Friday, March 29, 2024

ਵਾਹਿਗੁਰੂ

spot_img
spot_img

ਕਿਰਤੀ ਕਿਸਾਨ ਯੂਨੀਅਨ ਲੰਪੀ ਸਕਿਨ ਕਾਰਨ ਮਰ ਰਹੇ ਪਸ਼ੂਆਂ ਦੇ ਮੁਆਵਜੇ ਲਈ ਪਸ਼ੂ ਪਾਲਣ ਮੰਤਰੀ ਲਾਲਜੀਤ ਭੁੱਲਰ ਦੀ ਕੋਠੀ ਦੇ ਘਿਰਾਓ ਦਾ ਐਲਾਨ

- Advertisement -

ਚੰਡੀਗੜ੍ਹ/ਜਲੰਧਰ, 13 ਅਗਸਤ, 2022 (ਦਲਜੀਤ ਕੌਰ ਭਵਾਨੀਗੜ੍ਹ )
ਕਿਰਤੀ ਕਿਸਾਨ ਯੂਨੀਅਨ ਲੰਪੀ ਸਕਿਨ ਡਿਜੀਜ ਕਰਕੇ ਮਰ ਰਹੇ ਪਸ਼ੂਆ ਦੇ ਨੁਕਸਾਨ ਦੇ ਮੁਆਵਜੇ ਲਈ ਤੇ ਪਸ਼ੂ ਪਾਲਣ ਸਬੰਧੀ ਸਰਕਾਰ ਦੀ ਨੀਤੀ ‘ਚ ਲੋੜੀਂਦੇ ਬਦਲਾਓ ਲਈ 28 ਅਗਸਤ ਨੂੰ ਪਸ਼ੂ ਪਾਲਣ ਮੰਤਰੀ ਲਾਲਜੀਤ ਭੁੱਲਰ ਦੇ ਘਰ ਵੱਲ ਮੁਜਾਹਰਾ ਕਰਕੇ ਘਿਰਾਓ ਕਰੇਗੀ। ਕਿਰਤੀ ਕਿਸਾਨ ਯੂਨੀਅਨ ਇਹ ਐਲਾਨ ਅੱਜ ਸੂਬਾ ਕਮੇਟੀ ਦੀ ਮੀਟਿੰਗ ਕਰਕੇ ਕੀਤਾ।

ਕਿਰਤੀ ਕਿਸਾਨ ਯੂਨੀਅਨ ਦੇ ਸੁੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ, ਜਨਰਲ ਸਕੱਤਰ ਸਤਿਬੀਰ ਸਿੰਘ ਸੁਲਤਾਨੀ, ਮੀਤ ਪ੍ਰਧਾਨ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਅਤੇ ਪ੍ਰੈਸ ਸਕੱਤਰ ਜਤਿੰਦਰ ਸਿੰਘ ਛੀਨਾ ਨੇ ਕਿਹਾ ਕੇ ਪਸ਼ੂ ਪਾਲਣ ਦਾ ਕਿੱਤਾ ਤਬਾਹ ਹੋ ਰਿਹਾ ਤੇ ਸਰਕਾਰ ਪਸ਼ੂ ਪਾਲਕ ਪਰਿਵਾਰਾਂ ਨੂੰ ਮੁੜ ਪੈਰਾਂ ਤੇ ਖੜਾ ਕਰਨ ਦੀ ਬਜਾਇ ਬਿਆਨਬਾਜੀ ਤੱਕ ਸੀਮਤ ਹੈ। ਕਿਸਾਨ ਆਗੂਆਂ ਨੇ ਕਿਹਾ ਕੇ ਗਾਂਵਾ ਧੜਾਧੜ ਮਰ ਰਹੀਆਂ ਹਨ, ਨਾ ਕੋਈ ਦਵਾਈ ਕਾਰਗਾਰ ਤੇ ਨਾਂ ਹੀ ਦੁਧਾਰੂ ਪਸ਼ੂਆਂ ਬਾਰੇ ਸਰਕਾਰ ਦੀ ਨੀਤੀ।

ਉਹਨਾਂ ਕਿਹਾ ਹਰੇ ਇਨਕਲਾਬ ਵਾਂਗ ਚਿੱਟਾ ਇਨਕਲਾਬ ਵੀ ਫੇਲ ਹੋ ਚੁੱਕਾ ਹੈ, ਜਿਸ ਨਾਲ ਪੇਂਡੂ ਅਰਥਚਾਰਾ ਹੋਰ ਗਹਿਰੇ ਸੰਕਟ ਚ ਧਸਣ ਜਾ ਰਿਹਾ ਹੈ। ਸਰਕਾਰਾਂ ਨੇ ਹਰੇ ਇਨਕਲਾਬ ਦੇ ਖੇਤੀ ਮਾਡਲ ਨੂੰ ਸਾਡੇ ਵਾਤਾਵਰਣ ਦੇ ਉਲਟ ਜਾਕੇ ਲਾਗੂ ਕੀਤਾ। ਉਸੇ ਤਰਾਂ ਚਿੱਟਾ ਇਨਕਲਾਬ ਵੀ ਵਾਤਾਵਰਣ ਦੇ ਉਲਟ ਜਾ ਕੇ ਸਾਡੇ ਵਾਤਾਵਰਣ ‘ਚ ਢਲੀਆਂ ਤੇ ਪਲੀਆਂ ਮੱਝਾਂ ਗਾਵਾਂ ਦੀਆਂ ਨਸਲਾਂ ਸੁਧਾਰਨ ਤੇ ਓੁਹਨਾਂ ਦੇ ਦੁੱਧ ਦੀ ਪੈਦਾਵਾਰ ਵਧਾਓੁਣ ਲਈ ਖੋਜ ਕਰਨ ਦੀ ਬਜਾਇ, ਠੰਡੇ ਮੁਲਕਾਂ ਦੀਆਂ ਵਿਦੇਸ਼ੀ ਗਾਵਾਂ ਸਾਨੂੰ ਲਿਆ ਦਿੱਤੀਆਂ ਜੋ ਕੂਲਰ ਤੇ ਡਾਕਟਰ ਹਮੇਸ਼ਾ ਕੋਲ ਚਾਹੁੰਦੀਆਂ ਹਨ। ਸਾਡੇ ਲੋਕ ਵਿਦੇਸ਼ੀ ਗਾਂਵਾਂ ਘੱਟ ਤੇ ਵੈਟਰਨਰੀ ਡਾਕਟਰ ਨੂੰ ਵੱਧ ਪਾਲਦੇ ਹਨ।

ਕਿਸਾਨ ਆਗੂਆਂ ਨੇ ਕਿਹਾ ਕਿ ਅੱਜ ਲੰਪੀ ਸਕਿਨ ਡਿਸੀਜ਼ ਕਰਕੇ ਸਭ ਤੋ ਵੱਧ ਵਿਦੇਸ਼ੀ ਗਾਂਵਾਂ ਮਰ ਰਹੀਆਂ ਹਨ। ਇਹੀ ਆਵਾਰਾ ਫਿਰਦੀਆਂ ਨੇ ਸਰਕਾਰ ਨੇ ਸਿਰਫ ਗਾਂਵਾਂ ਤੇ ਸੀਮਨ ਹੀ ਦਿੱਤਾ ਪਰ ਪਸ਼ੂ ਬਿਮਾਰ ਹੋਣ ਤੇ ਕੋਈ ਸਹੂਲਤ ਨਹੀ।

ਪਸ਼ੂ ਹਸਪਤਾਲ ਬਹੁਤੀਆਂ ਥਾਵਾਂ ਤੇ ਖੰਡਰ ਬਣੇ ਹੋਏ, ਕੋਈ ਵੈਟਰਨਰੀ ਡਾਕਟਰ ਭਰਤੀ ਨਹੀਂ ਕੀਤੇ ਜਾ ਰਹੇ। ਲੰਪੀ ਸਕਿਨ ਆਉਣ ਤੇ ਸਰਕਾਰ ਸਿਰਫ ਮਰੇ ਪਸ਼ੂਆਂ ਨੂੰ ਦਫਨਾਓੁਣ ਬਾਰੇ ਗੱਲ ਕਰ ਰਹੀ ਪਰ ਜੋ ਗਰੀਬ, ਦਰਮਿਆਨਾ ਕਿਸਾਨ, ਪੇਂਡੂ ਮਜ਼ਦੂਰ ਜਿਸਦੀ ਰਸੋਈ ਤੇ ਘਰ ਦੇ ਹੋਰ ਖਰਚੇ ਦੁੱਧ ਵੇਚ ਕੇ ਚੱਲਦੇ ਹਨ, ਉਹ ਖੁਦ ਵਿਕਣ ਵਾਲਾ ਹੋ ਗਿਆ। ਉਸ ਬਾਬਤ ਸਰਕਾਰ ਖਾਮੋਸ਼ ਹੈ।

ਆਗੂਆਂ ਕਿਹਾ ਕੇ ਕਿਰਤੀ ਕਿਸਾਨ ਯੂਨੀਅਨ ਮਰੇ ਪਸ਼ੂਆਂ ਦੇ ਮਾਲਕਾਂ ਨੂੰ ਪ੍ਰਤੀ ਪਸ਼ੂ ਇੱਕ ਲੱਖ ਰੁਪਏ ਮੁਆਵਜਾ ਦਿਵਾਉਣ, ਮਰੇ ਪਸ਼ੂਆਂ ਦੀ ਗਿਣਤੀ ਕਰਵਾਓੁਣ ਤਾਂ ਜੋ ਸਾਰੇ ਪੀੜਤ ਪਰਿਵਾਰਾਂ ਨੂੰ ਮੁਆਵਜਾ ਮਿਲ ਸਕੇ, ਆਵਾਰਾ ਵਿਦੇਸ਼ੀ ਗਾਂਵਾ ਦੇ ਹੱਲ ਲਈ ਮੀਟ ਪਲਾਟ ਲਗਵਾਉਣ, ਪਸ਼ੂ ਹਸਪਤਾਲਾਂ ਦੀ ਹਾਲਤ ਸੁਧਾਰਨ ਤੇ ਵੈਟਰਨਰੀ ਡਾਕਟਰਾਂ ਦੀਆਂ ਖਾਲੀ ਅਸਾਮੀਆਂ ਦੀ ਭਰਤੀ ਕਰਾਉਣ ਤੇ ਪਸ਼ੂ ਪਾਲਣ ਦੀ ਨੀਤੀ ਸਥਾਨਕ ਵਾਤਾਵਰਣ ਮੁਤਾਬਿਕ ਹੋਵੇ ਤੇ ਸਥਾਨਕ ਨਸਲਾਂ ਨੂੰ ਸੁਧਾਰਨ ਤੇ ਆਧਾਰਿਤ ਹੋਵੇ ਨੂੰ ਲਾਗੁੂ ਕਰਾਉਣ ਤੇ ਬਿਮਾਰ ਪਸ਼ੂਆ ਦੇ ਇਲਾਜ ਦਾ ਖਰਚ ਸਰਕਾਰ ਵੱਲੋ ਕਰਾਉਣ ਲਈ 28 ਅਗਸਤ ਨੂੰ ਪਸ਼ੂ ਪਾਲਣ ਮੰਤਰੀ ਲਾਲਜੀਤ ਭੁੱਲਰ ਦੀ ਕੋਠੀ ਦਾ ਘਿਰਾਓ ਕਰੇਗੀ।

ਇਸ ਮੀਟਿੰਗ ਵਿੱਚ ਸੂਬਾਈ ਆਗੂ ਰਮਿੰਦਰ ਸਿੰਘ ਪਟਿਆਲਾ, ਸੰਤੋਖ ਸੰਧੂ, ਬਲਵਿੰਦਰ ਭੁੱਲਰ, ਹਰਦੀਪ ਕੋਟਲਾ, ਭੁਪਿੰਦਰ ਲੌਂਗੋਵਾਲ, ਜਸਵਿੰਦਰ ਝਬੇਲਵਾਲੀ, ਜਗਤਾਰ ਭਿੰਡਰ, ਹਰਮੇਸ਼ ਢੇਸੀ, ਸੁਰਿੰਦਰ ਬੈਂਸ, ਚਮਕੌਰ ਰੋਡੇ, ਸੁਖਦੇਵ ਸਹਿੰਸਰਾਂ, ਤਰਲੋਚਨ ਝੋਰੜਾਂ, ਤਰਸੇਮ ਬੰਨੇਮੱਲ ਆਦਿ ਹਾਜ਼ਰ ਸਨ।

ਯੈੱਸ ਪੰਜਾਬ ਦੀਆਂ ਪੰਜਾਬੀ ਖ਼ਬਰਾਂ ਲਈ ਇੱਥੇ ਕਲਿੱਕ ਕਰਕੇ ਸਾਡਾ ਫ਼ੇਸਬੁੱਕ ਪੇਜ ਲਾਈਕ ਕਰੋ

- Advertisement -

ਸਿੱਖ ਜਗ਼ਤ

ਉੱਤਰਾਖੰਡ ਵਿੱਚ ਨਾਨਕ ਮਤਾ ਵਿਖ਼ੇ ਵੱਡੀ ਵਾਰਦਾਤ: ਕਾਰਸੇਵਾ ਮੁਖ਼ੀ ਬਾਬਾ ਤਰਸੇਮ ਸਿੰਘ ਦਾ ਗੋਲੀਆਂ ਮਾਰ ਕੇ ਕਤਲ

ਯੈੱਸ ਪੰਜਾਬ ਊਧਮ ਸਿੰਘ ਨਗਰ, ਉੱਤਰਾਖ਼ੰਡ, 28 ਮਾਰਚ, 2024: ਉੱਤਰਾਖੰਡ ਵਿੱਚ ਸਥਿਤ ਇਤਹਾਸਕ ਸਥਾਨ ਗੁਰਦੁਆਰਾ ਗੁਰੂ ਨਾਨਕ ਮਤਾ ਦੀ ਕਾਰਸੇਵਾ ਵਿੱਚ ਲੱਗੇ ਬਾਬਾ ਤਰਸੇਮ ਦਾ ਵੀਰਵਾਰ ਸਵੇਰੇ ਉਨ੍ਹਾਂ ਦੇ ਡੇਰੇ ਵਿਖ਼ੇ...

ਸ੍ਰੀ ਦਰਬਾਰ ਸਾਹਿਬ ਲਈ ਹਰਮਨ ਫਿਨੋਕੇਮ ਲਿਮਟਿਡ ਵੱਲੋਂ 10 ਲੱਖ ਰੁਪਏ ਦੀ ਰਾਸ਼ੀ ਦਾ ਚੈੱਕ ਭੇਟ

ਯੈੱਸ ਪੰਜਾਬ ਅੰਮ੍ਰਿਤਸਰ, 25 ਮਾਰਚ, 2024 ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵਿਖੇ ਸ਼ਰਧਾ ਪ੍ਰਗਟਾਉਂਦਿਆਂ ਹਰਮਨ ਫਿਨੋਕੇਮ ਲਿਮਟਿਡ ਕੰਪਨੀ ਮੁੰਬਈ ਵੱਲੋਂ 10 ਲੱਖ ਰੁਪਏ ਭੇਟ ਕੀਤੇ ਗਏ ਹਨ। ਸ੍ਰੀ ਦਰਬਾਰ...

ਮਨੋਰੰਜਨ

ਪੂਨਮ ਢਿੱਲੋਂ ਅਤੇ ਰਾਜ ਬੱਬਰ ਦੀ ‘ਏਕ ਕੋਰੀ ਪ੍ਰੇਮ ਕਥਾ’ 5 ਅਪ੍ਰੈਲ ਨੂੰ ਰਿਲੀਜ਼ ਲਈ ਤਿਆਰ

ਯੈੱਸ ਪੰਜਾਬ 27 ਮਾਰਚ, 2024 ਚੰਡੀਗੜ੍ਹ ਵਿਖੇ ਆਯੋਜਿਤ ਇੱਕ ਸ਼ਾਨਦਾਰ ਸਮਾਗਮ ਵਿੱਚ, ਆਉਣ ਵਾਲੀ ਫਿਲਮ "ਏਕ ਕੋਰੀ ਪ੍ਰੇਮ ਕਥਾ" ਲਈ ਬਹੁਤ-ਉਮੀਦ ਕੀਤੀ ਪ੍ਰੈਸ ਕਾਨਫਰੰਸ ਨੇ ਮੀਡੀਆ ਅਤੇ ਪ੍ਰਸ਼ੰਸਕਾਂ ਦਾ ਧਿਆਨ ਖਿੱਚਿਆ। ਸੁਗੰਧ ਫਿਲਮਜ਼ ਅਤੇ ਕੇਨਿਲਵਰਥ ਫਿਲਮਜ਼ ਐੱਲਐੱਲਪੀ....

ਵਿਦੇਸ਼ਾਂ ਵੱਲ ਭੱਜ ਰਹੇ ਨੌਜਵਾਨਾਂ ਲਈ ਸੁਣੇਹਾ ਹੋਵੇਗੀ ਰਣਜੀਤ ਬਾਵਾ, ਗੁਰਪ੍ਰੀਤ ਘੁੱਗੀ ਤੇ ਅਦਿਤੀ ਸ਼ਰਮਾ ਦੀ ਪੰਜਾਬੀ ਫ਼ਿਲਮ ‘ਪ੍ਰਾਹੁਣਾ 2’

ਯੈੱਸ ਪੰਜਾਬ 20 ਮਾਰਚ, 2024 ਪੰਜਾਬੀ ਫਿਲਮ ‘ਪ੍ਰਹੁਣਾ 2’ ਦਰਸ਼ਕਾਂ ਦਾ ਮਨੋਰੰਜਨ ਕਰਨ ਦੇ ਨਾਲ-ਨਾਲ ਇੱਕ ਗੰਭੀਰ ਮੁੱਦੇ ‘ਤੇ ਵਿਅੰਗ ਕਰਦੀ ਹੋਈ ਵਿਦੇਸ਼ਾਂ ਵੱਲ ਭੱਜ ਰਹੇ ਨੌਜਵਾਨਾਂ ਨੂੰ ਵੱਡਾ ਸੁਨੇਹਾ ਵੀ ਦੇਵੇਗੀ। ਆਪਣੇ ਨਾਂ ‘ਤੇ ਬੇਸ਼ੱਕ ਇਹ...

ਪੰਜਾਬੀ ਫ਼ਿਲਮ ‘ਮਜਨੂੰ’ 22 ਮਾਰਚ ਨੂੰ ਰਿਲੀਜ਼ ਲਈ ਤਿਆਰ

ਯੈੱਸ ਪੰਜਾਬ 19 ਮਾਰਚ, 2024 ਅੱਜ ਬਹੁਤ ਹੀ ਉਡੀਕੀ ਜਾ ਰਹੀ ਪੰਜਾਬੀ ਫਿਲਮ "ਮਜਨੂੰ" ਦੇ ਕੇਂਦਰ ਦੀ ਸਟੇਜ 'ਤੇ ਆਉਣ 'ਤੇ ਅੱਜ ਇਕ ਸ਼ਾਨਦਾਰ ਪ੍ਰੈਸ ਕਾਨਫਰੰਸ ਨੇ ਜਲੰਧਰ ਦੇ ਹਾਲਾਂ ਨੂੰ ਰੌਸ਼ਨ ਕਰ ਦਿੱਤਾ। ਕਿਰਨ ਸ਼ੇਰਗਿੱਲ,...

ਸੋਸ਼ਲ ਮੀਡੀਆ

223,257FansLike
52,203FollowersFollow

ਅੱਜ ਨਾਮਾ – ਤੀਸ ਮਾਰ ਖ਼ਾਂ

ਮਹਿਮਾਨ ਲੇਖ਼

ਗੁਸਤਾਖ਼ੀ ਮੁਆਫ਼

ਪ੍ਰਕਾਸ਼ ਸਿੰਘ ਬਾਦਲ ਦਾ ‘ਅਸਲੀ ਵਾਰਿਸ’ ਕੌਣ? ਸੁਖ਼ਬੀਰ ਸਿੰਘ ਬਾਦਲ ਕਿ ਸੁਖ਼ਦੇਵ ਸਿੰਘ ਢੀਂਡਸਾ?

ਐੱਚ.ਐੱਸ.ਬਾਵਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਬੀਤੇ ਦਿਨੀਂ ਐਨ.ਡੀ.ਏ. ਦੀ ਮੀਟਿੰਗ ਵਿੱਚ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕਰਦਿਆਂ ਉਸ ਮੌਕੇ...