Monday, May 20, 2024

ਵਾਹਿਗੁਰੂ

spot_img
spot_img

ਨਾਬਰੀ ਅਤੇ ਸੰਗਰਾਮ ਦਾ ਪ੍ਰਤੀਕ ਹੈ ਧਰਤੀ ਦੇ ਦਿਲ ’ਚੋਂ ਉੱਗੀ ਕਵੀ ਲਾਲ ਸਿੰਘ ਦਿਲ ‘ਦਿਲ’ ਦੀ ਕਵਿਤਾ

- Advertisement -

ਯੈੱਸ ਪੰਜਾਬ
ਜਲੰਧਰ, 11 ਅਪ੍ਰੈਲ, 2024

11 ਅਪ੍ਰੈਲ 1943 ਨੂੰ ਮਾਂ ਚਿੰਤ ਕੌਰ, ਪਿਤਾ ਰੌਣਕੀ ਰਾਮ ਦੇ ਘਰ ਕੰਗ ਮੁਹੱਲਾ ਸਮਰਾਲਾ ਵਿਖੇ ਜਨਮੇ ਲਾਲ ਸਿੰਘ ਦਿਲ ਦੇ ਜਨਮ ਦਿਹਾੜੇ ’ਤੇ ਅੱਜ ਦੇਸ਼ ਭਗਤ ਯਾਦਗਾਰ ਹਾਲ ’ਚ ਲਾਲ ਸਿੰਘ ਦਿਲ ਦੀ ਸਵੈ-ਜੀਵਨੀ ਅਤੇ ਕਾਵਿ ਰਚਨਾ ਸੰਸਾਰ ਬਾਰੇ ਬਹੁਤ ਹੀ ਸੰਜ਼ੀਦਾ ਵਿਚਾਰਾਂ ਹੋਈਆ।

ਦੇਸ਼ ਭਗਤ ਯਾਦਗਾਰ ਕਮੇਟੀ ਦੇ ਸਹਾÇ ਕ ਸਕੱਤਰ ਚਰੰਜੀ ਲਾਲ ਕੰਗਣੀਵਾਲ ਨੇ ਲਾਲ ਸਿੰਘ ਦਿਲ ਨੂੰ ਉਬਲਦੇ ਲੋਹੇ ਦੀ ਕੁਠਾਲੀ ’ਚੋਂ ਕੁੰਦਨ ਬਣਕੇ ਨਿਕਲਿਆ ਕਵੀ ਦੱਸਿਆ। ਉਹਨਾਂ ਕਿਹਾ ਕਿ 1971-72 ਦੇ ਦੌਰ ’ਚ ਅਸੀਂ ਭੱਠਿਆਂ ’ਤੇ ਜਾ ਕੇ ਲਾਲ ਸਿੰਘ ਦਿਲ ਅਤੇ ਗੁਰਦਾਸ ਰਾਮ ਆਲਮ ਦੀਆਂ ਨਜ਼ਮਾਂ ਸੁਣਾÇ ਆ ਕਰਦੇ ਤਾਂ ਮਜ਼ਦੂਰਾਂ ਦੇ ਚਿਹਰਿਆਂ ਉਪਰ ਚਿੰਤਨ ਅਤੇ ਵਿਦਰੋਹ ਦੀਆਂ ਤਰੰਗਾਂ ਸਾਫ਼ ਪੜ੍ਹੀਆਂ ਜਾਂਦੀਆਂ।

ਕਮੇਟੀ ਦੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਕਿਹਾ ਕਿ ਆਪਣੇ ਸੀਰੀ ਰਲ਼ੇ ਬਾਪ ਕੋਲ ਖੇਤ ਬਚਪਨ ਉਮਰ ਦੇ ਲਾਲ ਸਿੰਘ ਦਿਲ ਦੇ ਪਿੰਡੇ ’ਤੇ ਜਾਗੀਰੂ ਹੈਂਕੜ ’ਚ ਗ੍ਰਸੇ ਚੌਧਰੀ ਵੱਲੋਂ ਮਾਰੀਆਂ ਛਮਕਾਂ ਉਸਦੀ ਨਕਲਾਬੀ ਕਵਿਤਾ ਦੇ ਸਿਆੜ ਹੋ ਨਿਬੜੀਆਂ।

ਅਮੋਲਕ ਸਿੰਘ ਨੇ ਕਿਹਾ ਕਿ ਨਕਲਾਬੀ ਕਵੀ ਲਾਲ ਸਿੰਘ ਦਿਲ, ਉਦਾਸੀ ਅਤੇ ਪਾਸ਼ ਲੋਕ ਸਰੋਕਾਰਾਂ ਅਤੇ ਲੋਕ ਮੁਕਤੀ ਦੇ ਕਾਜ਼ ਨੂੰ  ਜ਼ਿੰਦ ਜਾਨ ਕਵਿਤਾ ਦਾ ਨਾਮ ਹੈ, ਸਾਨੂੰ ਅਜੋਕੇ ਸਮੇਂ ਅੰਦਰ  ਤੋਂ ਰੌਸ਼ਨੀ ਲੈਂਦਿਆਂ ਚੌਤਰਫ਼ੀ ਹਨੇਰਗਰਦੀ ਦੇ ਹਨੇਰ ਨੂੰ ਲੰਗਾਰ ਕਰਨ ਦੀ ਲੋੜ ਹੈ।

ਕਮੇਟੀ ਮੈਂਬਰ ਦੇਵ ਰਾਜ ਨਯੀਅਰ, ਸੁਰਿੰਦਰ ਕੁਮਾਰੀ ਕੋਛੜ ਨੇ ਆਪਣੇ ਸੰਬੋਧਨ ’ਚ ਕਿਹਾ ਕਿ ਧਰਤੀ ਦੇ ਦਿਲ ’ਤੇ ਲਿਖੀ ਦਿਲ ਦੀ ਕਵਿਤਾ ਸਦਾ ਨਾਬਰੀ, ਸੰਗਰਾਮ ਅਤੇ ਲੋਕ ਮੁਕਤੀ ਦੀ ਪ੍ਰਤੀਕ ਬਣਕੇ ਜਗਦੀ ਰਹੇਗੀ। ਪਰਮਜੀਤ ਕਲਸੀ ਨੇ ਕਿਹਾ ਕਿ ਲਾਲ ਸਿੰਘ ਦਿਲ ਦੀ ਕਵਿਤਾ ਤਰਕਸੰਗਤ, ਵਿਗਿਆਨਕ ਅਤੇ ਸਮਾਜ ਨੂੰ ਬਦਲ ਦਿਓ ਦਾ ਪੈਗ਼ਾਮ ਦਿੰਦੀ ਕਵਿਤਾ ਹੈ।

ਸਮਾਗਮ ’ਚ ਲਾਲ ਸਿੰਘ ਦਿਲ ਦੀਆਂ ਵੰਨ-ਸੁਵੰਨੀਆਂ ਕਵਿਤਾਵਾਂ ਪੇਸ਼ ਕੀਤੀਆਂ ਗ ੀਆਂ ਅਤੇ ਉਹਨਾਂ ਦੀ ਪ੍ਰਸੰਗਕਤਾ ਅਤੇ ਭਵਿੱਖ਼ ਵਿੱਚ ਸਾਰਥਕਤਾ ਉੱਪਰ ਵੀ ਚਰਚਾ ਹੋਈ।

- Advertisement -

ਸਿੱਖ ਜਗ਼ਤ

ਸਿੱਖ ਯੂਥ ਅਲਾਇੰਸ ਆਫ਼ ਨਾਰਥ ਅਮਰੀਕਾ ਵੱਲੋਂ ਸਿਨਸਿਨੈਟੀ ਉਹਾਇਓ ਵਿਖੇ ਸਿੱਖ ਯੂਥ ਸਿੰਪੋਜ਼ੀਅਮ 2024 ਦਾ ਆਯੋਜਨ

ਸਮੀਪ ਸਿੰਘ ਗੁਮਟਾਲਾ ਸਿਨਸਿਨੈਟੀ, ਓਹਾਇਓ, 20 ਮਈ, 2024 ਸਲਾਨਾ ਸਿੱਖ ਯੂਥ ਸਿਮਪੋਜ਼ੀਅਮ 2024 ਦੇ ਸਥਾਨਕ ਪੱਧਰ ਦੇ ਭਾਸ਼ਣ ਮੁਕਾਬਲੇ ਲਈ ਅਮਰੀਕਾ ਦੇ ਸੂਬੇ ਓਹਾਇਓ ਦੇ ਸਿਨਸਨੈਟੀ, ਡੇਟਨ ਅਤੇ ਨੇੜਲੇ ਸ਼ਹਿਰਾਂ ਤੋਂ...

ਐਡਵੋਕੇਟ ਧਾਮੀ ਨੇ ਸੁਰਜੀਤ ਸਿੰਘ ਪਾਤਰ ਦੇ ਚਲਾਣੇ ‘ਤੇ ਦੁੱਖ ਪ੍ਰਗਟਾਇਆ

ਯੈੱਸ ਪੰਜਾਬ ਅੰਮ੍ਰਿਤਸਰ, 11 ਮਈ, 2024 ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪ੍ਰਸਿੱਧ ਪੰਜਾਬੀ ਲੇਖਕ ਤੇ ਕਵੀ ਪਦਮਸ਼੍ਰੀ ਸ. ਸੁਰਜੀਤ ਸਿੰਘ ਪਾਤਰ ਦੇ ਅਕਾਲ ਚਲਾਣੇ ਉੱਤੇ...

ਮਨੋਰੰਜਨ

ਢੰਡਾ ਨਿਆਲੀਵਾਲਾ ਨੇ ਨਵਾਂ ਵਿਸਫੋਟਕ ਟਰੈਕ- ਈਗੋ ਕਿਲਰ – ਰਿਲੀਜ਼ ਕੀਤਾ

ਯੈੱਸ ਪੰਜਾਬ 13 ਮਈ, 2024 ਆਪਣੇ ਹਿੱਟ ਟ੍ਰੈਕ "ਬਲਾਕ" ਦੀ ਵਧਦੀ ਸਫਲਤਾ ਅਤੇ 'ਅੱਪ ਟੂ ਯੂ' ਨਾਲ ਇੰਟਰਨੈੱਟ ਦੇ ਰੁਝਾਨਾਂ ਨੂੰ ਉਡਾਉਂਦੇ ਹੋਏ, ਉੱਘੇ ਕਲਾਕਾਰ ਢਾਂਡਾ ਨਿਆਲੀਵਾਲਾ ਆਪਣੀ ਤਾਜ਼ਾ ਰਿਲੀਜ਼, "ਈਗੋ ਕਿਲਰ" ਨਾਲ ਇੱਕ ਵਾਰ ਫਿਰ...

ਜੈਰੀ ਦੀ ਪਹਿਲੀ ਐਲਬਮ “RAW” ਪੰਜਾਬੀ ਸੰਗੀਤ ਨੂੰ ਮੁੜ ਪਰਿਭਾਸ਼ਿਤ ਕਰਨ ਲਈ ਤਿਆਰ

ਯੈੱਸ ਪੰਜਾਬ 9 ਮਈ, 2024 ਕੈਨੇਡੀਅਨ-ਅਧਾਰਤ ਸਿੰਗਰ ਜੈਰੀ ਆਪਣੀ ਪਹਿਲੀ ਐਲਬਮ 'ਰਾਅ' ਨਾਲ ਪੰਜਾਬੀ ਸੰਗੀਤ ਦੇ ਦ੍ਰਿਸ਼ ਨੂੰ ਮੁੜ ਪਰਿਭਾਸ਼ਿਤ ਕਰਨ ਲਈ ਤਿਆਰ ਹੈ। "ਸ਼ੋਅਸਟਾਪਰ", "ਸ਼ੀ ਇਜ਼ ਦ ਵਨ" ਅਤੇ "ਟੌਪ ਫੇਮ" ਸਮੇਤ ਪਿਛਲੀਆਂ ਹਿੱਟਾਂ ਦੀ...

ਸਤਿੰਦਰ ਸਰਤਾਜ ਨੇ ਸਿਡਨੀ ਓਪੇਰਾ ਹਾਊਸ ਵਿਖੇ ਰੂਹਾਨੀ ਧੁਨਾਂ ਦੇ ਨਾਲ ਦਰਸ਼ਕਾਂ ਨੂੰ ਕੀਤਾ ਮੰਤਰਮੁਗਧ

ਯੈੱਸ ਪੰਜਾਬ 30 ਅਪ੍ਰੈਲ, 2024 ਮਸ਼ਹੂਰ ਸਿਡਨੀ ਓਪੇਰਾ ਹਾਊਸ, ਪ੍ਰਸਿੱਧ ਪੰਜਾਬੀ ਕਲਾਕਾਰ, ਡਾ: ਸਤਿੰਦਰ ਸਰਤਾਜ ਦੇ ਰੂਹਾਨੀ ਧੁਨਾਂ ਨਾਲ ਜੀਉਂਦਾ ਹੋਇਆ। ਪੰਜਾਬੀ ਵਿਰਸੇ ਦਾ ਜਸ਼ਨ ਮਨਾਉਣ ਵਾਲੇ ਅਤੇ ਵਿਸ਼ਵ ਭਰ ਦੇ ਦਰਸ਼ਕਾਂ ਨਾਲ ਗੂੰਜਣ ਵਾਲੇ ਇੱਕ...
spot_img

ਸੋਸ਼ਲ ਮੀਡੀਆ

223,116FansLike
52,203FollowersFollow

ਅੱਜ ਨਾਮਾ – ਤੀਸ ਮਾਰ ਖ਼ਾਂ

ਮਹਿਮਾਨ ਲੇਖ਼

ਗੁਸਤਾਖ਼ੀ ਮੁਆਫ਼

ਪ੍ਰਕਾਸ਼ ਸਿੰਘ ਬਾਦਲ ਦਾ ‘ਅਸਲੀ ਵਾਰਿਸ’ ਕੌਣ? ਸੁਖ਼ਬੀਰ ਸਿੰਘ ਬਾਦਲ ਕਿ ਸੁਖ਼ਦੇਵ ਸਿੰਘ ਢੀਂਡਸਾ?

ਐੱਚ.ਐੱਸ.ਬਾਵਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਬੀਤੇ ਦਿਨੀਂ ਐਨ.ਡੀ.ਏ. ਦੀ ਮੀਟਿੰਗ ਵਿੱਚ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕਰਦਿਆਂ ਉਸ ਮੌਕੇ...