Friday, December 27, 2024
spot_img
spot_img
spot_img

ਅਮਰੀਕਾ ਵਿੱਚ ਆਪਣੇ ਮਾਤਾ-ਪਿਤਾ ਤੇ ਉਨ੍ਹਾਂ ਦੇ 2 ਦੋਸਤਾਂ ਦੀ ਹੱਤਿਆ ਦੇ ਦੋਸ਼ੀ ਜੌਸਫ਼ ਈਟੋਨ ਨੂੰ ਉਮਰ ਭਰ ਲਈ ਜੇਲ੍ਹ ਦੀ ਸਜ਼ਾ

ਹੁਸਨ ਲੜੋਆ ਬੰਗਾ
ਸੈਕਰਾਮੈਂਟੋ, ਕੈਲੀਫੋਰਨੀਆ, ਜੁਲਾਈ 3, 2024

ਇਕ ਸਾਲ ਤੋਂ ਵਧ ਸਮਾਂ ਪਹਿਲਾਂ ਅਮਰੀਕਾ ਦੇ ਮੇਨੇ ਰਾਜ ਵਿਚ ਵੈਸਟ ਬਾਥ ਵਿਖੇ ਆਪਣੇ ਮਾਤਾ-ਪਿਤਾ ਤੇ ਉਨਾਂ ਦੇ 2 ਦੋਸਤਾਂ ਦੀ ਹੱਤਿਆ ਕਰਨ ਅਤੇ 3 ਹੋਰਨਾਂ ਨੂੰ ਜ਼ਖਮੀ ਕਰਨ  ਦੇ ਮਾਮਲੇ ਵਿਚ ਸ਼ੱਕੀ ਦੋਸ਼ੀ ਜੋਸਫ ਈਟੋਨ ਨੂੰ ਜੱਜ ਨੇ ਉਮਰ ਭਰ ਲਈ ਜੇਲ ਦੀ ਸਜ਼ਾ ਸੁਣਾਈ ਹੈ।

ਜੱਜ ਨੇ ਜੋਸਫ ਈਟੋਨ ਵੱਲੋਂ ਅਦਾਲਤ ਵਿਚ  ਆਪਣਾ ਗੁਨਾਹ ਮੰਨ ਲੈਣ ਉਪਰੰਤ ਸਜ਼ਾ ਸੁਣਾਈ। ਜੋਸਫ ਈਟੋਨ ਨੇ ਨਾ ਲਾਅ ਇਨਫੋਰਸਮੈਂਟ ਅਧਿਕਾਰੀਆਂ ਤੇ ਨਾ ਹੀ ਅਦਾਲਤ ਵਿਚ ਮੌਜੂਦ ਮ੍ਰਿਤਕਾਂ ਦੇ ਸੱਕੇ ਸਬੰਧੀਆਂ ਤੇ ਦੋਸਤਾਂ ਨੂੰ ਹੱਤਿਆਵਾਂ ਦਾ ਕਾਰਨ ਨਹੀਂ ਦੱਸਿਆ।

ਅਪ੍ਰੈਲ 2023 ਵਿਚ ਵਾਪਰੀ ਇਸ ਘਟਨਾ ਵਿਚ ਜ਼ਖਮੀ ਹੋਈ ਇਕ ਔਰਤ ਨੇ ਇਕ ਲਿਖਤੀ ਗਵਾਹੀ ਵਿਚ ਘਟਨਾ ਦਾ ਪੂਰਾ ਵੇਰਵਾ ਦੱਸਿਆ ਹੈ।

ਘਟਨਾ ਵਿਚ ਗੋਲੀ ਵੱਜਣ ਕਾਰਨ ਜ਼ਖਮੀ ਹੋਈ ਇਕ ਔਰਤ ਦੇ ਪਿਤਾ ਨੇ ਵੀ ਆਪਣੇ ਲਿਖਤੀ ਬਿਆਨ ਵਿਚ ਜੋਸਫ ਈਟੋਨ ਵੱਲੋਂ ਕੀਤੀ ਹਿੰਸਾ ਬਾਰੇ ਵਿਸਥਾਰ ਪੂਰਵਕ ਦੱਸਿਆ ਹੈ। ਇਸ ਤੋਂ ਇਲਾਵਾ ਹੋਰ ਗਵਾਹੀਆਂ ਵੀ ਈਟੋਨ ਦੇ ਵਿਰੁੱਧ ਭੱਗਤੀਆਂ ਹਨ।

ਅਹਿਮ ਖ਼ਬਰਾਂ

ਖ਼ਬਰਸਾਰ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img

ਅੱਜ ਨਾਮਾ – ਤੀਸ ਮਾਰ ਖ਼ਾਂ