Friday, March 29, 2024

ਵਾਹਿਗੁਰੂ

spot_img
spot_img

Khattar ਖਿਲਾਫ਼ Punjab ਭਰ ’ਚ ਰੋਹ ਭਰਪੂਰ ਅਰਥੀ ਫ਼ੂਕ ਮੁਜ਼ਾਹਰੇ, ਕਿਸਾਨਾਂ ਦੀਆਂ ਗ੍ਰਿਫ਼ਤਾਰੀਆਂ ਦੀ ਨਿਖੇਧੀ

- Advertisement -

ਯੈੱਸ ਪੰਜਾਬ
ਚੰਡੀਗੜ੍ਹ, 25 ਨਵੰਬਰ, 2020 –
ਕੇਂਦਰ- ਸਰਕਾਰ ਦੇ ਤਿੰਨ ਖੇਤੀ ਵਿਰੋਧੀ ਕਾਨੂੰਨਾਂ ਅਤੇ ਬਿਜਲੀ ਸੋਧ ਬਿਲ-2020 ਅਤੇ ਪਰਾਲੀ ਸਾੜਨ ਸਬੰਧੀ ਦੇਸ਼-ਭਰ ਦੀਆਂ ਕਰੀਬ 500 ਕਿਸਾਨ-ਜਥੇਬੰਦੀਆਂ ਦਾ ਸਾਂਝਾ ਕਿਸਾਨ ਮੋਰਚਾ ਕੇਂਦਰ ਮੋਦੀ-ਸਰਕਾਰ ਦੀ ਅੜ ਭੰਨਣ ਦੇ ਰੌਂਅ ‘ਚ ਹੈ। ਕਿਸਾਨ ਮੋਦੀ ਸਰਕਾਰ ਤੋਂ ਪਾਈ ਪਾਈ ਦਾ ਹਿਸਾਬ ਲੈਣਾ ਚਾਹੁੰਦੇ ਹਨ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਮੋਦੀ ਹੁਣ ਦੇਸ਼ ਭਰ ਦੇ ਕਿਸਾਨਾਂ ਦੇ ਮਨ-ਕੀ-ਬਾਤ ਸੁਣੇ ।

ਪੰਜਾਬ ਦੀਆਂ 30 ਕਿਸਾਨ-ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਹਰਿਆਣਾ ਸਰਕਾਰ ਅੜਿੱਕਾ ਨਾ ਬਣੇ, ਉਹ ਦਿੱਲੀ ਹਰ ਹੀਲੇ ਜਾਣਗੇ। ਆਗੂਆਂ ਨੇ ਦੱਸਿਆ ਕਿ ਤੈਅ ਕੀਤੇ ਰਸਤਿਆਂ ‘ਚ ਲਾਲੜੂ(ਚੰਡੀਗੜ੍ਹ-ਦਿੱਲੀ ਹਾਈਵੇ), ਸ਼ੰਭੂ(,ਅੰਮ੍ਰਿਤਸਰ-ਦਿੱਲੀ ਹਾਈਵੇ), ਪਟਿਆਲਾ-ਪਿਹੇਵਾ, ਪਟਿਆਲਾ-ਚੀਕਾ, ਪਾਤੜਾਂ-ਖਨੌਰੀ, ਮੂਣਕ-ਟੋਹਾਣਾ, ਰਤੀਆ-ਫਤਿਆਬਾਦ, ਤਲਵੰਡੀ-ਸਿਰਸਾ ਆਦਿ ਸ਼ਾਮਿਲ ਹਨ, ਜੇਕਰ ਰਸਤਿਆਂ ‘ਚ ਉਹਨਾਂ ਨਾਲ ਮੱਥਾ ਲਾਇਆ ਗਿਆ ਤਾਂ ਉੱਥੇ ਹੀ ਅਣਮਿੱਥੇ ਸਮੇਂ ਲਈ ‘ਡੇਰਾ ਡਾਲੋ-ਘੇਰਾ ਡਾਲੋ’ ਦੇ ਸੱਦੇ ਤਹਿਤ ਅਣਮਿੱਥੇ ਸਮੇਂ ਲਈ ਮੋਰਚੇ ਲਾ ਦਿੱਤੇ ਜਾਣਗੇ।

ਪੰਜਾਬ ਦੀਆਂ 30-ਕਿਸਾਨ ਜਥੇਬੰਦੀਆਂ ਨੇ ਅੰਦੋਲਨ ਦੇ 56ਵੇਂ ਦਿਨ 26-27 ਨਵੰਬਰ ਤੋਂ ਦਿੱਲੀ-ਚੱਲੋ ਦੇ ਸੱਦੇ ਨੂੰ ਸਫ਼ਲ ਬਣਾਉਣ ਲਈ ਪੂਰਾ ਜ਼ੋਰ ਲਾਇਆ। ਜਥੇਬੰਦੀਆਂ ਵੱਲੋਂ ਪਿੰਡਾਂ ‘ਚ ਘਰੋਂ-ਘਰੀਂ ਸੱਦਾ ਦਿੱਤਾ ਗਿਆ ਕਿ ਹਰ ਘਰ ‘ਚੋਂ ਘੱਟੋ-ਘੱਟ ਇੱਕ ਮੈਂਬਰ ਜਰੂਰ ਕਿਸਾਨ-ਅੰਦੋਲਨ ‘ਚ ਸ਼ਾਮਲ ਹੋਵੇ।

ਪੰਜਾਬ ਦੀਆਂ ਕਰੀਬ 50 ਥਾਵਾਂ ‘ਤੇ ਹਰਿਆਣਾ ਦੇ ਮੁੱਖ-ਮੰਤਰੀ ਮਨੋਹਰ ਲਾਲ ਖੱਟੜ ਦੇ ਪੁਤਲੇ ਫੂਕਦਿਆਂ ਖੱਟੜ ਸਰਕਾਰ ਵੱਲੋਂ ਹਰਿਆਣੇ ਦੀਆਂ ਸਰਹੱਦਾਂ-ਸੀਲ ਕਰਨ, ਹਰਿਆਣਾ ਦੇ 80 ਦੇ ਕਰੀਬ ਕਿਸਾਨਾਂ ਨੂੰ ਗ੍ਰਿਫ਼ਤਾਰ ਕਰਨ, ਸੜਕਾਂ ‘ਤੇ ਉਤਰੇ ਕਿਸਾਨਾਂ ‘ਤੇ ਪਾਣੀ ਦੀਆਂ ਵਾਛੜਾਂ ਮਾਰਨ ਅਤੇ ਕਿਸਾਨ-ਅੰਦੋਲਨ ਨੂੰ ਜ਼ਬਰ ਨਾਲ ਦਬਾਉਣ ਦੀਆਂ ਚਾਲਾਂ ਖ਼ਿਲਾਫ਼ ਪੰਜਾਬ ਦੇ ਕਿਸਾਨਾਂ ਨੇ ਮਨੋਹਰ ਲਾਲ ਖੱਟੜ ਦੇ ਪੁਤਲੇ ਫੂਕੇ। ਕਿਸਾਨ-ਆਗੂਆਂ ਨੇ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਹਰਿਆਣਾ ਸਰਕਾਰ ਖਾਹਮਖਾਹ ਕਿਸਾਨਾਂ ਦੇ ਰਾਹ ‘ਚ ਅੜਿੱਕਾ ਬਣ ਰਹੀ।

ਪੰਜਾਬ ਦੇ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣਾ ਗੈਰ-ਜਮਹੂਰੀ ਹੈ। ਪੰਜਾਬ ਦੇ ਕਿਸਾਨ ਬੜੀ ਸੂਝ-ਬੂਝ ਵਰਤ ਰਹੇ ਹਨ, ਪਰ ਹਰਿਆਣਾ ਸਰਕਾਰ ਖ਼ੁਦ ਹੀ ਹਰਿਆਣੇ ਦੀ ਨਾਕੇਬੰਦੀ ਕਰ ਰਹੀ ਹੈ।ਕਿਸਾਨ-ਆਗੂਆਂ ਨੇ ਪੰਜਾਬ ਦੇ ਕਿਸਾਨਾਂ ਨੂੰ ਅਫਵਾਹਾਂ ਤੋਂ ਸੁਚੇਤ ਰਹਿਣ ਅਤੇ ਅੰਦੋਲਨ-ਸ਼ਾਂਤਮਈ ਰੱਖਣ ਦੀ ਅਪੀਲ ਕੀਤੀ ਹੈ। ਕਿਸਾਨ-ਆਗੂਆਂ ਨੇ ਕਿਹਾ ਕਿ ਪੰਜਾਬ ਭਰ ‘ਚ ਟੋਲ-ਪਲਾਜ਼ਿਆਂ, ਅੰਬਾਨੀਆਂ ਦੇ ਰਿਲਾਇੰਸ ਪੰਪਾਂ, ਭਾਜਪਾ ਆਗੂਆਂ ਦੇ ਘਰਾਂ, ਰੇਲਵੇ-ਪਾਰਕਾਂ ਨੇੜੇ ਅਤੇ ਕਾਰਪੋਰੇਟ ਘਰਾਣਿਆਂ ਦੇ ਅਦਾਰਿਆਂ ਸਾਹਮਣੇ ਚੱਲ ਰਹੇ ਪੱਕੇ-ਮੋਰਚੇ ਵੀ ਜਾਰੀ ਰਹਿਣਗੇ, ਹਾਲਾਂਕਿ ਜਰੂਰਤ ਅਨੁਸਾਰ ਧਰਨਿਆਂ ਦੀ ਗਿਣਤੀ ਘਟਾਈ ਜਾ ਸਕਦੀ ਹੈ।

ਪੰਜਾਬ ਭਰ ਦੇ ਲੱਖਾਂ ਕਿਸਾਨ ਹਲਕੀ ਬਰਸਾਤ ਅਤੇ ਠੰਢ ਦੇ ਮੌਸਮ ਦੇ ਬਾਵਜੂਦ ਜ਼ੋਸ਼ ਨਾਲ ਦਿੱਲੀ ਜਾਣ ਲਈ ਪੱਬਾਂ ਭਾਰ ਹਨ। ਟਰਾਲੀਆਂ ਨੂੰ ਵਾਟਰ-ਪਰੂਫ ਤਿਆਰ ਕਰਦਿਆਂ ਸਪੀਕਰ ਫਿੱਟ ਕੀਤੇ ਹੋਏ ਹਨ। ਇਸਤੋਂ ਇਲਾਵਾ ਰਾਸ਼ਨ, ਬਾਲਣ, ਬਰਤਨਾਂ, ਕੰਬਲਾਂ, ਤਰਪਾਲਾਂ ਅਤੇ ਹੋਰ ਜ਼ਰੂਰੀ ਵਸਤਾਂ ਦੇ ਪ੍ਰਬੰਧ ਵੀ ਲੋੜ ਅਨੁਸਾਰ ਪੂਰੇ ਕੀਤੇ ਜਾ ਚੁੱਕੇ ਹਨ। 2 ਮਹੀਨਿਆਂ ਦਾ ਰਾਸ਼ਣ ਅਤੇ ਹਰ ਜਰੂਰਤ ਦਾ ਸਮਾਨ ਪੂਰਾ ਕਰਦਿਆਂ ਕਾਫ਼ਲੇ ਚਾਲੇ ਪਾਉਣ ਲਈ ਤਿਆਰ ਹਨ।

ਪੰਜਾਬ ਦੇ ਹਰਿਆਣਾ ਤੋਂ ਦੂਰ ਵਾਲੇ ਜਿਲ੍ਹਿਆਂ ਦੇ ਕਿਸਾਨਾਂ ਦੇ ਕਾਫ਼ਲੇ ਇੱਕ ਦਿਨ ਪਹਿਲਾਂ ਹੀ ਰਵਾਨਾ ਹੋ ਕੇ ਵੱਖ-ਵੱਖ ਰਸਤਿਓਂ ਹਰਿਆਣਾ ਦੀਆਂ ਹੱਦਾਂ ਦੇ ਨਜ਼ਦੀਕ ਪਹੁੰਚ ਗਏ ਹਨ। ਕਿਸਾਨ-ਆਗੂਆਂ ਨੇ ਕੇਂਦਰ-ਸਰਕਾਰ ਵੱਲੋਂ 3 ਦਸੰਬਰ ਨੂੰ ਮੀਟਿੰਗ ਲਈ ਭੇਜੇ ਸੱਦੇ ‘ਤੇ 30-ਕਿਸਾਨ ਜਥੇਬੰਦੀਆਂ ਵੱਲੋਂ ਮੀਟਿੰਗ ਕਰਕੇ ਫੈਸਲਾ ਲੈਣ ਦੀ ਗੱਲ ਦੁਹਰਾਈ।

ਕਿਸਾਨ ਲਹਿਰ ਲਈ ਘਾਟਾ : ਟੋਲ- ਪਲਾਜ਼ਾ ਮਹਿਲ ਕਲਾਂ(ਬਰਨਾਲਾ) ਦੇ ਨਜ਼ਦੀਕ ਸਾਂਝੇ ਕਿਸਾਨ ਮੋਰਚੇ ਦੇ 26-27 ਨਵੰਬਰ ਦਿੱਲੀ ਮਾਰਚ ਦੀ ਤਿਆਰੀ ਕਰ ਰਹੇ ਧਨੇਰ ਪਿੰਡ ਦੇ ਬੀਕੇਯੂ-ਏਕਤਾ(ਡਕੌਂਦਾ) ਦੇ ਜਿਲ੍ਹਾ ਆਗੂ ਕਾਹਨ ਸਿੰਘ ਧਨੇਰ ਸੜਕ ਹਾਦਸੇ ਦੌਰਾਨ ਸ਼ਹੀਦ ਹੋ ਗਏ।

- Advertisement -

ਸਿੱਖ ਜਗ਼ਤ

ਉੱਤਰਾਖੰਡ ਵਿੱਚ ਨਾਨਕ ਮਤਾ ਵਿਖ਼ੇ ਵੱਡੀ ਵਾਰਦਾਤ: ਕਾਰਸੇਵਾ ਮੁਖ਼ੀ ਬਾਬਾ ਤਰਸੇਮ ਸਿੰਘ ਦਾ ਗੋਲੀਆਂ ਮਾਰ ਕੇ ਕਤਲ

ਯੈੱਸ ਪੰਜਾਬ ਊਧਮ ਸਿੰਘ ਨਗਰ, ਉੱਤਰਾਖ਼ੰਡ, 28 ਮਾਰਚ, 2024: ਉੱਤਰਾਖੰਡ ਵਿੱਚ ਸਥਿਤ ਇਤਹਾਸਕ ਸਥਾਨ ਗੁਰਦੁਆਰਾ ਗੁਰੂ ਨਾਨਕ ਮਤਾ ਦੀ ਕਾਰਸੇਵਾ ਵਿੱਚ ਲੱਗੇ ਬਾਬਾ ਤਰਸੇਮ ਦਾ ਵੀਰਵਾਰ ਸਵੇਰੇ ਉਨ੍ਹਾਂ ਦੇ ਡੇਰੇ ਵਿਖ਼ੇ...

ਸ੍ਰੀ ਦਰਬਾਰ ਸਾਹਿਬ ਲਈ ਹਰਮਨ ਫਿਨੋਕੇਮ ਲਿਮਟਿਡ ਵੱਲੋਂ 10 ਲੱਖ ਰੁਪਏ ਦੀ ਰਾਸ਼ੀ ਦਾ ਚੈੱਕ ਭੇਟ

ਯੈੱਸ ਪੰਜਾਬ ਅੰਮ੍ਰਿਤਸਰ, 25 ਮਾਰਚ, 2024 ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵਿਖੇ ਸ਼ਰਧਾ ਪ੍ਰਗਟਾਉਂਦਿਆਂ ਹਰਮਨ ਫਿਨੋਕੇਮ ਲਿਮਟਿਡ ਕੰਪਨੀ ਮੁੰਬਈ ਵੱਲੋਂ 10 ਲੱਖ ਰੁਪਏ ਭੇਟ ਕੀਤੇ ਗਏ ਹਨ। ਸ੍ਰੀ ਦਰਬਾਰ...

ਮਨੋਰੰਜਨ

ਪੂਨਮ ਢਿੱਲੋਂ ਅਤੇ ਰਾਜ ਬੱਬਰ ਦੀ ‘ਏਕ ਕੋਰੀ ਪ੍ਰੇਮ ਕਥਾ’ 5 ਅਪ੍ਰੈਲ ਨੂੰ ਰਿਲੀਜ਼ ਲਈ ਤਿਆਰ

ਯੈੱਸ ਪੰਜਾਬ 27 ਮਾਰਚ, 2024 ਚੰਡੀਗੜ੍ਹ ਵਿਖੇ ਆਯੋਜਿਤ ਇੱਕ ਸ਼ਾਨਦਾਰ ਸਮਾਗਮ ਵਿੱਚ, ਆਉਣ ਵਾਲੀ ਫਿਲਮ "ਏਕ ਕੋਰੀ ਪ੍ਰੇਮ ਕਥਾ" ਲਈ ਬਹੁਤ-ਉਮੀਦ ਕੀਤੀ ਪ੍ਰੈਸ ਕਾਨਫਰੰਸ ਨੇ ਮੀਡੀਆ ਅਤੇ ਪ੍ਰਸ਼ੰਸਕਾਂ ਦਾ ਧਿਆਨ ਖਿੱਚਿਆ। ਸੁਗੰਧ ਫਿਲਮਜ਼ ਅਤੇ ਕੇਨਿਲਵਰਥ ਫਿਲਮਜ਼ ਐੱਲਐੱਲਪੀ....

ਵਿਦੇਸ਼ਾਂ ਵੱਲ ਭੱਜ ਰਹੇ ਨੌਜਵਾਨਾਂ ਲਈ ਸੁਣੇਹਾ ਹੋਵੇਗੀ ਰਣਜੀਤ ਬਾਵਾ, ਗੁਰਪ੍ਰੀਤ ਘੁੱਗੀ ਤੇ ਅਦਿਤੀ ਸ਼ਰਮਾ ਦੀ ਪੰਜਾਬੀ ਫ਼ਿਲਮ ‘ਪ੍ਰਾਹੁਣਾ 2’

ਯੈੱਸ ਪੰਜਾਬ 20 ਮਾਰਚ, 2024 ਪੰਜਾਬੀ ਫਿਲਮ ‘ਪ੍ਰਹੁਣਾ 2’ ਦਰਸ਼ਕਾਂ ਦਾ ਮਨੋਰੰਜਨ ਕਰਨ ਦੇ ਨਾਲ-ਨਾਲ ਇੱਕ ਗੰਭੀਰ ਮੁੱਦੇ ‘ਤੇ ਵਿਅੰਗ ਕਰਦੀ ਹੋਈ ਵਿਦੇਸ਼ਾਂ ਵੱਲ ਭੱਜ ਰਹੇ ਨੌਜਵਾਨਾਂ ਨੂੰ ਵੱਡਾ ਸੁਨੇਹਾ ਵੀ ਦੇਵੇਗੀ। ਆਪਣੇ ਨਾਂ ‘ਤੇ ਬੇਸ਼ੱਕ ਇਹ...

ਪੰਜਾਬੀ ਫ਼ਿਲਮ ‘ਮਜਨੂੰ’ 22 ਮਾਰਚ ਨੂੰ ਰਿਲੀਜ਼ ਲਈ ਤਿਆਰ

ਯੈੱਸ ਪੰਜਾਬ 19 ਮਾਰਚ, 2024 ਅੱਜ ਬਹੁਤ ਹੀ ਉਡੀਕੀ ਜਾ ਰਹੀ ਪੰਜਾਬੀ ਫਿਲਮ "ਮਜਨੂੰ" ਦੇ ਕੇਂਦਰ ਦੀ ਸਟੇਜ 'ਤੇ ਆਉਣ 'ਤੇ ਅੱਜ ਇਕ ਸ਼ਾਨਦਾਰ ਪ੍ਰੈਸ ਕਾਨਫਰੰਸ ਨੇ ਜਲੰਧਰ ਦੇ ਹਾਲਾਂ ਨੂੰ ਰੌਸ਼ਨ ਕਰ ਦਿੱਤਾ। ਕਿਰਨ ਸ਼ੇਰਗਿੱਲ,...

ਸੋਸ਼ਲ ਮੀਡੀਆ

223,260FansLike
52,203FollowersFollow

ਅੱਜ ਨਾਮਾ – ਤੀਸ ਮਾਰ ਖ਼ਾਂ

ਮਹਿਮਾਨ ਲੇਖ਼

ਗੁਸਤਾਖ਼ੀ ਮੁਆਫ਼

ਪ੍ਰਕਾਸ਼ ਸਿੰਘ ਬਾਦਲ ਦਾ ‘ਅਸਲੀ ਵਾਰਿਸ’ ਕੌਣ? ਸੁਖ਼ਬੀਰ ਸਿੰਘ ਬਾਦਲ ਕਿ ਸੁਖ਼ਦੇਵ ਸਿੰਘ ਢੀਂਡਸਾ?

ਐੱਚ.ਐੱਸ.ਬਾਵਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਬੀਤੇ ਦਿਨੀਂ ਐਨ.ਡੀ.ਏ. ਦੀ ਮੀਟਿੰਗ ਵਿੱਚ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕਰਦਿਆਂ ਉਸ ਮੌਕੇ...