ਯੈੱਸ ਪੰਜਾਬ
ਜਲੰਧਰ, ਨਵੰਬਰ 25, 2024
ਇਹ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ Innocent Hearts ਗ੍ਰੀਨ ਮਾਡਲ ਟਾਊਨ ਦੇ 11ਵੀਂ ਜਮਾਤ ਦੇ ਵਿਦਿਆਰਥੀ ਦਿਵਯਮ ਸਚਦੇਵਾ ਨੇ Badminton ਦੀਆਂ ਵਰਲਡ ਸਕੂਲ ਗੇਮਸ ਲਈ ਅੰਡਰ 19 ਲੜਕਿਆਂ ਦੀ ਟੀਮ ਵਿੱਚ ਸਥਾਨ ਹਾਸਲ ਕਰਕੇ ਅਤੇ ਭਾਰਤੀ ਟੀਮ ਦਾ ਹਿੱਸਾ ਬਣ ਕੇ ਸਕੂਲ ਦਾ ਨਾਂ ਰੌਸ਼ਨ ਕੀਤਾ ਹੈ ਪਿਛਲੇ ਦਿਨਾਂ ਵਿੱਚ ਸਕੂਲ ਗੇਮਸ ਫੈਡਰੇਸ਼ਨ ਆਫ ਇੰਡੀਆ ਵੱਲੋਂ ਮੱਧ ਪ੍ਰਦੇਸ਼ ਦੇ ਨਰਮਦਾਪੁਰਮ ਵਿੱਚ ਆਯੋਜਿਤ 68ਵੀਂ ਬੈਡਮਿੰਟਨ ਪ੍ਰਤੀਯੋਗਤਾ ਵਿੱਚ ਲਗਭਗ 21 ਸਾਲ ਬਾਅਦ ਪੰਜਾਬ ਦੇ ਅੰਡਰ 19 ਲੜਕਿਆਂ ਦੀ ਟੀਮ ਨੇ ਸੋਨੇ ਦਾ ਤਗਮਾ ਜਿੱਤ ਕੇ ਇਤਿਹਾਸ ਰਚਿਆ ਹੈ।
ਭਾਰਤੀ ਟੀਮ ਦਾ ਹਿੱਸਾ ਬਣਨ ਦੀ ਇਸ ਸ਼ਾਨਦਾਰ ਪ੍ਰਾਪਤੀ ‘ਤੇ ਇੰਨੋਸੈਂਟ ਹਾਰਟਸ ਦੇ ਪ੍ਰਧਾਨ ਡਾ: ਅਨੂਪ ਬੌਰੀ ਨੇ ਕਿਹਾ ਕਿ ਦਿਵਯਮ ਅਤੇ ਉਸਦੇ ਮਾਤਾ-ਪਿਤਾ ਵਧਾਈ ਦੇ ਹੱਕਦਾਰ ਹਨ, ਸਾਨੂੰ ਮਾਣ ਹੈ ਕਿ ਦਿਵਯਮ ਸਾਡੇ ਸਕੂਲ ਦਾ ਵਿਦਿਆਰਥੀ ਹੈ।
ਇਸ ਮੌਕੇ ਡਿਪਟੀ ਡਾਇਰੈਕਟਰ ਸਪੋਰਟਸ ਅਤੇ ਪ੍ਰਿੰਸੀਪਲ ਸ੍ਰੀ ਰਾਜੀਵ ਪਾਲੀਵਾਲ ਅਤੇ ਐਚ.ਓ.ਡੀ ਸਪੋਰਟਸ ਸ੍ਰੀ ਅਨਿਲ ਕੁਮਾਰ ਨੇ ਦਿਵਯਮ ਸਚਦੇਵਾ ਨੂੰ ਵਧਾਈ ਦਿੱਤੀ ਅਤੇ ਉਸਦੀ ਹੌਂਸਲਾ ਅਫਜਾਈ ਕੀਤੀ ਅਤੇ ਉਸ ਦੇ ਉੱਜਵਲ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।