Thursday, March 20, 2025
spot_img
spot_img
spot_img
spot_img

Harchand Singh Barsat ਨੇ Punjab ਦੀਆਂ ਮੰਡੀਆਂ ਦੀ ਸਾਫ-ਸਫਾਈ ਮੁਹਿੰਮ ਦਾ ਕੀਤਾ ਆਗਾਜ਼

ਯੈੱਸ ਪੰਜਾਬ
ਚੰਡੀਗੜ੍ਹ, 19 ਫਰਵਰੀ, 2025

Punjab Mandi Board ਦੇ ਚੇਅਰਮੈਨ ਸ. Harchand Singh Barsat ਵੱਲੋਂ ਲੋਕਾਂ ਨੂੰ ਚੰਗਾ ਵਾਤਾਵਰਨ ਮੁਹੱਈਆ ਕਰਵਾਉਣ ਅਤੇ ਮੰਡੀਆਂ ਦੀ ਸਫਾਈ ਨੂੰ ਯਕੀਨੀ ਬਣਾਉਣ ਲਈ ਵਿਸ਼ੇਸ਼ ਸਫਾਈ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ। ਅਨਾਜ ਮੰਡੀ, ਸਮਾਣਾ ਵਿੱਚ ਸ. Barsat ਵੱਲੋਂ ਝਾੜੂ ਲਗਾ ਕੇ ਇਸ ਮੁਹਿੰਮ ਦਾ ਆਗਾਜ਼ ਕੀਤਾ ਗਿਆ ਅਤੇ ਮੰਡੀ ਦੀ ਸਾਫ਼-ਸਫਾਈ ਦਾ ਕਾਰਜ ਸ਼ੁਰੂ ਕਰਵਾਇਆ ਗਿਆ, ਜਿਸ ਨੂੰ ਪੰਜਾਬ ਦੀ ਸਮੂੰਹ ਮੰਡੀਆਂ ਵਿੱਚ ਜੰਗੀ ਪੱਧਰ ਤੇ ਚਲਾਇਆ ਜਾਵੇਗਾ।

ਇਸ ਮੌਕੇ  Punjab Mandi Board ਦੇ ਚੇਅਰਮੈਨ ਨੇ ਕਿਹਾ ਕਿ ਚੰਗਾ ਜੀਵਨ ਜੀਉਣ ਵਾਸਤੇ ਸਾਰਿਆਂ ਨੂੰ ਵਾਤਾਵਰਨ ਨੂੰ ਸਵੱਛ ਅਤੇ ਆਪਣੇ ਆਲੇ-ਦੁਆਲੇ ਸਾਫ-ਸਫਾਈ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ।

ਉਨ੍ਹਾਂ ਕਿਹਾ ਕਿ ਸੂਬੇ ਦੀਆਂ ਮੰਡੀਆਂ ਵਿੱਚ ਹਜਾਰਾਂ ਲੋਕਾਂ ਦੀ ਆਵਾਜਾਈ ਲੱਗੀ ਰਹਿੰਦੀ ਹੈ। ਇਸ ਲਈ ਲੋਕਾਂ ਨੂੰ ਚੰਗਾ ਵਾਤਾਵਰਨ ਮੁਹੱਈਆ ਕਰਵਾਉਣਾ ਬਹੁਤ ਜਰੂਰੀ ਹੈ, ਜਿਸ ਨੂੰ ਧਿਆਨ ਵਿੱਚ ਰੱਖਦਿਆਂ ਹੋਇਆ ਮੰਡੀ ਬੋਰਡ ਵੱਲੋਂ ਸੂਬੇ ਦੀਆਂ ਮੰਡੀਆਂ ਦੀ ਸਾਫ-ਸਫਾਈ ਲਈ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਗਈ ਹੈ।

ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਨੇ ਕਿਹਾ ਕਿ ਇਸ ਸਫਾਈ ਮੁਹਿੰਮ ਨੂੰ ਕਾਮਯਾਬ ਕਰਨ ਲਈ ਸਾਰੀਆਂ ਨੂੰ ਇੱਕਜੁਟ ਹੋ ਕੇ ਇਸ ਦੇ ਨਾਲ ਜੁੜਨਾ ਚਾਹੀਦਾ ਹੈ ਅਤੇ ਹੋਰ ਲੋਕਾਂ ਨੂੰ ਵੀ ਇਸ ਮੁਹਿੰਮ ਵਿੱਚ ਸ਼ਾਮਲ ਹੋਣ ਲਈ ਪ੍ਰੇਰਿਤ ਕੀਤਾ ਜਾਣਾ ਚਾਹੀਦਾ ਹੈ।

ਉਨ੍ਹਾਂ ਸਾਰੇ ਕਿਸਾਨਾਂ, ਮਜਦੂਰਾਂ, ਆੜ੍ਹਤੀਆਂ, ਵਪਾਰੀਆਂ ਅਤੇ ਮੰਡੀਆਂ ਵਿੱਚ ਆਉਣ ਵਾਲੇ ਲੋਕਾਂ ਨੂੰ ਇਸ ਮੁਹਿੰਮ ਨਾਲ ਜੁੜਨ ਦੀ ਅਪੀਲ ਕੀਤੀ। ਉਨ੍ਹਾਂ ਸਾਰੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਹਦਾਇਤ ਦਿੱਤੀ ਕਿ ਮੰਡੀਆਂ ਦੀ ਸਾਫ-ਸਫਾਈ ਨੂੰ ਯਕੀਨੀ ਬਣਾਇਆ ਜਾਵੇ ਅਤੇ ਮੰਡੀਆਂ ਵਿੱਚ ਕਿੱਥੇ ਵੀ ਕੂੜਾ ਨਾ ਹੋਵੇ।

ਸ. ਬਰਸਟ ਨੇ ਦੱਸਿਆ ਕਿ ਸਬਜੀ ਮੰਡੀ, ਜਲੰਧਰ ਮਕਸੂਦਾਂ ਵਿਖੇ ਪਿਛਲੇ ਲਗਭਗ 25 ਸਾਲਾਂ ਤੋਂ ਜਮ੍ਹਾਂ ਕੂੜੇ ਦੇ ਢੇਰ ਨੂੰ ਖਤਮ ਕਰਨ ਲਈ 6 ਮਹੀਨੇ ਪਹਿਲਾ ਮਕੈਨੀਕਲ ਸੈਪਰੇਟਰ ਮਸ਼ੀਨ ਲਗਾਈ ਗਈ, ਜੋ ਕਿ ਮੰਡੀ ਵਿੱਚ ਜਮ੍ਹਾਂ ਕੂੜੇ ਨੂੰ ਸੈਗਰੀਗੇਟ ਕਰਦੀ ਹੈ ਅਤੇ ਇਸ ਮਸ਼ੀਨ ਰਾਹੀਂ ਕਰੀਬ 60 ਫੀਸਦੀ ਕੰਮ ਕੀਤਾ ਜਾ ਚੁੱਕਾ ਹੈ ਅਤੇ ਤਿਆਰ ਹੋਈ ਖਾਦ ਨੂੰ ਵੇਚਿਆ ਵੀ ਜਾ ਰਿਹਾ ਹੈ।

ਇਸ ਤੋਂ ਇਲਾਵਾ ਮੁੱਖ ਯਾਰਡ ਫਗਵਾੜਾ ਵਿੱਚ ਵੇਸਟ ਮੈਨੇਜਮੈਂਟ (ਐਫ ਐਂਡ ਵੀ) ਪਲਾਂਟ ਲੱਗ ਚੁੱਕਾ ਹੈ, ਜਿਸ ਨੂੰ ਜਲਦ ਹੀ ਸ਼ੁਰੂ ਕੀਤਾ ਜਾਵੇਗਾ। ਇਸ ਪਲਾਂਟ ਦੀ ਕਪੈਸਟੀ 5 ਟਨ ਹੈ ਅਤੇ ਇਹ ਦਿਨ ਵਿੱਚ ਲਗਾਤਾਰ 8 ਘੰਟੇ ਚੱਲੇਗਾ। ਇਸੇ ਤਰ੍ਹਾਂ ਸਬਜੀ ਮੰਡੀ, ਲੁਧਿਆਣਾ ਵਿਖੇ ਵੀ ਬਾਇਓਵੇਸਟ ਕੰਪੈਕਟਰ ਪਲਾਂਟ ਲਗਾਇਆ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਮੰਡੀਆਂ ਵਿੱਚ ਸਾਫ਼-ਸਫਾਈ ਹੋਣੀ ਬਹੁਤ ਜਰੂਰੀ ਹੈ ਅਤੇ ਇਸਦੇ ਲਈ ਸਾਰੀਆਂ ਨੂੰ ਯਤਨ ਕਰਨ ਦੀ ਜਰੂਰਤ ਹੈ। ਉਨ੍ਹਾਂ ਕਿਹਾ ਕਿ ਮੁੱਖ ਦਫ਼ਤਰ ਪੱਧਰ ਤੇ ਟੀਮਾਂ ਬਣਾ ਕੇ ਮੰਡੀਆਂ ਦੀ ਸਾਫ-ਸਫਾਈ ਦਾ ਨਿਰੀਖਣ ਵੀ ਕੀਤਾ ਜਾਵੇਗਾ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਕੂੜੇ ਦੇ ਨਿਪਟਾਰੇ ਲਈ ਅੱਜ-ਕੱਲ੍ਹ ਤਰ੍ਹਾਂ-ਤਰ੍ਹਾਂ ਦੇ ਤਜਰਬੇ ਕੀਤੇ ਜਾ ਰਹੇ ਹਨ, ਜੋ ਸਫ਼ਲ ਵੀ ਹੋ ਰਹੇ ਹਨ।

ਜਿਸਨੂੰ ਅਸੀਂ ਕੂੜਾ ਸਮਝ ਕੇ ਸੁੱਟ ਦਿੰਦੇ ਹਾਂ, ਉਹੀ ਕੂੜਾ ਅੱਜ ਕਮਾਈ ਦਾ ਸਾਧਨ ਵੀ ਬਣ ਸਕਦਾ ਹੈ ਅਤੇ ਵਧੇਰੇ ਲੋਕਾਂ ਨੇ ਅੱਜ ਇਸ ਨੂੰ ਕਮਾਈ ਦਾ ਸਾਧਨ ਬਣਾ ਰੱਖਿਆ ਹੈ। ਪੰਜਾਬ ਮੰਡੀ ਬੋਰਡ ਵੀ ਮੰਡੀਆਂ ਵਿੱਚੋਂ ਕੂੜੇ ਦਾ ਨਿਪਟਾਰਾ ਕਰਨ ਦੇ ਨਾਲ-ਨਾਲ ਇਸ ਤੋਂ ਕਮਾਈ ਕਰਨ ਦੀ ਯੋਜਨਾ ਤਹਿਤ ਕੰਮ ਕਰ ਰਿਹਾ ਹੈ। ਜਲਦ ਹੀ ਮੰਡੀਆਂ ਵਿੱਚ ਪਲਾਂਟ ਲਗਾ ਕੇ ਕੂੜੇ ਦੇ ਪੱਕੇ ਨਿਪਟਾਰੇ ਲਈ ਢੁਕਵੇਂ ਪ੍ਰਬੰਧ ਕੀਤੇ ਜਾਣਗੇ। ਇਸ ਨਾਲ ਮੰਡੀ ਵਿੱਚ ਜਿੱਥੇ ਸਾਫ਼-ਸਫਾਈ ਰਹੇਗੀ, ਉੱਥੇ ਹੀ ਕੂੜੇ ਤੋਂ ਬਣਨ ਵਾਲੀ ਖਾਦ ਰਾਹੀ ਮੰਡੀ ਬੋਰਡ ਦੀ ਆਮਦਨ ਵਿੱਚ ਵਾਧਾ ਹੋਵੇਗਾ।

ਇਸ ਮੌਕੇ ਸ੍ਰੀ ਤਰਸੇਮ ਚੰਦ ਐਸ.ਡੀ.ਐਮ., ਗੁਰਿੰਦਰ ਸਿੰਘ ਚੀਮਾ ਚੀਫ਼ ਇੰਜੀਨੀਅਰ, ਨਰਿੰਦਰ ਗਰਗ ਪ੍ਰਧਾਨ ਆੜ੍ਹਤੀ ਐਸੋਸੀਏਸ਼ਨ ਦਾਣਾ ਮੰਡੀ ਸਮਾਣਾ, ਸਤਨਾਮ ਸਿੰਘ ਚੀਮਾ ਪ੍ਰਧਾਨ ਸਬਜੀ ਮੰਡੀ ਸਮਾਣਾ, ਸੁਰੇਸ਼ ਕੁਮਾਰ ਭੋਲਾ ਪ੍ਰਧਾਨ ਸ਼ੈਲਰ ਐਸੋਸੀਏਸ਼ਨ, ਬੀ.ਕੇ. ਗੁਪਤਾ ਪ੍ਰਧਾਨ ਬਾਸਮਤੀ ਸ਼ੈਲਰ ਐਸੋਸੀਏਸ਼ਨ, ਹਰਿੰਦਰ ਸਿੰਘ ਧਬਲਾਨ, ਸ਼ਾਮ ਲਾਲ ਦੱਤ, ਰਾਜਕੁਮਾਰ ਸਚਦੇਵਾ ਪ੍ਰਧਾਨ ਬਹਾਵਲਪੁਰ ਮਹਾਸੰਘ ਪੰਜਾਬ ਅਤੇ ਸਮਾਣਾ, ਐਡਵੋਕੇਟ ਹਰਤੇਜ ਸਿੰਘ ਸੰਧੂ ਉਪ ਪ੍ਰਧਾਨ ਬਾਰ ਐਸੋਸੀਏਸ਼ਨ ਸਮਾਣਾ,

ਡਾ. ਹਰਮੇਸ਼ ਆਲਮਪੁਰ, ਵਿੱਕੀ ਕੋਟਲੀ, ਪਾਸੀ ਲਾਲ ਅਸੀਜਾ ਵਾਈਸ ਚੇਅਰਮੈਨ, ਅਸ਼ੋਕ ਵਾਧਵਾ ਵਾਇਸ ਚੇਅਰਮੈਨ, ਹਰਿੰਦਰ ਭਟੇਜਾ ਸੀਨੀਅਰ ਉਪ ਪ੍ਰਧਾਨ, ਮਹਿੰਦਰ ਕਾਲਰਾ ਉਪ ਪ੍ਰਧਾਨ, ਰਮੇਸ਼ ਗੋਗੀਆ ਮੁੱਖ ਸਲਾਹਕਾਰ, ਰਜਿੰਦਰ ਕੁਮਾਰ ਸਚਦੇਵਾ ਮੁੱਖ ਸਲਾਹਕਾਰ, ਭੀਮ ਦੂਬੇ ਸੀਨੀਅਰ ਮੈਂਬਰ, ਐਡਵੋਕੇਟ ਬਲਰਾਜ ਸਿੰਘ ਨਰੈਣ, ਐਡਵੋਕੇਟ ਬਿਕਰਮ ਸਿੰਘ ਚਹਿਲ, ਐਡਵੋਕੇਟ ਰਜਿੰਦਰ ਸਿੰਘ ਚੀਮਾ, ਐਡਵੋਕੇਟ ਸੁਭਾਸ਼ ਠਾਕੁਰ, ਐਡਵੋਕੇਟ ਰਣਜੋਧ ਸਿੰਘ ਸੰਧੂ, ਐਡਵੋਕੇਟ ਪਾਰਸ ਗਰਗ, ਐਡਵੋਕੇਟ ਸ਼ਿਵ ਚਰਨ, ਐਡਵੋਕੇਟ ਐਨ.ਕੇ. ਸਿੰਘ ਸਮੇਤ ਹੋਰ ਵੀ ਮੌਜੂਦ ਰਹੇ।

ਅਹਿਮ ਖ਼ਬਰਾਂ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img
spot_img

ਅੱਜ ਨਾਮਾ – ਤੀਸ ਮਾਰ ਖ਼ਾਂ