ਹੁਸਨ ਲੜੋਆ ਬੰਗਾ
ਸੈਕਰਾਮੈਂਟੋ, ਕੈਲੀਫੋਰਨੀਆ, 8 ਫ਼ਰਵਰੀ, 2025
Indian ਮੂਲ ਦੀ ਸਾਬਕਾ ਸਿਆਟਲ ਸਿਟੀ ਕੌਂਸਲ ਮੈਂਬਰ Kshama Sawant ਨੇ ਭਾਰਤੀ ਅਧਿਕਾਰੀਆਂ ਉਪਰ ਦੋਸ਼ ਲਾਇਆ ਹੈ ਕਿ ਉਨਾਂ ਨੇ ਮਈ 2024 ਤੋਂ ਬਾਅਦ ਉਸ ਦੀ ਦੋ ਵਾਰ ਵੀਜ਼ਾ ਬੇਨਤੀ ਨੂੰ ਪ੍ਰਵਾਨ ਨਹੀਂ ਕੀਤਾ। ਉਨਾਂ ਕਿਹਾ ਕਿ ਉਹ ਆਪਣੀ ਬਿਮਾਰ ਮਾਂ ਨੂੰ ਵੇਖਣ ਲਈ ਭਾਰਤ ਆਉਣਾ ਚਹੁੰਦੀ ਹੈ ਪਰੰਤੂ ਭਾਰਤੀ ਅਧਿਕਾਰੀ ਵੀਜ਼ਾ ਦੇਣ ਤੋਂ ਇਨਕਾਰ ਕਰ ਰਹੇ ਹਨ। Sawant ਅਨੁਸਾਰ ਉਸ ਵੱਲੋਂ ਐਮਰਜੰਸੀ ਵੀਜ਼ੇ ਲਈ ਕੀਤੀ ਬੇਨਤੀ ਉਪਰ ਵੀ ਭਾਰਤੀ ਅਧਿਕਾਰਆਂ ਨੇ ਅਜੇ ਕੋਈ ਫੈਸਲਾ ਨਹੀਂ ਲਿਆ।
ਉਸ ਦਾ ਵਿਸ਼ਵਾਸ਼ ਹੈ ਕਿ ਭਾਰਤੀ ਅਧਿਕਾਰੀਆਂ ਦਾ ਵੀਜ਼ਾ ਦੇਣ ਤੋਂ ਇਨਕਾਰ ਰਾਜਨੀਤੀ ਤੋਂ ਪ੍ਰੇਰਿਤ ਹੈ ਕਿਉਂਕਿ ਉਹ ਜਾਤੀ ਮੁੱਦਿਆਂ ਅਤੇ ਸੱਜੇ ਪੱਖੀ ਰਾਜਨੀਤੀ ਬਾਰੇ ਬੇਬਾਕ ਬੋਲਦੀ ਰਹੀ ਹੈ। ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭਾਰਤ ਸਰਕਾਰ ਦੀ ਅਲੋਚਨਾ ਕਰਦੀ ਰਹੀ ਹੈ। ਸਵਾਤੀ ਦੀ 82 ਸਾਲਾ ਮਾਂ ਵਾਸੁੰਧਰਾ ਰਮਨੂਜਾਮ ਕਈ ਬਿਮਾਰੀਆਂ ਤੋਂ ਪੀੜਤ ਹੈ।
ਸਾਵੰਤ ਅਨੁਸਾਰ ਮਾਂ ਦਾ ਇਲਾਜ ਕਰ ਰਹੇ ਡਾਕਟਰ ਦੁਆਰਾ ਮਾਂ ਦੀ ਡਿੱਗ ਰਹੀ ਸਿਹਤ ਬਾਰੇ ਇਕ ਪੱਤਰ ਦੇਣ ਦੇ ਬਾਵਜੂਦ ਉਸ ਦੀ ਵੀਜ਼ਾ ਬੇਨਤੀ ਬਿਨਾਂ ਕੋਈ ਕਾਰਨ ਦੱਸੇ ਰੱਦ ਕਰ ਦਿੱਤੀ ਗਈ ਹੈ। ਸਾਵੰਤ ਨੇ ਕਿਹਾ ਹੈ ਕਿ ਉਸ ਨੇ ਭਾਰਤ ਦੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਤੱਕ ਵੀ ਪਹੁੰਚ ਕੀਤੀ ਸੀ ਤੇ ਉਨਾਂ ਨੂੰ ਮਾਂ ਦੀ ਸਿਹਤ ਬਾਰੇ ਦੱਸਿਆ ਸੀ ਪਰੰਤੂ ਕੋਈ ਜਵਾਬ ਨਹੀਂ ਆਇਆ।