ਯੈੱਸ ਪੰਜਾਬ
ਜਲੰਧਰ, 3 ਦਸੰਬਰ, 2024
Innocent Hearts School, Loharan ਅਤੇ ਕੈਂਟ ਜੰਡਿਆਲਾ ਰੋਡ ਦੇ ਵਿਦਿਆਰਥੀਆਂ ਦਾ 17ਵੀਂ Indo-Nepal ਅਤੇ ਤੀਸਰੀ ਅੰਤਰਰਾਸ਼ਟਰੀ Karate Championship ਵਿੱਚ ਸ਼ਾਨਦਾਰ ਪ੍ਰਦਰਸ਼ਨ
ਪਿਛਲੇ ਦਿਨੀ Batala ਵਿੱਚ 17ਵੀਂ ਇੰਡੋ-ਨੇਪਾਲ Karate Championship ਵਿੱਚ ਆਯੋਜਿਤ ਕੀਤੀ ਗਈ, ਜਿਸ ਵਿੱਚ Innocent Hearts School, ਲੋਹਾਰਾਂ ਅਤੇ ਕੈਂਟ ਜੰਡਿਆਲਾ ਰੋਡ ਦੇ ਵਿਦਿਆਰਥੀਆਂ ਨੇ ਆਪਣੇ ਹੁਨਰ ਦਾ ਪ੍ਰਦਰਸ਼ਨ ਕੀਤਾ।
ਲੋਹਾਰਾਂ ਤੋਂ ਅਭਿਜੀਤ ਸਿੰਘ ਅਤੇ ਸੁਖਮਣੀ ਨੇ ਆਪਣੇ-ਆਪਣੇ ਵਰਗ ਵਿੱਚ ਵਧੀਆ ਹੁਨਰ ਅਤੇ ਤਕਨੀਕ ਦਾ ਪ੍ਰਦਰਸ਼ਨ ਕਰਕੇ ਸੋਨੇ ਦਾ ਤਗਮਾ ਜਿੱਤਿਆ, ਜਦਕਿ ਭਾਵਿਕਾ ਬਬਰ ਅਤੇ ਐਂਜਲ ਚਹਲ ਨੇ ਆਪਣੀ ਪ੍ਰਭਾਵਸ਼ੀਲਤਾ ਕਰਾਟੇ ਖੇਡ ਹੁਨਰ ਦਾ ਪ੍ਰਦਰਸ਼ਨ ਕਰਦੇ ਹੋਏ ਚਾਂਦੀ ਦਾ ਤਗਮਾ ਜਿੱਤਿਆ। ਕੈਂਟ ਜੰਡਿਆਲਾ ਰੋਡ ਦੇ ਵਿਦਿਆਰਥੀ ਪ੍ਰਥਮ ਸੂਦ ਨੇ ਸੋਨੇ ਦਾ ਅਤੇ ਜਯੇਸ਼ ਨੇ ਚਾਂਦੀ ਦਾ ਤਗਮਾ ਪ੍ਰਾਪਤ ਕੀਤਾ।
ਵਿਦਿਆਰਥੀਆਂ ਨੇ ਨਵਾਂਸ਼ਹਿਰ ਵਿੱਚ ਆਯੋਜਿਤ ਤੀਸਰੀ ਸਲਾਨਾ ਕਰਾਟੇ ਚੈਂਪਿਅਨਸ਼ਿਪ ਵਿੱਚ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ।ਇਸ ਮੁਕਾਬਲੇ ਵਿੱਚ 4 ਦੇਸ਼ਾਂ – ਭਾਰਤ, ਭੂਟਾਨ, ਸ਼੍ਰੀਲੰਕਾ ਅਤੇ ਨੇਪਾਲ ਦੇ ਚੋਟੀ ਦੇ ਕਰਾਟੇ ਖਿਡਾਰੀਆਂ ਨੇ ਭਾਗ ਲਿਆ। ਅਭਿਜੀਤ ਸਿੰਘ ਨੇ ਸੋਨੇ ਦਾ ਤਗਮਾ ਜਿੱਤਿਆ ਜਦਕਿ ਏੰਜਲ ਚਹਿਲ ਨੇ ਚਾਂਦੀ ਦਾ ਤਗਮਾ ਪ੍ਰਾਪਤ ਕੀਤਾ। ਹਿਤੇਨ ਗਿੱਲ, ਸੁਖਮਣੀ ਕੌਰ ਅਤੇ ਭਾਵਿਕਾ ਬੱਬਰ ਨੇ ਕਾਂਸੀ ਪਦਕ ਜੀਤੇ। ਕੈਂਟ ਜੰਡਿਆਲਾ ਰੋਡ ਦੇ ਜਯੇਸ਼ ਨੇ ਸੋਨੇ ਦਾ ਅਤੇ ਪ੍ਰਥਮ ਸੂਦ ਨੇ ਕਾਂਸੇ ਦਾ ਪਦਕ ਪ੍ਰਾਪਤ ਕੀਤਾ।
ਵਿਦਿਆਰਥੀ ਦੀ ਇਸ ਉਪਲਬਧੀ ‘ਤੇ ਇੰਨੋਸੈਂਟ ਹਾਰਟਸ ਦੇ ਚੇਅਰਮੈਨ ਡਾ. ਅਨੂਪ ਬੌਰੀ ਅਤੇ ਸਕੂਲ ਨਿਰਦੇਸ਼ਕ ਸ੍ਰੀਮਤੀ ਸ਼ੈਲੀ ਬੌਰੀ ਨੇ ਸਖ਼ਤ ਮਿਹਨਤ ਅਤੇ ਲਗਨ ਲਈ ਉਨ੍ਹਾਂ ਨੂੰ ਵਧਾਈ ਦਿੱਤੀ। ਇਸ ਮੌਕੇ ਪਰ ਪ੍ਰਿੰਸੀਪਲ ਸ਼੍ਰੀ ਮਤੀ ਸ਼ਾਲੂ ਸਹਿਗਲ ਸ਼੍ਰੀ ਮਤੀ ਸੋਨਾਲੀ ਮਨੋਚਾ ਅਤੇ ਐੱਚਓਡੀ ਸਪੋਰਟਸ ਸ਼੍ਰੀ ਜਗਜੀਤ ਸਿੰਘ ਨੇ ਜੇਤੂ ਖਿਡਾਰੀਆਂ ਨੂੰ ਉਨ੍ਹਾਂ ਦੀ ਸਫਲਤਾ ‘ਤੇ ਵਧਾਈ ਦਿੱਤੀ ਅਤੇ ਉਤਸ਼ਾਹਿਤ ਕੀਤਾ।