ਯੈੱਸ ਪੰਜਾਬ
ਖ਼ਨੌਰੀ, 28 ਦਸੰਬਰ, 2024:
Khanauri Border ’ਤੇ ਕਿਸਾਨ ਆਗੂ Jagjit Singh Dallewal ਦੇ ਮਰਨਵਰਤ ਦੇ ਚੱਲਦਿਆਂ ਕਿਸਾਨ ਜੱਥੇਬੰਦੀਆਂ ਵੱਲੋਂ ਖ਼ਨੌਰੀ ਵਿਖ਼ੇ Kisan Mahapanchayat ਕਰਨ ਦਾ ਐਲਾਨ ਕੀਤਾ ਗਿਆ ਹੈ।
ਇਹ ਮਹਾਂਪੰਚਾਇਤ 4 ਜਨਵਰੀ, 2025 ਨੂੰ ਹੋਵੇਗੀ। ਕਿਸਾਨ ਆਗੂਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਮੌਕੇ ਖੁਦ ਸ: ਜਗਜੀਤ ਸਿੰਘ ਡੱਲੇਵਾਲ ਵੀ ਸੰਬੋਧਨ ਕਰਨਗੇ।
ਇਸ ਮਹਾਂਪੰਚਾਇਤ ਲਈ ਕਿਸਾਨ ਆਗੂਆਂ ਵੱਲੋਂ ਦੇਸ਼ ਭਰ ਦੇ ਕਿਸਾਨਾਂ ਨੂੰ ਖ਼ਨੌਰੀ ਪਹੁੰਚਣ ਦਾ ਸੱਦਾ ਦਿੱਤਾ ਗਿਆ ਹੈ।