ਹੁਸਨ ਲੜੋਆ ਬੰਗਾ
ਸੈਕਰਾਮੈਂਟੋ, ਕੈਲੀਫੋਰਨੀਆ, 16 ਜੂਨ, 2025
ਭਾਰਤੀ ਅਮਰੀਕੀ Burt Thakur ਫਰਿਸਕੋ ਸਿਟੀ ਕੌਂਸਲ, Texas ਦੀ ਚੋਣ ਜਿੱਤ ਗਏ ਹਨ। ਉਨਾਂ ਨੇ ਆਪਣੇ ਵਿਰੋਧੀ ਟੈਮੀ ਮੀਨਰਸ਼ਗਨ ਨੂੰ ਹਰਾਇਆ। ਉਹ ਪਹਿਲੀ ਭਾਰਤੀ ਹਨ ਜੋ Frisco Council ਲਈ ਚੁਣੇ ਗਏ ਹਨ।
ਉਨਾਂ ਨੇ ਆਪਣੀ ਜਿੱਤ ਸੋਸ਼ਲ ਮੀਡੀਆ ਉਪਰ ਸਾਂਝੀ ਕੀਤੀ ਹੈ। 42 ਸਾਲਾ ਠਾਕੁਰ ਇੰਜੀਨੀਅਰ ਤੇ ਸਾਬਕਾ ਫੌਜੀ ਹਨ। ਠਾਕੁਰ ਦੀ ਜਿੱਤ ਇਸ ਲਈ ਵੀ ਮਹੱਤਵਪੂਰਨ ਹੈ ਕਿ ਸ਼ਹਿਰ ਵਿਚ ਭਾਰਤੀ ਮੂਲ ਦੇ ਨਾਗਰਿਕਾਂ ਦੀ ਆਬਾਦੀ ਕੇਵਲ 15% ਹੈ। ਠਾਕੁਰ ਨੇ ਕਿਹਾ ਕਿ ਉਨਾਂ ਦੀ ਜਿੱਤ ਪ੍ਰਭਾਵਸ਼ਾਲੀ ਚੋਣ ਮੁਹਿੰਮ ਕਾਰਨ ਸੰਭਵ ਹੋਈ ਹੈ।
ਉਨਾਂ ਕਿਹਾ ਕਿ ਅਸੀਂ ਹਰ ਘਰ ਦਾ ਦਰਵਾਜ਼ ਖੜਕਾਇਆ ਤੇ ਆਪਣਾ ਪ੍ਰੋਗਰਾਮ ਲੋਕਾਂ ਸਾਹਮਣੇ ਰੱਖਿਆ। ਕੰਜ਼ਰਵੇਟਿਵ ਆਗੂ ਠਾਕੁਰ ਦੀ ਜਿੱਤ ਵਿਚ ਕਾਂਗਰਸ ਮੈਂਬਰ ਬਰੈਂਟਨ ਗਿੱਲ ਨੇ ਵੀ ਅਹਿਮ ਯੋਗਦਾਨ ਪਾਇਆ ਹੈ। ਗਿੱਲ ਨੇ ਸੋਸ਼ਲ ਮੀਡੀਆ ਉਪਰ ਠਾਕੁਰ ਦਾ ਖੁਲ ਕੇ ਸਮਰਥਨ ਕੀਤਾ ਸੀ।