ਯੈੱਸ ਪੰਜਾਬ
ਅੰਮ੍ਰਿਤਸਰ, ਅਪ੍ਰੈਲ 7, 2025
Amritsar ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਏਅਰਪੋਰਟ ਦੇ ਵਿਕਾਸ ਅਤੇ ਵਧੇਰੇ ਉਡਾਣਾਂ ਲਈ ਯਤਨਸ਼ੀਲ ਫਲਾਈ Amritsar Initiative ਅਤੇ Amritsar ਦੇ ਸਰਵਪੱਖੀ ਵਿਕਾਸ ਨੂੰ ਸਮਰਪਿਤ ਸਮਾਜ ਸੇਵੀ ਸੰਸਥਾ ਅੰਮ੍ਰਿਤਸਰ ਵਿਕਾਸ ਮੰਚ ਦੇ ਪ੍ਰਤੀਨਿਧ ਮੰਡਲ ਨੇ ਅੰਮ੍ਰਿਤਸਰ ਕੌਮਾਂਤਰੀ ਹਵਾਈ ਅੱਡੇ ਦੇ ਨਵ-ਨਿਯੁਕਤ ਡਾਇਰੈਕਟਰ ਸ੍ਰੀ ਐਸ.ਕੇ. ਕਪਾਹੀ ਨਾਲ ਉਨ੍ਹਾਂ ਦੇ ਦਫ਼ਤਰ ਵਿੱਚ ਮੁਲਾਕਾਤ ਕੀਤੀ।
ਮੰਚ ਦੇ ਸਰਪ੍ਰਸਤ ਡਾ. ਚਰਨਜੀਤ ਸਿੰਘ ਗੁਮਟਾਲਾ, ਮਨਮੋਹਣ ਸਿੰਘ ਬਰਾੜ ਅਤੇ ਪ੍ਰਿੰਸੀਪਲ ਕੁਲਵੰਤ ਸਿੰਘ ਅਣਖੀ, ਓਵਰਸੀਜ਼ ਸਕੱਤਰ ਅਤੇ ਇਨੀਸ਼ੀਏਟਿਵ ਦੇ ਗਲੋਬਲ ਕਨਵੀਨਰ ਅਮਰੀਕਾ ਵਾਸੀ ਸਮੀਪ ਸਿੰਘ ਗੁਮਟਾਲਾ, ਸਕੱਤਰ ਅਤੇ ਕਨਵੀਨਰ ਭਾਰਤ ਯੋਗੇਸ਼ ਕਾਮਰਾ, ਅਧਾਰਿਤ ਵਫ਼ਦ ਵੱਲੋਂ ਡਾਇਰੈਕਟਰ ਦਾ ਇਸਤਕਬਾਲ ਕਰਦਿਆਂ ਹੋਇਆਂ ਉਨ੍ਹਾਂ ਦੇ ਧਿਆਨ ਵਿੱਚ ਹਵਾਈ ਯਾਤਰੂ ਸੇਵਾਵਾਂ ਵਿੱਚ ਹੋਰ ਲੋੜੀਂਦੇ ਸੁਧਾਰ ਰੱਖੇ ਗਏ।
ਚਰਚਾ ਦੌਰਾਨ ਡਾਇਰੈਕਟਰ ਦੇ ਧਿਆਨ ਵਿੱਚ ਲਿਆਂਦਾ ਗਿਆ ਕਿ ਯਾਤਰੀ ਸਮਾਨ ਦੀ ਸੰਭਾਲ ਲਈ ਨਵੇਂ ਇਨਲਾਈਨ ਐਕਸ-ਰੇ ਪ੍ਰਣਾਲੀ ਨੂੰ ਜਲਦ ਸ਼ੁਰੂ ਕੀਤਾ ਜਾਵੇ, ਕਾਰ ਪਾਰਕਿੰਗ ਦੇ ਠੇਕੇਦਾਰ ਵੱਲੋਂ ਵੱਧ ਨਜਾਇਜ਼ ਵਸੂਲੀਆਂ ਰੋਕਣੀਆਂ, ਮਿਲਾਪ ਅਤੇ ਵਿਦਾਈ (ਪਿਕ ਐਂਡ ਡਰੌਪ) ਸੇਵਾਵਾਂ ਨੂੰ ਨਿਯੰਤਰਿਤ ਕਰਨਾ, ਵਾਈ-ਫਾਈ ਸੇਵਾਵਾਂ ਤੁਰੰਤ ਚਾਲੂ ਕਰਨੀ, ਅਮਲੇ ਦੇ ਵਿਹਾਰ ਵਿੱਚ ਸੁਧਾਰ ਲਿਆਉਣਾ, ਟਾਇਲੈਟ ਸੇਵਾਵਾਂ ਨੂੰ ਆਧੁਨਿਕ ਕਰਨਾ, ਟਰਮੀਨਲ ਦਾ ਵਿਸਤਾਰ ਕਰਨਾ ਅਤੇ ਆਗਮਨ-ਰਵਾਨਗੀ ਹਾਲ ਵਿੱਚ ਯਾਤਰੀਆਂ ਲਈ ਬੈਗੇਜ ਟਰਾਲੀਆਂ ਉਪਲਬਧ ਹੋਣ ਨੂੰ ਯਕੀਨੀ ਬਣਾਉਣਾ ਜਰੂਰੀ ਹੈ।
ਇਹ ਚਰਚਾ ਖੁਸ਼ਗਵਾਰ ਮਾਹੌਲ ਵਿੱਚ ਹੋਈ ਅਤੇ ਡਾਇਰੈਕਟਰ ਕਪਾਹੀ ਨੇ ਇਨ੍ਹਾਂ ਮਸਲਿਆਂ ਦੀ ਸੰਵੇਦਨਸ਼ੀਲਤਾ ਨੂੰ ਸਮਝਦਿਆਂ ਉਨ੍ਹਾਂ ਦੇ ਸੁਚਾਰੂ ਹੱਲ ਸੰਬੰਧੀ ਹਾਂ-ਪੱਖੀ ਹੁੰਗਾਰਾ ਭਰਿਆ ਹੈ।
ਡਾਇਰੈਕਟਰ ਤੋਂ ਇਲਾਵਾ ਵਫ਼ਦ ਨੇ ਹਵਾਈ ਸੇਵਾਵਾਂ ਦੇ ਜ਼ਮੀਨੀ ਇੰਤਜ਼ਾਮ ਨੂੰ ਬਿਹਤਰ ਤਰੀਕੇ ਨਾਲ ਨਿਯੰਤਰਿਤ ਕਰਨ ਲਈ ਤਾਇਨਾਤ ਏਜੰਸੀ ਦੇ ਮੁਖੀ ਅਤੇ ਵੱਖ-ਵੱਖ ਏਅਰਲਾਈਨਜ਼ ਦੇ ਸਟੇਸ਼ਨ ਮੈਨੇਜਰਾਂ ਨਾਲ ਵੀ ਮਿਲ ਕੇ ਯਾਤਰੀ ਸੇਵਾਵਾਂ ਵਿੱਚ ਸੁਧਾਰ ਲਿਆਉਣ ਦੀ ਗੱਲ ਕੀਤੀ ਗਈ।
ਫੋਟੋ: ਅੰਮ੍ਰਿਤਸਰ ਕੌਮਾਂਤਰੀ ਹਵਾਈ ਅੱਡੇ ਦੇ ਨਵ-ਨਿਯੁਕਤ ਡਾਇਰੈਕਟਰ ਸ੍ਰੀ ਐਸ.ਕੇ. ਕਪਾਹੀ ਦਾ ਇਸਤਕਬਾਲ ਕਰਦੇ ਹੋਏ ਅੰਮ੍ਰਿਤਸਰ ਵਿਕਾਸ ਮੰਚ ਅਤੇ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦੇ ਆਗੂ ਡਾ. ਚਰਨਜੀਤ ਸਿੰਘ ਗੁਮਟਾਲਾ, ਪ੍ਰਿੰਸੀਪਲ ਕੁਲਵੰਤ ਸਿੰਘ ਅਣਖੀ, ਮਨਮੋਹਨ ਸਿੰਘ ਬਰਾੜ ਤੇ ਹੋਰ