Saturday, January 4, 2025
spot_img
spot_img
spot_img
spot_img

ਅਮਰੀਕਾ ਵਿਚ ਹੱਤਿਆ ਦੇ ਮਾਮਲੇ ਵਿੱਚ ਉਮਰ ਕੈਦ ਕਟ ਰਹੇ ਵਿਅਕਤੀ ਨੂੰ ਅਦਾਲਤ ਨੇ 16 ਸਾਲ ਬਾਅਦ ਸਾਰੇ ਦੋਸ਼ਾਂ ਤੋਂ ਕੀਤਾ ਮੁਕਤ, ਹੋਇਆ ਰਿਹਾਅ

ਹੁਸਨ ਲੜੋਆ ਬੰਗਾ
ਸੈਕਰਾਮੈਂਟੋ,ਕੈਲੀਫੋਰਨੀਆ, ਨਵੰਬਰ 16, 2024:

ਹੱਤਿਆ ਦੇ ਮਾਮਲੇ ਵਿਚ ਉਮਰ ਕੈਦ ਕਟ ਰਹੇ ਮਿਨੀਸੋਟਾ ਦੇ ਇਕ ਵਿਅਕਤੀ ਦੀ ਸਜ਼ਾ ਇਕ ਜੱਜ ਵੱਲੋਂ  ਰੱਦ ਕਰ ਦੇਣ ਦੀ ਖਬਰ ਹੈ। ਜੱਜ ਦੇ ਫੈਸਲੇ ਉਪਰੰਤ ਐਜਰ ਬੈਰੀਨਟੋਸ- ਕੁਇਨਟਾਨਾ ਨਾਮੀ ਵਿਅਕਤੀ ਨੂੰ 16 ਸਾਲ ਜੇਲ ਵਿਚ ਬਿਤਾਉਣ ਤੋਂ ਬਾਅਦ ਰਿਹਾਅ ਕਰ ਦਿੱਤਾ ਗਿਆ।

ਕੁਇਨਟਾਨਾ ਨੂੰ 2009 ਵਿਚ 18 ਸਾਲਾ ਜੈਸ ਮਿਕਲਸਨ ਨਾਮੀ ਵਿਅਕਤੀ ਦੀ ਹੱਤਿਆ ਲਈ ਦੋਸ਼ੀ ਪਾਏ ਜਾਣ ‘ਤੇ ਅਦਾਲਤ ਨੇ ਬਿਨਾਂ ਪੈਰੋਲ ਉਮਰ ਕੈਦ ਦੀ ਸਜ਼ਾ ਸੁਣਾਈ ਸੀ।

ਇਸ ਸਾਲ ਅਗਸਤ ਵਿਚ ਅਟਾਰਨੀ ਜਨਰਲ ਕੀਥ ਐਲੀਸਨ ਦੇ ਦਫਤਰ ਤਹਿਤ ਕੰਮ ਕਰਦੀ ਸਜ਼ਾ ਬਾਰੇ ਮੁੜ ਵਿਚਾਰ ਕਮੇਟੀ ਨੇ ਜਾਰੀ ਇਕ ਰਿਪੋਰਟ ਵਿਚ ਕਿਹਾ ਸੀ ਕਿ ਕੁਇਨਟਾਨਾ ਦੇ ਮਾਮਲੇ ਵਿਚ ਕਈ ਗੰਭੀਰ ਕੁਤਾਹੀਆਂ ਪਾਈਆਂ ਗਈਆਂ ਹਨ।

ਇਸ ਰਿਪੋਰਟ ਉਪਰੰਤ ਬੀਤੇ ਦਿਨ ਸਟੇਟ ਕੋਰਟ ਜੱਜ ਜੌਹਨ ਮੈਕਬਰਾਈਡ ਨੇ ਕੁਇਨਟਾਨਾ ਦੀ ਸਜ਼ਾ ਰੱਦ ਕਰ ਦਿੱਤੀ ਤੇ ਉਸ ਨੂੰ ਰਿਹਾਅ ਕਰਨ ਦਾ ਆਦੇਸ਼ ਦਿੱਤਾ। ਜੱਜ ਨੇ ਉਸ ਨੂੰ ਸਾਰੇ ਦੋਸ਼ਾਂ ਤੋਂ ਮੁਕਤ ਕਰ ਦਿੱਤਾ।

ਜੱਜ ਨੇ ਆਪਣੇ ਫੈਸਲੇ ਵਿਚ ਕਿਹਾ ਕਿ ਕੁਇਨਟਾਨਾ ਦੇ ਮਾਮਲੇ ਦੀ ਨਿਰਪੱਖ ਸੁਣਵਾਈ ਨਹੀਂ ਹੋਈ ਕਿਉਂਕਿ ਸਰਕਾਰੀ ਵਕੀਲਾਂ ਨੇ ਉਸ ਦੇ ਨਿਰਦੋਸ਼ ਹੋਣ ਸਬੰਧੀ ਸਾਰੇ ਸਬੂਤ ਪੇਸ਼ ਨਹੀਂ ਕੀਤੇ ਤੇ ਨਾ ਹੀ ਉਸ ਦੇ ਆਪਣੇ ਵਕੀਲਾਂ ਨੇ ਮਾਮਲੇ ਦੀ ਪ੍ਰਭਾਵੀ ਢੰਗ ਨਾਲ ਪੈਰਵਾਈ ਕੀਤੀ ਹੈ।

ਇਸ ਫੈਸਲੇ ਉਪਰੰਤ ਹੈਨੇਪਿਨ ਕਾਊਂਟੀ ਅਟਾਰਨੀ ਮੈਰੀ ਮੋਰੀਆਰਟੀ ਨੇ ਕਿਹਾ ਹੈ ਕਿ ਕੁਇਨਟਾਨਾ ਵੱਲੋਂ ਜੇਲ ਵਿਚ ਬਿਤਾਏ 16 ਸਾਲ ਵਾਪਿਸ ਨਹੀਂ ਲਿਆਂਦੇ ਜਾ ਸਕਦੇ, ਇਸ ਲਈ ਸਾਨੂੰ ਅਫਸੋਸ ਹੈ।

ਰਿਹਾਈ ਉਪਰੰਤ ਕੁਇਨਟਾਨਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਤਾਂ ਹੋਣਾ ਹੀ ਸੀ,ਮੈ ਜੇਲ ਤੋਂ ਬਾਹਰ ਆ ਕੇ ਖੁਸ਼ ਹਾਂ।

ਅਹਿਮ ਖ਼ਬਰਾਂ

ਖ਼ਬਰਸਾਰ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img
spot_img

ਅੱਜ ਨਾਮਾ – ਤੀਸ ਮਾਰ ਖ਼ਾਂ