Thursday, March 20, 2025
spot_img
spot_img
spot_img
spot_img

GLADA ਵੱਲੋਂ Missing Link Road, Ludhiana ਦੇ ਨਾਜਾਇਜ਼ ਕਬਜਿਆਂ ‘ਤੇ ਕਾਰਵਾਈ

ਯੈੱਸ ਪੰਜਾਬ
ਲੁਧਿਆਣਾ, 18 ਫਰਵਰੀ, 2025

ਮੁੱਖ ਪ੍ਰਸ਼ਾਸ਼ਕ GLADA ਵੱਲੋ ਜਾਰੀ ਦਿਸ਼ਾ ਨਿਰਦੇਸ਼ਾਂ ਤਹਿਤ ਵੱਡੀ ਕਾਰਵਾਈ ਕਰਦਿਆਂ GLADA ਟੀਮ ਵੱਲੋਂ ਢੰਡਾਰੀ ਕਲਾਂ ਵਿਖੇ ਨਾਜਾਇਜ ਕਬਜਿਆਂ ਨੂੰ ਖਾਲੀ ਕਰਵਾਇਆ ਗਿਆ।

ਮੁੱਖ ਪ੍ਰਸ਼ਾਸ਼ਕ ਗਲਾਡਾ Harpreet Singh ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਸਬੰਧੀ ਸ਼ਿਕਾਇਤ ਮਿਲੀ ਸੀ ਜਿਸ ‘ਤੇ ਇਹ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ। ਉਨ੍ਹਾਂ ਦੱਸਿਆ ਕਿ ਮਿਸਿੰਗ ਲਿੰਕ-2 ਰੋਡ ਫਿਰੋਜਪੁਰ ਰੋਡ ਲੁਧਿਆਣਾ ਤੋਂ ਮਲੇਰਕੋਟਲਾ ਰੋਡ ਨੂੰ ਜੋੜਨ ਵਾਲੀ ਸੜ੍ਹਕ ਦੀ ਉਸਾਰੀ ਜਿਸਦੀ ਲੰੰਬਾਈ ਕਰੀਬ 10 ਕਿਲੋਮੀਟਰ ਹੈ, ‘ਤੇ ਕੁੱਝ ਵਿਅਕਤੀਆਂ ਵੱਲੋਂ ਨਾਜਾਇਜ ਕਬਜ਼ੇ ਕੀਤੇ ਹੋਏ ਸਨ।

ਉਨ੍ਹਾਂ ਸਪੱਸ਼ਟ ਕੀਤਾ ਕਿ ਆਮ ਜਨਤਾ ਦੀ ਸਹੂਲਤ ਅਤੇ ਸ਼ਹਿਰ ਦੀ ਟਰੈਫਿਕ ਸਮੱਸਿਆ ਤੋਂ ਨਿਜਾਤ ਦਿਵਾਉਣ ਲਈ ਮਿਸਿੰਗ ਲਿੰਕ-2 ਰੋਡ (ਫਿਰੋਜਪੁਰ ਰੋਡ ਤੋਂ ਮਲੇਰਕੋਟਲਾ ਰੋਡ) ਤੱਕ ਦੀ ਉਸਾਰੀ ਕੀਤੀ ਜਾਣੀ ਹੈ।

ਗਲਾਡਾ ਅਧਿਕਾਰੀਆਂ ਵੱਲੋਂ ਮੌਕੇ ‘ਤੇ ਪਹੁੰਚ ਕੇ ਪੁਲਿਸ ਸਹਾਇਤਾ ਦੇ ਨਾਲ ਨਾਜਾਇਜ ਕਬਜ਼ੇ ਖਾਲੀ ਕਰਵਾਏ ਗਏ ਹਨ। ਮੁੱਖ ਪ੍ਰਸ਼ਾਸ਼ਕ ਗਲਾਡਾ ਨੇ ਦੱਸਿਆ ਕਿ ਮਲੇਰਕੋਟਲਾ ਰੋਡ ਤੱਕ ਸੜਕ ਦੀ ਉਸਾਰੀ ਦਾ ਕੰਮ ਲਗਭਗ ਮੁਕੰਮਲ ਹੋ ਚੁੱਕਾ ਹੈ ਅਤੇ ਰੇਲਵੇ ਬ੍ਰਿਜ ਦਾ ਕੰਮ ਵੀ ਰੇਲਵੇ ਵਿਭਾਗ ਵੱਲੋਂ ਜਲਦ ਮੁਕੰਮਲ ਕਰ ਲਿਆ ਜਾਵੇਗਾ, ਉਪਰੰਤ ਇਹ ਸੜਕ ਆਵਾਜਾਈ ਲਈ ਸਮਰਪਿਤ ਕਰ ਦਿੱਤੀ ਜਾਵੇਗੀ।

ਇਸ ਤੋਂ ਇਲਾਵਾ ਢੰਡਾਰੀ ਕਲਾਂ ਵਿਖੇ ਐਚ.ਆਈ.ਜੀ. ਮਕਾਨ ਨੂੰ ਵੀ ਨਾਜਾਇਜ ਕਬਜ਼ੇ ਤੋਂ ਮੁਕਤ ਕਰਵਾਇਆ ਗਿਆ ਹੈ। ਇਸ ਸਬੰਧੀ ਅਸਟੇਟ ਅਫ਼ਸਰ ਅਮਨ ਗੁਪਤਾ ਨੇ ਦੱਸਿਆ ਕਿ ਇੱਕ ਸ਼ਿਕਾਇਤ ਦੇ ਆਧਾਰ ‘ਤੇ ਇਹ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ।

ਮੁੱਖ ਪ੍ਰਸਾਸਕ ਗਲਾਡਾ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਅਜਿਹੇ ਵਿਅਕਤੀਆਂ ਵਿਰੁੱਧ ਕਾਨੂੰਨ ਮੁਤਾਬਕ ਬਣਦੀ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਅਤੇ ਸੁਨਿਸਚਿਤ ਕੀਤਾ ਜਾਵੇਗਾ ਕਿ ਭਵਿੱਖ ਵਿੱਚ ਅਜਿਹੇ ਕਬਜੇ ਨਾਂ ਕੀਤੇ ਜਾ ਸਕਣ।

ਇਸ ਮੋਕੇ ਸ੍ਰੀ ਸੂਰਜ ਮੰਨਚੰਦਾ, ਐਸ.ਡੀ.ਈ., ਸ੍ਰੀ ਵਰਿੰਦਰ ਸਿੰਘ, ਜੂਨੀਅਰ ਇੰਜੀਨੀਅਰ ਅਤੇ ਗਲਾਡਾ ਦੇ ਹੋਰ ਅਧਿਕਾਰੀ ਵੀ ਮੋਜੂਦ ਸਨ।

ਅਹਿਮ ਖ਼ਬਰਾਂ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img
spot_img

ਅੱਜ ਨਾਮਾ – ਤੀਸ ਮਾਰ ਖ਼ਾਂ