Wednesday, April 2, 2025
spot_img
spot_img
spot_img

ਕੈਲੀਫੋਰਨੀਆ ਵਿਚ ਭਾਰਤੀ ਮੂਲ ਦੇ ਵਿਅਕਤੀ ਦੀ ਈਕੋ ਕੰਪਨੀ ਨੇ ਇਲੈਕਟ੍ਰਿਕ ਬਾਈਕ ਸੜਕ ‘ਤੇ ਉਤਾਰੀ

ਹੁਸਨ ਲੜੋਆ ਬੰਗਾ
ਸੈਕਰਾਮੈਂਟੋ,ਕੈਲੀਫੋਰਨੀਆ, ਅਕਤੂਬਰ 3, 2024:

ਕੈਲੀਬਾਈਕ ਕੰਪਨੀ ਜਿਸ ਦੀ ਅਗਵਾਈ ਭਾਰਤ ਦੇ ਲਖਨਊ ਸ਼ਹਿਰ ਵਿਚ ਪੈਦਾ ਹੋਏ ਰੇਫ ਹੁਸੈਨ ਦੇ ਹੱਥ ਵਿਚ ਹੈ, ਨੇ ਵਾਤਾਵਰਣ ਪੱਖੀ  ਈਕੋ ਬਾਈਕ ਬਜ਼ਾਰ ਵਿਚ ਲਿਆਂਦੀ ਹੈ।

ਇਸ ਇਲੈਕਟ੍ਰਿਕ ਬਾਈਕ ਨੂੰ ਜਾਰੀ ਕਰਨ ਲਈ ਕੋਰੋਨਾ ਸਿਟੀ ਕੌਂਸਲ ਹਾਲ ਵਿਚ ਸਮਾਗਮ ਹੋਇਆ। ਇਸ ਬਾਈਕ ਨੂੰ ਕੈਲੀਫੋਰਨੀਆ ਵੱਲੋਂ ਵਾਤਾਵਰਣ ਪੱਖੀ ਆਵਾਜਾਈ ਦੇ ਸਾਧਨ ਸੜਕਾਂ  ਉਪਰ ਲਿਆਉਣ ਦੀਆਂ ਕੋਸ਼ਿਸ਼ਾਂ ਤਹਿਤ  ਜਾਰੀ ਕੀਤਾ ਗਿਆ ਹੈ।

ਇਸ ਸਮਾਗਮ ਵਿਚ ਹੋਰਨਾਂ ਤੋਂ ਇਲਾਵਾ ਕੋਰੋਨਾ ਸ਼ਹਿਰ ਦੇ ਮੇਅਰ ਟਾਮ ਰਿਚਿਨਸ ਹਾਜਰ ਸਨ ਜਿਨਾਂ ਨੇ ਕੈਲੀਬਾਈਕ ਕੰਪਨੀ ਦੇ ਦੂਰ ਅੰਦੇਸ਼ੀ ਦ੍ਰਿਸ਼ਟੀਕੋਨ ਨੂੰ ਸਰਾਹਿਆ।

ਉਨਾਂ ਨੇ ਸ਼ਹਿਰ ਦੇ ਵਾਤਾਵਰਣ ਨੂੰ ਸਾਫ ਸੁਥਰਾ ਰੱਖਣ ਲਈ ਟਿਕਾਊ ਗਤੀਸ਼ੀਲ ਸਾਧਨਾਂ ਉਪਰ ਜੋਰ ਦਿੱਤਾ। ਮੇਅਰ ਨੇ ਭਵਿੱਖ ਨੂੰ ਹਰਿਆ ਭਰਿਆ ਬਣਾਈ ਰਖਣ ਲਈ ਕੈਲੀਬਾਈਕ ਵਰਗੀਆਂ ਕੰਪਨੀਆਂ ਦੀ ਭੂਮਿਕਾ ਦੀ ਸ਼ਲਾਘਾ ਕੀਤੀ।

ਰੇਫ ਹੁਸੈਨ ਨੇ ਇਸ ਮੌਕੇ ਕਿਹਾ ਕਿ ਕੈਲੀਬਾਈਕ ਵੱਡੀ ਪੱਧਰ ‘ਤੇ ਹਰਿਆਵਲ ਵੱਲ ਵਧਣ ਦੀਆਂ ਕੋਸ਼ਿਸ਼ਾਂ ਦਾ ਇਕ ਹਿੱਸਾ ਹੈ। ਕੰਪਨੀ ਬਰਾਈਟਲਾਈਨ ਵੈਸਟ ਵਰਗੇ ਵੱਡੀ ਪੱਧਰ ਵਾਲੇ ਬੁਨਿਆਦੀ ਪ੍ਰਾਜੈਕਟ ਉਪਰ ਕੰਮ ਕਰ ਰਹੀ ਹੈ ਜਿਸ ਤਹਿਤ ਇਕ ਉੱਚ ਰਫਤਾਰ ਵਾਲੀ ਰੇਲ ਪ੍ਰਣਾਲੀ ਵਿਕਸਤ ਕੀਤੀ ਜਾਣੀ ਹੈ ਜੋ ਲਾਸ ਵੇਗਾਸ ਤੇ ਦੱਖਣੀ ਕੈਲੀਫੋਰਨੀਆ ਨੂੰ ਆਪਸ ਵਿਚ ਜੋੜੇਗੀ।

ਕੰਪਨੀ ਨੇ ਕੋਰੋਨਾ ਸ਼ਹਿਰ ਨੂੰ ਇਲੈਕਟ੍ਰਿਕ ਬਾਈਕਾਂ ਵੀ ਦਾਨ ਕੀਤੀਆਂ ਹਨ ਜੋ ਬਾਈਕਾਂ ਸ਼ਹਿਰ ਦੇ ਪਾਰਕ ਰੇਂਜਰਾਂ ਵੱਲੋਂ ਵਰਤੀਆਂ ਜਾਣਗੀਆਂ।

ਅਹਿਮ ਖ਼ਬਰਾਂ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img

ਅੱਜ ਨਾਮਾ – ਤੀਸ ਮਾਰ ਖ਼ਾਂ