ਯੈੱਸ ਪੰਜਾਬ
ਅੰਮ੍ਰਿਤਸਰ, 02 ਦਸੰਬਰ, 2024
Guru Nanak Dev University ਦੇ ਪਲੇਸਮੈਂਟ ਅਤੇ ਕਰੀਅਰ ਇਨਹਾਂਸਮੈਂਟ ਡਾਇਰੈਕਟੋਰੇਟ ਵੱਲੋਂ ਟਾਟਾ ਕੰਸਲਟੈਂਸੀ ਸਰਵਿਿਸਜ਼ (TCS) ਕੰਪਨੀ ਵੱਲੋਂ University ਦੇ ਬੈਚ 2025 ਦੇ ਬੀ.ਟੈਕ ਅਤੇ ਐਮਸੀਏ ਵਿਿਦਆਰਥੀਆਂ ਲਈ ਕੈਂਪਸ ਪਲੇਸਮੈਂਟ ਡਰਾਈਵ ਦਾ ਆਯੋਜਨ ਕੀਤਾ ਗਿਆ।
ਇਸ ਨਾਮਵਰ ਕੰਪਨੀ ਨੇ ਇਹਨਾਂ ਕੋਰਸਾਂ ਵਿੱਚੋਂ University ਦੇ 106 ਵਿਿਦਆਰਥੀਆਂ ਦੀ ਨੌਕਰੀਆਂ ਲਈ ਚੋਣ ਕੀਤੀ ਅਤੇ ਇਹਨਾਂ ਵਿਿਦਆਰਥੀਆਂ ਨੂੰ 3.36 ਲੱਖ ਤੋਂ 7.00 ਲੱਖ ਰੁਪਏ ਸਾਲਾਨਾ ਤਨਖਾਹ ‘ਤੇ ਪੈਕੇਜਾਂ ਦੀ ਪੇਸ਼ਕਸ਼ ਕੀਤੀ ਗਈ ਹੈ। ਇਨ੍ਹਾਂ ਵਿਚ ਮੁੱਖ ਕੈਂਪਸ ਅੰਮ੍ਰਿਤਸਰ, ਖੇਤਰੀ ਕੈਂਪਸ ਜਲੰਧਰ ਅਤੇ ਗੁਰਦਾਸਪੁਰ ਕੈਂਪਸ ਨਾਲ ਸਬੰਧਤ ਵਿਿਦਆਰਥੀ ਸ਼ਾਮਿਲ ਹਨ। ਇਹ ਵਿਿਦਆਰਥੀ ਆਪੋ-ਆਪਣੇ ਕੋਰਸ ਪਾਸ ਕਰਨ ਤੋਂ ਬਾਅਦ ਆਪਣੀ ਨੌਕਰੀ ਜੁਆਇਨ ਕਰਨਗੇ।
ਡੀਨ ਅਕਾਦਮਿਕ ਮਾਮਲੇ ਡਾ. ਪਲਵਿੰਦਰ ਸਿੰਘ ਨੇ ਕਿਹਾ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਚੰਗੇ ਅਕਾਦਮਿਕ ਅਤੇ ਖੋਜ ਮਾਹੌਲ ਤੇ ਵਧੀਆ ਬੁਨਿਆਦੀ ਢਾਂਚੇ ਕਾਰਨ ਵਿਿਦਆਰਥੀਆਂ ਦੀ ਕਾਰਪੋਰੇਟ ਜਗਤ ਵਿਚ ਬਹੁਤ ਮੰਗ ਹੈ। ਰਜਿਸਟਰਾਰ ਡਾ. ਕੇ.ਐਸ. ਕਾਹਲੋਂ ਨੇ ਕਿਹਾ ਕਿ ਵੱਖ-ਵੱਖ ਨਾਮੀ ਕੰਪਨੀਆਂ ਦਾ ਯੂਨੀਵਰਸਿਟੀ ਕੈਂਪਸ ਦਾ ਦੌਰਾ ਆਪਣੇ ਆਪ ਵਿੱਚ ਯੂਨੀਵਰਸਿਟੀ ਅਧਿਕਾਰੀਆਂ ਦੁਆਰਾ ਕੀਤੇ ਗਏ ਵਧੀਆ ਬੁਨਿਆਦੀ ਢਾਂਚੇ ਅਤੇ ਵੱਖ-ਵੱਖ ਅਕਾਦਮਿਕ ਪਹਿਲਕਦਮੀਆਂ ਨੂੰ ਬਿਆਨ ਕਰਦਾ ਹੈ।
ਡਾ. ਅਮਿਤ ਚੋਪੜਾ, ਡਾਇਰੈਕਟਰ ਨੇ ਇਸ ਸ਼ਾਨਦਾਰ ਸਫਲਤਾ ਲਈ ਵਿਿਦਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਇੰਜੀਨੀਅਰਿੰਗ ਗ੍ਰੈਜੂਏਟਾਂ ਨੂੰ ਨੌਕਰੀ ਦੇਣ ਲਈ ਪਸੰਦੀਦਾ ਸਥਾਨਾਂ ਵਿੱਚੋਂ ਇੱਕ ਹੈ।
ਉਨ੍ਹਾਂ ਕਿਹਾ ਕਿ ਟੀ.ਸੀ.ਐਸ. ਟਾਟਾ ਸਮੂਹ ਦਾ ਇੱਕ ਹਿੱਸਾ ਹੈ ਅਤੇ 46 ਦੇਸ਼ਾਂ ਵਿੱਚ 150 ਸਥਾਨਾਂ ਵਿੱਚ ਕਾਰਜਸ਼ੀਲ ਹੈ। ਦੁਨੀਆ ਭਰ ਵਿੱਚ ਇਸ ਦੇ 6 ਲੱਖ ਤੋਂ ਵੱਧ ਕਰਮਚਾਰੀ ਹਨ। ਟੀਸੀਐਸ ਮਾਰਕੀਟ ਪੂੰਜੀਕਰਣ ਦੁਆਰਾ ਦੂਜੀ ਸਭ ਤੋਂ ਵੱਡੀ ਭਾਰਤੀ ਕੰਪਨੀ ਹੈ ਅਤੇ ਦੁਨੀਆ ਭਰ ਵਿੱਚ ਸਭ ਤੋਂ ਕੀਮਤੀ ਆਈਟੀ ਸੇਵਾ ਬ੍ਰਾਂਡ ਹੈ ਅਤੇ ਇਸ ਕੰਪਨੀ ਵੱਲੋਂ ਵਿਿਦਆਰਥੀਆਂ ਨੂੰ ਨੌਕਰੀਆਂ ਲਈ ਚੁਣਨਾ ਆਪਣੇ ਆਪ ਵਿਚ ਚੰਗੇ ਅਕਾਦਮਿਕ ਮਾਹੌਲ ਦੀ ਗਵਾਹੀ ਹੈ।