ਯੈੱਸ ਪੰਜਾਬ
ਅਮ੍ਰਿਤਸਰ, 20 ਮਾਰਚ, 2025
ਖੋਜ ਨੂੰ ਹੋਰ ਉਤਸ਼ਾਹਿਤ ਕਰਨ ਲਈ Guru Nanak Dev University ਵੱਲੋਂ ਪੀ.ਐਚ.ਡੀ. ਖੋਜਾਰਥੀਆਂ ਲਈ ਨਵੀਂ ਸਕਾਲਰਸ਼ਿਪ ਸਕੀਮ ਦਾ ਐਲਾਨ ਕੀਤਾ ਗਿਆ ਹੈ ਜਿਸ ਵਿਚ ਪੀਐਚ.ਡੀ ਵਿਿਦਆਰਥੀਆਂ ਨੂੰ ਹਰ ਮਹੀਨੇ 8000 ਰੁਪਏ ਸਕਾਲਰਸ਼ਿਪ ਵਜੋਂ ਦਿੱਤੇ ਜਾਣਗੇ, ਜਿਸ ਦੀ ਸ਼ੁਰੂਆਤ ਜੁਲਾਈ 2025 ਤੋਂ ਹੋਵੇਗੀ।
ਇਸ ਅਧੀਨ ਵਿਿਦਆਰਥੀਆਂ ਨੂੰ ਨਿਰੰਤਰ ਰਿਸਰਚ ਪੇਪਰ ਪ੍ਰਕਾਸ਼ਿਤ ਕਰਨੇ ਹੋਣਗੇ।
ਇਹ ਜਾਣਕਾਰੀ Guru Nanak Dev University ਦੇ ਉਪ ਕੁਲਪਤੀ ਪ੍ਰੋ. ਕਰਮਜੀਤ ਸਿੰਘ ਨੇ ਅਕਾਦਮਿਕ ਕੌਂਸਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦਿੱਤੀ। ਡੀਨ ਅਕਾਦਮਿਕ ਮਾਮਲੇ, ਪ੍ਰੋਫੈਸਰ ਪਲਵਿੰਦਰ ਸਿੰਘ ਨੇ ਮੀਟਿੰਗ ਦਾ ਏਜੰਡਾ ਪੇਸ਼ ਕੀਤਾ ਅਤੇ ਯੂਨੀਵਰਸਿਟੀ ਦੇ ਰਜਿਸਟਰਾਰ ਪ੍ਰੋ. ਕਰਨਜੀਤ ਸਿੰਘ ਕਾਹਲੋਂ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ। ਇਸ ਮੌਕੇ ਅਕਾਦਮਿਕ ਕੌਂਸਲ ਦੇ ਮੈਂਬਰ ਵੱਡੀ ਗਿਣਤੀ ਵਿਚ ਹਾਜ਼ਰ ਸਨ।
ਵਾਈਸ ਚਾਂਸਲਰ ਪ੍ਰੋ. ਕਰਮਜੀਤ ਸਿੰਘ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ 100 ਪੀਐਚ.ਡੀ ਵਿਿਦਆਰਥੀਆਂ ਨੂੰ ਹਰ ਮਹੀਨੇ 8 ਹਜ਼ਾਰ ਰੁਪਏ ਸਕਾਲਰਸ਼ਿਪ ਵਜੋਂ ਦਿੱਤੇ ਜਾਣਗੇ। ਜੁਲਾਈ ਤਕ ਉਹ ਸੌ ਖੋਜਾਰਥੀਆਂ ਲਈ ਫੰਡ ਆਪਣੇ ਪੱਧਰ ‘ਤੇ ਇਕੱਠਾ ਕਰ ਰਹੇ ਹਨ ਇਸ ਦਾ ਯੂਨੀਵਰਸਿਟੀ ‘ਤੇ ਕੋਈ ਵੀ ਵਿਤੀ ਬੋਝ ਨਹੀਂ ਪਵੇਗਾ।
ਉਨ੍ਹਾਂ ਖੁਸ਼ਖਬਰੀ ਸਾਂਝੀ ਕਰਦਿਆਂ ਕਿਹਾ ਕਿ ਇਸ ਲਈ ਉਨ੍ਹਾਂ ਨੂੰ ਬਹੁਤ ਵਧੀਆ ਸਹਿਯੋਗ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਚੁਣੇ ਖੋਜਾਰਥੀਆਂ ਨੂੰ ਚਾਰ ਮਹੀਨੇ ਵਿਚ ਘੱਟੋ ਘੱਟ ਇਕ ਖੋਜ ਪੱਤਰ ਪੇਸ਼ ਕਰਨਾ ਹੋਵੇਗਾ ਜਿਸ ਦਾ ਮੁੱਖ ਮਕਸਦ ਖੋਜ ਪ੍ਰਕਾਸ਼ਨਾਵਾਂ ਨੂੰ ਵਧਾਉਣਾ ਹੈ।
ਉਨ੍ਹਾਂ ਕਿਹਾ ਕਿ ਮੌਜੂਦਾ ਦੌਰ ਵਿਚ ਤਬਦੀਲੀ ਬਹੁਤ ਤੇਜ਼ੀ ਨਾਲ ਆ ਰਹੀ ਹੈ ਅਤੇ ਵਿਿਦਆਰਥੀਆਂ ਨੂੰ ਸਮੇਂ ਦੇ ਹਾਣ ਦਾ ਬਣਾਉਣ ਅਤੇ ਉਦਯੋਗਿਕ ਜ਼ਰੂਰਤਾਂ ਅਨੁਸਾਰ ਤਿਆਰ ਕਰਨਾ ਬਹੁਤ ਜ਼ਰੂਰੀ ਹੈ।
ਉਨ੍ਹਾਂ ਨੇ ਕਿਹਾ ਵਿਿਦਆਰਥੀ ਅਕਸਰ ਡਿਗਰੀ ਲੈਣ ਦੇ ਬਾਵਜੂਦ ਉਦਯੋਗਾਂ ਦੀ ਮੰਗ ਮੁਤਾਬਕ ਲੋੜੀਂਦੇ ਹੁਨਰਾਂ ਤੋਂ ਵਾਂਝੇ ਰਹਿੰਦੇ ਹਨ ਜਿਸ ਕਾਰਨ ਬੇਰੁਜ਼ਗਾਰਤਾ ਫੈਲਦੀ ਹੈ।
ਉਨ੍ਹਾਂ ਕਿਹਾ ਕਿ ਇਹ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਉਨ੍ਹਾਂ ਨੂੰ ਸਿਿਖਅਤ ਕਰਨ ਦੇ ਨਾਲ ਨਾਲ ਰੋਜ਼ਗਾਰ ਲੈਣ ਜਾਂ ਰੋਜ਼ਗਾਰ ਪੈਦਾ ਕਰਨ ਦੇ ਯੋਗ ਬਣਾਈਏ।
ਮੀਟਿੰਗ ਦੌਰਾਨ ਯੂਨੀਵਰਸਿਟੀ ਦੇ ਵੱਖ-ਵੱਖ ਕੋਰਸਾਂ ਦੀ ਸਮੀਖਿਆ ਕੀਤੀ ਗਈ ਅਤੇ ਨਵੇਂ ਹਾਲਾਤਾਂ ਅਨੁਸਾਰ ਕੋਰਸਾਂ ਨੂੰ ਅੱਪਡੇਟ ਕਰਨ ‘ਤੇ ਜ਼ੋਰ ਦਿੰਦਿਆਂ ਵਾਈਸ ਚਾਂਸਲਰ ਨੇ ਯੂਨੀਵਰਸਿਟੀ ਦੇ ਫੈਕਲਟੀ ਮੈਂਬਰਾਂ, ਵਿਭਾਗਾਂ ਦੇ ਮੁਖੀਆਂ, ਕਾਲਜਾਂ ਦੇ ਮੁਖੀਆਂ, ਉਦਯੋਗਪਤੀਆਂ ਅਤੇ ਵਿਿਦਆਰਥੀਆਂ ਨੂੰ ਖੁੱਲ੍ਹਾ ਸੱਦਾ ਦਿੱਤਾ ਹੈ ਕਿ ਉਹ ਆਪਣੇ ਸੁਝਾਅ ਦੇਣ ਤਾਂ ਜੋ ਵਿਿਦਆਰਥੀਆਂ ਨੂੰ ਭਵਿੱਖ ਵਿਚ ਆਉਣ ਵਾਲੀਆਂ ਚੁਨੌਤੀਆਂ ਨੂੰ ਨਜਿੱਠਿਆ ਜਾ ਸਕੇ।
ਉਨ੍ਹਾਂ ਵੱਖ ਵੱਖ ਕੋਰਸਾਂ ਵਿਚ ਆਪਣੀ ਪੜ੍ਹਾਈ ਮੁਕੰਮਲ ਕਰਨ ਵਾਲੇ ਵਿਿਦਆਰਥੀਆਂ ਦੇ ਹਵਾਲੇ ਨਾਲ ਕਿਹਾ ਕਿ ਇਹ ਵਿਿਦਆਰਥੀ ਆਪਣੀ ਪੜ੍ਹਾਈ ਤਾਂ ਮੁਕੰਮਲ ਕਰ ਜਾਂਦੇ ਹਨ ਪਰ ਉਨ੍ਹਾਂ ਨੂੰ ਮੁਢਲੀਆਂ ਗੱਲਾਂ ਦਾ ਪਤਾ ਹੀ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ਇਸ ਘਾਟ ਨੂੰ ਦੂਰ ਕਰਨ ਲਈ ਹੁਣ ਵਿਿਦਆਰਥੀਆਂ ਨੰ ਉਨ੍ਹਾਂ ਦੇ ਕੋਰਸਾਂ ਨਾਲ ਸਬੰਧਤ ਆਨਲਾਈਨ ਕੋਰਸ ਵੀ ਕਰਵਾਏ ਜਾਣਗੇ।
ਉਨ੍ਹਾਂ ਕਿਹਾ ਕਿ ਅੱਜ ਯੂਨੀਵਰਸਿਟੀ ਵੱਲੋਂ ਕੈਨੇਡਾ ਦੀ ਪ੍ਰਸਿੱਧ ਯੂਨੀਵਰਸਿਟੀ ਨਾਲ ਸਮਝੌਤਾ ਕੀਤਾ ਹੈ ਜਿਸ ਰਾਹੀਂ ਵਿਿਦਆਰਥੀਆਂ ਨੂੰ ਅੰਤਰਰਾਸ਼ਟਰੀ ਪੱਧਰ ਦੀ ਸਿੱਖਿਆ ਦੇਣ ਦੀ ਯੋਜਨਾ ਹੈ ਅਤੇ ਯੂਨੀਵਰਸਿਟੀ ਇਸ ਮੌਕੇ ਨੂੰ ਵਿਿਦਆਰਥੀਆਂ ਲਈ ਆਸਾਨ ਅਤੇ ਲਾਗਤ-ਅਨੁਕੂਲ ਬਣਾਏਗੀ।
ਵਿਸ਼ਵ ਭਰ ਵਿੱਚ ਆਪਣੀ ਇਤਿਹਾਸਕ ਮਹੱਤਤਾ ਲਈ ਜਾਣੀ ਜਾਂਦੀ ਸਮਰਕੰਦ ਸਟੇੇਟ ਯੂਨੀਵਰਸਿਟੀ ਉਜ਼ਬੇਕਿਸਤਾਨ ਨਾਲ ਵੀ ਅਕਾਦਮਿਕ ਸਾਂਝ ਵਧਾਉਣ ਲਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਮਾਹਿਰਾਂ ਦੀ ਪੰਜ ਮੈਂਬਰੀ ਟੀਮ ਦੌਰਾ ਕਰਨ ਲਈ ਜਾਵੇਗੀ।
ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਹੋਰਨਾਂ ਖੇਤਰਾਂ ਦੇ ਨਾਲ ਨਾਲ ਖੇਡਾਂ ਵਿਚ ਮੋਹਰੀ ਯੂਨੀਵਰਸਿਟੀ ਹੈ ਅਤੇ ਖੇਡਾਂ ਵਿਚ ਯੂਨੀਵਰਸਿਟੀ ਨੂੰ ਹੋਰ ਅੱਗੇ ਲੈ ਕੇ ਜਾਣ ਲਈ ਯੂਨੀਵਰਸਿਟੀ ਵਿਿਦਆਰਥੀਆਂ ਨੂੰ ਹੋਰ ਵਿਸ਼ਵ ਪੱਧਰ ਦੀਆਂ ਸਹੂਲਤਾਂ ਮੁਹਈਆ ਕਰਵਾਈਆ ਜਾਣੀਆਂ ਹਨ। ਮੀਟਿੰਗ ਦੌਰਾਨ ਪੋਸਟ-ਗ੍ਰੈਜੂਏਟ ਡਿਪਲੋਮਾ ਇਨ ਆਰਟੀਫੀਸ਼ੀਅਲ ਇੰਟੈਲੀਜੈਂਸ ਸਲੂਸ਼ਨਜ਼ ਅਤੇ ਪ੍ਰੋਡਕਟ ਡਿਜ਼ਾਈਨ ਵਰਗੇ ਕੋਰਸਾਂ ਤੋਂ ਇਲਾਵਾ ਹੋਰਨਾਂ ਕੋਰਸਾਂ ਦੇ ਨਵੇਂ ਸਿਲੇਬਸਾਂ ਨੂੰ ਵੀ ਪ੍ਰਵਾਨਗੀ ਦਿੱਤੀ। ਇਸ ਤੋਂ ਇਲਾਵਾ ਯੂਨੀਵਰਸਿਟੀ ਨੇ ਬਹੁਤ ਕੋਰਸਾਂ ਨੂੰ ਸਮੇਂ ਦੇ ਹਾਣ ਦਾ ਬਣਾਉਣ ਲਈ ਸਿਲੇਬਸਾਂ ਤੋਂ ਇਲਾਵਾ ਉਨ੍ਹਾਂ ਦੇ ਨਾਵਾਂ ਵਿਚ ਵੀ ਤਬਦੀਲੀ ਲਿਆਂਦੀ ਹੈ।
ਵਾਈਸ ਚਾਂਸਲਰ ਪ੍ਰੋ. ਕਰਮਜੀਤ ਸਿੰਘ ਨੇ ਕਿਹਾ ਕਿ ਤਬਦੀਲੀ ਸਮੇਂ ਦਾ ਮੁਖ ਤੱਤ ਹੈ ਅਤੇ ਬਦਲਦੇ ਸਮੇਂ ਅਨੁਸਾਰ ਤਬਦੀਲੀ ਨੂੰ ਆਪਣੀ ਮਾਨਸਿਕਤਾ ਦਾ ਹਿੱਸਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਉਪਰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪੂਰੀ ਬਖਸ਼ਿਸ਼ ਹੈ ਅਤੇ ਉਨ੍ਹਾਂ ਦੀਆਂ ਸਿਿਖਆਵਾਂ ਵੀ ਸਮੇਂ ਅਨੁਸਾਰ ਤਬਦੀਲ ਹੋਣ ਦੀ ਪ੍ਰੇਰਣਾ ਦਿੰਦੀਆਂ ਅਤੇ ਸਾਨੂੰ ਸਾਰਿਆਂ ਨੂੰ ਤਬਦੀਲੀ ਨੂੰ ਅਮਲ ਵਿਚ ਲਿਆਉਣਾ ਚਾਹੀਦਾ ਹੈ।
ਉਨ੍ਹਾਂ ਸਾਰਿਆਂ ਦਾ ਧੰਨਵਾਦ ਕਰਦਿਆਂ ਯੂਨੀਵਰਸਿਟੀ ਤਰੱਕੀ ਵਿਚ ਵੱਧ ਚੜ੍ਹ ਕੇ ਯੋਗਦਾਨ ਪਾਉਣ ਦੀ ਅਪੀਲ ਵੀ ਕੀਤੀ। ਆਪਣੇ ਸੁਝਾਅ ਪੇਸ਼ ਕਰਦਿਆਂ ਮੀਟਿੰਗ ਵਿਚ ਮੌਜੂਦ ਮੈਂਬਰਾਂ ਨੇ ਵਾਈਸ ਚਾਂਸਲਰ ਪ੍ਰੋ. ਕਰਮਜੀਤ ਸਿੰਘ ਨੂੰ ਭਰੋਸਾ ਦਿਵਾਇਆ ਕਿ ਉਹ ਉਨ੍ਹਾਂ ਦੇ ਮਿਸ਼ਨ ਨੂੰ ਪੂਰੀ ਮਿਹਨਤ ਅਤੇ ਲਗਨ ਨਾਲ ਪੂਰਾ ਕਰਨ ਲਈ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਨਗੇ।