ਯੈੱਸ ਪੰਜਾਬ
ਚੰਡੀਗੜ੍ਹ, 10 ਦਸੰਬਰ, 2024
Punjab ਰਾਜ ਚੋਣ ਕਮਿਸ਼ਨ ਦੇ ਬੁਲਾਰੇ ਨੇ ਦੱਸਿਆ ਕਿ ਨਗਰ ਨਿਗਮ, ਨਗਰ ਕੌਂਸਲ ਅਤੇ ਨਗਰ ਪੰਚਾਇਤ ਚੋਣਾਂ ਸਬੰਧੀ ਅੱਜ ਤੱਕ ਕੁੱਲ ਛੇ ਨਾਮਜ਼ਦਗੀਆਂ ਪ੍ਰਾਪਤ ਹੋਈਆਂ ਹਨ, ਜਿਨ੍ਹਾਂ ਵਿੱਚ ਨਗਰ ਨਿਗਮ Amritsar ਲਈ ਇੱਕ ਨਾਮਜ਼ਦਗੀ, ਨਗਰ ਨਿਗਮ ਲੁਧਿਆਣਾ ਲਈ ਇੱਕ ਨਾਮਜ਼ਦਗੀ, ਨਗਰ ਕੌਂਸਲ ਬਲਾਚੌਰ, ਜ਼ਿਲ੍ਹਾ ਐਸ.ਬੀ.ਐਸ. ਨਗਰ ਲਈ ਇੱਕ ਨਾਮਜ਼ਦਗੀ, ਨਗਰ ਪੰਚਾਇਤ ਭਾਦਸੋਂ, ਜ਼ਿਲ੍ਹਾ ਪਟਿਆਲਾ ਲਈ ਦੋ ਨਾਮਜ਼ਦਗੀਆਂ ਅਤੇ ਨਗਰ ਪੰਚਾਇਤ, ਦਿੜ੍ਹਬਾ, ਜ਼ਿਲ੍ਹਾ ਸੰਗਰੂਰ ਲਈ ਇੱਕ ਨਾਮਜ਼ਦਗੀ ਪ੍ਰਾਪਤ ਹੋਈ ਹੈ।