Saturday, May 24, 2025
spot_img
spot_img
spot_img
spot_img

Harpal Cheema ਵੱਲੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੂੰ 40 ਕਰੋੜ ਰੁਪਏ ਦੀ ਗ੍ਰਾਂਟ ਦਾ ਐਲਾਨ

ਯੈੱਸ ਪੰਜਾਬ
ਚੰਡੀਗੜ੍ਹ/ਲੁਧਿਆਣਾ, 28 ਅਪ੍ਰੈਲ, 2025

ਮੁੱਖ ਮੰਤਰੀ Bhagwant Singh Mann ਦੀ ਅਗਵਾਈ ਵਾਲੀ Punjab ਸਰਕਾਰ ਦੀ ਸਿੱਖਿਆ ਅਤੇ ਖੇਤੀਬਾੜੀ ਖੇਤਰ ਵਿੱਚ ਖੋਜ ਨੂੰ ਉਤਸ਼ਾਹਤ ਕਰਨ ਦੀ ਦ੍ਰਿੜ ਵਚਨਬੱਧਤਾ ਤਹਿਤ ਸੂਬੇ ਦੇ ਵਿੱਤ, ਯੋਜਨਾ, ਆਬਕਾਰੀ ਅਤੇ ਕਰ ਮੰਤਰੀ ਐਡਵੋਕੇਟ Harpal Singh Cheema ਨੇ ਅੱਜ ਐਲਾਨ ਕੀਤਾ ਕਿ Punjab ਖੇਤੀਬਾੜੀ ਯੂਨੀਵਰਸਿਟੀ (PAU), ਲੁਧਿਆਣਾ ਨੂੰ ਵਿੱਤੀ ਸਾਲ 2025-26 ਵਿੱਚ ਰਾਜ ਸਰਕਾਰ ਤੋਂ 40 ਕਰੋੜ ਰੁਪਏ ਦੀ ਪੂੰਜੀ ਗ੍ਰਾਂਟ ਦਿੱਤੀ ਜਾਵੇਗੀ।

ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਪਹਿਲਾਂ ਹੀ ਵਿੱਤੀ ਸਾਲ 2024-25 ਵਿੱਚ 20 ਕਰੋੜ ਰੁਪਏ ਦੀ ਪੂੰਜੀ ਗ੍ਰਾਂਟ ਨਾਲ ਖੇਤੀਬਾੜੀ ਖੋਜ ਅਤੇ ਅਕਾਦਮਿਕ ਬੁਨਿਆਦੀ ਢਾਂਚੇ ਨੂੰ ਅੱਗੇ ਵਧਾਉਣ ਲਈ ਪੀਏਯੂ ਦੇ ਯਤਨਾਂ ਨੂੰ ਲੋੜੀਂਦਾ ਹੁਲਾਰਾ ਦਿੱਤਾ ਗਿਆ ਹੈ।

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਇਹ ਐਲਾਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਸਥਾਪਿਤ ਕੀਤੇ ਗਏ ‘ਐਗਰੋ ਪ੍ਰੋਸੈਸਿੰਗ ਕੰਪਲੈਕਸ’ ਦਾ ਉਦਘਾਟਨ ਕਰਨ ਮੌਕੇ ਕੀਤਾ, ਜੋ ਕਿ 46 ਲੱਖ ਰੁਪਏ ਦੀ ਮਸ਼ੀਨਰੀ ਨਾਲ ਲੈਸ ਅਤਿ-ਆਧੁਨਿਕ ਕੰਪਲੈਕਸ ਹੈ। ਉਨ੍ਹਾਂ ਇਸ ਮੌਕੇ 2 ਕਰੋੜ ਰੁਪਏ ਦੀ ਲਾਗਤ ਨਾਲ ਬਨਣ ਵਾਲੇ ਉੱਚ ਪੱਧਰੀ ਪ੍ਰੋਜੈਕਟ ‘ਪਲਾਂਟ ਐਕਲੀਮੇਟਾਈਜ਼ੇਸ਼ਨ ਫੈਸਿਲਿਟੀ’ ਅਤੇ ਜੀਨ ਬੈਂਕ ਦਾ ਨੀਂਹ ਪੱਥਰ ਵੀ ਰੱਖਿਆ।

ਇਸ ਮੌਕੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ‘ਐਗਰੋ ਪ੍ਰੋਸੈਸਿੰਗ ਕੰਪਲੈਕਸ’ ਨੂੰ ਪਿੰਡਾਂ ਦੇ ਨੌਜਵਾਨਾਂ ਨੂੰ ਸਫਲ ਉੱਦਮੀ ਬਣਨ ਅਤੇ ਪਿੰਡ ਅਤੇ ਕਲੱਸਟਰ ਪੱਧਰ ‘ਤੇ ਵੈਲਯੂ-ਐਡਿਡ ਪ੍ਰੋਸੈਸਿੰਗ ਰਾਹੀਂ ਕਿਸਾਨਾਂ ਦੀ ਆਮਦਨ ਨੂੰ ਵਧਾਉਣ ਲਈ ਦੇ ਮਕਸਦ ਨਾਲ ਤਿਆਰ ਕੀਤਾ ਗਿਆ ਹੈ।

ਉਨ੍ਹਾਂ ਅੱਗੇ ਕਿਹਾ ਕਿ ‘ਪਲਾਂਟ ਐਕਲੀਮੇਟਾਈਜ਼ੇਸ਼ਨ ਫੈਸੀਲਿਟੀ’ ਸਦਕਾ ਖੇਤੀਬਾੜੀ ਯੂਨੀਵਰਸਿਟੀ ਕਿਸਾਨਾਂ ਨੂੰ ਵਪਾਰਕ ਟਿਸ਼ੂ ਕਲਚਰ ਰਾਹੀਂ ਤਿਆਰ ਕੀਤੇ ਗਏ ਉੱਚ ਗੁਣਵੱਤਾ ਵਾਲੀ ਪੌਦਿਆਂ ਦੀ ਸਮੱਗਰੀ ਪ੍ਰਦਾਨ ਕਰਨ ਦੇ ਯੋਗ ਬਣਾਵੇਗੀ, ਜਿਸ ਨਾਲ ਸੂਬੇ ਦੇ ਖੇਤੀਬਾੜੀ ਵਾਤਾਵਰਣ ਨੂੰ ਵੀ ਹੁਲਾਰਾ ਮਿਲੇਗਾ।

ਇਸ ਦੌਰਾਨ ਯੂਨੀਵਰਸਿਟੀ ਦੇ ਦੌਰੇ ਦੌਰਾਨ ਵਿੱਤ ਮੰਤਰੀ ਨੇ ਵਿੱਤੀ ਵਰ੍ਹੇ 2024-25 ਦੌਰਾਨ ਦਿੱਤੀ ਗਈ 20 ਕਰੋੜ ਰੁਪਏ ਦੀ ਪੂੰਜੀ ਗਰਾਂਟ ਨਾਲ ਚੱਲ ਰਹੇ ਮੁਰੰਮਤ ਅਤੇ ਬੁਨਿਆਦੀ ਢਾਂਚੇ ਦੇ ਵਿਕਾਸ ਪ੍ਰੋਜੈਕਟਾਂ ਦਾ ਵੀ ਨਿਰੀਖਣ ਕੀਤਾ।

ਇਹਨਾਂ ਪ੍ਰੋਜੈਕਟਾਂ ਵਿੱਚ ਡਾ. ਐਮ.ਐਸ. ਰੰਧਾਵਾ ਲਾਇਬ੍ਰੇਰੀ ਵਿੱਚ 4 ਕਰੋੜ ਰੁਪਏ ਦੀ ਲਾਗਤ ਨਾਲ ਇੱਕ ਆਧੁਨਿਕ ਏਅਰ-ਕੰਡੀਸ਼ਨਿੰਗ ਸਿਸਟਮ ਦੀ ਸਥਾਪਨਾ, ਲਾਇਬ੍ਰੇਰੀ ਵਿੱਚ ਬੈਠਣ ਅਤੇ ਕਿਤਾਬਾਂ ਰੱਖਣ ਵਾਲੇ ਢਾਂਚੇ ਦਾ ਨਵੀਨੀਕਰਨ, ਲੜਕਿਆਂ ਦੇ ਹੋਸਟਲ ਵਿੱਚ 2.56 ਕਰੋੜ ਰੁਪਏ ਨਾਲ ਇੱਕ ਵਾਧੂ ਮੰਜ਼ਿਲ ਦਾ ਨਿਰਮਾਣ, 1.43 ਕਰੋੜ ਰੁਪਏ ਦੀ ਗ੍ਰਾਂਟ ਨਾਲ ਆਧੁਨਿਕ ਸਿਹਤ ਉਪਕਰਣਾਂ ਦੀ ਸਥਾਪਨਾ ਨਾਲ ਜਿਮਨੇਜ਼ੀਅਮ ਦੇ ਨਵੀਨੀਕਰਨ ਸਮੇਤ ਖੇਡ ਸਹੂਲਤਾਂ ਦਾ ਨਵੀਨੀਕਰਨ ਸ਼ਾਮਿਲ ਹੈ।

ਉਨ੍ਹਾਂ ਯੂਨੀਵਰਸਿਟੀ ਦੇ ਹੋਸਟਲਾਂ, ਸਪੋਰਟਸ ਮਿਊਜ਼ੀਅਮ, ਸਵੀਮਿੰਗ ਪੂਲ, ਗੈਸਟ ਹਾਊਸ ਅਤੇ ਰਿਹਾਇਸ਼ੀ ਇਲਾਕਿਆਂ ਦਾ ਵੀ ਦੌਰਾ ਕੀਤਾ|

ਇਸ ਮੌਕੇ ਵਿੱਤ ਮੰਤਰੀ ਨੂੰ ਡਿਜੀਟਲ ਅਤੇ ਸਮਾਰਟ ਐਗਰੀਕਲਚਰ ਵਿੱਚ ਪੰਜਾਬ ਨੂੰ ਮੋਹਰੀ ਬਣਾਉਣ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਅਭਿਲਾਸ਼ੀ ਰੋਡਮੈਪ ਬਾਰੇ ਵੀ ਜਾਣਕਾਰੀ ਦਿੱਤੀ ਗਈ। ਇਸ ਪਹਿਲਕਦਮੀ ਤਹਿਤ ਖੇਤੀਬਾੜੀ ਵਿੱਚ ਉੱਚ-ਪ੍ਰਦਰਸ਼ਨ ਕੰਪਿਊਟਿੰਗ (ਐਚ.ਪੀ.ਸੀ) ਸਹੂਲਤਾਂ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ (ਏ.ਆਈ) ਸਮੇਤ ਉੱਨਤ ਖੋਜ ਬੁਨਿਆਦੀ ਢਾਂਚੇ ਦਾ ਲਾਭ ਉਠਾਇਆ ਜਾਵੇਗਾ।

ਪੰਜਾਬ ਸਰਕਾਰ ਤੋਂ ਲਗਾਤਾਰ ਪ੍ਰਾਪਤ ਹੋ ਰਹੇ ਸਹਿਯੋਗ ਲਈ ਧੰਨਵਾਦ ਕਰਦਿਆਂ ਪੀਏਯੂ ਦੇ ਉਪ ਕੁਲਪਤੀ ਡਾ. ਸਤਬੀਰ ਸਿੰਘ ਗੋਸਲ ਨੇ ਯੂਨੀਵਰਸਿਟੀ ਦੇ ਭੌਤਿਕ, ਖੋਜ ਅਤੇ ਅਕਾਦਮਿਕ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਲਈ ਵਿਸ਼ੇਸ਼ ਪੂੰਜੀ ਗ੍ਰਾਂਟ ਦੀ ਮਹੱਤਤਾ ਨੂੰ ਉਜਾਗਰ ਕੀਤਾ। ਉਨ੍ਹਾਂ ਨੇ ਕਿਸਾਨ ਭਾਈਚਾਰੇ, ਵਿਦਿਆਰਥੀਆਂ ਅਤੇ ਉੱਦਮੀਆਂ ਦੀ ਸੇਵਾ ਪ੍ਰਤੀ ਪੀਏਯੂ ਦੀ ਵਚਨਬੱਧਤਾ ਨੂੰ ਵੀ ਦੁਹਰਾਇਆ।

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿਕਾਸ ਪ੍ਰਤੀ ਪੰਜਾਬ ਸਰਕਾਰ ਦੇ ਅਟੁੱਟ ਸਮਰਥਨ ਨੂੰ ਦੁਹਰਾਉਂਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਨਿਰੰਤਰ ਨਿਵੇਸ਼ ਅਤੇ ਰਣਨੀਤਕ ਵਿਕਾਸ ਪਹਿਲਕਦਮੀਆਂ ਯੂਨੀਵਰਸਿਟੀ ਨੂੰ ਆਪਣੇ ਮਿਸ਼ਨ-ਅਧਾਰਿਤ ਪ੍ਰੋਜੈਕਟਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਚਲਾਉਣ ਦੇ ਯੋਗ ਬਣਾਉਣਗੀਆਂ। ਉਨ੍ਹਾਂ ਕਿਹਾ ਕਿ ਇਸ ਨਾਲ ਖੇਤੀਬਾੜੀ ਖੋਜ ਅਤੇ ਨਵੀਨਤਾ ਲਈ ਰਾਹ ਪੱਧਰਾ ਹੋਵੇਗਾ, ਜਿਸ ਨਾਲ ਪੰਜਾਬ ਦੇ ਕਿਸਾਨਾਂ, ਵਿਦਿਆਰਥੀਆਂ ਅਤੇ ਖੇਤੀ ਉੱਦਮੀਆਂ ਦੀ ਅਗਲੀ ਪੀੜ੍ਹੀ ਨੂੰ ਵੱਡਾ ਹੁਲਾਰਾ ਮਿਲੇਗਾ।

ਅਹਿਮ ਖ਼ਬਰਾਂ

ਸਾਡੇ ਨਾਲ ਜੁੜੋ

221,519FansLike
111,764FollowersFollow

ਸਿੱਖ ਜਗ਼ਤ

ਮਨੋਰੰਜਨ

ਪੱਤਰਕਾਰ Barjinder Singh Brar ਦੇ ‘ਕੁੰਡਲ’ ਗੀਤ ਨੂੰ ਗੱਭਰੂਆਂ ਵੱਲੋਂ ਮਿਲ ਰਿਹਾ ਭਰਵਾਂ ਹੁੰਗਾਰਾ

ਯੈੱਸ ਪੰਜਾਬ ਲੁਧਿਆਣਾ, 21 ਮਈ, 2025 ਪੱਤਰਕਾਰ Barjinder Singh Brar ਦਾ ਲਿਖਿਆ ਗਾਣਾ 'ਕੁੰਡਲ' ਲੋਕ ਬੁੱਲ੍ਹਾਂ 'ਤੇ ਚਰਚਾ ਬਣਿਆ ਹੋਇਆ ਹੈ ਅਤੇ ਇਸ ਗੀਤ ਨੂੰ ਮੁੱਛ...

Shaunki Sardar ਦਾ ਪ੍ਰੀਮੀਅਰ: ਨਾਮਵਰ ਕਲਾਕਾਰਾਂ ਅਤੇ ਪ੍ਰਸ਼ੰਸਕਾਂ ਦੀ ਹਾਜ਼ਰੀ ਨੇ ਹੋਰ ਵੀ ਖ਼ਾਸ ਬਣਾਏ ਇਹ ਯਾਦਗਾਰੀ ਪਲ

ਯੈੱਸ ਪੰਜਾਬ 17 ਮਈ, 2025 ਲੰਬੇ ਸਮੇਂ ਤੋਂ ਬੇਸਬਰੀ ਨਾਲ ਉਡੀਕ ਕੀਤੀ ਜਾ ਰਹੀ ਪੰਜਾਬੀ ਫਿਲਮ 'Shaunki Sardar' ਦਾ ਗ੍ਰੈਂਡ ਪ੍ਰੀਮੀਅਰ ਵੱਡੀ ਧੂਮਧਾਮ ਨਾਲ ਹੋਇਆ। ਜਿੱਥੇ ਜੋਸ਼,...

Guru Randhawa, Babbu Maan ਦੀ “ਸ਼ੌਂਕੀ ਸਰਦਾਰ” 16 ਮਈ ਨੂੰ ਸਿਨੇਮਾਘਰਾਂ ਵਿੱਚ ਹੋਵੇਗੀ ਰਿਲੀਜ਼

ਯੈੱਸ ਪੰਜਾਬ ਬਠਿੰਡਾ, 14 ਮਈ, 2025 ਬੇਸਬਰੀ ਨਾਲ ਉਡੀਕ ਰਹੀ Punjabi ਫ਼ਿਲਮ Shaunki Sardar ਦੀ ਪ੍ਰੈਸ ਕਾਨਫਰੰਸ Bathinda ਵਿੱਚ ਹੋਈ, ਜਿਸਨੇ ਫੈਨਜ਼ ਅਤੇ ਮੀਡੀਆ ਵਿਚਕਾਰ ਜੋਸ਼...

Babbu Maan ਅਤੇ Guru Randhawa ਦੀ ਪੰਜਾਬੀ ਫ਼ਿਲਮ ‘Shaunki Sardar’ ਦਾ ਟਰੇਲਰ ਜਾਰੀ, ਫ਼ਿਲਮ 16 ਮਈ ਨੂੰ ਹੋਵੇਗੀ ਰਿਲੀਜ਼

ਯੈੱਸ ਪੰਜਾਬ 2 ਮਈ, 2025 ਅੱਜ Mohali 'ਚ ਪੰਜਾਬੀ ਫਿਲਮ Shaunki Sardar ਦੇ ਟਰੇਲਰ ਦੀ ਸ਼ਾਨਦਾਰ ਲਾਂਚਿੰਗ ਹੋਈ। ਇਹ ਫਿਲਮ ਜੀ ਸਟੂਡੀਓਜ਼, ਬੌਸ ਮਿਊਜ਼ਿਕਾ ਰਿਕਾਰਡਜ਼ ਪ੍ਰਾਈਵੇਟ...

Hollywood ਸਿਤਾਰੇ ਐਡਵਰਡ ਸੋਨਨਬਲਿਕ ਤੇ ਮਾਰਕ ਬੈਨਿੰਗਟਨ ‘Guru Nanak Jahaz’ ਰਾਹੀਂ ਕਰ ਰਹੇ ਹਨ ਪੰਜਾਬੀ ਇੰਡਸਟਰੀ ਵਿੱਚ ਡੈਬਿਊ

ਯੈੱਸ ਪੰਜਾਬ 24 ਅਪ੍ਰੈਲ, 2025 ਇਤਿਹਾਸਕ ਕੋਮਾਗਾਟਾ ਮਾਰੂ ਘਟਨਾ 'ਤੇ ਆਧਾਰਿਤ ਬਹੁਤ ਹੀ ਉਤਸ਼ਾਹਤ ਪੰਜਾਬੀ ਫਿਲਮ "Guru Nanak Jahaz" 1 ਮਈ 2025 ਨੂੰ ਰਿਲੀਜ਼ ਹੋਣ ਜਾ...

Babbu Maan ਅਤੇ Guru Randhwa ਦੀ ਫ਼ਿਲਮ ‘ਸ਼ੌਕੀ ਸਰਦਾਰ’ ਦੇ ਦੇ ਗ਼ੀਤਾਂ ਨੇ ਪਾਈ ਧਮਾਲ; ‘ਸ਼ੇਰ ਤੇ ਸ਼ਿਕਾਰ’ ’ਤੇ ‘ਚੁੰਨੀ’ ਕਰ ਰਹੇ ਹਨ ‘ਟਰੈਂਡ’

ਯੈੱਸ ਪੰਜਾਬ 17 ਅਪ੍ਰੈਲ, 2025 ਬਹੁਤ ਉਡੀਕੀ ਜਾ ਰਹੀ Punjab Film ਸ਼ੌਂਕੀ ਸਰਦਾਰ ਦਾ ਉਤਸ਼ਾਹ ਸਿਖਰ 'ਤੇ ਪਹੁੰਚ ਰਿਹਾ ਹੈ, ਇਸਦੇ ਹਾਲ ਹੀ ਵਿੱਚ ਰਿਲੀਜ਼ ਹੋਏ...

Nit C ਨੇ ਪੇਸ਼ ਕੀਤਾ “Impala” – ਪਿਆਰ, ਸ਼ਾਨਦਾਰੀ ਅਤੇ ਕਲਾਸਿਕ ਵਾਈਬਜ਼ ਦਾ ਸੁਰੀਲਾ ਗੀਤ

ਯੈੱਸ ਪੰਜਾਬ 1 ਅਪ੍ਰੈਲ, 2025 ਉੱਭਰਦਾ ਹਿੱਪ-ਹੌਪ ਗਾਇਕ Nit C ਆਪਣਾ ਨਵਾਂ ਗੀਤ "Impala" ਲੈ ਕੇ ਆਇਆ ਹੈ। ਇਹ ਗੀਤ ਪੁਰਾਣੇ ਜ਼ਮਾਨੇ ਦੀ ਖੂਬਸੂਰਤੀ ਨੂੰ ਅੱਜ...

Kandhari ਦਾ ਨਵਾਂ ਗੀਤ “9 Outta 10” ਰਿਲੀਜ਼ – ਸੁਣਨ ਲਈ ਤਿਆਰ ਹੋ ਜਾਓ!

ਯੈੱਸ ਪੰਜਾਬ 27 ਮਾਰਚ, 2025 Punjabi ਸੰਗੀਤ ਦੀ ਸਨਸਨੀ Kandhari ਇੱਕ ਹੋਰ ਧਮਾਕੇਦਾਰ ਗੀਤ "9 Outta 10" ਲੈ ਕੇ ਆਇਆ ਹੈ, ਜੋ ਹੁਣ ਸਭ ਮਿਊਜ਼ਿਕ ਪਲੇਟਫਾਰਮਾਂ...

ਖ਼ੇਡ ਖ਼ਬਰ

ਇੰਨੋਸੈਂਟ ਹਾਰਟਸ ਸਪੋਰਟਸ ਹੱਬ, ਲੋਹਾਰਾਂ ਨੇ ਇੰਟਰ-ਸਕੂਲ ਡੇ-ਨਾਈਟ ਫੁੱਟਸਲ ਚੈਂਪੀਅਨਸ਼ਿਪ ਦੇ ਸੀਜ਼ਨ 2 ਦਾ ਕੀਤਾ ਆਯੋਜਨ

ਯੈੱਸ ਪੰਜਾਬ ਜਾਲੰਧਰ, 19 ਮਈ, 2025 Innocent Hearts Sports Hub, ਲੋਹਾਰਾਂ ਨੇ ਇੰਨੋਸੈਂਟ ਹਾਰਟਸ ਲੋਹਾਰਾਂ ਕੈਂਪਸ ਵਿਖੇ ਇੰਟਰ-ਸਕੂਲ ਡੇ-ਨਾਈਟ ਫੁੱਟਸਲ ਚੈਂਪੀਅਨਸ਼ਿਪ ਦੇ ਸੀਜ਼ਨ 2 ਦਾ ਆਯੋਜਨ ਕੀਤਾ। ਇਸ...

Innocent Hearts School, ਲੋਹਾਰਾਂ ਦਾ ਸ਼ੂਟਿੰਗ ਚੈਂਪੀਅਨਸ਼ਿਪ 2025 ਵਿੱਚ ਸ਼ਾਨਦਾਰ ਪ੍ਰਦਰਸ਼ਨ

ਯੈੱਸ ਪੰਜਾਬ ਜਲੰਧਰ, 5 ਮਈ, 2025 Innocent Hearts School, ਲੋਹਾਰਾਂ ਨੇ ਇੱਕ ਵਾਰ ਫਿਰ 10ਵੀਂ ਕਰਨਲਜ਼ ਸ਼ਾਰਪਸ਼ੂਟਰਜ਼ ਓਪਨ ਸ਼ੂਟਿੰਗ ਚੈਂਪੀਅਨਸ਼ਿਪ ਵਿੱਚ ਚੋਟੀ ਦਾ ਸਨਮਾਨ ਪ੍ਰਾਪਤ ਕਰਕੇ ਖੇਡਾਂ...

Innocent Hearts Premiere League: ਆਈਐਚਪੀਐਲ, ਕ੍ਰਿਕਟ ਦਾ ਉਤਸ਼ਾਹ ਨਾਲ ਹੋਇਆ ਉਦਘਾਟਨ

ਯੈੱਸ ਪੰਜਾਬ ਜਲੰਧਰ, 24 ਅਪ੍ਰੈਲ, 2025 Innocent Hearts Premiere League (ਆਈਐਚਪੀਐਲ) ਸੀਜ਼ਨ 1- ਕ੍ਰਿਕਟ ਦਾ ਅਧਿਕਾਰਤ ਤੌਰ 'ਤੇ ਉਦਘਾਟਨ ਕੀਤਾ ਗਿਆ , ਜੋ ਕਿ ਇੱਕ ਦਿਲਚਸਪ ਖੇਡ...

PSPCL ਖੇਡ ਕੋਟੇ ਤਹਿਤ ਭਰਤੀ ਕਰੇਗਾ, ਬਿਜਲੀ ਮੰਤਰੀ Harbhajan Singh ETO ਦਾ ਐਲਾਨ

ਯੈੱਸ ਪੰਜਾਬ ਪਟਿਆਲਾ, 22 ਅਪ੍ਰੈਲ, 2025 Punjab ਵਿੱਚ ਖੇਡਾਂ ਦੇ ਜਜ਼ਬੇ ਨੂੰ ਉਤਸ਼ਾਹਿਤ ਕਰਨ ਲਈ ਇੱਕ ਮਹੱਤਵਪੂਰਨ ਕਦਮ ਵਿੱਚ, ਬਿਜਲੀ ਮੰਤਰੀ Harbhajan Singh ETO ਨੇ ਐਲਾਨ ਕੀਤਾ...

Punjab ਦੀਆਂ ਸ਼ੂਟਰਜ਼ Sift Kaur Samra ਅਤੇ Simranjpreet Kaur Brar ਨੇ ਸ਼ੂਟਿੰਗ ਵਿਸ਼ਵ ਕੱਪ ਅਰਜਨਟਾਈਨਾ ਅਤੇ ਪੇਰੂ ਵਿੱਚ ਮਾਰੀਆਂ ਮੱਲਾਂ

ਯੈੱਸ ਪੰਜਾਬ ਫਰੀਦਕੋਟ, 22 ਅਪ੍ਰੈਲ, 2025 ਜਿਲ੍ਹਾ ਖੇਡ ਅਫਸਰ ਫਰੀਦਕੋਟ ਸ. ਬਲਜਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਆਈ.ਐਸ.ਐਸ.ਐੱਫ. ਵਰਲਡ ਕੱਪ ਮੁਕਾਬਲਿਆਂ ਵਿੱਚ Punjab ਦੇ ਜਿਲ੍ਹਾ...

Kurali ਦੀ ਧੀ Navpreet Kaur ਨੇ ਨੈਸ਼ਨਲ ਖੇਡਾਂ ਦੌਰਾਨ Weight Lifting ’ਚ ਕਾਂਸੀ ਦਾ ਤਮਗਾ ਜਿੱਤਿਆ

ਪ੍ਰਭਦੀਪ ਸਿੰਘ ਸੋਢੀ ਕੁਰਾਲੀ, 17 ਅਪ੍ਰੈਲ, 2025 ਸਥਾਨਕ ਸ਼ਹਿਰ ਦੇ ਵਾਰਡ ਨੰਬਰ 6 ਮਾਡਲ ਟਾਊਨ ਦੀ ਵਸਨੀਕ Navpreet Kaur ਪੁੱਤਰੀ ਸੋਹਣ ਸਿੰਘ ਕਾਨੂੰਗੋ ਨੇ ਬੀਤੇ ਦਿਨੀਂ...

Khelo India Youth Games ਲਈ ਮੱਲਖੰਭ ਦੇ ਟ੍ਰਾਇਲ 17 ਅਪ੍ਰੈਲ ਨੂੰ ਹੋਣਗੇ

ਯੈੱਸ ਪੰਜਾਬ ਚੰਡੀਗੜ੍ਹ, 15 ਅਪ੍ਰੈਲ, 2025 ਬਿਹਾਰ ਵਿਖੇ 4 ਮਈ ਤੋਂ 15 ਮਈ ਤੱਕ ਹੋਣ ਵਾਲੀਆਂ Khelo India Youth Games ਲਈ Punjab ਦੀ ਮੱਲਖੰਭ (ਮੁੰਡੇ ਤੇ...

ਖੇਲੋ ਇੰਡੀਆ ਯੂਥ ਗੇਮਜ਼ ਲਈ Volleyball ਦੇ Trials ਹੁਣ 14 ਅਪ੍ਰੈਲ ਨੂੰ ਹੋਣਗੇ

ਯੈੱਸ ਪੰਜਾਬ ਚੰਡੀਗੜ੍ਹ, 12 ਅਪ੍ਰੈਲ, 2025 ਬਿਹਾਰ ਵਿਖੇ 4 ਮਈ ਤੋਂ 15 ਮਈ ਤੱਕ ਹੋਣ ਵਾਲੀਆਂ ਖੇਲੋ ਇੰਡੀਆ ਯੂਥ ਗੇਮਜ਼ ਲਈ Punjab ਦੀ Volleyball (ਮੁੰਡੇ) ਟੀਮ...
spot_img
spot_img