ਯੈੱਸ ਪੰਜਾਬ
ਮਾਲੇਰਕੋਟਲਾ, 12 ਜੂਨ, 2025
ਮੁੱਖ ਮੰਤਰੀ Punjab ਸਰਕਾਰ ਵੱਲੋਂ “ਯੁੱਧ ਨਸ਼ਿਆਂ ਵਿਰੁੱਧ” ਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਅੱਜ ਡਾਇਰੈਕਟਰ ਜਨਰਲ ਪੁਲਿਸ, ਪੰਜਾਬ (ਚੰਡੀਗੜ੍ਹ) ਦੀਆਂ ਹਦਾਇਤਾਂ ਅਨੁਸਾਰ ਇੰਸਪੈਕਟਰ ਜਨਰਲ ਪੁਲਿਸ GRP ਪਟਿਆਲਾ Baljot Singh Rathore ਆਈ.ਪੀ.ਐੱਸ ਦੀ ਨਿਗਰਾਨੀ ਹੇਠ ਸੀਨੀਅਰ ਕਪਤਾਨ ਪੁਲਿਸ ਮਾਲੇਰਕੋਟਲਾ ਗਗਨ ਅਜੀਤ ਸਿੰਘ ਵਲੋਂ ਐਸ.ਪੀ ਸਤਪਾਲ ਸਰਮਾ, ਡੀ.ਐਸ.ਪੀ ਸਤੀਸ਼ ਕੁਮਾਰ, ਡੀ.ਐਸ.ਪੀ.ਰਣਜੀਤ ਸਿੰਘ ਤੋ ਇਲਾਵਾ ਹੋਰ ਅਧਿਕਾਰੀਆਂ ਵਲੋਂ ਸਬ-ਜੇਲ੍ਹ ਮਾਲੇਰਕੋਟਲਾ ਦੀ ਅਚਨਚੇਤ ਚੈਕਿੰਗ ਕੀਤੀ ਗਈ।
ਇਸ ਚੈਕਿੰਗ ਮੁਹਿੰਮ ਵਿੱਚ ਕਰੀਬ 70 ਪੁਲਿਸ ਮੁਲਾਜ਼ਮ ਸ਼ਾਮਲ ਸਨ।
ਇੰਸਪੈਕਟਰ ਜਨਰਲ ਪੁਲਿਸ ਜੀ.ਆਰ.ਪੀ ਪਟਿਆਲਾ ਬਲਜੋਤ ਸਿੰਘ ਰਾਠੋਰ ਨੇ ਵਿਸੇ਼ਸ ਚੈਕਿੰਗ ਮੁਹਿੰਮ ਦੌਰਾਨ ਸਬ-ਜੇਲ੍ਹ ਮਾਲੇਰਕੋਟਲਾ ਦੀ ਬਿਲਡਿੰਗ ਦੇ ਸੁਰੱਖਿਆ ਪ੍ਰਬੰਧਾਂ ਬਾਰੇ ਸਮੀਖਿਆ ਕੀਤੀ।
ਇਸ ਮੌਕੇ ਪੁਲਿਸ ਫੋਰਸ ਵਲੋਂ ਸਬ-ਜੇਲ੍ਹ ਮਾਲੇਰਕੋਟਲਾ 307 ਹਵਾਲਾਤੀਆਂ/ਕੈਦੀਆਂ ਦੀ ਫਿਜ਼ੀਕਲ ਤੌਰ ਤੇ ਸਰਚ ਕੀਤੀ ਗਈ। ਇਹਨਾਂ ਹਵਾਲਤੀਆਂ/ਕੈਦੀਆਂ ਦੀਆ ਬੈਰਕਾਂ ਦੀ ਵੀ ਤਲਾਸ਼ੀ ਲਈ ਗਈ, ਪ੍ਰੰਤੂ ਤਲਾਸ਼ੀ ਦੌਰਾਨ ਕਿਸੇ ਵੀ ਹਵਾਲਾਤੀ/ਕੈਦੀ ਪਾਸੋਂ ਕੋਈ ਵੀ ਮੋਬਾਈਲ ਜਾਂ ਗ਼ੈਰਕਾਨੂੰਨੀ ਵਸਤੂ ਪ੍ਰਾਪਤ ਨਹੀਂ ਹੋਈ।
ਇੰਸਪੈਕਟਰ ਜਨਰਲ ਪੁਲਿਸ ਜੀ.ਆਰ.ਪੀ ਪਟਿਆਲਾ ਬਲਜੋਤ ਸਿੰਘ ਰਾਠੋਰ ਨੇ ਦੱਸਿਆ ਕਿ ਸਬ-ਜੇਲ੍ਹ ਮਾਲੇਰਕੋਟਲਾ ਦੀਆਂ ਬੈਰਕਾਂ ਤੋਂ ਇਲਾਵਾ ਬਿਲਡਿੰਗ ਵਿੱਚ ਬਣੀ ਮੈਸ ਅਤੇ ਸਟੋਰ ਆਦਿ ਵਗ਼ੈਰਾ ਦੀ ਵੀ ਚੰਗੀ ਤਰਾਂ ਨਾਲ ਚੈਕਿੰਗ ਕੀਤੀ ਗਈ,।
ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਪੰਜਾਬ ਨੂੰ ਨਸਾ ਮੁਕਤ ਬਣਾਉਣ ਲਈ ਇਹ ਵਿਸ਼ੇਸ਼ ਅਭਿਆਨ ਚਲਾਇਆ ਗਿਆ ਹੈ, ਜਿੰਨਾ ਵੱਲੋਂ ਆਮ ਪਬਲਿਕ ਨੂੰ ਵਿਸ਼ਵਾਸ ਦਿਵਾਉਂਦੇ ਹੋਏ ਨਸਾ ਤਸਕਰਾਂ ਖਿਲਾਰ ਕਾਰਵਾਈ ਦਾ ਭਰੋਸਾ ਦਵਾਇਆ ਗਿਆ ਅਤੇ ਆਮ ਲੋਕਾਂ ਨੂੰ ਪੰਜਾਬ ਪੁਲਿਸ ਦਾ ਸਾਥ ਦੇਣ ਦੀ ਅਪੀਲ ਕੀਤੀ ਗਈ, ਇਸ ਤੋਂ ਇਲਾਵਾ ਸਬ-ਜੇਲ੍ਹ ਮਾਲੇਰਕੋਟਲਾ ਦੇ ਜੇਲ੍ਹ ਸੁਪਰਡੈਂਟ ਨੂੰ ਜੇਲ੍ਹ ਮਾਲੇਰਕੋਟਲਾ ਦੀ ਸੁਰੱਖਿਆ ਸਬੰਧੀ ਅਤੇ ਹਵਾਲਾਤੀਆਂ/ਕੈਦੀਆਂ ਨੂੰ ਚੰਗਾ ਮਾਹੌਲ ਪ੍ਰਦਾਨ ਕਰਨ ਲਈ ਉਚਿੱਤ ਹਦਾਇਤਾਂ ਦਿੱਤੀਆਂ ਗਈਆਂ।