Friday, December 27, 2024
spot_img
spot_img
spot_img

ਅਕਾਲੀ ਦਲ ਦੇ ਸੰਕਟ ਲਈ ਸਮੁਚੀ ਲੀਡਰ ਸ਼ਿਪ ਤੇ ਅਕਾਲ ਤਖ਼ਤ ਦੇ ਸਾਰੇ ਜਥੇਦਾਰ ਜ਼ਿੰਮੇਵਾਰ: ਜਥੇਦਾਰ ਹਵਾਰਾ ਕਮੇਟੀ

ਯੈੱਸ ਪੰਜਾਬ
ਅੰਮ੍ਰਿਤਸਰ, 29 ਜੂਨ, 2024

ਅਕਾਲੀ ਦਲ ਦੇ ਮੌਜੂਦਾ ਅੰਦਰੂਨੀ ਤੇ ਬਾਹਰਲੇ ਸੰਕਟ ਲਈ ਅਕਾਲੀ ਦਲ ਦੇ ਸਾਰੇ ਸੀਨੀਅਰ ਲੀਡਰਾਂ ਦੇ ਇਲਾਵਾ ਸ਼੍ਰੀ ਅਕਾਲ ਸਾਹਿਬ ਦੇ ਸਾਲ 2015 ਤੋਂ ਹੁਣ ਤੱਕ ਦੇ ਜਥੇਦਾਰ ਜ਼ਿੰਮੇਵਾਰ ਹਨ।

ਜਥੇਦਾਰ ਹਵਾਰਾ ਕਮੇਟੀ ਦੇ ਪ੍ਰੋਫੈਸਰ ਬਲਜਿੰਦਰ ਸਿੰਘ ਅਤੇ ਬਾਪੂ ਗੁਰਚਰਨ ਨੇ ਕਿਹਾ ਭਾਜਪਾ ਨਾਲ ਸਿਆਸੀ ਸਾਂਝ ਦੇ ਦੌਰਾਨ ਸਿੱਖੀ ਦੇ ਨਿਆਰੇ ਪਨ ਨੂੰ ਖੋਰਾ ਲੱਗਣ ਅਤੇ ਪੰਜਾਬ ਨਾਲ, ਨਿਰਤੰਰ ਵਿਤਕਰਾ ਹੋਣ ਦੇ ਬਾਵਜੂਦ ਜਦ ਅਕਾਲੀ ਦਲ ਦੇ ਨੇਤਾ ਇਸਨੂੰ ਨੂੰਹ ਮਾਸ ਦਾ ਰਿਸ਼ਤਾ ਕਹਿ ਕੇ ਸਿੱਖ ਕੌਮ ਨੂੰ ਗੁਮਰਾਹ ਕਰ ਰਹੇ ਸਨ ਤਾਂ ਜਥੇਦਾਰ ਸਾਹਿਬਾਨ ਨੇ ਆਪਣਾ ਫਰਜ਼ ਨਹੀ ਨਿਭਾਇਆ।

ਸਾਲ 2007 ਵਿੱਚ ਗੁਰਮੀਤ ਰਾਮ ਰਹੀਮ ਵੱਲੋਂ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਰਚਣ, 2015 ਵਿਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀਆ ਅਤੇ ਗੁਰਮੀਤ ਰਾਮ ਰਹੀਮ ਨੂੰ ਮੁਆਫ਼ੀ ਦੇਣ ਵੇਲੇ ਜੇਕਰ ਇਨ੍ਹਾਂ ਜਥੇਦਾਰਾਂ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਪਹਿਰੇਦਾਰੀ ਨਿੱਜ ਸਵਾਰਥਾਂ ਤੋਂ ਉੱਪਰ ਉੱਠ ਕੇ ਕੀਤੀ ਹੂੰਦੀ ਤਾਂ ਅੱਜ ਅਕਾਲੀ ਦਲ ਦੀ ਹਾਲਤ ਤਰਸ ਯੋਗ ਨਾ ਹੂੰਦੀ।

ਇਸ ਨਿਘਾਰ ਵਿੱਚ 2015 ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਕਾਰਜਕਾਰਨੀ ਵੀ ਜ਼ਿੰਮੇਵਾਰ ਹੈ ਜਿਸਨੇ ਗੁਰਮੀਤ ਰਾਮ ਰਹੀਮ ਦੀ ਮੁਆਫ਼ੀ ਨੂੰ ਜਾਇਜ਼ ਸਾਬਤ ਕਰਨ ਲਈ 90 ਲੱਖ ਤੋਂ ਵੱਧ ਦੇ ਇਸ਼ਤਿਹਾਰ ਦੇ ਕੇ ਗੁਰੂ ਦੀ ਗੋਲਕ ਨਾਲ ਧੋਖਾ ਕੀਤਾ।

ਸਿੱਖ ਕੌਮ ਪੰਜ ਪਿਆਰਿਆਂ ਨੂੰ ਸਤਿਕਾਰਦੀ ਹੈ ਪਰ ਜਦ ਉਨ੍ਹਾਂ ਨੇ ਜਥੇਦਾਰਾਂ ਦੇ ਗਲਤ ਵਤੀਰੇ ਤੇ ਜਵਾਬ ਮੰਗਿਆਂ ਤਾ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਨੇ ਉਨ੍ਹਾਂ ਨੂੰ ਨੋਕਰੀ ਤੋਂ ਕੱਢ ਦਿੱਤਾ। ਇਨ੍ਹਾ ਗੈਰ ਸਿਧਾਂਤਕ ਅਤੇ ਪੰਥ ਵਿਰੋਧੀ ਗਤੀਵਿਧੀਆਂ ਵਿਚ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰਾਂ ਨੇ ਅਕਾਲੀ ਦਲ ਤੇ ਨਾ ਕੇਵਲ ਚਾਦਰ ਪਾਈ ਬਲਕਿ ਪੂਰਾ ਸਾਥ ਦਿੱਤਾ।

ਅੱਜ ਦੇਸ਼ ਵਿਦੇਸ਼ ਦੀਆਂ ਸੰਗਤਾਂ ਚਿੰਤਿਤ ਹਨ ਕਿ ਸਿੱਖਾਂ ਦੀ ਸਿਆਸੀ ਆਵਾਜ਼ ਅਲੋਪ ਹੋ ਗਈ ਹੈ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸ਼੍ਰੋਮਣੀ ਕਮੇਟੀ ਦਾ ਗੌਰਵ ਘੱਟ ਗਿਆ ਹੈ।

ਜਥੇਦਾਰ ਹਵਾਰਾ ਕਮੇਟੀ ਨੇ ਕਿਹਾ ਜਿਹੜੇ ਅਕਾਲੀ ਅੱਜ ਆਪਸੀ ਦੁਸ਼ਣ ਬਾਜੀ ਨਾਲ ਦੁਸਰੇ ਨੂੰ ਮਾੜਾ ਤੇ ਆਪਣੇ ਨੂੰ ਚੰਗਾ ਦੱਸ ਰਹੇ ਹਨ ਦਰਅਸਲ ਵਿੱਚ ਇਹ ਸਾਰੇ ਹੀ ਕੌਮ ਦੀ ਅਦਾਲਤ ਵਿੱਚ ਕਸੂਰ ਵਾਰ ਹਨ।

ਹਵਾਰਾ ਕਮੇਟੀ ਨੇ ਕਿਹਾ ਅੱਜ ਪੁਰਾਤਨ ਅਕਾਲੀ ਦਲ ਨੂੰ ਬਹਾਲ ਕਰਨ ਦੀ ਲੋੜ ਹੈ ਇਸਦੇ ਲਈ ਗੁਰਸਿੱਖ ਨੌਜਵਾਨਾਂ ਨੂੰ ਨਵੀ ਚੇਤਨਾ ਨਾਲ ਅੱਗੇ ਆਉਣਾ ਪਵੇਗਾ।

ਅਹਿਮ ਖ਼ਬਰਾਂ

ਖ਼ਬਰਸਾਰ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img

ਅੱਜ ਨਾਮਾ – ਤੀਸ ਮਾਰ ਖ਼ਾਂ