ਯੈੱਸ ਪੰਜਾਬ
ਜਲੰਧਰ, 30 ਨਵੰਬਰ, 2020:
ਜਲੰਧਰ ਛਾਉਣੀ ਵਿੱਚ ਪੈਂਦੇ ਲਾਲ ਕੁੜਤੀ ਇਲਾਕੇ ਵਿੱਚ ਅੱਜ ਇਕ ਸਰਕਾਰੀ ਠੇਕੇਦਾਰ ਨੇ ਪੱਖੇ ਨਾਲ ਫ਼ਾਹਾ ਲੈ ਕੇ ਜੀਵਨ ਲੀਲਾ ਸਮਾਪਤ ਕਰ ਲਈ।
ਮ੍ਰਿਤਕ ਦੀ ਪਛਾਣ 50 ਸਾਲਾ ਕੁਲਵਿੰਦਰ ਸਿੰਘ ਪੁੱਤਰ ਬਲਬੀਰ ਸਿੰਘ ਵਾਸੀ 1125, ਸੰਤ ਨਗਰ, ਲਾਡੋਵਾਲੀ ਰੋਡ ਦੇ ਰੂਪ ਵਿੱਚ ਹੋਈ ਹੈ।
ਮੰਗਲਵਾਰ ਸ਼ਾਮ ਲਗਪਗ 5 ਵਜੇ ਲਾਲ ਕੁਰਤੀ ਸਟੋਰ ਦੇ ਅੰਦਰ ਕੁਲਵਿੰਦਰ ਸਿੰਘ ਦੀ ਲਾਸ਼ ਪੱਖੇ ਨਾਲ ਲਟਕਦੀ ਪਾਏ ਜਾਣ ’ਤੇ ਇਲਾਕੇ ਵਿੱਚ ਸਨਸਨੀ ਫ਼ੈਲ ਗਈ।
ਕੁਲਵਿੰਦਰ ਸਿੰਘ ਦੇ ਬੇਟੇ ਮਨਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਉਸਦੇ ਪਿਤਾ ਪਿਛਲੇ ਲੰਬੇ ਅਰਸੇ ਤੋਂ ਉਨ੍ਹਾਂ ਦੇ ਪਿਤਾ ਸਰਕਾਰੀ ਠੇਕੇਦਾਰੀ ਕਰ ਰਹੇ ਸਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਸ਼ਾਮ ਨੂੰ ਚੌਂਕੀਦਾਰ ਦਾ ਫ਼ੋਨ ਆਇਆ ਕਿ ਉਨ੍ਹਾਂ ਦੇ ਪਿਤਾ ਨੇ ਆਤਮਹੱਤਿਆ ਕਰ ਲਈ ਹੈ।
ਪਤਾ ਲੱਗਾ ਹੈ ਕਿ ਕੁਲਵਿੰਦਰ ਸਿੰਘ ਨੇ ਇਕ ‘ਸੁਸਾਈਡ ਨੋਟ’ ਵੀ ਛੱਡਿਆ ਹੈ ਜਿਸ ਵਿੱਚ ਉਨ੍ਹਾਂ ਨੇ ਬਾਕਾਇਦਾ ਨਾਂਅ ਲਿਖ਼ ਕੇ ਕਿਸੇ ਨੂੰ ਆਪਣੀ ਮੌਤ ਲਈ ਜ਼ਿੰਮੇਵਾਰ ਠਹਿਰਾਇਆ ਹੈ।
ਮੌਕੇ ’ਤੇ ਪੁੱਜੀ ਪੁਲਿਸ ਨੇ ਲਾਸ਼ ਪੋਸਟ ਮਾਰਟਮ ਲਈ ਭੇਜੀ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।