ਯੈੱਸ ਪੰਜਾਬ
27 ਦਸੰਬਰ, 2024
Dubai (Bureau) ਸੀਨੀਅਰ ਪੱਤਰਕਾਰ Paramjit Singh Rangpuri ਨੂੰ ਸੰਯੁਕਤ ਅਰਬ ਅਮੀਰਾਤ ਦੇ ਸ਼ਹਿਰ Dubai ਵਿਖੇ ਹੋਏ 13ਵੇਂ The Sikh Award ਵਿਚ ਖੇਡ ਵਰਗ ਵਿਚ Sikh Award ਨਾਲ ਸਨਮਾਨਿਤ ਕੀਤਾ ਗਿਆ। The Sikh Award ਹਾਸਲ ਕਰਨ ਵਾਲੇ Paramjit Singh Rangpuri ਪਿਛਲੇ 25 ਸਾਲਾਂ ਤੋਂ ਮੀਡੀਆ ਦੇ ਖੇਤਰ ਨਾਲ ਜੁੜੇ ਹੋਏ ਹਨ।
ਆਪਣੇ 25 ਸਾਲਾਂ ਦੇ ਕਰੀਅਰ ਵਿੱਚ, ਉਸਨੇ ਦੇਸ਼ ਦੀਆਂ ਵੱਡੀਆਂ ਨਿਊਜ਼ ਏਜੰਸੀਆਂ, ਰਾਸ਼ਟਰੀ ਨਿਊਜ਼ ਚੈਨਲਾਂ ਦੇ ਨਾਲ-ਨਾਲ ਖੇਤਰੀ ਚੈਨਲਾਂ ਵਿੱਚ ਕੰਮ ਕੀਤਾ ਹੈ ਅਤੇ ਪਿਛਲੇ 10 ਸਾਲਾਂ ਤੋਂ, ਉਹ ਸਟਾਰ ਸਪੋਰਟਸ, ਜੀਓ ਸਿਨੇਮਾ, ਸਪੋਰਟਸ ਕੀੜਾ ਅਤੇ ਕਈਆਂ ਹੋਰ ਸਪੋਰਟਸ ਚੈਨਲ ਵਿੱਚ ਇੱਕ ਨਿਰਮਾਤਾ ਵਜੋਂ ਕੰਮ ਕਰ ਰਿਹਾ ਹੈ।
ਇਸ ਮੌਕੇ ਪਰਮਜੀਤ ਸਿੰਘ ਰੰਗਪੁਰੀ ਨੇ ਦਿ ਸਿੱਖ ਐਵਾਰਡ ਦੇ ਸੰਸਥਾਪਕ ਡਾ: ਨਵਦੀਪ ਬਾਂਸਲ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਦਾ ਧੰਨਵਾਦ ਕੀਤਾ ੍ਟ ਉਨ੍ਹਾਂ ਕਿਹਾ ਕਿ ਦੁਨੀਆਂ ਭਰ ਵਿੱਚ ਵਸੇ ਸਿੱਖ ਬਹੁਤ ਨਾਮ ਕਮਾ ਰਹੇ ਹਨ ਅਤੇ ਉਨ੍ਹਾਂ ਨੂੰ ਪ੍ਰੇਰਿਤ ਕਰਨ ਲਈ ਅਜਿਹੇ ਐਵਾਰਡ ਕਰਵਾਏ ਜਾਣੇ ਚਾਹੀਦੇ ਹਨ।
ਸਿੱਖ ਐਵਾਰਡ ਦੀ ਸ਼ੁਰੂਆਤ ਡਾ: ਨਵਦੀਪ ਸਿੰਘ ਬਾਂਸਲ ਵੱਲੋਂ ਕੀਤੀ ਗਈ ਸੀ, ਜੋ ਪਿਛਲੇ 12 ਸਾਲਾਂ ਤੋਂ ਯੂਨਾਈਟਿਡ ਕਿੰਗਡਮ ਵਿੱਚ ਰਹਿ ਰਹੇ ਹਨ। ਇਸ ਤੋਂ ਪਹਿਲਾਂ ਇਹ ਐਵਾਰਡ ਲੰਡਨ, ਕੈਨੇਡਾ, ਸਿੰਗਾਪੁਰ, ਦੁਬਈ ਅਤੇ ਹੋਰ ਕਈ ਵੱਡੇ ਦੇਸ਼ਾਂ ਵਿੱਚ ਆਯੋਜਿਤ ਕੀਤਾ ਜਾ ਚੁੱਕਾ ਹੈ। ਇਸ ਸਮਾਗਮ ਵਿੱਚ ਭਾਰਤ, ਕੈਨੇਡਾ, ਕੀਨੀਆ, ਯੂ.ਕੇ., ਯੂ.ਐਸ.ਏ. ਅਤੇ ਯੂ.ਏ.ਈ. ਵਰਗੇ ਦੇਸ਼ਾਂ ਦੇ ਅੰਤਰਰਾਸ਼ਟਰੀ ਪਤਵੰਤੇ, ਕਮਿਊਨਿਟੀ ਲੀਡਰ, ਖੇਡ ਸ਼ਖਸੀਅਤਾਂ, ਮਸ਼ਹੂਰ ਹਸਤੀਆਂ ਅਤੇ ਵਪਾਰਕ ਨੇਤਾਵਾਂ ਸਮੇਤ 400 ਤੋਂ ਵੱਧ ਪ੍ਰਮੁੱਖ ਮਹਿਮਾਨ ਸ਼ਾਮਲ ਹੋਏ।
ਡਾ: ਨਵਦੀਪ ਬਾਂਸਲ ਨੇ ਸਭ ਤੋਂ ਪਹਿਲਾਂ ਸਿੱਖ ਡਾਇਰੈਕਟਰੀ ਅਤੇ ਫਿਰ ਵਿਸ਼ਵ ਦੇ 100 ਪਾਵਰਫੁੱਲ ਸਿੱਖ ਅਤੇ ਦ ਸਿੱਖ ਅਵਾਰਡ ਦੀ ਸ਼ੁਰੂਆਤ ਕੀਤੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਨਵਦੀਪ ਬਾਂਸਲ ਨੇ ਦੱਸਿਆ ਕਿ ਇਸ ਐਵਾਰਡ ਦੇ ਆਯੋਜਨ ਦਾ ਮਕਸਦ ਦੁਨੀਆ ਭਰ ਵਿੱਚ ਵੱਸਦੇ ਸਿੱਖ ਭਾਈਚਾਰੇ ਦੀਆਂ ਪ੍ਰਾਪਤੀਆਂ ਬਾਰੇ ਲੋਕਾਂ ਨੂੰ ਦੱਸਣਾ ਅਤੇ ਉਨ੍ਹਾਂ ਨੂੰ ਐਵਾਰਡ ਦੇ ਕੇ ਉਨ੍ਹਾਂ ਦਾ ਉਤਸ਼ਾਹ ਵਧਾਉਣਾ ਹੈ।
ਸਿੱਖ ਅਵਾਰਡ ਨਾ ਸਿਰਫ਼ ਦੁਨੀਆ ਭਰ ਦੇ ਸਿੱਖਾਂ ਦੇ ਅਸਧਾਰਨ ਯੋਗਦਾਨਾਂ ਨੂੰ ਉਜਾਗਰ ਕਰਦੇ ਹਨ, ਸਗੋਂ ਵਪਾਰ, ਚੈਰਿਟੀ, ਸਿੱਖਿਆ, ਪੇਸ਼ੇ, ਮੀਡੀਆ, ਸੇਵਾ (ਸਵਾਰਥ ਸਵੈ-ਇੱਛੁਕ ਸੇਵਾ), ਖੇਡਾਂ ਅਤੇ ਮਨੋਰੰਜਨ ਵਰਗੀਆਂ ਸ਼੍ਰੇਣੀਆਂ ਵਿੱਚ ਉਹਨਾਂ ਦੀਆਂ ਪ੍ਰਾਪਤੀਆਂ ਨੂੰ ਵੀ ਮਾਨਤਾ ਦਿੰਦੇ ਹਨ।
ਉਨ੍ਹਾਂ ਦੱਸਿਆ ਕਿ ਇਸ ਐਵਾਰਡ ਲਈ ਨਾਮਜ਼ਦਗੀਆਂ ਭਰਨ ਦੇ ਨਾਲ-ਨਾਲ ਇਸ ਦੀ ਚੋਣ ਦਾ ਸਿੱਖ ਐਵਾਰਡ ਦੀ ਟੀਮ ਅਤੇ ਜੱਜਾਂ ਦੀ ਜਿਊਰੀ ਵੱਲੋਂ ਕੀਤੀ ਜਾਂਦੀ ਹੈ। ਸਮਾਗਮ ਵਿੱਚ ਵਿਸ਼ੇਸ਼ ਸਨਮਾਨਾਂ ਵਿੱਚ ਪੀਪਲਜ਼ ਚੁਆਇਸ ਅਵਾਰਡ, ਲਾਈਫਟਾਈਮ ਅਚੀਵਮੈਂਟ ਅਵਾਰਡ ਅਤੇ ਵਿਸ਼ੇਸ਼ ਮਾਨਤਾ ਪੁਰਸਕਾਰ ਸ਼ਾਮਲ ਹੁੰਦੇ ਹਨ੍ਟ