Friday, December 27, 2024
spot_img
spot_img
spot_img

ਗ਼ਦਰੀ ਬਾਬਿਆਂ ਦੇ ਮੇਲੇ ਨੂੰ ਸੰਬੋਧਨ ਕਰਨਗੇ ਮੁਲਕ ਦੇ ਨਾਮਵਰ ਵਿਦਵਾਨ

ਯੈੱਸ ਪੰਜਾਬ
ਜਲੰਧਰ, 21 ਅਗਸਤ, 2024

ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਜਨਰਲ ਸਕੱਤਰ ਪ੍ਰਿਥੀਪਾਲ ਸਿੰਘ ਮਾੜੀਮੇਘਾ ਅਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਦੱਸਿਆ ਕਿ ਗ਼ਦਰੀ ਬਾਬਿਆਂ ਦੇ 33ਵੇਂ ਮੇਲੇ ’ਚ ਮੁਲਕ ਦੇ ਨਾਮਵਰ ਵਿਦਵਾਨ ਪੁੱਜ ਰਹੇ ਹਨ, ਜੋ ਵੱਖ ਵੱਖ ਸੈਸ਼ਨਾਂ ਮੌਕੇ ਮੇਲੇ ਨੂੰ ਸੰਬੋਧਨ ਕਰਨਗੇ।

ਮੇਲੇ ਦੇ ਸਿਖ਼ਰਲੇ ਦਿਨ 9 ਨਵੰਬਰ ਦਿਨ ਐਤਵਾਰ ਨੂੰ ਵਿਸ਼ਵ ਪ੍ਰਸਿੱਧ ਲੇਖਿਕਾ ਅਰੁੰਧਤੀ ਰਾਏ, ਨਿਊਜ਼ ਕਲਿੱਕ ਦੇ ਸੰਸਥਾਪਕ ਪ੍ਰਬੀਰ ਪੁਰਕਾਇਸਥਾ, 8 ਨਵੰਬਰ ਦਿਨ ਵੇਲੇ ‘ਤਿੰਨ ਨਵੇਂ ਫੌਜਦਾਰੀ ਅਤੇ ਹੋਰ ਕਾਲ਼ੇ ਕਾਨੂੰਨਾਂ ਦੇ ਲੋਕ-ਮਾਰੂ ਪ੍ਰਭਾਵ ਅਤੇ ਇਨ੍ਹਾਂ ਖਿਲਾਫ਼ ਲੋਕ ਆਵਾਜ਼ ਦੀ ਲੋੜ’ ਵਿਸ਼ੇ ਉਪਰ ਐਡਵੋਕੇਟ ਰਾਜਿੰਦਰ ਸਿੰਘ ਚੀਮਾ, ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਉਪਰ ਫ਼ਿਰਕੂ ਫਾਸ਼ੀ ਹੱਲੇ ਬਾਰੇ ਡਾ. ਅਪੂਰਵਾਨੰਦ ਸੰਬੋਧਨ ਕਰਨਗੇ। 8 ਨਵੰਬਰ ਸ਼ਾਮ ਫ਼ਿਲਮ ਸ਼ੋਅ ਮੌਕੇ ਲੋਕ-ਪੱਖੀ ਫ਼ਿਲਮ ਜਗਤ ਦੀਆਂ ਦੋ ਉੱਘੀਆਂ ਸਖ਼ਸ਼ੀਅਤਾਂ ਸੰਜੇ ਕਾਕ ਅਤੇ ਆਨੰਦ ਪਟਵਰਧਨ ਦਰਸ਼ਕਾਂ ਦੇ ਰੂ-ਬ-ਰੂ ਹੋਣਗੇ।

ਇਹਨਾਂ ਤੋਂ ਇਲਾਵਾ 9 ਨਵੰਬਰ ਦਿਨ ਵੇਲੇ, ਖੇਤੀ ਅਤੇ ਪਾਣੀ ਸੰਕਟ ਵਿਸ਼ੇ ਉਪਰ ਕਮੇਟੀ ਦੇ ਬੁਲਾਰੇ ਡਾ. ਪਰਮਿੰਦਰ, ਕੁਲਵੰਤ ਸੰਧੂ, ਜਗਰੂਪ, ਸੁਖਵਿੰਦਰ ਸੇਖੋਂ, ਰਮਿੰਦਰ ਪਟਿਆਲਾ ਅਤੇ ਵਿਜੈ ਬੰਬੇਲੀ ਵਿਚਾਰ-ਚਰਚਾ ਸੈਸ਼ਨ ਦੇ ਬੁਲਾਰੇ ਹੋਣਗੇ।

ਦੇਸ਼ ਭਗਤ ਯਾਦਗਾਰ ਕਮੇਟੀ ਨੇ ਪੰਜਾਬ ਦੀਆਂ ਸਮੂਹ ਲੋਕ-ਪੱਖੀ ਸੰਸਥਾਵਾਂ, ਸਖ਼ਸ਼ੀਅਤਾਂ ਅਤੇ ਪਰਿਵਾਰਾਂ ਨੂੰ ਮੇਲੇ ਵਿੱਚ ਕਾਫ਼ਲੇ ਬੰਨ੍ਹ ਕੇ ਪੁੱਜਣ ਦੀ ਅਪੀਲ ਕੀਤੀ ਹੈ ਤਾਂ ਜੋ ਵਿਦਵਾਨਾਂ ਦੇ ਅਮੁੱਲੇ ਵਿਚਾਰਾਂ ਅਤੇ ਮੇਲੇ ਦੀਆਂ ਬਹੁ-ਵੰਨਗੀ ਕਲਾ-ਕ੍ਰਿਤਾਂ ਨਾਲ ਆਤਮਸਾਤ ਹੋ ਕੇ ਸਮਾਜ ਅੰਦਰ ਚੇਤਨਾ ਦਾ ਚਾਨਣ ਵੰਡਦੇ ਕਾਫ਼ਲੇ ਆਪਣੇ ਸਫ਼ਰ ’ਤੇ ਹੋਰ ਵੀ ਦ੍ਰਿੜਤਾ ਨਾਲ ਅਗੇਰੇ ਵਧਦੇ ਰਹਿਣ।

ਅਹਿਮ ਖ਼ਬਰਾਂ

ਖ਼ਬਰਸਾਰ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img

ਅੱਜ ਨਾਮਾ – ਤੀਸ ਮਾਰ ਖ਼ਾਂ