Sunday, July 20, 2025
HTML tutorial
spot_img
spot_img

India ਵਿਚ ਕਈ ਮਾਮਲਿਆਂ ਵਿੱਚ ਲੋੜੀਂਦਾ ਭਗੌੜਾ ਸ਼ੱਕੀ ਭਾਰਤੀ California ਵਿਚ ਗ੍ਰਿਫਤਾਰ

ਹੁਸਨ ਲੜੋਆ ਬੰਗਾ
ਸੈਕਰਾਮੈਂਟੋ, ਕੈਲੀਫੋਰਨੀਆ,  13 ਜੂਨ, 2025

ਕਤਲ ਦੀ ਕੋਸ਼ਿਸ਼,ਫਿਰੌਤੀ, ਅਪਰਾਧਿਕ ਸਾਜਿਸ਼ ਤੇ ਹੱਥਿਆਰਾਂ ਦੀ ਗੈਰ ਕਾਨੂੰਨੀ ਵਰਤੋਂ ਸਮੇਤ ਕਈ ਗੰਭੀਰ ਮਾਮਲਿਆਂ ਵਿਚ India ਨੂੰ ਲੋੜੀਂਦੇ ਇਕ ਸ਼ੱਕੀ ਭਾਰਤੀ ਨੂੰ California ਪੁਲਿਸ ਦੁਆਰਾ ਗ੍ਰਿਫਤਾਰ ਕਰ ਲੈਣ ਦੀ ਖਬਰ ਹੈ।

ਗ੍ਰਿਫਤਾਰ ਵਿਅਕਤੀ ਦੀ ਪਛਾਣ ਲਖਵਿੰਦਰ ਕੁਮਾਰ ਵਜੋਂ ਹੋਈ ਹੈ। ਅਧਿਕਾਰੀਆਂ ਨੇ ਅਜੇ ਇਸ ਸਬੰਧ ਹੋਰ ਵੇਰਵੇ ਜਾਰੀ ਨਹੀਂ ਕੀਤੇ ਹਨ।

ਅਧਿਕਾਰੀਆਂ ਅਨੁਸਾਰ ਇਹ ਗ੍ਰਿਫਤਾਰੀ ਐਫ ਬੀ ਆਈ ਸੈਕਰਾਮੈਂਟੋ ਫੀਲਡ ਦਫਤਰ, ਹੋਮਲੈਂਡ ਸਕਿਉਰਿਟੀ ਇਨਵੈਸਟੀਗੇਸ਼ਨ ਸਨ ਫਰਾਂਸਿਸਕੋ ਤੇ ਇਨਫੋਰਸਮੈਂਟ ਐਂਡ ਰਿਮੋਵਲ ਆਪਰੇਸ਼ਨਜ਼ ਸਨ ਫਰਾਂਸਿਸਕੋ ਦੁਆਰਾ ਕੀਤੀਆਂ ਗਈਆਂ ਸਾਂਝੀਆਂ ਕੋਸ਼ਿਸ਼ਾਂ ਦਾ ਸਿੱਟਾ ਹੈ। ਲਖਵਿੰਦਰ ਕੁਮਾਰ ਨੂੰ ਛੇਤੀ ਹੀ ਭਾਰਤ ਦੇ ਹਵਾਲ ਕਰ ਦੇਣ ਦੀ ਸੰਭਾਵਨਾ ਹੈ।

Related Articles

spot_img
spot_img

Latest Articles