Tuesday, April 1, 2025
spot_img
spot_img
spot_img

MGNREGA ਵਰਕਰਾਂ ਨੂੰ BOC Welfare Board ਵਿੱਚ ਸ਼ਾਮਲ ਕਰਨ ਦੀ ਯੋਜਨਾ: Tarunpreet Singh Sond

ਯੈੱਸ ਪੰਜਾਬ
ਚੰਡੀਗੜ੍ਹ, 28 ਮਾਰਚ, 2025

Punjab ਦੇ ਕਿਰਤ ਮੰਤਰੀ Tarunpreet Singh Sond ਨੇ ਵਿਧਾਨ ਸਭਾ ਵਿੱਚ ਇੱਕ ਸਵਾਲ ਦਾ ਜਵਾਬ ਦਿੰਦਿਆਂ ਦੱਸਿਆ ਕਿ Punjab ਸਰਕਾਰ ਦੀ ਸਾਰੇ ਮਗਨਰੇਗਾ ਵਰਕਰਾਂ ਨੂੰ ਬਿਲਡਿੰਗ ਐਂਡ ਅਦਰ ਕੰਸਟ੍ਰਕਸ਼ਨ ਵੈਲਫੇਅਰ ਬੋਰਡ (ਬੀ.ਓ.ਸੀ. ਵੈਲਫੇਅਰ ਬੋਰਡ) ਵਿੱਚ ਸ਼ਾਮਲ ਕਰਨ ਦੀ ਯੋਜਨਾ ਹੈ।

ਵਿਧਾਇਕ ਦਿਨੇਸ਼ ਚੱਢਾ ਵੱਲੋਂ ਪੁੱਛੇ ਸਵਾਲ ਦਾ ਜਵਾਬ ਦਿੰਦਿਆਂ Tarunpreet Singh Sond ਨੇ ਦੱਸਿਆ ਕਿ BOC Welfare Board ਕੋਲ 28 ਮਾਰਚ, 2025 ਤੱਕ ਕੁੱਲ 11,16,651 ਉਸਾਰੀ ਕਿਰਤੀ ਰਜਿਸਟਰਡ ਹਨ। ਇਹ ਗਿਣਤੀ 1 ਜਨਵਰੀ 2022 ਨੂੰ 9,63,699 ਸੀ। ਇਸ ਹਿਸਾਬ ਨਾਲ ਪਿਛਲੇ ਸਵਾ ਤਿੰਨ ਸਾਲ ਦੌਰਾਨ 1,52,953 ਹੋਰ ਉਸਾਰੀ ਕਿਰਤੀ ਬੋਰਡ ਨਾਲ ਜੋੜੇ ਗਏ ਹਨ। ਉਨ੍ਹਾਂ ਦੱਸਿਆ ਕਿ ਬੋਰਡ ਨਾਲ ਰਜਿਸਟਰਡ ਹੋਣ ਲਈ ਕਾਮੇ ਵੱਲੋਂ ਅਰਜੀ ਦਿੱਤੀ ਜਾਣੀ ਹੁੰਦੀ ਹੈ ਅਤੇ 145 ਰੁਪਏ ਫੀਸ ਜਮ੍ਹਾਂ ਕਰਵਾਉਣੀ ਹੁੰਦੀ ਹੈ।

ਕਿਰਤ ਮੰਤਰੀ ਨੇ ਅੱਗੇ ਦੱਸਿਆ ਕਿ ਰਜਿਸਟਰਡ ਕਿਰਤੀਆਂ ਦੀ ਗਿਣਤੀ ਹੋਰ ਵਧਾਉਣ ਲਈ ਸਮੇਂ-ਸਮੇਂ ‘ਤੇ ਬੋਰਡ ਵੱਲੋਂ ਕੈਂਪ ਲਗਾਏ ਜਾ ਰਹੇ ਹਨ ਅਤੇ ਇਨ੍ਹਾਂ ਕੈਂਪਾਂ ਵਿੱਚ ਉਸਾਰੀ ਕਾਮਿਆਂ ਨੂੰ ਬੋਰਡ ਦੀਆਂ ਭਲਾਈ ਸਕੀਮਾਂ ਬਾਰੇ ਜਾਗਰੂਕ ਕੀਤਾ ਜਾਂਦਾ ਹੈ ਤਾਂ ਜੋ ਉਹ ਰਜਿਸਟਰਡ ਹੋਣ ਉਪਰੰਤ ਇਨ੍ਹਾਂ ਭਲਾਈ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਪ੍ਰਾਪਤ ਕਰ ਸਕਣ। ਉਨ੍ਹਾਂ ਦੱਸਿਆ ਕਿ ਉਸਾਰੀ ਕਿਰਤੀਆਂ ਦੀ ਰਜਿਸਟ੍ਰੇਸ਼ਨ ਵਿੱਚ ਤੇਜ਼ੀ ਲਿਆਉਣ ਲਈ ਬੋਰਡ ਵੱਲੋਂ ਪੰਜਾਬ ਕਿਰਤੀ ਸਹਾਇਕ ਮੋਬਾਇਲ ਐਪ ਵੀ ਬਣਾਈ ਗਈ ਹੈ ਤਾਂ ਜੋ ਕਿਰਤੀ ਬਿਨਾਂ ਕਿਸੇ ਦਫਤਰ ਜਾਏ ਆਪਣੇ ਘਰ ਬੈਠ ਕੇ ਰਜਿਸਟ੍ਰੇਸ਼ਨ ਕਰ ਸਕੇ।

ਅਹਿਮ ਖ਼ਬਰਾਂ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img

ਅੱਜ ਨਾਮਾ – ਤੀਸ ਮਾਰ ਖ਼ਾਂ