Saturday, July 6, 2024
spot_img
spot_img
spot_img
spot_img

‘MAFA ਅਕੈਡਮੀ ਵੱਲੋਂ ਸਮਰ ਕੈਂਪ ਅਤੇ ਫੁੱਟਬਾਲ ਲੀਗ ਟੂਰਨਾਮੈਂਟ ਦਾ ਆਯੋਜਨ: ਟੀਮ ਮੈਵਰਿਕਸ ਨੇ ਓਵਰਆਲ ਟਰਾਫੀ ਜਿੱਤੀ

ਯੈੱਸ ਪੰਜਾਬ
ਬਠਿੰਡਾ, 3 ਜੁਲਾਈ, 2024

ਬਠਿੰਡਾ ਦੀ ਮੈਡ ਅਬਾਊਟ ਫੁੱਟਬਾਲ ਅਕੈਡਮੀ (ਮਾਫਾ) ਵੱਲੋਂ ਸਮਰ ਕੈਂਪ ਅਤੇ ਫੁੱਟਬਾਲ ਲੀਗ ਟੂਰਨਾਮੈਂਟ ਦਾ ਸ਼ਾਨਦਾਰ ਆਯੋਜਨ ਕੀਤਾ ਗਿਆ, ਜਿਸ ਪ੍ਰਤੀ ਫੁੱਟਬਾਲ ਪ੍ਰੇਮੀਆਂ ਵਿਚ ਭਾਰੀ ਉਤਸ਼ਾਹ ਪਾਇਆ ਗਿਆ ।

ਮਾਫਾ ਵੱਲੋਂ ਜੂਨ ਮਹੀਨੇ ਦੌਰਾਨ ਸਮਰ ਕੈਂਪ ਆਯੋਜਿਤ ਕੀਤਾ ਗਿਆ, ਜਿਸ ਵਿੱਚ 130 ਜੋਸ਼ੀਲੇ ਨੌਜਵਾਨ ਫੁੱਟਬਾਲਰਾਂ ਨੇ ਆਪਣੇ ਹੁਨਰ ਨੂੰ ਵਧਾਉਣ ਲਈ ਉਤਸੁਕਤਾ ਨਾਲ ਭਾਗ ਲਿਆ। ਕੈਂਪ ਦੀ ਸਮਾਪਤੀ ‘ਤੇ ਆਯੋਜਿਤ ਚਾਰ ਰੋਜ਼ਾ ਲੀਗ ਟੂਰਨਾਮੈਂਟ ਇਸ ਸਮਾਗਮ ਦਾ ਖਾਸ ਆਕਰਸ਼ਨ ਸੀ, ਜਿੱਥੇ ਖਿਡਾਰੀਆਂ ਨੇ ਉਮਰ-ਅਧਾਰਿਤ ਤਿੰਨ ਡਿਵੀਜ਼ਨਾਂ ਐਟਮ (ਅੰਡਰ-11), ਇਲੈਕਟ੍ਰੋਨਸ (ਅੰਡਰ-13) ਅਤੇ ਕੋਲਟਸ (ਅੰਡਰ-15) ਵਿੱਚ ਆਪਣੀ ਕਾਬਲੀਅਤ ਦਾ ਪ੍ਰਦਰਸ਼ਨ ਕੀਤਾ।

ਐਟਮ ਡਿਵੀਜ਼ਨ:

ਮੈਵਰਿਕਸ ਨੇ 6 ਅੰਕਾਂ ਅਤੇ +4 ਦੇ ਗੋਲ ਅੰਤਰ ਨਾਲ ਪਹਿਲਾ ਸਥਾਨ ਹਾਸਲ ਕਰਦਿਆਂ ਮੈਟਾਡੋਰਸ ਨੂੰ ਪਛਾੜ ਦਿੱਤਾ, ਜਿਸ ਨੇ 6 ਅੰਕ ਤਾਂ ਹਾਸਲ ਕੀਤੇ ਸਨ, ਪਰ ਗੋਲ ਅੰਤਰ ਘੱਟ ਸੀ। ਟੀਮ ਮੈਵਰਿਕਸ ਨੇ ਸਾਰੀਆਂ ਡਿਵੀਜ਼ਨਾਂ ਵਿੱਚ ਆਪਣਾ ਬੇਮਿਸਾਲ ਪ੍ਰਦਰਸ਼ਨ ਕਰਦਿਆਂ ਓਵਰਆਲ ਸਰਵੋਤਮ ਟਰਾਫੀ ਜਿੱਤੀ।

ਵਿਅਕਤੀਗਤ ਅਵਾਰਡ: ਗੋਲਡਨ ਬੂਟ – ਗੁਰਸ਼ਾਨ ਸਿੰਘ, ਸਰਵੋਤਮ ਡਿਫੈਂਡਰ – ਵਿਵਾਨ, ਗੋਲਡਨ ਗਲੋਵ – ਦੇਵਕੀਰਤ, ਸਰਵੋਤਮ ਖਿਡਾਰੀ – ਹੁਨਰ।

ਇਲੈਕਟ੍ਰਾਨ ਡਿਵੀਜ਼ਨ: –

ਥੰਡਰਜ਼ 7 ਅੰਕਾਂ ਅਤੇ +2 ਦੇ ਗੋਲ ਅੰਤਰ ਨਾਲ ਜੇਤੂ ਰਿਹਾ।

ਵਿਅਕਤੀਗਤ ਪੁਰਸਕਾਰ: ਗੋਲਡਨ ਬੂਟ (ਸਾਂਝਾ) – ਗੁਰਫਤਿਹ ਸਿੰਘ ਸਿੱਧੂ ਅਤੇ ਅਭੈਪ੍ਰਤਾਪ ਸਿੰਘ, ਸਰਵੋਤਮ ਡਿਫੈਂਡਰ – ਨੂਰਦੀਪ ਸਿੰਘ, ਗੋਲਡਨ ਗਲੋਵ – ਅਰਵਜੋਤ ਸਿੰਘ, ਸਰਵੋਤਮ ਖਿਡਾਰੀ – ਹਨੀਸ਼ ਗੋਇਲ।

ਕੋਲਟਸ ਡਿਵੀਜ਼ਨ:

ਥੰਡਰਸ ਨੇ 6 ਅੰਕਾਂ ਅਤੇ +1 ਦੇ ਗੋਲ ਅੰਤਰ ਨਾਲ ਅਗਵਾਈ ਕੀਤੀ।

ਵਿਅਕਤੀਗਤ ਅਵਾਰਡ: ਗੋਲਡਨ ਬੂਟ (ਸਾਂਝਾ) – ਕਾਰਤੀਕੇ ਅਤੇ ਪਰਵਾਨ, ਸਰਵੋਤਮ ਡਿਫੈਂਡਰ – ਰਾਜਪ੍ਰੀਤ ਸਿੰਘ, ਗੋਲਡਨ ਗਲੋਵ – ਅਰਸ਼ਪ੍ਰੀਤ ਸਿੰਘ, ਸਰਵੋਤਮ ਖਿਡਾਰੀ – ਅਗਮਪ੍ਰਤਾਪ ਸਿੰਘ।

ਟੂਰਨਾਮੈਂਟ ਇੱਕ ਸ਼ਾਨਦਾਰ ਇਨਾਮ ਵੰਡ ਸਮਾਰੋਹ ਦੇ ਨਾਲ ਸਮਾਪਤ ਹੋਇਆ ਜਿੱਥੇ ਮੁੱਖ ਮਹਿਮਾਨ ਸ਼੍ਰੀਮਤੀ ਕਿਰਨਪ੍ਰੀਤ ਕੌਰ, (ਫੁੱਟਬਾਲ ਪ੍ਰੇਮੀ ਅਤੇ ਮਾਫਾ ਦੇ ਜਨਮਦਾਤਾ) ਨੇ ਸਾਰੇ ਭਾਗੀਦਾਰਾਂ ਨੂੰ ਟਰਾਫੀਆਂ ਅਤੇ ਸਰਟੀਫਿਕੇਟ ਦਿੱਤੇ। ਅਵਾਰਡਾਂ ਵਿੱਚ ਵਿਅਕਤੀਗਤ ਸਨਮਾਨ ਜਿਵੇਂ ਕਿ ਗੋਲਡਨ ਬੂਟ, ਗੋਲਡਨ ਗਲੋਵ, ਸਰਵੋਤਮ ਡਿਫੈਂਡਰ ਅਤੇ ਸਰਵੋਤਮ ਖਿਡਾਰੀ ਸ਼ਾਮਲ ਸਨ।

ਇਹ ਸਾਰਾ ਪ੍ਰੋਗਰਾਮ ਉੱਘੇ ਫੁੱਟਬਾਲ ਕੋਚ ਅਜੈਪ੍ਰੀਤ ਸਿੰਘ ਬੈਹਣੀਵਾਲ, ਆਲਮਜੋਤ ਸਿੰਘ ਬਰਾੜ ਅਤੇ ਨਵਦੀਪ ਸਿੰਘ ਸਿੱਧੂ ਦੀ ਸੁਚੱਜੀ ਦੇਖ-ਰੇਖ ਹੇਠ ਕਰਵਾਇਆ ਗਿਆ, ਜਦਕਿ ਸੀਨੀਅਰ ਮਾਫਾ ਮੈਂਬਰ ਦੁਪਿੰਦਰ ਸਿੰਘ ਢਿੱਲੋਂ ਅਤੇ ਕਰਮਵੀਰ ਸਿੰਘ ਗਰੇਵਾਲ ਨੇ ਇਸ ਸਮਾਗਮ ਨੂੰ ਸ਼ਾਨਦਾਰ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ। ਪ੍ਰਬੰਧਕੀ ਟੀਮ ਦੇ ਮੈਂਬਰ ਮਨਿੰਦਰਪਾਲ ਸਿੰਘ, ਲਲਿਤ ਕੁਮਾਰ, ਰੌਬਿਨ ਸੈਣੀ, ਗੁਰਸਿਮਰਨ ਸਿੰਘ ਅਤੇ ਦੀਪਕ ਯਾਦਵ ਨੇ ਵੀ ਬਹੁਤ ਮਿਹਨਤ ਕੀਤੀ।

ਇਸ ਈਵੈਂਟ ਨੇ ਨਾ ਸਿਰਫ਼ ਫੁੱਟਬਾਲ ਦੇ ਹੁਨਰ ਦਾ ਜਸ਼ਨ ਮਨਾਇਆ ਸਗੋਂ ਬਠਿੰਡਾ ਦੇ ਫੁੱਟਬਾਲ ਭਾਈਚਾਰੇ ਵਿੱਚ ਨੌਜਵਾਨ ਪ੍ਰਤਿਭਾ ਨੂੰ ਉਭਾਰਨ ਅਤੇ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਮਾਫਾ ਦੀ ਵਚਨਬੱਧਤਾ ਦਾ ਪ੍ਰਗਟਾਵਾ ਕੀਤਾ।

- Advertisment -spot_img

ਅਹਿਮ ਖ਼ਬਰਾਂ