ਯੈੱਸ ਪੰਜਾਬ
ਜਲੰਧਰ, 30 ਜੂਨ, 2024
ਜਲੰਧਰ ਵਿੱਚ ਨਸ਼ਾ ਵਿਰੋਧੀ ਫਰੰਟ ਦੇ ਮੈਂਬਰ ਅਤੇ ਇੱਕ ਸਾਬਕਾ ਪੰਚ ਦਾ ਤੇਜ਼ ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ।
ਪਿੰਡ ਲਖ਼ਨਪਾਲ ਦੇ ਸਾਬਕਾ ਪੰਚ ਗੁਰਮੇਲ ਲਾਲ ਨੂੰ ਸਵੇਰੇ ਖ਼ੇਤਾਂ ਵਿੱਚ ਸੈਰ ਕਰਦੇ ਸਮੇਂ ਤੇਜ਼ ਧਾਰ ਹਥਿਆਰਾਂ ਨਾਲ ਕਤਲ ਕੀਤਾ ਗਿਆ। ਗੁਰਮੇਲ ਲਾਲ ਦੀ ਲਾਸ਼ ਪਿੰਡ ਦੇ ਇੱਕ ਕੱਚੇ ਰਸਤੇ ’ਤੇ ਵੇਖ਼ੀ ਗਈ ਜਿਸ ਮਗਰੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ।
ਪੁਲਿਸ ਨੇ ਧਾਰਾ 302 ਤਹਿਤ ਐਫ.ਆਈ.ਆਰ. ਨੰਬਰ 144 ਅਣਪਛਾਤੇ ਹਮਲਾਵਰਾਂ ਵਿਰੁੱਧ ਦਰਜ ਕੀਤੀ ਹੈ।
ਨਸ਼ਾ ਵਿਰੋਧੀ ਫਰੰਟ ਦੇ ਇੱਕ ਮੈਂਬਰ ਅਨੁਸਾਰ ਉਨ੍ਹਾਂ ਦੇ ਇੱਕ ਸਾਥੀ ਦਾ ਇਸ ਤੋਂ ਪਹਿਲਾਂ ਵੀ ਕਤਲ ਕੀਤਾ ਜਾ ਚੁੱਕਾ ਹੈ। ਉਨ੍ਹਾਂ ਨੇ ਕਿਹਾ ਕਿ ਗੁਰਮੇਲ ਰਾਮ ਦੇ ਘਰ ਦੀ ਆਰਥਿਕ ਹਾਲਤ ਨੂੰ ਵੇਖ਼ਦਿਆਂ ਸਰਕਾਰ ਨੂੰ ਉਸਦੀ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ ਅਤੇ ਪੁਲਿਸ ਨੂੰ ਚਾਹੀਦਾ ਹੈ ਕਿ ਕਾਤਲਾਂ ਦੀ ਗ੍ਰਿਫ਼ਤਾਰੀ ਕਰਕੇ ਮਰਹੂਮ ਦੇ ਪਰਿਵਾਰ ਨੂੰ ਇਨਸਾਫ਼ ਦਿਵਾਇਆ ਜਾਵੇ।