ਯੈੱਸ ਪੰਜਾਬ
ਮੈਰੀਲੈਂਡ, ਫਰਵਰੀ 17, 2025
America ਦੇ ਸੂਬੇ Maryland ਦੇ ਲੈਫਟੀਨੈਂਟ ਗਵਰਨਰ Aruna Miller ਦੇ ਸੱਦੇ ‘ਤੇ, ਸ੍ਰੀ ਹਰਿਮੰਦਰ ਸਾਹਿਬ Amritsar ਦੇ ਹਜ਼ੂਰੀ ਰਾਗੀ, Bhai Sawinder Singh ਨੇ ਹਾਲ ਹੀ ਵਿੱਚ ਹੋਈ ਗਵਰਨਰ ਦੀ ਇੰਟਰਫੇਥ ਕੌਂਸਲ ਦੀ ਮੀਟਿੰਗ ਵਿੱਚ ਸ਼ਮੂਲੀਅਤ ਕੀਤੀ। ਇਸ ਮੀਟਿੰਗ ਵਿੱਚ ਵੱਖ-ਵੱਖ ਧਰਮਾਂ ਦੇ ਆਗੂ ਭਾਈਚਾਰੇ ਨੁੰ ਦਰਪੇਸ਼ ਸਾਂਝੀਆਂ ਚੁਣੌਤੀਆਂ ਸੰਬੰਧੀ ਵਿਚਾਰ ਵਟਾਂਦਰਾ ਅਤੇ ਵੱਖ-ਵੱਖ ਧਰਮਾਂ ਦੇ ਲੋਕਾਂ ਵਿੱਚਕਾਰ ਏਕਤਾ ਨੂੰ ਉਤਸ਼ਾਹਿਤ ਕਰਨ ਲਈ ਇਕੱਠੇ ਹੋਏ।
Bhai Sawinder Singh ਪਿਛਲੇ 25 ਸਾਲਾਂ ਤੋਂ ਵੀ ਵੱਧ ਸਮੇਂ ਤੋਂ ਮੈਰੀਲੈਂਡ ਦੇ ਨਿਵਾਸੀ ਹਨ ਅਤੇ ਸੂਬੇ ਵਿੱਚ ਹੋਣ ਵਾਲੇ ਇੰਟਰਫੇਥ ਪ੍ਰੋਗਰਾਮਾਂ, ਸੰਵਾਦਾਂ ਅਤੇ ਸਮਾਜਿਕ ਉਪਰਾਲਿਆਂ ਵਿੱਚ ਸਰਗਰਮੀ ਨਾਲ ਯੋਗਦਾਨ ਪਾਉਂਦੇ ਹਨ। ਕੌਂਸਲ ਦੀ ਮੀਟਿੰਗ ਵਿੱਚ ਉਨ੍ਹਾਂ ਦੀ ਸ਼ਮੂਲੀਅਤ ਸਿੱਖ ਸਿਧਾਂਤਾ – ਸਮਾਨਤਾ, ਨਿਰਸਵਾਰਥ ਸੇਵਾ ਅਤੇ ਵਿਸ਼ਵਵਿਆਪੀ ਭਾਈਚਾਰੇ – ਦਾ ਪ੍ਰਚਾਰ ਕਰਦੀ ਹੈ, ਜੋ ਕਿ ਇੱਟਰਫੇਥ ਕੋਂਸਲ ਦੇ ਏਕਤਾ ਅਤੇ ਸਾਂਝ ਨੂੰ ਮਜ਼ਬੂਤ ਕਰਨ ਦੇ ਮਿਸ਼ਨ ਨਾਲ ਮੇਲ ਖਾਂਦੀ ਹੈ।
ਮੀਟਿੰਗ ਸੰਬੰਧੀ, ਲੈਫਟੀਨੈਂਟ ਗਵਰਨਰ ਅਰੁਣਾ ਮਿਲਰ ਨੇ ਸੋਸ਼ਲ ਮੀਡੀਆ ‘ਤੇ ਲਿਖਿਆ, “ਸਮਾਜਿਕ ਸਮੱਸਿਆਵਾਂ ਦਾ ਹੱਲ ਕਰਨ ਲਈ ਸਾਰੇ ਧਰਮਾਂ ਦੇ ਮੈਂਬਰਾਂ ਨੂੰ ਇਕੱਠੇ ਕਰਨਾ ਜ਼ਰੂਰੀ ਹੈ। ਸਾਡੀ ਇੰਟਰਫੇਥ ਕੌਂਸਲ ਇਹ ਵਿਸ਼ਵਾਸ ਰੱਖਦੀ ਹੈ ਕਿ ਅਸੀਂ ਆਪਸੀ ਸਹਿਯੋਗ ਅਤੇ ਭਾਈਵਾਲੀ ਰਾਹੀਂ ਹੀ ਅੱਗੇ ਵੱਧ ਸਕਦੇ ਹਾਂ।
ਇਕੱਠੇ ਮਿਲ ਕੇ, ਅਸੀਂ ਸਕਾਰਾਤਮਕ ਤਬਦੀਲੀ ਨੂੰ ਯਕੀਨੀ ਬਣਾ ਸਕਦੇ ਹਾਂ!”
ਭਾਈ ਸਵਿੰਦਰ ਸਿੰਘ ਨੇ ਇਸ ਇੰਟਰਫੇਥ ਮੀਟਿੰਗ ਦੀ ਮਹੱਤਤਾ ਉੱਤੇ ਜ਼ੋਰ ਦਿੰਦਿਆ ਕਿਹਾ ਕਿ ਅਜਿਹੀਆਂ ਬੈਠਕਾਂ ਆਪਸੀ ਸਮਝ ਨੂੰ ਵਿਕਸਤ ਕਰਦੀਆਂ ਹਨ ਅਤੇ ਮਨੁੱਖਤਾ ਦੀ ਭਲਾਈ ਵਾਸਤੇ ਸਾਂਝੀਆਂ ਕੋਸ਼ਿਸ਼ਾਂ ਨੂੰ ਮਜ਼ਬੂਤ ਕਰਦੀਆਂ ਹਨ। ਉਹਨਾਂ ਨੇ ਗਵਰਨਰ ਵੱਲੋਂ ਵੱਖ-ਵੱਖ ਧਰਮਾਂ ਦੇ ਆਗੂਆਂ ਨੂੰ ਵਿਚਾਰ-ਵਟਾਂਦਰੇ ਅਤੇ ਸਹਿਯੋਗ ਲਈ ਇਕੱਠੇ ਕਰਨ ਦੇ ਉਪਰਾਲੇ ਦੀ ਸ਼ਲਾਘਾ ਕੀਤੀ।
ਇੰਟਰਫੇਥ ਕੌਂਸਲ ਦੇ ਮੈਂਬਰ ਵਜੋਂ, ਭਾਈ ਸਵਿੰਦਰ ਸਿੰਘ ਨੇ ‘ਫੂਡ (ਖੁਰਾਕ) ਸੁਰੱਖਿਆ’ ਅਤੇ ‘ਇੰਟਰਫੇਥ ਕੌਂਸਲ ਰਿਲੇਸ਼ਨ’ ਕਮੇਟੀ ਵਿੱਚ ਸ਼ਾਮਲ ਹੋਣ ਦਾ ਫੈਸਲਾ ਲਿਆ ਹੈ। ਉਨ੍ਹਾਂ ਨੇ ਦੱਸਿਆ ਕਿ ਸੂਬੇ ਦੇ ਨਿਯਮਾਂ ਅਨੁਸਾਰ, ਉਹ ਸਿੱਖ ਅਤੇ ਹੋਰ ਭਾਈਚਾਰਿਆਂ ਨਾਲ ਮਿਲ ਕੇ ਸਰਕਾਰੀ ਸਰੋਤਾਂ ਦੀ ਵੰਡ ਨੂੰ ਸੁਨਿਸ਼ਚਿਤ ਕਰਨ ਦੀ ਕੋਸ਼ਿਸ਼ ਕਰਨਗੇ।
ਗਵਰਨਰ ਦੀ ਇੰਟਰਫੇਥ ਕੌਂਸਲ, ਧਾਰਮਿਕ ਭਾਈਚਾਰਿਆਂ ਵਿੱਚਕਾਰ ਸਮਝ ਅਤੇ ਸਹਿਯੋਗ ਨੂੰ ਉਤਸ਼ਾਹਿਤ ਕਰਨ ਦਾ ਇੱਕ ਮੰਚ ਹੈ। ਭਾਈ ਸਵਿੰਦਰ ਸਿੰਘ ਵਾਂਗ ਧਾਰਮਿਕ ਆਗੂਆਂ ਦੀ ਸ਼ਮੂਲੀਅਤ, ਮੈਰੀਲੈਂਡ ਵਿੱਚ ਏਕਤਾ ਅਤੇ ਸੇਵਾ ਪ੍ਰਤੀ ਲਗਨ ਨੂੰ ਦਰਸਾਉਂਦੀ ਹੈ।