spot_img
Saturday, June 15, 2024

ਵਾਹਿਗੁਰੂ

spot_img
spot_img

ਔਕਲੈਂਡ ਵਿੱਚ ਚੱਲੇਗੀ ਦੁਨੀਆਂ ਦੀ ਪਹਿਲੀ ਇਲੈਕਟ੍ਰਾਨਿਕ ਯਾਤਰੀ ਵੈਸਲ, ਲਹਿਰਾਂ ਦੇ ਉੱਪਰ ਚੱਲਣ ਕਰਕੇ ਘੱਟ ਲੱਗੇਗਾ ਖ਼ਰਚ, ਘੱਟ ਹੋਵੇਗਾ ਖ਼ਰਚਾ

- Advertisement -

ਹਰਜਿੰਦਰ ਸਿੰਘ ਬਸਿਆਲਾ
ਔਕਲੈਂਡ, 27 ਮਈ, 2024

ਬਹੁਤਿਆਂ ਕੋਲੋਂ ਸੁਣਦੇ ਹਾਂ ਕਿ ‘ਬਈ ਪਤਾ ਨਹੀਂ ਕਿੱਥੇ ਜਾ ਕੇ ਇਹ ਤਕਨੀਕ ਰੁਕੇਗੀ’ ਗੱਲ ਸੱਚੀ ਹੈ, ਇਹ ਤਕਨੀਕ ਅੱਜ ਤੱਕ ਨਾ ਤਾਂ ਰੁਕੀ ਹੈ ਅਤੇ ਨਾ ਹੀ ਰੁਕਣੀ ਹੈ। ਕਮਾਲ ਦੀਆਂ ਖੋਜ਼ਾਂ ਹੋ ਰਹੀਆਂ ਹਨ।

ਜਿੱਥੇ ਦੁਨੀਆ ਦਾ ਬਹੁਤਾ ਕੰਮ ਆਉਣ ਵਾਲੇ ਸਮੇਂ ਵਿਚ ਆਰਟੀਫੀਸ਼ੀਅਲ ਇੰਟੈਲੀਜੈਂਸੀ ਨੇ ਸੰਭਾਲ ਲੈਣਾ ਹੈ, ਉਥੇ ਬਿਜਲਈ ਉਪਕਰਣ ਨੇ ਵੀ ਰਸਾਇਣਕ ਸੀਮਤ ਸਰੋਤਾਂ ਨੂੰ ਨਿਜਾਤ ਪਵਾ ਦੇਣੀ ਹੈ।

ਸੜਕੀ ਆਵਾਜ਼ਾਈ ਵਾਲੇ ਵਾਹਨਾਂ ਤੋਂ ਬਾਅਦ ਹੁਣ ਪਾਣੀ ਵਾਲੀਆਂ ਬੋਟਾਂ (ਵੇਸਲ) ਜਾਂ ਕਹਿ ਲਈਏ ਇੰਜਣ ਵਾਲੀਆਂ ਕਿਸ਼ਤੀਆਂ ਹੁਣ ਬਿਜਲਈ ਕਿਸ਼ਤੀਆਂ ਬਣ ਗਈਆਂ ਹਨ। ਅਮਰੀਕਾ ਮੂਲ ਦੇ ਇਕ ਖੋਜ਼ੀ ਪਰ ਹੁਣ ਨਿਊਜ਼ੀਲੈਂਡ ਵਾਸੇ ਨੇ ਇਹ ਕਾਰਨਾਮਾ ਕਰ ਦਿੱਤਾ ਹੈ। ਕਰੋਨਾ ਕਾਲ ਦੌਰਾਨ ਉਹ ਇਥੇ ਬਾਰਡਰ ਬੰਦ ਹੋਣ ਕਰਕੇ ਫਸ ਕੇ ਰਹਿ ਗਿਆ ਸੀ।

ਔਕਲੈਂਡ ਵਿਖੇ ਅੱਜ ਦੁਨੀਆ ਦੀ ਪਹਿਲੀ ਬਿਜਲਈ ਬੋਟ ਜਿਸ ਨੂੰ ‘ਵੇਸੇਵ’ ਜਾਂ ਕਹਿ ਲਈਏ ਵੇਸਲ ਈ.ਵੀ. ਦਾ ਨਾਂਅ ਦਿੱਤਾ ਗਿਆ ਹੈ। ਸ਼ੁਰੁਆਤੀ ਦੌਰ ਦੇ ਵਿਚ ਹੋਣ ਕਰਕੇ ਇਹ 10 ਯਾਤਰੀਆਂ ਵਾਸਤੇ ਬਣਾਈ ਗਈ ਹੈ। ਖਾਸ ਗੱਲ ਹੈ ਕਿ ਇਸਦਾ ਕੁਝ ਹਿੱਸਾ ਹੀ ਪਾਣੀ ਦੇ ਹੇਠਾਂ ਜਾਂਦਾ ਹੈ ਅਤੇ ਬਾਕੀ ਕਿਸ਼ਤੀ ਇੰਝ ਲਗਦੀ ਹੈ ਜਿਵੇਂ ਪਾਣੀ ਦੇ ਉਪਰ ਰਹਿ ਕੇ ਦੌੜਦੀ ਪਈ ਹੋਵੇ।

ਪਾਣੀ ਦੇ ਥੱਲੇ ਸਿਰਫ ਹਾਈਡਰੋ-ਫੋਇਲਿੰਗ ਤਕਨੀਕ ਕੰਮ ਕਰਦੀ ਹੈ। ਇਹ ਲਹਿਰਾਂ ਦੇ ਉਪਰ ਗਲਾਈਡ ਕਰ ਸਕਦੀ ਹੈ। ਪਾਣੀ ਦੇ ਉਪਰ ਹੋਣ ਕਰਕੇ ਯਾਤਰਾ ਬਿਲਕੁਲ ਇਕ ਸਾਰ ਹੁੰਦੀ ਹੈ। ਪਾਣੀ ਤੋਂ ਬਾਹਰ ਹੋਣ ਕਰਕੇ ਇੰਜਣ ਦਾ ਜ਼ੋਰ 80 ਗੁਣਾ ਘੱਟ ਘੱਟ ਲਗਦਾ ਹੈ। ਜਿੱਥੇ ਪੈਟਰੋਲ ਦਾ ਖਰਚਾ 140 ਡਾਲਰ ਆਉਂਦਾ ਹੈ ਉਥੇ ਇਸ ਕਿਸ਼ਤੀ ਦੇ ਨਾਲ ਸਿਰਫ 8 ਡਾਲਰ ਦੇ ਨਾਲ ਸਰ ਜਾਂਦਾ ਹੈ।

ਜੇਕਰਾ ਸਾਰਾ ਕੁਝ ਕਾਨੂੰਨੀ ਅਤੇ ਸੁਰੱਖਿਆ ਪੱਖੋਂ ਠੀਕ ਹੋ ਨਿਬੜਦਾ ਹੈ ਤਾਂ ਨਿਊਜ਼ੀਲੈਂਡ ਦੀ ਫੁੱਲਰਜ਼ ਕੰਪਨੀ 100 ਯਾਤਰੀਆਂ ਵਾਲੀ ਵੱਡੀ 19 ਮੀਟਰ ਬੋਟ ਖਰੀਦੇਗੀ। ਵੀਐਸ-9 ਜੁਲਾਈ ਮਹੀਨੇ ਪਾਣੀ ਦੇ ਵਿਚ ਦੋੜੇਗੀ ਅਤੇ ਅਗਸਤ ਮਹੀਨੇ ਪਾਸ ਹੋਣ ਦੇ ਲਈ ਮੈਰੀਟਾਈਮ ਨਿਊਜ਼ੀਲੈਂਡ ਦੇ ਕੋਲ ਜਾਵੇਗੀ। ਵੀਐਸ-9 8.95 ਮੀਟਰ ਲੰਬੀ ਹੈ, 4 ਟਨ ਭਾਰ ਹੈ, 10 ਯਾਤਰੀ ਲਿਜਾ ਸਕਦੀ ਹੈ, ਇਕ ਅਮਲੇ ਦਾ ਮੈਂਬਰ, ਕਰੂਜ਼ ਸਪੀਡ 55 ਕਿਲੋਮੀਟਰ ਪ੍ਰਤੀ ਘੰਟਾ, ਇਕ ਵਾਰ ਚਾਰਜ ਹੋਣ ਉਤੇ 92 ਕਿਲੋਮੀਟਰ ਚਲ ਜਾਂਦੀ ਹੈ।

- Advertisement -

ਸਿੱਖ ਜਗ਼ਤ

ਜਥੇਦਾਰ ਕਰਨੈਲ ਸਿੰਘ ਪੀਰਮੁਹੰਮਦ ਦਾ ਹੀਥਰੋ ਏਅਰਪੋਰਟ ਤੇ ਪਹੁੰਚਣ ਤੇ ਨਿੱਘਾ ਸਵਾਗਤ

ਯੈੱਸ ਪੰਜਾਬ ਲੰਡਨ, 12 ਜੂਨ, 2024 ਸ੍ਰੌਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਪਾਰਟੀ ਦੇ ਬੁਲਾਰੇ ਜਥੇਦਾਰ ਕਰਨੈਲ ਸਿੰਘ ਪੀਰਮੁਹੰਮਦ ਦਾ ਲੰਡਨ ਪਹੁੰਚਣ ਤੇ ਹੀਥਰੋ ਏਅਰਪੋਰਟ ਤੇ ਨਿੱਘਾ ਸਵਾਗਤ ਕਰਦਿਆ ਸਿੱਖ ਪ੍ਰਚਾਰਕ...

ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਵਿਖੇ ਹੋਏ ਨਤਮਸਤਕ

ਯੈੱਸ ਪੰਜਾਬ ਨਵੀਂ ਦਿੱਲੀ/ਚੰਡੀਗੜ੍ਹ, 10 ਜੂਨ, 2024: ਪੰਜਾਬ ਦੇ ਰਾਜਪਾਲ ਅਤੇ ਯੂ.ਟੀ. ਚੰਡੀਗੜ੍ਹ ਦੇ ਪ੍ਰਸ਼ਾਸਕ ਸ੍ਰੀ ਬਨਵਾਰੀ ਲਾਲ ਪੁਰੋਹਿਤ ਅੱਜ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ 'ਤੇ ਸ਼ਰਧਾਂਜਲੀ ਭੇਟ ਕਰਨ ਲਈ...

ਮਨੋਰੰਜਨ

ਪੰਜਾਬੀ ਅਦਾਕਾਰਾ ਹਸਨਪ੍ਰੀਤ ਕੌਰ ਨੇ ‘ਬ੍ਰਦਰਜ਼ ਡੇਅ’ ਮਨਾਉਂਦੇ ਹੋਏ ਭਰਾਵਾਂ ਲਈ ਸਾਂਝਾ ਕੀਤੇ ਕੁਝ ਖ਼ਾਸ ਪਲ

ਯੈੱਸ ਪੰਜਾਬ 24 ਮਈ, 2024 ਹਸਨਪ੍ਰੀਤ ਕੌਰ ਜੋ ਜ਼ੀ ਪੰਜਾਬੀ ਦੇ ਸ਼ੋਅ "ਦਿਲਾਂ ਦੇ ਰਿਸ਼ਤੇ" ਵਿੱਚ "ਕੀਰਤ" ਦੀ ਭੂਮਿਕਾ ਨਿਭਾ ਰਹੀ ਹੈ, ਨੇ ਬ੍ਰਦਰਜ਼ ਡੇਅ ਤੇ ਆਪਣੇ ਭਰਾਵਾਂ ਨਾਲ ਦਿਲੀ ਪਲਾਂ ਨੂੰ ਸਾਂਝਾ ਕਰਦੇ ਹਨ। "ਦਿਲਾਂ ਦੇ...

ਇੱਕ ਪਰਫੈਕਟ ਕੋਲੇਬੋਰੇਸ਼ਨ- ਮਿਕੀ ਅਰੋੜਾ ਤੇ ਹਰੀਕੇ ਨੇ ਆਪਣਾ ਨਵਾਂ ਗੀਤ “ਐਚਆਰ ਗਾਡੀ” ਕੀਤਾ ਰਿਲੀਜ਼

ਯੈੱਸ ਪੰਜਾਬ 23 ਮਈ, 2024 ਹਰਿਆਣੇ ਦੇ ਰੈਪ ਸੀਨ ਦੀ ਧੜਕਣ ਵਾਲੀ ਲੈਅ ਇੱਕ ਵਾਰ ਫਿਰ ਗੂੰਜਦੀ ਹੈ ਜਦੋਂ ਮਿਕੀ ਅਰੋੜਾ, ਗੀਤਕਾਰੀ ਦੀ ਕਲਾ ਦੇ ਉਸਤਾਦ, ਨੇ ਆਪਣੇ ਨਵੀਨਤਮ ਸੋਨਿਕ ਮਾਸਟਰਪੀਸ, "ਐਚਆਰ ਗਾਡੀ" ਨੂੰ ਗੁਪਤ ਭੂਮੀਗਤ...

ਢੰਡਾ ਨਿਆਲੀਵਾਲਾ ਨੇ ਨਵਾਂ ਵਿਸਫੋਟਕ ਟਰੈਕ- ਈਗੋ ਕਿਲਰ – ਰਿਲੀਜ਼ ਕੀਤਾ

ਯੈੱਸ ਪੰਜਾਬ 13 ਮਈ, 2024 ਆਪਣੇ ਹਿੱਟ ਟ੍ਰੈਕ "ਬਲਾਕ" ਦੀ ਵਧਦੀ ਸਫਲਤਾ ਅਤੇ 'ਅੱਪ ਟੂ ਯੂ' ਨਾਲ ਇੰਟਰਨੈੱਟ ਦੇ ਰੁਝਾਨਾਂ ਨੂੰ ਉਡਾਉਂਦੇ ਹੋਏ, ਉੱਘੇ ਕਲਾਕਾਰ ਢਾਂਡਾ ਨਿਆਲੀਵਾਲਾ ਆਪਣੀ ਤਾਜ਼ਾ ਰਿਲੀਜ਼, "ਈਗੋ ਕਿਲਰ" ਨਾਲ ਇੱਕ ਵਾਰ ਫਿਰ...

ਸੋਸ਼ਲ ਮੀਡੀਆ

223,028FansLike
52,203FollowersFollow

ਅੱਜ ਨਾਮਾ – ਤੀਸ ਮਾਰ ਖ਼ਾਂ

ਮਹਿਮਾਨ ਲੇਖ਼

ਗੁਸਤਾਖ਼ੀ ਮੁਆਫ਼

ਪ੍ਰਕਾਸ਼ ਸਿੰਘ ਬਾਦਲ ਦਾ ‘ਅਸਲੀ ਵਾਰਿਸ’ ਕੌਣ? ਸੁਖ਼ਬੀਰ ਸਿੰਘ ਬਾਦਲ ਕਿ ਸੁਖ਼ਦੇਵ ਸਿੰਘ ਢੀਂਡਸਾ?

ਐੱਚ.ਐੱਸ.ਬਾਵਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਬੀਤੇ ਦਿਨੀਂ ਐਨ.ਡੀ.ਏ. ਦੀ ਮੀਟਿੰਗ ਵਿੱਚ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕਰਦਿਆਂ ਉਸ ਮੌਕੇ...