ਯੈੱਸ ਪੰਜਾਬ
ਚੰਡੀਗੜ੍ਹ/ਨਵੀਂ ਦਿੱਲੀ, 27 ਮਾਰਚ, 2025
Sangrur ਤੋਂ ਲੋਕ ਸਭਾ ਮੈਂਬਰ Gurmeet Singh Meet Hayer ਨੇ ਪਾਰਲੀਮੈਂਟ ਦੇ ਸਿਫ਼ਰ ਕਾਲ ਵਿੱਚ ਹਾਕੀ ਦੇ ਮੱਕਾ ਪਿੰਡ Sansarpur ਦਾ ਮੁੱਦਾ ਚੁੱਕਦਿਆਂ ਇਸ ਪਿੰਡ ਦੀ ਹਾਕੀ ਨੂੰ ਵੱਡੀ ਦੇਣ ਦਾ ਹਵਾਲਾ ਦਿੰਦਿਆਂ ਕਿਹਾ ਕਿ ਇਹ ਪਿੰਡ ਹਾਲੇ ਵੀ ਐਸਟੋਟਰਫ ਹਾਕੀ ਗਰਾਊਂਡ ਤੋਂ ਸੱਖਣਾ ਹੈ।
Meet Hayer ਨੇ ਕਿਹਾ ਕਿ ਸੰਸਾਰਪੁਰ ਨੇ 14 ਹਾਕੀ ਓਲੰਪੀਅਨ ਪੈਦਾ ਕੀਤੇ ਅਤੇ ਓਲੰਪਿਕਸ ਵਿੱਚ ਸੱਤ ਤਮਗ਼ੇ ਜਿੱਤੇ। ਇਨ੍ਹਾਂ ਵਿੱਚ ਚਾਰ ਸੋਨੇ, ਇਕ ਚਾਂਦੀ ਤੇ ਦੋ ਕਾਂਸੀ ਦੇ ਤਮਗ਼ੇ ਸ਼ਾਮਲ ਹਨ। 1975 ਵਿੱਚ ਭਾਰਤ ਲਈ ਇਕਲੌਤਾ ਵਿਸ਼ਵ ਕੱਪ ਜਿੱਤਣ ਵਾਲੇ ਅਜੀਤ ਪਾਲ ਸਿੰਘ ਵੀ ਸੰਸਾਰਪੁਰ ਤੋਂ ਸਨ ਅਤੇ ਸਾਰੇ ਓਲੰਪੀਅਨ ਇਕੋ ਗਲੀ ਦੇ ਰਹਿਣ ਵਾਲੇ ਸਨ ਅਤੇ ਸਾਰੇ ਹੀ ਕੁਲਾਰ ਸਨ।
Meet Hayer ਨੇ ਕਿਹਾ ਕਿ 1976 ਤੋਂ ਬਾਅਦ ਸੰਸਾਰਪੁਰ ਤੋਂ ਭਾਰਤ ਲਈ ਇਕ ਵੀ ਓਲੰਪੀਅਨ ਪੈਦਾ ਨਹੀਂ ਹੋਇਆ ਅਤੇ 1976 ਤੋਂ ਹੀ ਹਾਕੀ ਐਸਟੋਟਰਫ ਉਪਰ ਖੇਡੀ ਜਾਣ ਲੱਗੀ। ਉਨ੍ਹਾਂ ਕਿਹਾ ਕਿ ਸੰਸਾਰਪੁਰ ਪਿੰਡ ਜਲੰਧਰ ਛਾਉਣੀ ਦੀ ਬੁੱਕਲ ਵਿੱਚ ਵਸਦਾ ਹੈ। ਇੱਥੇ ਨਾ ਹੀ ਪਿੰਡ ਕੋਲ ਖੇਡ ਮੈਦਾਨ ਲਈ ਜ਼ਮੀਨ ਹੈ। ਘਾਹ ਵਾਲੇ ਗਰਾਊਂਡ ਵਿੱਚ ਐਸਟੋਟਰਫ ਲਗਾਉਣ ਲਈ ਸੈਨਾ ਕੋਲੋ ਇਤਰਾਜ਼ਹੀਣਤਾ ਸਰਟੀਫਿਕੇਟ (ਐਨ.ਓ.ਸੀ.) ਦੀ ਲੋੜ ਹੈ, ਨਾ ਹੀ ਇਹ ਐਨ.ਓ.ਸੀ. ਦਿੱਤੀ ਗਈ ਅਤੇ ਨਾ ਹੀ ਸੈਨਾ ਵੱਲੋਂ ਆਪਣੇ ਪੱਧਰ ਉਤੇ ਐਸਟੋਟਰਫ ਲਗਾਈ ਗਈ।
ਮੀਤ ਹੇਅਰ ਨੇ ਭਾਰਤ ਸਰਕਾਰ ਦੇ ਗ੍ਰਹਿ ਮੰਤਰੀ, ਖੇਡ ਮੰਤਰੀ ਅਤੇ ਅਨੁਰਾਗ ਠਾਕੁਰ ਕੋਲੋ ਉਚੇਚੇ ਤੌਰ ਉਤੇ ਮੰਗ ਕੀਤੀ ਕਿ ਸੰਸਾਰਪੁਰ ਦੀ ਹਾਕੀ ਨੂੰ ਦੇਣ ਦੇਖਦਿਆਂ ਇਸ ਦੀ ਸਾਰ ਲਈ ਜਾਵੇ ਅਤੇ ਸੈਨਾ ਨਾਲ ਇਸ ਦਾ ਮਾਮਲਾ ਉਠਾਉਂਦਿਆਂ ਇੱਥੇ ਹਾਕੀ ਐਸਟੋਟਰਫ ਗਰਾਊਂਡ ਤਿਆਰ ਕੀਤਾ ਜਾਵੇ।