Wednesday, May 14, 2025
spot_img
spot_img
spot_img

GGSSTP ਦੇ ਪ੍ਰਦਰਸ਼ਨ ਵਿੱਚ ਮਹੱਤਵਪੂਰਨ ਸੁਧਾਰ: Harbhajan Singh ETO

ਯੈੱਸ ਪੰਜਾਬ
ਚੰਡੀਗੜ੍ਹ, 20 ਅਪ੍ਰੈਲ, 2025

ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ (ਜੀਜੀਐਸਟੀਪੀ), Ropar, ਜੋ Punjab ਦੀ ਸਭ ਤੋਂ ਪੁਰਾਣਾ ਬਿਜਲੀ ਪੈਦਾ ਕਰਨ ਵਾਲੇ ਸਟੇਸ਼ਨਾਂ ਵਿੱਚੋਂ ਇੱਕ ਹੈ, ਨੇ ਕੁਸ਼ਲਤਾ ਅਤੇ ਕਾਰਗੁਜ਼ਾਰੀ ਦਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਮਹੱਤਵਪੂਰਨ ਮੀਲ ਪੱਥਰ ਸਥਾਪਿਤ ਕੀਤਾ ਹੈ।

36 ਸਾਲ ਪੁਰਾਣੇ ਯੂਨਿਟ ਹੋਣ ਦੇ ਬਾਵਜੂਦ ਪਲਾਂਟ ਵਿੱਚ ਵਿੱਤੀ ਸਾਲ 2024-25 ਦੌਰਾਨ ਕਾਰਜ-ਕੁਸ਼ਲਤਾ, ਭਰੋਸੇਯੋਗਤਾ, ਅਤੇ ਬਿਜਲੀ ਉਤਪਾਦਨ ਦੇ ਲਿਹਾਜ਼ ਨਾਲ ਵਿਚ ਬੇਮਿਸਾਲ ਸੁਧਾਰ ਦੇਖਿਆ ਗਿਆ ਹੈ।

ਅੱਜ ਇੱਥੇ ਇਹ ਜਾਣਕਾਰੀ ਦਿੰਦਿਆਂ ਬਿਜਲੀ ਮੰਤਰੀ Harbhajan Singh ETO ਨੇ ਦੱਸਿਆ ਕਿ ਪਿਛਲੇ ਦਹਾਕੇ ਦੇ ਮੁਕਾਬਲੇ ਵਿੱਤੀ ਸਾਲ 2024-25 ਦੌਰਾਨ ਜੀ.ਜੀ.ਐਸ.ਐਸ.ਟੀ.ਪੀ. ਦੀ ਕਾਰਗੁਜ਼ਾਰੀ ਸਭ ਤੋਂ ਵਧੀਆ ਰਹੀ ਹੈ।

ਉਨ੍ਹਾਂ ਕਿਹਾ ਕਿ ਮੁੱਖ ਪ੍ਰਤੱਖਤਾ ਜਿਵੇਂ ਕਿ ਕੁੱਲ ਉਤਪਾਦਨ, ਪਲਾਂਟ ਲੋਡ ਫੈਕਟਰ (ਪੀਐਲਐਫ), ਹੀਟ ਰੇਟ, ਅਤੇ ਥਰਮਲ ਐਫੀਸ਼ੀਐਂਸੀ ਵਿੱਚ ਕਮਾਲ ਦਾ ਵਾਧਾ ਦਰਜ ਕੀਤਾ ਗਿਆ ਹੈ। ਮੰਤਰੀ ਨੇ ਕਿਹਾ ਕਿ ਇਹ ਸ਼ਾਨਦਾਰ ਪ੍ਰਦਰਸ਼ਨ- ਰਣਨੀਤਕ ਯੋਜਨਾਬੰਦੀ, ਨਿਯਮਿਤ ਰੱਖ-ਰਖਾਅ ਅਤੇ ਪੰਜਾਬ ਸਰਕਾਰ ਵੱਲੋਂ ਯਕੀਨੀ ਬਣਾਏ ਅਨੁਕੂਲਿਤ ਕਾਰਜਸ਼ੀਲ ਅਭਿਆਸਾਂ ਸਦਕਾ ਹੀ ਸੰਭਵ ਹੋਇਆ ਹੈ।

ਮੰਤਰੀ ਨੇ ਕਿਹਾ ਕਿ ਮੌਜੂਦਾ ਚਾਰ ਕਾਰਜਸ਼ੀਲ ਯੂਨਿਟਾਂ ਤੋਂ ਕੁੱਲ ਬਿਜਲੀ ਉਤਪਾਦਨ 4553.72 ਮਿਲੀਅਨ ਯੂਨਿਟ (ਐਮ.ਯੂ.) ’ਤੇ ਪਹੁੰਚ ਗਿਆ ਹੈ, ਜੋ ਵਿੱਤੀ ਸਾਲ 2015-16 ਨਾਲੋਂ, ਜਦੋਂ ਸਾਰੇ ਛੇ ਯੂਨਿਟ ਚਾਲੂ ਹੁੰਦੇ ਸਨ,ਤੋਂ ਕਿਤੇ ਵੱਧ ਹੈ। ਵਿੱਤੀ ਸਾਲ 2024-25 ਲਈ ਪੀਐਲਐਫ 61.88 ਫੀਸਦ ਰਿਹਾ, ਜੋ ਕਿ 2014-15 ਤੋਂ ਹੁਣ ਤੱਕ ਪ੍ਰਾਪਤ ਕੀਤਾ ਸਭ ਤੋਂ ਵੱਧ ਫੀਸਦ ਹੈ।

ਉਨ੍ਹਾਂ ਇਹ ਵੀ ਕਿਹਾ ਕਿ ਪਲਾਂਟ ਨੇ ਕਾਰਜ- ਭਰੋਸੇਯੋਗਤਾ ਵਿੱਚ ਵੀ ਕਾਫ਼ੀ ਮਹੱਤਵਪੂਰਨ ਪ੍ਰਾਪਤੀਆਂ ਕੀਤੀਆਂ ਹਨ। ਵਿਸ਼ੇਸ਼ ਕੋਲੇ ਦੀ ਖਪਤ 687 ਗਰਾਮ / ਕਿਲੋਵਾਟ ਘੰਟਾ ਤੋਂ 652 ਗਰਾਮ / ਕਿਲੋਵਾਟ ਘੰਟਾ ’ਤੇ ਆ ਗਈ ਹੈੈ, ਨਤੀਜੇ ਵਜੋਂ ਸਟੇਸ਼ਨ ਦਾ ਹੀਟ ਰੇਟ
ਵਿੱਤੀ 2023-24 ਦੇ 2666 ਕਿਲੋ ਕੈਲੋਰੀਜ਼ / ਕਿਲੋਵਾਟ ਘੰਟਾ ਨਾਲੋਂ ਘਟ ਕੇ ਵਿੱਤੀ 2024-25 ਵਿਚ 2666 ਕਿਲੋ ਕੈਲੋਰੀਜ਼ / ਕਿਲੋਵਾਟ ਘੰਟਾ ਰਹਿ ਗਿਆ ਹੈ, ਜੋ 5.75% ਦੀ ਬਿਹਤਰੀ ਦਰਸਾਉਂਦਾ ਹੈ।

ਸਿੱਟੇ ਵਜੋਂ, ਜੀ.ਜੀ.ਐਸ.ਐਸ.ਟੀ.ਪੀ ਨੇ ਵਿੱਤੀ 2024-25 ਦੀ 32.25 ਫੀਸਦ ਦੀ ਥਰਮਲ ਕੁਸ਼ਲਤਾ ਪ੍ਰਾਪਤ ਕੀਤੀ, ਜਦਕਿ ਪਿਛਲੇ ਸਾਲ ਵਿੱਚ ਇਹ 30.40% ਸੀ।

ਉਨ੍ਹਾਂ ਅੱਗੇ ਕਿਹਾ ਕਿ ਪੁਰਾਣੇ ਥਰਮਲ ਯੂਨਿਟਾਂ ਦੀ ਕੁਸ਼ਲਤਾ ਨੂੰ ਮੁੜ ਸੁਰਜੀਤ ਕਰਨਾ ਜੀ.ਜੀ.ਐਸ.ਐਸ.ਟੀ.ਪੀ. ਟੀਮ ਵੱਲੋਂ ਲੋਕਾਂ ਦੀ ਸੇਵਾ ਲਈ ਕੀਤੇ ਜਾ ਰਹੇ ਅਣਥੱਕ ਯਤਨਾਂ ਅਤੇ ਵਚਨਬੱਧਤਾ ਦਾ ਪ੍ਰਮਾਣ ਹੈ। ਉਨ੍ਹਾਂ ਕਿਹਾ ਕਿ ਨਿਰੰਤਰ ਯਤਨਾਂ ਅਤੇ ਸਖ਼ਤ ਮਿਹਨਤ ਨਾਲ, ਅਸੀਂ ਇਹ ਯਕੀਨੀ ਬਣਾਇਆ ਹੈ ਕਿ ਵਿੱਤੀ ਸਾਲ 2024-25 ਦੇ ਝੋਨੇ ਦੇ ਸੀਜ਼ਨ ਦੌਰਾਨ ਜ਼ਰੂਰੀ ਸੇਵਾਵਾਂ ਬਿਨਾਂ ਕਿਸੇ ਰੁਕਾਵਟ ਦੇ ਜਾਰੀ ਰਹਿਣ।

ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ ਇਹ ਵੀ ਦੱਸਿਆ ਕਿ ਜੀਜੀਐਸਐਸਟੀਪੀ ਨੇ ਡੈਸਕ ਆਪਰੇਟਰਾਂ ਲਈ ਆਨਸਾਈਟ ਸਿਖਲਾਈ ਪ੍ਰੋਗਰਾਮਾਂ ਅਤੇ ਧਨੁ ਇੰਸਟੀਚਿਊਟ, ਮਹਾਰਾਸ਼ਟਰ ਵਿਖੇ ਵਿਸ਼ੇਸ਼ ਸਿਖਲਾਈ ਰਾਹੀਂ ਤੇਲ ਦੀ ਖਪਤ ਵਿੱਚ ਮਹੱਤਵਪੂਰਨ ਕਮੀ ਦਰਜ ਕੀਤੀ ਹੈ। ਵਿੱਤੀ ਸਾਲ 2023-24 ਵਿੱਚ ਤੇਲ ਦੀ ਖਪਤ 2.00 ਮਿ.ਲੀ./ਕਿਲੋਵਾਟ ਘੰਟਾ ਤੋਂ ਘਟ ਕੇ ਵਿੱਤੀ ਸਾਲ 2024-25 ਵਿੱਚ 1.05 ਮਿ.ਲੀ./ਕਿਲੋਵਾਟ ਘੰਟਾ ਰਹਿ ਗਈ, ਜਿਸਦੇ ਨਤੀਜੇ ਵਜੋਂ ਲਗਭਗ 27 ਕਰੋੜ ਰੁਪਏ ਦੀ ਬੱਚਤ ਹੋਈ।

ਬਿਜਲੀ ਮੰਤਰੀ ਨੇ ਕਿਹਾ ਕਿ ਵਿੱਤੀ ਸਾਲ 2024-25 ਦੌਰਾਨ ਥਰਮਲ ਪਲਾਂਟਾਂ ਵਿੱਚ 3 ਫੀਸਦ ਬਾਇਓਮਾਸ ਬਾਲਣ ਦੀ ਵਰਤੋਂ ਸਬੰਧੀ ਲਾਗੂ ਨਿਯਮਾਂ ਦੇ ਅਨੁਸਾਰ ਜੀਜੀਐਸਐਸਟੀਪੀ ਨੇ ਆਪਣੇ ਮੌਜੂਦਾ ਬੁਨਿਆਦੀ ਢਾਂਚੇ ਅਤੇ ਮਨੁੱਖੀ ਸ਼ਕਤੀ ਦੀ ਵਰਤੋਂ ਜ਼ਰੀਏ ਬਾਇਓਮਾਸ ਪੈਲੇਟਸ ਨੂੰ ਖਪਾਉਣ ਸਬੰਧੀ ਤਕਨੀਕੀ ਅਤੇ ਲੌਜਿਸਟਿਕ ਚੁਣੌਤੀਆਂ ਨੂੰ ਸਫਲਤਾਪੂਰਵਕ ਪਾਰ ਕੀਤਾ।

ਇਸ ਪ੍ਰਾਪਤੀ ਨੇ, ਨਾ ਸਿਰਫ਼ ਸੀਈਏ ਅਤੇ ਭਾਰਤ ਸਰਕਾਰ ਦੀ ਸਮਰੱਥ ਪਹਿਲਕਦਮੀ ਅਧੀਨ ਨਿਰਧਾਰਤ ਟੀਚੇ ਨੂੰ ਪੂਰਾ ਕੀਤਾ ਬਲਕਿ ਪਰਾਲੀ ਸਾੜਨ ਕਰਕੇ ਵਾਤਾਵਰਣ ‘ਤੇ ਪੈਂਦੇ ਮਾੜੇ ਪ੍ਰਭਾਵ ਨੂੰ ਘਟਾਉਣ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾਈ। ਜ਼ਿਕਰਯੋਗ ਹੈ ਕਿ ਵਿੱਤੀ ਸਾਲ 2024-25 ਦੌਰਾਨ ਵਰਤੇ ਗਏ 94,935 ਮੀਟਰਕ ਟਨ ਪੈਲੇਟਸ ਪੰਜਾਬ ਦੇ ਕਿਸਾਨਾਂ ਤੋਂ ਲਏ ਗਏ ਸਨ, ਜਿਸ ਨਾਲ ਟਿਕਾਊ ਊਰਜਾ ਅਭਿਆਸਾਂ ਵਿੱਚ ਇੱਕ ਨਵਾਂ ਮਾਪਦੰਡ ਸਥਾਪਤ ਹੋਇਆ ਅਤੇ ਕਾਰਬਨ ਦੀ ਨਿਕਾਸੀ ਨੂੰ ਘਟਾਉਣ ਵਿੱਚ ਮਦਦ ਮਿਲੀ।

ਉਨ੍ਹਾਂ ਇਹ ਵੀ ਦੱਸਿਆ ਕਿ ਝੋਨੇ ਦੇ ਸੀਜ਼ਨ ਦੌਰਾਨ ਜੀਜੀਐਸਐਸਟੀਪੀ ਨੇ ਸੁਚਾਰੂ ਅਤੇ ਨਿਰਵਿਘਨ ਸੰਚਾਲਨ ਯਕੀਨੀ ਬਣਾਇਆ ਅਤੇ ਸਰਵਿਸ ਕੁਆਲਿਟੀ ਤੇ ਭਰੋਸੇਯੋਗਤਾ ਨੂੰ ਬਣਾਈ ਰੱਖਣ ਲਈ ਪੂਰੀ ਜੀਜੀਐਸਐਸਟੀਪੀ ਟੀਮ ਵੱਲੋਂ ਨਿਰੰਤਰ ਯਤਨ ਕੀਤੇ ਜਾ ਰਹੇ ਹਨ।

ਕੈਬਨਿਟ ਮੰਤਰੀ ਨੇ ਕਿਹਾ ਕਿ ਆਉਣ ਵਾਲੇ ਸਮੇਂ ਨੂੰ ਧਿਆਨ ਵਿੱਚ ਰੱਖਦਿਆਂ ਜੀਜੀਐਸਐਸਟੀਪੀ ਯੂਨਿਟਾਂ ਦੇ ਨਿਰਵਿਘਨ ਸੰਚਾਲਨ ਨੂੰ ਯਕੀਨੀ ਬਣਾਉਣ ਲਈ ਠੋਸ ਕਦਮ ਚੁੱਕੇ ਜਾ ਰਹੇ ਹਨ।

ਉਨ੍ਹਾਂ ਕਿਹਾ ਕਿ ਨਵੇਂ ਰੀਹੀਟਰਾਂ ਦੀ ਖ਼ਰੀਦ ਤੇ ਇੰਸਟਾਲੇਸ਼ਨ ਲਈ 108 ਕਰੋੜ ਰੁਪਏ ਮਨਜ਼ੂਰ ਕੀਤੇ ਗਏ ਹਨ ਅਤੇ ਸਾਰੀਆਂ ਯੂਨਿਟਾਂ ‘ਚ ਇਸਦੀ ਇੰਸਟਾਲੇਸ਼ਨ ਵਾਸਤੇ ਮੈਸਰਜ਼ ਭਾਰਤ ਹੈਵੀ ਇਲੈਕਟਰੀਕਲਜ਼ ਲਿਮਟਿਡ (ਬੀ.ਐਚ.ਈ.ਐਲ.) ਨੂੰ ਖ਼ਰੀਦ ਆਰਡਰ ਵੀ ਦੇ ਦਿੱਤਾ ਗਿਆ ਹੈ। ਉਮੀਦ ਹੈ ਕਿ ਇੰਸਟਾਲੇਸ਼ਨ ਤੋਂ ਬਾਅਦ ਇਹ ਰੀਹੀਟਰ ਸੂਬੇ ਲਈ ਬਿਹਤਰ ਅਤੇ ਨਿਰਵਿਘਨ ਬਿਜਲੀ ਸਪਲਾਈ ਨੂੰ ਯਕੀਨੀ ਬਣਾਉਣਗੇ।

ਅਹਿਮ ਖ਼ਬਰਾਂ

ਸਾਡੇ ਨਾਲ ਜੁੜੋ

221,594FansLike
111,952FollowersFollow

ਸਿੱਖ ਜਗ਼ਤ

ਮਨੋਰੰਜਨ

Babbu Maan ਅਤੇ Guru Randhawa ਦੀ ਪੰਜਾਬੀ ਫ਼ਿਲਮ ‘Shaunki Sardar’ ਦਾ ਟਰੇਲਰ ਜਾਰੀ, ਫ਼ਿਲਮ 16 ਮਈ ਨੂੰ ਹੋਵੇਗੀ ਰਿਲੀਜ਼

ਯੈੱਸ ਪੰਜਾਬ 2 ਮਈ, 2025 ਅੱਜ Mohali 'ਚ ਪੰਜਾਬੀ ਫਿਲਮ Shaunki Sardar ਦੇ ਟਰੇਲਰ ਦੀ ਸ਼ਾਨਦਾਰ ਲਾਂਚਿੰਗ ਹੋਈ। ਇਹ ਫਿਲਮ ਜੀ ਸਟੂਡੀਓਜ਼, ਬੌਸ ਮਿਊਜ਼ਿਕਾ ਰਿਕਾਰਡਜ਼ ਪ੍ਰਾਈਵੇਟ...

Hollywood ਸਿਤਾਰੇ ਐਡਵਰਡ ਸੋਨਨਬਲਿਕ ਤੇ ਮਾਰਕ ਬੈਨਿੰਗਟਨ ‘Guru Nanak Jahaz’ ਰਾਹੀਂ ਕਰ ਰਹੇ ਹਨ ਪੰਜਾਬੀ ਇੰਡਸਟਰੀ ਵਿੱਚ ਡੈਬਿਊ

ਯੈੱਸ ਪੰਜਾਬ 24 ਅਪ੍ਰੈਲ, 2025 ਇਤਿਹਾਸਕ ਕੋਮਾਗਾਟਾ ਮਾਰੂ ਘਟਨਾ 'ਤੇ ਆਧਾਰਿਤ ਬਹੁਤ ਹੀ ਉਤਸ਼ਾਹਤ ਪੰਜਾਬੀ ਫਿਲਮ "Guru Nanak Jahaz" 1 ਮਈ 2025 ਨੂੰ ਰਿਲੀਜ਼ ਹੋਣ ਜਾ...

Babbu Maan ਅਤੇ Guru Randhwa ਦੀ ਫ਼ਿਲਮ ‘ਸ਼ੌਕੀ ਸਰਦਾਰ’ ਦੇ ਦੇ ਗ਼ੀਤਾਂ ਨੇ ਪਾਈ ਧਮਾਲ; ‘ਸ਼ੇਰ ਤੇ ਸ਼ਿਕਾਰ’ ’ਤੇ ‘ਚੁੰਨੀ’ ਕਰ ਰਹੇ ਹਨ ‘ਟਰੈਂਡ’

ਯੈੱਸ ਪੰਜਾਬ 17 ਅਪ੍ਰੈਲ, 2025 ਬਹੁਤ ਉਡੀਕੀ ਜਾ ਰਹੀ Punjab Film ਸ਼ੌਂਕੀ ਸਰਦਾਰ ਦਾ ਉਤਸ਼ਾਹ ਸਿਖਰ 'ਤੇ ਪਹੁੰਚ ਰਿਹਾ ਹੈ, ਇਸਦੇ ਹਾਲ ਹੀ ਵਿੱਚ ਰਿਲੀਜ਼ ਹੋਏ...

Nit C ਨੇ ਪੇਸ਼ ਕੀਤਾ “Impala” – ਪਿਆਰ, ਸ਼ਾਨਦਾਰੀ ਅਤੇ ਕਲਾਸਿਕ ਵਾਈਬਜ਼ ਦਾ ਸੁਰੀਲਾ ਗੀਤ

ਯੈੱਸ ਪੰਜਾਬ 1 ਅਪ੍ਰੈਲ, 2025 ਉੱਭਰਦਾ ਹਿੱਪ-ਹੌਪ ਗਾਇਕ Nit C ਆਪਣਾ ਨਵਾਂ ਗੀਤ "Impala" ਲੈ ਕੇ ਆਇਆ ਹੈ। ਇਹ ਗੀਤ ਪੁਰਾਣੇ ਜ਼ਮਾਨੇ ਦੀ ਖੂਬਸੂਰਤੀ ਨੂੰ ਅੱਜ...

Kandhari ਦਾ ਨਵਾਂ ਗੀਤ “9 Outta 10” ਰਿਲੀਜ਼ – ਸੁਣਨ ਲਈ ਤਿਆਰ ਹੋ ਜਾਓ!

ਯੈੱਸ ਪੰਜਾਬ 27 ਮਾਰਚ, 2025 Punjabi ਸੰਗੀਤ ਦੀ ਸਨਸਨੀ Kandhari ਇੱਕ ਹੋਰ ਧਮਾਕੇਦਾਰ ਗੀਤ "9 Outta 10" ਲੈ ਕੇ ਆਇਆ ਹੈ, ਜੋ ਹੁਣ ਸਭ ਮਿਊਜ਼ਿਕ ਪਲੇਟਫਾਰਮਾਂ...

‘Mehar’ ਦੀ ਸ਼ੂਟਿੰਗ ਮੁਕੰਮਲ! Raj Kundra ਨੇ ਕਾਸਟ ਨਾਲ ਮਨਾਇਆ ਜਸ਼ਨ

ਯੈੱਸ ਪੰਜਾਬ 24 ਮਾਰਚ, 2025 Raj Kundra ਨੇ ਫਿਲਮ ਦੇ ਕਲਾਕਾਰਾਂ ਨਾਲ ਇੱਕ Video ਸਾਂਝਾ ਕੀਤਾ, ਜਿਸ ਵਿੱਚ ਉਨ੍ਹਾਂ ਨੂੰ ਸ਼ੂਟਿੰਗ ਦੇ ਪੂਰਾ ਹੋਣ ਦਾ ਜਸ਼ਨ...

Punjabi Film “ਸ਼ੌਂਕੀ ਸਰਦਾਰ” ਦਾ Teaser ਹੋਇਆ ਰਿਲੀਜ਼; 16 ਮਈ ਨੂੰ ਹੋਵੇਗੀ ਰਿਲੀਜ਼

ਯੈੱਸ ਪੰਜਾਬ 10 ਮਾਰਚ, 2025 ਬਹੁਤ ਉਡੀਕੀ ਜਾ ਰਹੀ ਪੰਜਾਬੀ ਫਿਲਮ "Shaunki Sardar " ਨੇ ਟੀਜ਼ਰ ਰਿਲੀਜ਼ ਹੋ ਚੁੱਕਾ ਹੈ, ਜਿਸ ਨੇ ਸਭ ਪਾਸੇ ਧੂਮ ਮਚਾ...

Sunanda Sharma ਕੇਸ: ਪੰਜਾਬ ਰਾਜ ਮਹਿਲਾ ਕਮਿਸ਼ਨ ਦੇ ਦਖ਼ਲ ਤੋਂ ਬਾਅਦ Pushpinder Dhaliwal ਗ੍ਰਿਫ਼ਤਾਰ

ਯੈੱਸ ਪੰਜਾਬ ਚੰਡੀਗੜ੍ਹ, 10 ਮਾਰਚ, 2025 Punjab State Women Commission ਦੇ ਦਖ਼ਲ ਤੋਂ ਬਾਅਦ Punjab Police ਨੇ ਪ੍ਰਸਿੱਧ ਗਾਇਕਾ ਅਤੇ ਅਦਾਕਾਰਾ Sunanda Sharma ਵੱਲੋਂ ਦਾਇਰ ਕੀਤੇ...

ਖ਼ੇਡ ਖ਼ਬਰ

Innocent Hearts School, ਲੋਹਾਰਾਂ ਦਾ ਸ਼ੂਟਿੰਗ ਚੈਂਪੀਅਨਸ਼ਿਪ 2025 ਵਿੱਚ ਸ਼ਾਨਦਾਰ ਪ੍ਰਦਰਸ਼ਨ

ਯੈੱਸ ਪੰਜਾਬ ਜਲੰਧਰ, 5 ਮਈ, 2025 Innocent Hearts School, ਲੋਹਾਰਾਂ ਨੇ ਇੱਕ ਵਾਰ ਫਿਰ 10ਵੀਂ ਕਰਨਲਜ਼ ਸ਼ਾਰਪਸ਼ੂਟਰਜ਼ ਓਪਨ ਸ਼ੂਟਿੰਗ ਚੈਂਪੀਅਨਸ਼ਿਪ ਵਿੱਚ ਚੋਟੀ ਦਾ ਸਨਮਾਨ ਪ੍ਰਾਪਤ ਕਰਕੇ ਖੇਡਾਂ...

Innocent Hearts Premiere League: ਆਈਐਚਪੀਐਲ, ਕ੍ਰਿਕਟ ਦਾ ਉਤਸ਼ਾਹ ਨਾਲ ਹੋਇਆ ਉਦਘਾਟਨ

ਯੈੱਸ ਪੰਜਾਬ ਜਲੰਧਰ, 24 ਅਪ੍ਰੈਲ, 2025 Innocent Hearts Premiere League (ਆਈਐਚਪੀਐਲ) ਸੀਜ਼ਨ 1- ਕ੍ਰਿਕਟ ਦਾ ਅਧਿਕਾਰਤ ਤੌਰ 'ਤੇ ਉਦਘਾਟਨ ਕੀਤਾ ਗਿਆ , ਜੋ ਕਿ ਇੱਕ ਦਿਲਚਸਪ ਖੇਡ...

PSPCL ਖੇਡ ਕੋਟੇ ਤਹਿਤ ਭਰਤੀ ਕਰੇਗਾ, ਬਿਜਲੀ ਮੰਤਰੀ Harbhajan Singh ETO ਦਾ ਐਲਾਨ

ਯੈੱਸ ਪੰਜਾਬ ਪਟਿਆਲਾ, 22 ਅਪ੍ਰੈਲ, 2025 Punjab ਵਿੱਚ ਖੇਡਾਂ ਦੇ ਜਜ਼ਬੇ ਨੂੰ ਉਤਸ਼ਾਹਿਤ ਕਰਨ ਲਈ ਇੱਕ ਮਹੱਤਵਪੂਰਨ ਕਦਮ ਵਿੱਚ, ਬਿਜਲੀ ਮੰਤਰੀ Harbhajan Singh ETO ਨੇ ਐਲਾਨ ਕੀਤਾ...

Punjab ਦੀਆਂ ਸ਼ੂਟਰਜ਼ Sift Kaur Samra ਅਤੇ Simranjpreet Kaur Brar ਨੇ ਸ਼ੂਟਿੰਗ ਵਿਸ਼ਵ ਕੱਪ ਅਰਜਨਟਾਈਨਾ ਅਤੇ ਪੇਰੂ ਵਿੱਚ ਮਾਰੀਆਂ ਮੱਲਾਂ

ਯੈੱਸ ਪੰਜਾਬ ਫਰੀਦਕੋਟ, 22 ਅਪ੍ਰੈਲ, 2025 ਜਿਲ੍ਹਾ ਖੇਡ ਅਫਸਰ ਫਰੀਦਕੋਟ ਸ. ਬਲਜਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਆਈ.ਐਸ.ਐਸ.ਐੱਫ. ਵਰਲਡ ਕੱਪ ਮੁਕਾਬਲਿਆਂ ਵਿੱਚ Punjab ਦੇ ਜਿਲ੍ਹਾ...

Kurali ਦੀ ਧੀ Navpreet Kaur ਨੇ ਨੈਸ਼ਨਲ ਖੇਡਾਂ ਦੌਰਾਨ Weight Lifting ’ਚ ਕਾਂਸੀ ਦਾ ਤਮਗਾ ਜਿੱਤਿਆ

ਪ੍ਰਭਦੀਪ ਸਿੰਘ ਸੋਢੀ ਕੁਰਾਲੀ, 17 ਅਪ੍ਰੈਲ, 2025 ਸਥਾਨਕ ਸ਼ਹਿਰ ਦੇ ਵਾਰਡ ਨੰਬਰ 6 ਮਾਡਲ ਟਾਊਨ ਦੀ ਵਸਨੀਕ Navpreet Kaur ਪੁੱਤਰੀ ਸੋਹਣ ਸਿੰਘ ਕਾਨੂੰਗੋ ਨੇ ਬੀਤੇ ਦਿਨੀਂ...

Khelo India Youth Games ਲਈ ਮੱਲਖੰਭ ਦੇ ਟ੍ਰਾਇਲ 17 ਅਪ੍ਰੈਲ ਨੂੰ ਹੋਣਗੇ

ਯੈੱਸ ਪੰਜਾਬ ਚੰਡੀਗੜ੍ਹ, 15 ਅਪ੍ਰੈਲ, 2025 ਬਿਹਾਰ ਵਿਖੇ 4 ਮਈ ਤੋਂ 15 ਮਈ ਤੱਕ ਹੋਣ ਵਾਲੀਆਂ Khelo India Youth Games ਲਈ Punjab ਦੀ ਮੱਲਖੰਭ (ਮੁੰਡੇ ਤੇ...

ਖੇਲੋ ਇੰਡੀਆ ਯੂਥ ਗੇਮਜ਼ ਲਈ Volleyball ਦੇ Trials ਹੁਣ 14 ਅਪ੍ਰੈਲ ਨੂੰ ਹੋਣਗੇ

ਯੈੱਸ ਪੰਜਾਬ ਚੰਡੀਗੜ੍ਹ, 12 ਅਪ੍ਰੈਲ, 2025 ਬਿਹਾਰ ਵਿਖੇ 4 ਮਈ ਤੋਂ 15 ਮਈ ਤੱਕ ਹੋਣ ਵਾਲੀਆਂ ਖੇਲੋ ਇੰਡੀਆ ਯੂਥ ਗੇਮਜ਼ ਲਈ Punjab ਦੀ Volleyball (ਮੁੰਡੇ) ਟੀਮ...

Punjab Under-23 Cricket Team ਨੇ ਪਹਿਲੀ ਵਾਰ ਜਿੱਤੀਆਂ ਦੇਸ਼ ਪਧਰੀ ਤਿੰਨ ਟਰਾਫੀਆਂ

ਯੈੱਸ ਪੰਜਾਬ ਪਟਿਆਲਾ, 17 ਮਾਰਚ, 2025 ਬੀਤੇ ਦਿਨੀ ਸਮਾਪਤ ਹੋਈ ਅੰਡਰ 23 ਬਹੁ ਦਿਨੀ CK Nayudu Cricket Trophy ਵਿੱਚ Punjab ਦੇ ਮੁੰਡਿਆਂ ਦੀ ਕ੍ਰਿਕਟ ਟੀਮ ਨੇ...
spot_img