ੍ਰਤੀ ਪੰਜਾਬ ਸਰਕਾਰ ਦੀ ਦ੍ਰਿੜ ਵਚਨਬੱਧਤਾ ਦੇ ਹਿੱਸੇ ਵਜੋਂ, ਪੰਜਾਬ ਵਿਜੀਲੈਂਸ ਬਿਊਰੋ ਦੇ ਜਲੰਧਰ ਰੇਂਜ ਦਫ਼ਤਰ ਨੇ ਅੱਜ ਜਲੰਧਰ (ਕੇਂਦਰੀ) ਦੇ ਮੌਜੂਦਾ ਵਿਧਾਇਕ ਰਮਨ ਅਰੋੜਾ ਨੂੰ ਜਲੰਧਰ ਨਗਰ ਨਿਗਮ ਦੇ ਕਰਮਚਾਰੀਆਂ ਦੀ ਮਿਲੀਭੁਗਤ ਨਾਲ ਭ੍ਰਿਸ਼ਟਾਚਾਰ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਅੱਜ ਇੱਥੇ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ 14 ਮਈ 2025 ਨੂੰ ਇੰਜੀਨੀਅਰਜ਼ ਐਂਡ ਬਿਲਡਿੰਗ ਡਿਜ਼ਾਈਨਰ ਐਸੋਸੀਏਸ਼ਨ, ਜਲੰਧਰ ਦੇ ਤਿੰਨ ਅਹੁਦੇਦਾਰਾਂ ਵੱਲੋਂ ਦਸਤਖਤ ਕੀਤੀ ਗਈ ਇੱਕ ਸਾਂਝੀ ਸ਼ਿਕਾਇਤ ਬਿਊਰੋ ਨੂੰ ਪ੍ਰਾਪਤ ਹੋਈ, ਜਿਸ ਵਿੱਚ ਇਹ ਦੋਸ਼ ਲਗਾਇਆ ਗਿਆ ਸੀ ਕਿ ਸਹਾਇਕ ਟਾਊਨ ਪਲੈਨਰ (ਏ.ਟੀ.ਪੀ.), ਨਗਰ ਨਿਗਮ, ਜਲੰਧਰ ਸੁਖਦੇਵ ਵਸ਼ਿਸ਼ਟ ਉਨ੍ਹਾਂ ਕੋਲੋ ਗੈਰ-ਕਾਨੂੰਨੀ ਰਿਸ਼ਵਤ ਦੀ ਮੰਗ ਕਰਦਾ ਹੈ। ਸ਼ਿਕਾਇਤ ਵਿੱਚ ਅੱਗੇ ਕਿਹਾ ਗਿਆ ਕਿ ਜਦੋਂ ਵੀ ਉਹ ਆਪਣੇ ਅਧਿਕਾਰ ਖੇਤਰ ਵਿੱਚ ਦੌਰਾ ਕਰਦਾ ਹੈ, ਤਾਂ ਉਹ ਲੋਕਾਂ ਨੂੰ ਉਨ੍ਹਾਂ ਦੀਆਂ ਇਮਾਰਤਾਂ ਨੂੰ ਸੀਲ ਕਰਨ ਅਤੇ ਢਹਾਉਣ ਸਬੰਧੀ ਧਮਕੀ ਦਿੰਦਾ ਹੈ। ਸ਼ਿਕਾਇਤ ਵਿੱਚ ਇਹ ਵੀ ਦੋਸ਼ ਲਗਾਇਆ ਗਿਆ ਹੈ ਕਿ ਉਸ ਕੋਲ ਬਹੁਤ ਸਾਰੀਆਂ ਫਾਈਲਾਂ ਲੰਬਿਤ ਹਨ ਜਦਕਿ ਇਹਨਾਂ ਫਾਇਲਾਂ ਨੂੰ ਨਗਰ ਨਿਗਮ (ਐਮ.ਸੀ.) ਦੇ ਹੋਰ ਵਿੰਗਾਂ ਵੱਲੋਂ ਮਨਜ਼ੂਰੀ ਦੇ ਦਿੱਤੀ ਗਈ ਹੈ।

ਬੁਲਾਰੇ ਨੇ ਅੱਗੇ ਦੱਸਿਆ ਕਿ ਇਸ ਸ਼ਿਕਾਇਤ ਦੀ ਜਾਂਚ ਉਪਰੰਤ, ਵਿਜੀਲੈਂਸ ਬਿਊਰੋ ਜਲੰਧਰ ਰੇਂਜ ਨੇ ਇੰਜੀਨੀਅਰਜ਼ ਐਂਡ ਬਿਲਡਿੰਗ ਡਿਜ਼ਾਈਨਰ ਐਸੋਸੀਏਸ਼ਨ, ਜਲੰਧਰ ਦੇ ਪ੍ਰਧਾਨ ਇੰਜੀਨੀਅਰ ਸੁਨੀਲ ਕਟਿਆਲ ਦੀ ਸ਼ਿਕਾਇਤ ‘ਤੇ ਉਕਤ ਸੁਖਦੇਵ ਵਸ਼ਿਸ਼ਟ, ਏ.ਟੀ.ਪੀ., ਐਮ.ਸੀ. ਜਲੰਧਰ ਵਿਰੁੱਧ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7 ਤਹਿਤ ਮਿਤੀ 14/05/2025 ਨੂੰ ਮੁਕੱਦਮਾ ਨੰਬਰ 23 ਦਰਜ ਕੀਤਾ ਗਿਆ ਸੀ। ਵਿਜੀਲੈਂਸ ਬਿਊਰੋ ਨੇ ਉਕਤ ਮੁਲਜ਼ਮ ਸੁਖਦੇਵ ਵਸ਼ਿਸ਼ਟ ਨੂੰ 14/05/2025 ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕਰ ਲਿਆ ਸੀ ਅਤੇ ਜਾਂਚ ਅੱਗੇ ਚੱਲ ਰਹੀ ਸੀ ਜਿਸ ਦੌਰਾਨ ਇਹ ਸਾਹਮਣੇ ਆਇਆ ਕਿ ਮੁਲਜ਼ਮ ਸੁਖਦੇਵ ਵਸ਼ਿਸ਼ਟ ਪਠਾਨਕੋਟ ਵਿੱਚ ਸੀਨੀਅਰ ਡਰਾਫਟਸਮੈਨ ਦੇ ਰੈਂਕ ‘ਤੇ ਤਾਇਨਾਤ ਸੀ, ਪਰ ਉਸ ਕੋਲ ਏ.ਟੀ.ਪੀ. ਜਲੰਧਰ, ਐਮ.ਸੀ. ਦਾ ਵਾਧੂ ਚਾਰਜ ਵੀ ਸੀ। ਮੁਲਜ਼ਮ ਅਪ੍ਰੈਲ 2022 ਤੋਂ ਹੁਣ ਤੱਕ ਥੋੜੇ ਥੋੜ੍ਹੇ ਸਮੇਂ ਲਈ ਲਗਾਤਾਰ ਜਲੰਧਰ ਵਿੱਚ ਤਾਇਨਾਤ ਰਿਹਾ।

ਗ੍ਰਿਫ਼ਤਾਰ ਕੀਤੇ ਗਏ ਏ.ਟੀ.ਪੀ. ਸੁਖਦੇਵ ਵਸ਼ਿਸ਼ਠ ਦੇ ਦਫ਼ਤਰ ਅਤੇ ਰਿਹਾਇਸ਼ ਦੀ ਤਲਾਸ਼ੀ ਦੌਰਾਨ, ਹੋਰ ਅਪਰਾਧਕ ਦਸਤਾਵੇਜ਼ਾਂ ਅਤੇ ਭੌਤਿਕ ਸਬੂਤਾਂ ਸਮੇਤ ਉਸਦੇ ਕਬਜ਼ੇ ਚੋਂ ਅਤੇ ਦਫ਼ਤਰ ਦੇ ਰਿਕਾਰਡ ਤੋਂ ਅਣਅਧਿਕਾਰਤ ਉਸਾਰੀ ਅਤੇ ਸਬੰਧਤ ਮਾਮਲਿਆਂ ਲਈ ਸੈਂਕੜੇ ਸਰਕਾਰੀ ਨੋਟਿਸ ਬਰਾਮਦ ਕੀਤੇ ਗਏ। ਇਹਨਾਂ ਵਿੱਚੋਂ ਕੁਝ ਨੋਟਿਸਾਂ ਨੂੰ ਡਿਸਪੈਚ ਰਜਿਸਟਰ ਵਿੱਚ ਵੀ ਦਰਜ ਨਹੀਂ ਸੀ ਕੀਤਾ ਗਿਆ ਸੀ। ਇਸ ਤੋਂ ਇਲਾਵਾ ਬਿਨਾਂ ਕਿਸੇ ਕਾਰਨ ਬਹੁਤ ਲੰਬੇ ਸਮੇਂ ਤੋਂ ਬਿਨਾਂ ਕਾਰਵਾਈ ਲੰਬਿਤ ਪਏ ਹੋਰ ਦਸਤਾਵੇਜ਼ ਵੀ ਬਰਾਮਦ ਕੀਤੇ ਗਏ।

ਬੁਲਾਰੇ ਨੇ ਅੱਗੇ ਦੱਸਿਆ ਕਿ ਹੋਰ ਜਾਂਚ ਤੋਂ ਪਤਾ ਲੱਗਾ ਹੈ ਕਿ ਗ੍ਰਿਫ਼ਤਾਰ ਅਧਿਕਾਰੀ ਵੱਲੋਂ ਇੱਕ ਸਥਾਨਕ ਸਿਆਸਤਦਾਨ ਨਾਲ ਮਿਲ ਕੇ ਸ਼ਹਿਰ ਦੇ ਲੋਕਾਂ ਤੋਂ ਜ਼ਬਰਨ ਪੈਸੇ ਵਸੂਲਣ ਅਤੇ ਭ੍ਰਿਸ਼ਟਾਚਾਰ ਵਿੱਚ ਸ਼ਾਮਲ ਹੋਣ ਲਈ ਇੱਕ ਵਿਲੱਖਣ ਢੰਗ ਅਪਣਾਇਆ ਜਾ ਰਿਹਾ ਸੀ। ਗ੍ਰਿਫ਼ਤਾਰ ਕੀਤਾ ਗਿਆ ਏ.ਟੀ.ਪੀ., ਵਿਧਾਇਕ ਰਮਨ ਅਰੋੜਾ ਦੇ ਕਹਿਣ ‘ਤੇ ਅਤੇ ਉਸ ਦੀ ਸਲਾਹ ਨਾਲ ਵਪਾਰਕ ਅਤੇ ਰਿਹਾਇਸ਼ੀ ਦੋਵੇਂ ਤਰ੍ਹਾਂ ਦੀਆਂ ਉਸਾਰੀਆਂ ਜਾਂ ਨਿਰਮਾਣ ਅਧੀਨ ਇਮਾਰਤਾਂ ਦੀ ਪਛਾਣ ਕਰਦਾ ਸੀ ਅਤੇ ਕਥਿਤ ਉਲੰਘਣਾਵਾਂ ਲਈ ਉਨ੍ਹਾਂ ਨੂੰ ਨੋਟਿਸ ਭੇਜਦਾ ਸੀ। ਜਦੋਂ ਇਮਾਰਤ ਦੇ ਮਾਲਕ ਜਾਂ ਉਨ੍ਹਾਂ ਦੇ ਨੁਮਾਇੰਦੇ ਸਬੰਧਤ ਅਧਿਕਾਰੀ ਕੋਲ ਪਹੁੰਚ ਕਰਦੇ ਸਨ ਤਾਂ ਉਹ ਉਨ੍ਹਾਂ ਨੂੰ ਉਕਤ ਵਿਧਾਇਕ ਕੋਲ ਭੇਜਦਾ ਸੀ।

ਉਕਤ ਵਿਧਾਇਕ ਫਿਰ ਗੈਰ-ਕਾਨੂੰਨੀ ਢੰਗ ਨਾਲ ਰਿਸ਼ਵਤ ਲੈ ਕੇ ਮਾਮਲੇ ਨੂੰ ਸੁਲਝਾ ਦਿੰਦਾ ਸੀ। ਉਕਤ ਵਿਧਾਇਕ ਤੋਂ ਹਾਂ-ਪੱਖੀ ਸੁਨੇਹਾ ਮਿਲਣ ‘ਤੇ, ਫਾਈਲਾਂ ਦੋਸ਼ੀ ਏ.ਟੀ.ਪੀ. ਵੱਲੋਂ ਭੇਜ ਦਿੱਤੀਆਂ ਜਾਂਦੀਆਂ ਪਰ ਕੋਈ ਕਾਰਵਾਈ ਸ਼ੁਰੂ ਨਾ ਜਾਂਦੀ। ਉਕਤ ਮਿਲੀਭੁਗਤ ਨਾਲ ਸਬੰਧਤ ਅਜਿਹੇ 75-80 ਦੇ ਕਰੀਬ ਨੋਟਿਸ ਬਰਾਮਦ ਕੀਤੇ ਗਏ ਹਨ। ਹੋਰ ਫਾਈਲਾਂ ਦੇ ਨਿਪਟਾਰੇ ਲਈ ਵੀ ਇਹੀ ਢੰਗ ਅਪਣਾਇਆ ਜਾਂਦਾ ਸੀ।

ਉਨ੍ਹਾਂ ਕਿਹਾ ਕਿ ਬਿਊਰੋ ਅਤੇ ਸਥਾਨਕ ਸਰਕਾਰਾਂ ਵਿਭਾਗ ਦੀਆਂ ਤਕਨੀਕੀ ਟੀਮਾਂ ਰਾਹੀਂ ਹਰੇਕ ਨੋਟਿਸ ਅਤੇ ਦਸਤਾਵੇਜ਼ਾਂ ਦੀ ਵਿਆਪਕ ਅਤੇ ਦਸਤਾਵੇਜ਼ੀ ਤਸਦੀਕ ਕੀਤੀ ਜਾ ਰਹੀ ਹੈ ਅਤੇ ਬਹੁਤ ਸਾਰੀਆਂ ਕਮੀਆਂ ਸਾਹਮਣੇ ਆਈਆਂ ਹਨ।

ਅਹਿਮ ਖ਼ਬਰਾਂ

[td_block_social_counter custom_title="ਸਾਡੇ ਨਾਲ ਜੁੜੋ" block_template_id="td_block_template_17" header_color="#32c4db" facebook="yespunjab" twitter="yespunjab" f_header_font_transform="capitalize" f_header_font_weight="700"]

Yes Punjab TV

ਸਿੱਖ ਜਗ਼ਤ

ਮਨੋਰੰਜਨ

ਗੁਰੂ ਤੇਗ ਬਹਾਦਰ ਜੀ ਦਾ 350ਵਾਂ ਸ਼ਹੀਦੀ ਦਿਵਸ: Sandhwan ਨੇ ਸੁਝਾਅ ਪ੍ਰਾਪਤ ਕਰਨ ਲਈ ਪ੍ਰੋਫੈਸਰਾਂ ਅਤੇ Ammy Virk ਨਾਲ ਕੀਤੀ ਮੀਟਿੰਗ

ਯੈੱਸ ਪੰਜਾਬ ਚੰਡੀਗੜ੍ਹ, 7 ਜੂਨ, 2025 Punjab ਵਿਧਾਨ ਸਭਾ ਸਪੀਕਰ ਸ. Kultar Singh Sandhwan ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 350ਵਾਂ ਸ਼ਹੀਦੀ ਦਿਵਸ ਮਨਾਉਣ ਸੰਬੰਧੀ...

Raj Mawar ਦਾ ਨਵਾਂ ਗੀਤ “ਝੂਠ ਬੋਲਣਾ” ਦਿਲ ਨੂੰ ਛੂਹਣ ਵਾਲਾ ਰਿਲੀਜ਼

ਯੈੱਸ ਪੰਜਾਬ 26 ਮਈ, 2025 ਆਪਣੀ ਗਹਿਰੀ ਅਤੇ ਜਜ਼ਬਾਤੀ ਆਵਾਜ਼ ਲਈ ਮਸ਼ਹੂਰ Raj Mawar ਆਪਣਾ ਨਵਾਂ ਰੋਮਾਂਟਿਕ ਗੀਤ “ਝੂਠ ਬੋਲਣਾ” ਲੈ ਕੇ ਵਾਪਸ ਆਏ ਹਨ। ਇਹ ਗੀਤ...

Lakhwinder Wadali ਦੀ ਸੂਫੀ ਸ਼ਾਇਰੀ ਅਤੇ ਚਰਚਿਤ ਗੀਤਾਂ ਨੇ ਰੁਸ਼ਨਾਈ ਸੁਰਮਈ ਸ਼ਾਮ

ਹਰਜਿੰਦਰ ਸਿੰਘ ਬਸਿਆਲਾ ਔਕਲੈਂਡ, 25 ਮਈ, 2025 ਬੀਤੀ ਰਾਤ ਸ਼ਾਨ-ਏ-ਪੰਜਾਬ ਕਲੱਬ ਵੱਲੋਂ ਪਾਲ ਪ੍ਰੋਡਕਸ਼ਨ ਈਵੈਂਟ ਮੈਨਜਮੈਂਚ ਦੇ ਸਹਿਯੋਗ ਨਾਲ ਪ੍ਰਸਿੱਧ ਪੰਜਾਬੀ ਸੂਫੀ ਅਤੇ ਸਭਿਆਚਾਰਕ ਗੀਤਾਂ ਦੇ...

ਪੱਤਰਕਾਰ Barjinder Singh Brar ਦੇ ‘ਕੁੰਡਲ’ ਗੀਤ ਨੂੰ ਗੱਭਰੂਆਂ ਵੱਲੋਂ ਮਿਲ ਰਿਹਾ ਭਰਵਾਂ ਹੁੰਗਾਰਾ

ਯੈੱਸ ਪੰਜਾਬ ਲੁਧਿਆਣਾ, 21 ਮਈ, 2025 ਪੱਤਰਕਾਰ Barjinder Singh Brar ਦਾ ਲਿਖਿਆ ਗਾਣਾ 'ਕੁੰਡਲ' ਲੋਕ ਬੁੱਲ੍ਹਾਂ 'ਤੇ ਚਰਚਾ ਬਣਿਆ ਹੋਇਆ ਹੈ ਅਤੇ ਇਸ ਗੀਤ ਨੂੰ ਮੁੱਛ...

Shaunki Sardar ਦਾ ਪ੍ਰੀਮੀਅਰ: ਨਾਮਵਰ ਕਲਾਕਾਰਾਂ ਅਤੇ ਪ੍ਰਸ਼ੰਸਕਾਂ ਦੀ ਹਾਜ਼ਰੀ ਨੇ ਹੋਰ ਵੀ ਖ਼ਾਸ ਬਣਾਏ ਇਹ ਯਾਦਗਾਰੀ ਪਲ

ਯੈੱਸ ਪੰਜਾਬ 17 ਮਈ, 2025 ਲੰਬੇ ਸਮੇਂ ਤੋਂ ਬੇਸਬਰੀ ਨਾਲ ਉਡੀਕ ਕੀਤੀ ਜਾ ਰਹੀ ਪੰਜਾਬੀ ਫਿਲਮ 'Shaunki Sardar' ਦਾ ਗ੍ਰੈਂਡ ਪ੍ਰੀਮੀਅਰ ਵੱਡੀ ਧੂਮਧਾਮ ਨਾਲ ਹੋਇਆ। ਜਿੱਥੇ ਜੋਸ਼,...

Guru Randhawa, Babbu Maan ਦੀ “ਸ਼ੌਂਕੀ ਸਰਦਾਰ” 16 ਮਈ ਨੂੰ ਸਿਨੇਮਾਘਰਾਂ ਵਿੱਚ ਹੋਵੇਗੀ ਰਿਲੀਜ਼

ਯੈੱਸ ਪੰਜਾਬ ਬਠਿੰਡਾ, 14 ਮਈ, 2025 ਬੇਸਬਰੀ ਨਾਲ ਉਡੀਕ ਰਹੀ Punjabi ਫ਼ਿਲਮ Shaunki Sardar ਦੀ ਪ੍ਰੈਸ ਕਾਨਫਰੰਸ Bathinda ਵਿੱਚ ਹੋਈ, ਜਿਸਨੇ ਫੈਨਜ਼ ਅਤੇ ਮੀਡੀਆ ਵਿਚਕਾਰ ਜੋਸ਼...

Babbu Maan ਅਤੇ Guru Randhawa ਦੀ ਪੰਜਾਬੀ ਫ਼ਿਲਮ ‘Shaunki Sardar’ ਦਾ ਟਰੇਲਰ ਜਾਰੀ, ਫ਼ਿਲਮ 16 ਮਈ ਨੂੰ ਹੋਵੇਗੀ ਰਿਲੀਜ਼

ਯੈੱਸ ਪੰਜਾਬ 2 ਮਈ, 2025 ਅੱਜ Mohali 'ਚ ਪੰਜਾਬੀ ਫਿਲਮ Shaunki Sardar ਦੇ ਟਰੇਲਰ ਦੀ ਸ਼ਾਨਦਾਰ ਲਾਂਚਿੰਗ ਹੋਈ। ਇਹ ਫਿਲਮ ਜੀ ਸਟੂਡੀਓਜ਼, ਬੌਸ ਮਿਊਜ਼ਿਕਾ ਰਿਕਾਰਡਜ਼ ਪ੍ਰਾਈਵੇਟ...

Hollywood ਸਿਤਾਰੇ ਐਡਵਰਡ ਸੋਨਨਬਲਿਕ ਤੇ ਮਾਰਕ ਬੈਨਿੰਗਟਨ ‘Guru Nanak Jahaz’ ਰਾਹੀਂ ਕਰ ਰਹੇ ਹਨ ਪੰਜਾਬੀ ਇੰਡਸਟਰੀ ਵਿੱਚ ਡੈਬਿਊ

ਯੈੱਸ ਪੰਜਾਬ 24 ਅਪ੍ਰੈਲ, 2025 ਇਤਿਹਾਸਕ ਕੋਮਾਗਾਟਾ ਮਾਰੂ ਘਟਨਾ 'ਤੇ ਆਧਾਰਿਤ ਬਹੁਤ ਹੀ ਉਤਸ਼ਾਹਤ ਪੰਜਾਬੀ ਫਿਲਮ "Guru Nanak Jahaz" 1 ਮਈ 2025 ਨੂੰ ਰਿਲੀਜ਼ ਹੋਣ ਜਾ...

ਖ਼ੇਡ ਖ਼ਬਰ

Gatka Pythian Games ਚ ਸ਼ਾਮਲ – ਕੌਮਾਂਤਰੀ ਮੁਕਾਬਲੇ ਹੋਣਗੇ ਅਗਲੇ ਸਾਲ: Bijender Goel

ਯੈੱਸ ਪੰਜਾਬ ਚੰਡੀਗੜ੍ਹ/ਨਵੀਂ ਦਿੱਲੀ, 13 ਜੂਨ, 2025 Gatka ਖੇਡ ਨੂੰ ਬਾਕਾਇਦਾ ਪੀਥੀਅਨ ਸੱਭਿਆਚਾਰਕ ਖੇਡਾਂ ਵਿੱਚ ਸ਼ਾਮਲ ਕਰ ਲਿਆ ਗਿਆ ਹੈ ਅਤੇ ਅਗਲੇ ਸਾਲ ਮਾਸਕੋ ਵਿੱਚ ਹੋਣ...

Tarn Taran ਦੀਆਂ ਸੁਖਮਨਦੀਪ ਕੌਰ ਅਤੇ ਕਿਰਨਦੀਪ ਕੌਰ Kurash Championship ਟੀਮ ਲਈ ਸਿਲੈਕਟ

ਯੈੱਸ ਪੰਜਾਬ ਤਰਨ ਤਾਰਨ, 31 ਮਈ, 2025 ਪੜਾਈ ਦੇ ਨਾਲ ਨਾਲ ਖੇਡਾਂ ਵਿੱਚ ਵੀ ਆਪਣੀ ਯੋਗਤਾ ਸਿੱਧ ਕਰਦੀ ਹੈ, ਕਿ ਜ਼ਿਲ੍ਹਾ Tarn Taran ਦੀਆਂ ਸ਼ਹਿਜ਼ਾਦੀਆਂ ਨੇ...

Sacramento ਵਿੱਚ ਕਰਵਾਏ ਗਏ ਕਬੱਡੀ ਕੱਪ ਵਿੱਚ ਐਤਕਾਂ New York Metro ਤੇ Kings Club Sacramento ਨੇ ਸਾਂਝੇ ਤੌਰ ਤੇ ਟਰਾਫੀ ਜਿੱਤੀ

ਹੁਸਨ ਲੜੋਆ ਬੰਗਾ ਸੈਕਰਮੈਂਟੋ,  ਕੈਲੀਫੋਰਨੀਆ, 31 ਮਈ, 2025 ਕਿੰਗਸ ਸਪੋਰਟਸ ਕਲਚਰ ਕਲੱਬ ਆਫ Sacramento ਵੱਲੋਂ ਕਰਵਾਏ ਗਏ Kabaddi Cup ਦੇ ਵਿੱਚ ਐਤਕਾਂ ਵੀ ਵੱਖ ਵੱਖ ਟੀਮਾਂ ਨੇ...

ਵਿਕਟਰ ਮਿਨੀ ਪੰਜਾਬ ਸਟੇਟ ਰੈਂਕਿੰਗ Badminton Tournament ਜਲੰਧਰ ‘ਚ ਸ਼ੁਰੂ

ਯੈੱਸ ਪੰਜਾਬ ਜਲੰਧਰ, 30 ਮਈ, 2025 ਵਿਕਟਰ ਮਿਨੀ Punjab State Ranking Badminton Tournament ਦੀ ਸ਼ੁਰੂਆਤ ਅੱਜ ਰਾਇਜ਼ਾਦਾ ਹੰਸਰਾਜ ਬੈਡਮਿੰਟਨ ਸਟੇਡਿਅਮ, ਜਲੰਧਰ ਵਿੱਚ ਜੋਸ਼ ਅਤੇ ਉਤਸ਼ਾਹ ਨਾਲ...

ਇੰਨੋਸੈਂਟ ਹਾਰਟਸ ਸਪੋਰਟਸ ਹੱਬ, ਲੋਹਾਰਾਂ ਨੇ ਇੰਟਰ-ਸਕੂਲ ਡੇ-ਨਾਈਟ ਫੁੱਟਸਲ ਚੈਂਪੀਅਨਸ਼ਿਪ ਦੇ ਸੀਜ਼ਨ 2 ਦਾ ਕੀਤਾ ਆਯੋਜਨ

ਯੈੱਸ ਪੰਜਾਬ ਜਾਲੰਧਰ, 19 ਮਈ, 2025 Innocent Hearts Sports Hub, ਲੋਹਾਰਾਂ ਨੇ ਇੰਨੋਸੈਂਟ ਹਾਰਟਸ ਲੋਹਾਰਾਂ ਕੈਂਪਸ ਵਿਖੇ ਇੰਟਰ-ਸਕੂਲ ਡੇ-ਨਾਈਟ ਫੁੱਟਸਲ ਚੈਂਪੀਅਨਸ਼ਿਪ ਦੇ ਸੀਜ਼ਨ 2 ਦਾ ਆਯੋਜਨ ਕੀਤਾ। ਇਸ...

Innocent Hearts School, ਲੋਹਾਰਾਂ ਦਾ ਸ਼ੂਟਿੰਗ ਚੈਂਪੀਅਨਸ਼ਿਪ 2025 ਵਿੱਚ ਸ਼ਾਨਦਾਰ ਪ੍ਰਦਰਸ਼ਨ

ਯੈੱਸ ਪੰਜਾਬ ਜਲੰਧਰ, 5 ਮਈ, 2025 Innocent Hearts School, ਲੋਹਾਰਾਂ ਨੇ ਇੱਕ ਵਾਰ ਫਿਰ 10ਵੀਂ ਕਰਨਲਜ਼ ਸ਼ਾਰਪਸ਼ੂਟਰਜ਼ ਓਪਨ ਸ਼ੂਟਿੰਗ ਚੈਂਪੀਅਨਸ਼ਿਪ ਵਿੱਚ ਚੋਟੀ ਦਾ ਸਨਮਾਨ ਪ੍ਰਾਪਤ ਕਰਕੇ ਖੇਡਾਂ...

Innocent Hearts Premiere League: ਆਈਐਚਪੀਐਲ, ਕ੍ਰਿਕਟ ਦਾ ਉਤਸ਼ਾਹ ਨਾਲ ਹੋਇਆ ਉਦਘਾਟਨ

ਯੈੱਸ ਪੰਜਾਬ ਜਲੰਧਰ, 24 ਅਪ੍ਰੈਲ, 2025 Innocent Hearts Premiere League (ਆਈਐਚਪੀਐਲ) ਸੀਜ਼ਨ 1- ਕ੍ਰਿਕਟ ਦਾ ਅਧਿਕਾਰਤ ਤੌਰ 'ਤੇ ਉਦਘਾਟਨ ਕੀਤਾ ਗਿਆ , ਜੋ ਕਿ ਇੱਕ ਦਿਲਚਸਪ ਖੇਡ...

PSPCL ਖੇਡ ਕੋਟੇ ਤਹਿਤ ਭਰਤੀ ਕਰੇਗਾ, ਬਿਜਲੀ ਮੰਤਰੀ Harbhajan Singh ETO ਦਾ ਐਲਾਨ

ਯੈੱਸ ਪੰਜਾਬ ਪਟਿਆਲਾ, 22 ਅਪ੍ਰੈਲ, 2025 Punjab ਵਿੱਚ ਖੇਡਾਂ ਦੇ ਜਜ਼ਬੇ ਨੂੰ ਉਤਸ਼ਾਹਿਤ ਕਰਨ ਲਈ ਇੱਕ ਮਹੱਤਵਪੂਰਨ ਕਦਮ ਵਿੱਚ, ਬਿਜਲੀ ਮੰਤਰੀ Harbhajan Singh ETO ਨੇ ਐਲਾਨ ਕੀਤਾ...
spot_img
spot_img

ਅੱਜ ਨਾਮਾ – ਤੀਸ ਮਾਰ ਖ਼ਾਂ

ਮਹਿਮਾਨ ਲੇਖ਼