Thursday, March 20, 2025
spot_img
spot_img
spot_img
spot_img

LPU ਵਲੋਂ Indian Armed Forces ਵਿੱਚ ਕਮਿਸ਼ਨ ਪ੍ਰਾਪਤੀ ਦੇ ਮੌਕਿਆਂ ਬਾਰੇ ਲੈਕਚਰ

ਯੈੱਸ ਪੰਜਾਬ
ਜਲੰਧਰ, 18 ਫਰਵਰੀ, 2025

Lovely Professional University ਵਲੋਂ 2 Punjab NCC Battalion ਦੇ ਕਮਾਂਡਿੰਗ ਅਫ਼ਸਰ ਕਰਨਲ ਵਿਨੋਦ ਜੋਸ਼ੀ ਦੁਆਰਾ ਭਾਰਤੀ ਹਥਿਆਰਬੰਦ ਸੈਨਾਵਾਂ ਵਿੱਚ ਕੈਰੀਅਰ ਦੇ ਮੌਕਿਆਂ ਬਾਰੇ ਦੋ ਘੰਟੇ ਦਾ ਭਾਸ਼ਣ ਆਯੋਜਿਤ ਕੀਤਾ ਗਿਆ ਜਿਸ ਵਿੱਚ 2000 ਐੱਨਸੀਸੀ ਕੈਡਿਟਾਂ ਅਤੇ ਵਿਦਿਆਰਥੀਆਂ ਨੇ ਜਾਣਕਾਰੀ ਪ੍ਰਾਪਤ ਕੀਤੀ। ਫੌਜ ਵਿੱਚ ਅਫ਼ਸਰ ਬਣਨ ਦੀਆਂ 17 ਕਿਸਮਾਂ, ਲੋੜੀਂਦੀ ਸਿੱਖਿਆ, ਉਮਰ ਅਤੇ ਲਿਖਤੀ ਪ੍ਰੀਖਿਆਵਾਂ ਬਾਰੇ ਦੱਸਿਆ ਗਿਆ।

ਹਰ ਸਾਲ 3000 ਅਧਿਕਾਰੀ ਫੌਜ਼, ਜਲ ਸੈਨਾ ਅਤੇ ਹਵਾਈ ਸੈਨਾ ਵਿੱਚ ਕਮਿਸ਼ਨ ਪ੍ਰਾਪਤ ਕਰਕੇ ਅਧਿਕਾਰੀ ਬਣਦੇ ਹਨ। ਕਰਨਲ ਜੋਸ਼ੀ ਨੇ ਯੂ ਪੀ ਐੱਸ ਸੀ ਲਿਖਤੀ ਪ੍ਰੀਖਿਆ ਤੋਂ ਬਾਅਦ ਹੋਣ ਵਾਲੀ ਪੰਜ ਦਿਨਾਂ ਸਰਵਿਸ ਸਿਲੈਕਸ਼ਨ ਬੋਰਡ ਪ੍ਰੀਖਿਆ ਬਾਰੇ ਵਿਸਥਾਰ ਵਿੱਚ ਚਰਚਾ ਕੀਤੀ। ਕਰਨਲ ਜੋਸ਼ੀ ਨੇ ਅੱਗੇ ਕਿਹਾ ਕਿ ਵੱਖ-ਵੱਖ ਲਿਖ਼ਤੀ, ਜ਼ੁਬਾਨੀ ਅਤੇ ਇੰਟਰਵਿਊ ਟੈਸਟ ਬਹੁਤ ਜ਼ਿਆਦਾ ਸਮੇਂ ਦੇ ਦਬਾਅ ਹੇਠ ਕੀਤੇ ਜਾਂਦੇ ਹਨ। ਦਬਾਅ ਹੇਠ ਹੀ ਯੋਗਤਾ ਅਤੇ ਰਵੱਈਏ ਦਾ ਮੁਲਾਂਕਣ ਕੀਤਾ ਜਾਂਦਾ ਹੈ।

ਉਨ੍ਹਾਂ ਨੇ 2000 ਐੱਨ.ਸੀ.ਸੀ. ਕੈਡਿਟਾਂ ਅਤੇ ਵਿਦਿਆਰਥੀਆਂ ਨੂੰ ਹਥਿਆਰਬੰਦ ਸੈਨਾਵਾਂ ਵਿੱਚ ਉਪਲਬਧ ਸਹੂਲਤਾਂ ਅਤੇ ਜ਼ਿੰਮੇਵਾਰੀਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਪਹਿਲੇ ਦਿਨ ਸਕ੍ਰੀਨਿੰਗ ਟੈਸਟ ਵਿੱਚ 70 ਪ੍ਰਤੀਸ਼ਤ ਉਮੀਦਵਾਰ ਬਾਹਰ ਹੋ ਜਾਂਦੇ ਹਨ ਜਿਨ੍ਹਾਂ ਵਿੱਚ ਬੁੱਧੀ, ਤਰਕਸ਼ੀਲ ਸੋਚ, ਰਚਨਾਤਮਕਤਾ ਅਤੇ ਸਕਾਰਾਤਮਕ ਸੋਚ ਦੀ ਘਾਟ ਹੁੰਦੀ ਹੈ। ਹਥਿਆਰਬੰਦ ਬਲ ਦੇਸ਼ ਅਤੇ ਸਮਾਜ ਲਈ ਟੀਮ ਭਾਵਨਾ ਨਾਲ ਕੰਮ ਕਰਦੇ ਹਨ ਅਤੇ ਜ਼ਮੀਨ, ਪਾਣੀ ਅਤੇ ਹਵਾ ਦੀ ਰੱਖਿਆ ਕਰਦੇ ਹਨ। ਅੰਦਰੂਨੀ ਆਫ਼ਤ ਦੀਆਂ ਸਥਿਤੀਆਂ ਵਿੱਚ ਸਰਕਾਰਾਂ ਦੀ ਮਦਦ ਕਰਦੇ ਹਨ।

ਕਰਨਲ ਜੋਸ਼ੀ ਨੇ ਕਿਹਾ ਕਿ ਸੈਨਾ ਵਿੱਚ ਤਰੱਕੀਆਂ ਯੋਗਤਾ ਦੇ ਆਧਾਰ ‘ਤੇ ਹੁੰਦੀਆਂ ਹਨ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਮਨੋਵਿਗਿਆਨ ਦੇ ਚਾਰ ਟੈਸਟਾਂ, ਨੌਂ ਜ਼ਮੀਨੀ ਟੈਸਟਾਂ ਅਤੇ ਇੰਟਰਵਿਊ ਦੀ ਤਿਆਰੀ ਬਾਰੇ ਜਾਣਕਾਰੀ ਦਿੱਤੀ ਗਈ। ਦੋ ਘੰਟੇ ਚੱਲੇ ਇਸ ਭਾਸ਼ਣ ਵਿੱਚ ਡਾ. ਸੌਰਭ ਲਖਨਪਾਲ, ਡੀਨ ਸਟੂਡੈਂਟ ਵੈਲਫੇਅਰ ਵਿੰਗ; ਡਾ. ਨਿਤਿਨ ਭਾਰਦਵਾਜ, ਡਿਪਟੀ ਡੀਨ; ਕੈਪਟਨ (ਡਾ.)ਕਮਲਜੀਤ ਸਿੰਘ; 2 ਪੰਜਾਬ ਐਨ.ਸੀ.ਸੀ., 8 ਪੰਜਾਬ ਐੱਨ.ਸੀ.ਸੀ. ਅਤੇ 2 ਪੰਜਾਬ ਗਰਲਜ਼ ਬਟਾਲੀਅਨ ਦੇ ਕੇਅਰ ਟੇਕਿੰਗ ਅਫਸਰ ਅਤੇ ਅਧਿਆਪਕ ਮੌਜੂਦ ਸਨ।

ਕੈਡਿਟਾਂ ਨੇ ਬਹੁਤ ਸਾਰੇ ਉਤਸੁਕ ਸਵਾਲ ਪੁੱਛੇ ਅਤੇ ਉਨ੍ਹਾਂ ਦੇ ਜਵਾਬ ਕਰਨਲ ਜੋਸ਼ੀ ਨੇ ਦਿੱਤੇ। ਜਾਣਕਾਰੀ ਨਾਲ ਭਰਿਆ ਇਹ ਲੈਕਚਰ ਐੱਨ ਸੀ ਸੀ ਗੀਤ ਅਤੇ ਭਾਰਤ ਮਾਤਾ ਕੀ ਜੈ ਦੇ ਨਾਅਰੇ ਨਾਲ ਸਮਾਪਤ ਹੋਇਆ।

ਅਹਿਮ ਖ਼ਬਰਾਂ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img
spot_img

ਅੱਜ ਨਾਮਾ – ਤੀਸ ਮਾਰ ਖ਼ਾਂ