Thursday, March 28, 2024

ਵਾਹਿਗੁਰੂ

spot_img
spot_img

Kisan Andolan ਨੂੰ ਕੁਚਲਣ ਲਈ Punjab Govt ਦੀਆਂ ਚਾਲਾਂ ਤੋਂ ਬਚਣ ਕਿਸਾਨ ਆਗੂ: Jasvir Singh Garhi

- Advertisement -

ਯੈੱਸ ਪੰਜਾਬ
ਜਲੰਧਰ, ਮਾਰਚ 1, 2021:
ਅੱਜ ਪਿੰਡ ਗੜ੍ਹੀ ਵਿੱਚ ਪਿੰਡ ਦੇ ਨੌਜਵਾਨਾਂ ਵੱਲੋਂ ਕਿਸਾਨਾਂ ਦੇ ਮੋਰਚੇ ਲਈ ਟਰਾਲੀ ਅਤੇ ਜੱਥਾ ਭੇਜਣ ਸਮੇ ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਜੋ ਸਿੰਘੁ ਬਾਰਡਰ ਤੇ ਘੱਟੋ ਘੱਟ 3 ਮਹੀਨੇ ਤੋਂ ਕਿਸਾਨਾਂ ਦਾ ਮੋਰਚਾ ਲੱਗਿਆ ਹੋਇਆ ਹੈ, ਉਸ ਮੋਰਚੇ ਨੂੰ ਕੁਚਲਣ ਲਈ ਭਾਜਪਾ ਅਤੇ ਕਾਂਗਰਸ ਸਰਕਾਰ ਤਰ੍ਹਾਂ-ਤਰ੍ਹਾਂ ਦੀਆ ਕੋਝੀਆਂ ਚਾਲਾਂ ਚੱਲ ਰਹੀ ਹੈ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੋਝੀ ਚਾਲ ਦੀ ਸ਼ੁਰੂਆਤ ਆਪਣੇ ਜੱਦੀ ਪਿੰਡ ਮਹਿਰਾਜ ਤੋਂ ਕੀਤੀ, ਜਿਸ ਵਿਚ ਮੁੱਖ ਮੰਤਰੀ ਨੇ ਕਿਸਾਨਾਂ ਦੇ ਬਰਾਬਰ ਦੀ ਲੀਡਰਸ਼ਿਪ ਪੈਦਾ ਕਰਨ ਦੀ ਬਹੁਤ ਵੱਡੀ ਸ਼ਾਜਿਸ ਕੀਤੀ ਹੈ ਤਾਂਕਿ ਕਿਸਾਨ ਅੰਦੋਲਨ ਦੀਆਂ ਧਿਰਾਂ ਆਪਣੇ ਸਹੀ ਮਕਸਦ ਵਿੱਚ ਕਾਮਯਾਬ ਨਾ ਹੋ ਸਕਣ। ਪਿੰਡ ਗੜ੍ਹੀ ਦੇ ਨੌਜਵਾਨਾਂ ਦੇ ਜੱਥੇ ਨੂੰ ਦਿੱਲੀ ਭੇਜਦੇ ਸਮੇ ਸੂਬਾ ਪ੍ਰਧਾਨ ਗੜ੍ਹੀ ਨੇ ਕਿਹਾ ਕਿ ਅਸੀਂ ਕਿਸਾਨਾਂ ਦੇ ਮੋਰਚੇ ਦਾ ਪੂਰਨ ਤੋਰ ਤੇ ਸਮਰਥਨ ਕਰਦੇ ਹਾਂ ਤੇ ਬਸਪਾ ਹਰ ਤਰਾਂ ਨਾਲ ਕਿਸਾਨਾਂ ਦਾ ਸਾਥ ਦੇਵੇਗੀ।

ਓਹਨਾਂ ਕਿਹਾ ਕਿ ਪਿਛਲੇ ਦਿਨੀਂ ਪੰਜਾਬ ਸਰਕਾਰ ਨੇ ਇੱਕ ਹੋਰ ਨਵਾਂ ਡਰਾਮਾ ਸ਼ੁਰੂ ਕੀਤਾ ਕਿ 1 ਮਾਰਚ ਤੋਂ ਦੇਸ਼ ‘ਚ ਕੋਰੋਨਾ ਦੇ ਵਧਦੇ ਕਹਿਰ ਕਰਕੇ 100 ਤੋਂ ਜਿਆਦਾ ਵਿਅਕਤੀ ਇਨਡੋਰ ਤੇ 200 ਤੋਂ ਜਿਆਦਾ ਵਿਅਕਤੀ ਆਊਟਡੋਰ ਵਿੱਚ ਸ਼ਾਮਿਲ ਨਹੀਂ ਹੋ ਸਕਦੇ। ਜਦਕਿ ਪੂਰੇ ਪੱਛਮੀ ਬੰਗਾਲ, ਅਸਮ, ਤਾਮਿਲਨਾਡੂ ਆਦਿ ਵਿੱਖੇ ਵਿਧਾਨ ਸਭਾ ਚੋਣਾਂ ਹੋ ਰਹੀਆਂ ਹਨ, ਭਾਜਪਾ ਤੇ ਕਾਂਗਰਸ ਵਾਲੇ ਵੱਡੀਆਂ ਵੱਡੀਆਂ ਰੈਲੀਆਂ ਕਰ ਰਹੀ ਹੈ, ਉਦੋਂ ਕੋਰੋਨਾ ਇਹਨਾਂ ਭਾਜਪਾ ਕਾਂਗਰਸ ਵਾਲਿਆਂ ਨੂੰ ਕੁਝ ਨਹੀਂ ਕਹਿੰਦਾ।

ਪੰਜਾਬ ਦੀ ਕਾਂਗਰਸ ਸਰਕਾਰ ਆਪਣੇ ਵਿਰੋਧੀਆਂ ਦੀ ਆਵਾਜ਼ ਨੂੰ ਬੰਦ ਕਰਨ ਲਈ ਕੋਰੋਨਾ ਦੀਆ ਹਦਾਇਤਾਂ ਦੀ ਆੜ ਵਿਚ ਵਿਰੋਧੀ ਧਿਰਾਂ ਦੇ ਇਕੱਠਾਂ ਉਪਰ ਸੇਂਸਰਸ਼ਿਪ ਲਗ਼ਾ ਰਹੀ ਹੈ, ਕਾਂਗਰਸ ਨੂੰ ਡਰ ਹੈ ਕਿ ਪੰਜਾਬ ਵਿਚ ਕਿਤੇ ਵਿਰੋਧੀ ਦਲ ਇਕੱਠੇ ਹੋ ਕੇ ਕਾਂਗਰਸ ਨੂੰ ਘੇਰ ਨਾ ਲੈਣ, ਘਰ-ਘਰ ਨੌਕਰੀ ਦੀ ਕੋਈ ਗੱਲ ਨਾ ਕਰ ਲਵੇ, ਪੰਜਾਬ ਦੇ ਕਿਸਾਨ ਕਰਜ਼ਾ ਕੁਰਕੀ ਬਾਰੇ ਸਵਾਲ ਨਾ ਖੜੇ ਕਰ ਲੈਣ।

ਪੰਜਾਬ ਸਰਕਾਰ ਨੇ ਦਲਿਤਾਂ ਦਾ ਪੋਸਟ ਮੈਟ੍ਰਿਕ ਸਕਾਲਰਸ਼ਿਪ, ਸ਼ਗਨ ਸਕੀਮ, ਕਰਜ਼ਾ ਮੁਆਫੀ ਤੇ ਚਾਰ ਚਾਰ ਮਰਲਿਆ ਦੀ ਗੱਲ ਕੀਤੀ ਪਰ ਸਰਕਾਰ ਨੇ ਹੁਣ ਤੱਕ ਇੱਕ ਵੀ ਮਸਲਾ ਹੱਲ ਨਹੀਂ ਦਿੱਤਾ। ਹੁਣ ਪੰਜਾਬ ਦਾ ਹਾਥੀ ਕਾਂਗਰਸ ਦੀ ਸਿਰੀ ਨੱਪਣ ਲਈ ਪੂਰੇ ਪੰਜਾਬ ਵਿੱਚ ਰੈਲੀਆਂ ਕਰ ਰਿਹਾ ਹੈ ਤੇ 2022 ਵਿੱਚ ਕਾਂਗਰਸ ਦੀ ਧੌਣ ਫੜਕੇ ਰਹੇਗੀ। ਬਸਪਾ ਨੂੰ ਰੋਕਣ ਲਈ ਕਾਂਗਰਸ ਤਰਾਂ ਤਰਾਂ ਦੇ ਹੱਥਕੰਡੇ ਆਪਣਾ ਰਹੀ ਹੈ।

ਬਹੁਜਨ ਸਮਾਜ ਪਾਰਟੀ ਗੁਰੂਆਂ ਦੇ ਬਰਾਬਰਤਾ ਦੇ ਸੰਦੇਸ਼ਾ ਤੇ ਚੱਲਣ ਵਾਲੀ ਪਾਰਟੀ ਹੈ। ਅਸੀਂ ਕਿਸੇ ਨਾਲ ਨਾਜਾਇਜ਼ ਨਹੀਂ ਹੋਣ ਦਿਆਂਗੇ ਚਾਹੇ ਕੋਈ ਕਿਸਾਨ ਹੈ ਜਾਂ ਦਲਿਤ, ਸਾਡੇ ਲਈ ਸਭ ਇੱਕੋ ਸਮਾਨ ਨੇ। ਆਖਰੀ ਸ਼ਬਦਾਂ ਵਿੱਚ ਸਰਦਾਰ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ 2022 ਵਿਚ ਬਸਪਾ ਕਾਂਗਰਸ ਨਾਲ ਟੱਕਰ ਲਵੇਗੀ, 2022 ਵਿਚ ਕਾਂਗਰਸ ਨੂੰ ਕਿਸੇ ਵੀ ਹਾਲ ਵਿਚ ਜਿੱਤਣ ਨਹੀਂ ਦੇਵੇਗੀ। ਇਸ ਮੌਕੇ ਤੇ ਪੰਚ ਮੱਖਣ ਲਾਲ, ਪੰਚ ਸ਼ੇਖਰ ਸ਼ਰਮਾ, ਅਮਰਜੀਤ ਸਿੰਘ, ਮੋਹਨ ਲਾਲ, ਹੁਸਨ ਲਾਲ ਕਾਲਾ ਤੇ ਹੋਰ ਨੌਜਵਾਨ ਸਾਥੀ ਸ਼ਾਮਿਲ ਸਨ।

- Advertisement -

ਸਿੱਖ ਜਗ਼ਤ

ਉੱਤਰਾਖੰਡ ਵਿੱਚ ਨਾਨਕ ਮਤਾ ਵਿਖ਼ੇ ਵੱਡੀ ਵਾਰਦਾਤ: ਕਾਰਸੇਵਾ ਮੁਖ਼ੀ ਬਾਬਾ ਤਰਸੇਮ ਸਿੰਘ ਦਾ ਗੋਲੀਆਂ ਮਾਰ ਕੇ ਕਤਲ

ਯੈੱਸ ਪੰਜਾਬ ਊਧਮ ਸਿੰਘ ਨਗਰ, ਉੱਤਰਾਖ਼ੰਡ, 28 ਮਾਰਚ, 2024: ਉੱਤਰਾਖੰਡ ਵਿੱਚ ਸਥਿਤ ਇਤਹਾਸਕ ਸਥਾਨ ਗੁਰਦੁਆਰਾ ਗੁਰੂ ਨਾਨਕ ਮਤਾ ਦੀ ਕਾਰਸੇਵਾ ਵਿੱਚ ਲੱਗੇ ਬਾਬਾ ਤਰਸੇਮ ਦਾ ਵੀਰਵਾਰ ਸਵੇਰੇ ਉਨ੍ਹਾਂ ਦੇ ਡੇਰੇ ਵਿਖ਼ੇ...

ਸ੍ਰੀ ਦਰਬਾਰ ਸਾਹਿਬ ਲਈ ਹਰਮਨ ਫਿਨੋਕੇਮ ਲਿਮਟਿਡ ਵੱਲੋਂ 10 ਲੱਖ ਰੁਪਏ ਦੀ ਰਾਸ਼ੀ ਦਾ ਚੈੱਕ ਭੇਟ

ਯੈੱਸ ਪੰਜਾਬ ਅੰਮ੍ਰਿਤਸਰ, 25 ਮਾਰਚ, 2024 ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵਿਖੇ ਸ਼ਰਧਾ ਪ੍ਰਗਟਾਉਂਦਿਆਂ ਹਰਮਨ ਫਿਨੋਕੇਮ ਲਿਮਟਿਡ ਕੰਪਨੀ ਮੁੰਬਈ ਵੱਲੋਂ 10 ਲੱਖ ਰੁਪਏ ਭੇਟ ਕੀਤੇ ਗਏ ਹਨ। ਸ੍ਰੀ ਦਰਬਾਰ...

ਮਨੋਰੰਜਨ

ਪੂਨਮ ਢਿੱਲੋਂ ਅਤੇ ਰਾਜ ਬੱਬਰ ਦੀ ‘ਏਕ ਕੋਰੀ ਪ੍ਰੇਮ ਕਥਾ’ 5 ਅਪ੍ਰੈਲ ਨੂੰ ਰਿਲੀਜ਼ ਲਈ ਤਿਆਰ

ਯੈੱਸ ਪੰਜਾਬ 27 ਮਾਰਚ, 2024 ਚੰਡੀਗੜ੍ਹ ਵਿਖੇ ਆਯੋਜਿਤ ਇੱਕ ਸ਼ਾਨਦਾਰ ਸਮਾਗਮ ਵਿੱਚ, ਆਉਣ ਵਾਲੀ ਫਿਲਮ "ਏਕ ਕੋਰੀ ਪ੍ਰੇਮ ਕਥਾ" ਲਈ ਬਹੁਤ-ਉਮੀਦ ਕੀਤੀ ਪ੍ਰੈਸ ਕਾਨਫਰੰਸ ਨੇ ਮੀਡੀਆ ਅਤੇ ਪ੍ਰਸ਼ੰਸਕਾਂ ਦਾ ਧਿਆਨ ਖਿੱਚਿਆ। ਸੁਗੰਧ ਫਿਲਮਜ਼ ਅਤੇ ਕੇਨਿਲਵਰਥ ਫਿਲਮਜ਼ ਐੱਲਐੱਲਪੀ....

ਵਿਦੇਸ਼ਾਂ ਵੱਲ ਭੱਜ ਰਹੇ ਨੌਜਵਾਨਾਂ ਲਈ ਸੁਣੇਹਾ ਹੋਵੇਗੀ ਰਣਜੀਤ ਬਾਵਾ, ਗੁਰਪ੍ਰੀਤ ਘੁੱਗੀ ਤੇ ਅਦਿਤੀ ਸ਼ਰਮਾ ਦੀ ਪੰਜਾਬੀ ਫ਼ਿਲਮ ‘ਪ੍ਰਾਹੁਣਾ 2’

ਯੈੱਸ ਪੰਜਾਬ 20 ਮਾਰਚ, 2024 ਪੰਜਾਬੀ ਫਿਲਮ ‘ਪ੍ਰਹੁਣਾ 2’ ਦਰਸ਼ਕਾਂ ਦਾ ਮਨੋਰੰਜਨ ਕਰਨ ਦੇ ਨਾਲ-ਨਾਲ ਇੱਕ ਗੰਭੀਰ ਮੁੱਦੇ ‘ਤੇ ਵਿਅੰਗ ਕਰਦੀ ਹੋਈ ਵਿਦੇਸ਼ਾਂ ਵੱਲ ਭੱਜ ਰਹੇ ਨੌਜਵਾਨਾਂ ਨੂੰ ਵੱਡਾ ਸੁਨੇਹਾ ਵੀ ਦੇਵੇਗੀ। ਆਪਣੇ ਨਾਂ ‘ਤੇ ਬੇਸ਼ੱਕ ਇਹ...

ਪੰਜਾਬੀ ਫ਼ਿਲਮ ‘ਮਜਨੂੰ’ 22 ਮਾਰਚ ਨੂੰ ਰਿਲੀਜ਼ ਲਈ ਤਿਆਰ

ਯੈੱਸ ਪੰਜਾਬ 19 ਮਾਰਚ, 2024 ਅੱਜ ਬਹੁਤ ਹੀ ਉਡੀਕੀ ਜਾ ਰਹੀ ਪੰਜਾਬੀ ਫਿਲਮ "ਮਜਨੂੰ" ਦੇ ਕੇਂਦਰ ਦੀ ਸਟੇਜ 'ਤੇ ਆਉਣ 'ਤੇ ਅੱਜ ਇਕ ਸ਼ਾਨਦਾਰ ਪ੍ਰੈਸ ਕਾਨਫਰੰਸ ਨੇ ਜਲੰਧਰ ਦੇ ਹਾਲਾਂ ਨੂੰ ਰੌਸ਼ਨ ਕਰ ਦਿੱਤਾ। ਕਿਰਨ ਸ਼ੇਰਗਿੱਲ,...

ਸੋਸ਼ਲ ਮੀਡੀਆ

223,259FansLike
52,203FollowersFollow

ਅੱਜ ਨਾਮਾ – ਤੀਸ ਮਾਰ ਖ਼ਾਂ

ਮਹਿਮਾਨ ਲੇਖ਼

ਗੁਸਤਾਖ਼ੀ ਮੁਆਫ਼

ਪ੍ਰਕਾਸ਼ ਸਿੰਘ ਬਾਦਲ ਦਾ ‘ਅਸਲੀ ਵਾਰਿਸ’ ਕੌਣ? ਸੁਖ਼ਬੀਰ ਸਿੰਘ ਬਾਦਲ ਕਿ ਸੁਖ਼ਦੇਵ ਸਿੰਘ ਢੀਂਡਸਾ?

ਐੱਚ.ਐੱਸ.ਬਾਵਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਬੀਤੇ ਦਿਨੀਂ ਐਨ.ਡੀ.ਏ. ਦੀ ਮੀਟਿੰਗ ਵਿੱਚ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕਰਦਿਆਂ ਉਸ ਮੌਕੇ...