ਯੈੱਸ ਪੰਜਾਬ
ਫ਼ਤਹਿਗੜ੍ਹ ਸਾਹਿਬ, 2 ਦਸੰਬਰ, 2022:
ਗ਼ੀਤਾਂ ਵਿੱਚ ਹਥਿਆਰਾਂ ਦੇ ਪ੍ਰਦਰਸ਼ਨ ਦੇ ਮਾਮਲੇ ਵਿੱਚ ਇਕ ਹੋਰ ਗਾਇਕ ’ਤੇ ਪਰਚਾ ਹੋਇਆ ਹੈ।
ਗਾਇਕ ਸੁਖ਼ਮਨ ਹੀਰ ਵੱਲੋਂ ਸ਼ੁੱਕਰਵਾਰ ਹੀ ਯੂ ਟਿਊਬ ’ਤੇ ਰਿਲੀਜ਼ ਕੀਤੇ ਗਏ ਨਵੇਂ ਗ਼ੀਤ ‘ਕਾਫ਼ਲਾ’ ਵਿੱਚ ਹਥਿਆਰਾਂ ਦੇ ਪ੍ਰਦਰਸ਼ਨ ਕਰਕੇ ਇਹ ਪਰਚਾ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਥਾਣਾ ਖੇੜੀ ਨੌਧ ਸਿੰਘ ਵਿਖ਼ੇ ਦਰਜ ਕੀਤਾ ਗਿਆ ਹੈ।
ਇਸ ਗ਼ੀਤ ਵਿੱਚ ਗਾਇਕ ਸੁਖ਼ਮਨ ਹੀਰ ਦੇ ਨਾਲ ਗਾਇਕਾ ਜਾਸਮੀਨ ਅਖ਼ਤਰ ਦੀ ਵੀ ਆਵਾਜ਼ ਹੈ।
ਪਤਾ ਲੱਗਾ ਹੈ ਕਿ ਸੁਖ਼ਮਨ ਹੀਰ ਅਤੇ ਜਾਸਮੀਨ ਅਖ਼ਤਰ ਤੋਂ ਇਲਾਵਾ 6-7 ਹੋਰ ਅਣਪਛਾਤੇ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਹੋਇਆ ਹੈ।
ਇਹ ਗੀਤ ਸਵੈਗਰ ਮਿਊਜ਼ਿਕ ਅਤੇ ਗੁਰਪ੍ਰੀਤ ਖ਼ਹਿਰਾ ਦੀ ਪੇਸ਼ਕਸ਼ ਹੈ ਅਤੇ ਇਸ ਦਾ ਸੰਗੀਤ ਰੂਬਲ ਵੱਲੋਂ ਦਿੱਤਾ ਗਿਆ ਹੈ।
ਖ਼ਬਰ ਲਿਖ਼ੇ ਜਾਣ ਤਕ ਗ਼ੀਤ ਯੂ ਟਿਊਬ ’ਤੇ ਮੌਜੂਦ ਹੈ ਅਤੇ 6 ਲੱਖ 36 ਹਜ਼ਾਰ ਤੋਂ ਵੱਧ ਵਾਰ ਵੇਖ਼ਿਆ ਜਾਣ ਦੇ ਨਾਲ ਨਾਲ 8,600 ਤੋਂ ਵੱਧ ਲੋਕਾਂ ਵੱਲੋਂ ‘ਲਾਈਕ’ ਕੀਤਾ ਗਿਆ ਹੈ।
ਯੈੱਸ ਪੰਜਾਬ ਦੀਆਂ ਪੰਜਾਬੀ ਖ਼ਬਰਾਂ ਲਈ ਇੱਥੇ ਕਲਿੱਕ ਕਰਕੇ ਸਾਡਾ ਫ਼ੇਸਬੁੱਕ ਪੇਜ ਲਾਈਕ ਕਰੋ