ਯੈੱਸ ਪੰਜਾਬ
ਜਲੰਧਰ, 29 ਮਾਰਚ, 2025
Desh Bhagat Yadgar Committee ਵੱਲੋਂ ਅੱਜ ਬਰਮਿੰਘਮ (ਯੂ.ਕੇ.) ਤੋਂ Desh Bhagat Yadgar Hall ਆਈ.ਡਬਲੀਯੂ.ਏ. ਦੇ ਪਿਛਲੇ 50 ਸਾਲ ਤੋਂ ਕਾਮੇ ਸੋਹਣ ਸਿੰਘ ਰਾਣੂੰ ਅਤੇ ਉਹਨਾਂ ਦੇ ਸਾਥੀ ਨਿਰਮਲ ਸਿੰਘ ਨੂੰ ਪੁਸਤਕਾਂ ਦਾ ਸੈੱਟ ਭੇਂਟ ਕਰਕੇ ਉਹਨਾਂ ਨੂੰ ਜੀ ਆਇਆਂ ਨੂੰ ਕਿਹਾ ਗਿਆ।
ਇਸ ਮੌਕੇ Desh Bhagat Yadgar Committee ਦੇ ਪ੍ਰਧਾਨ ਅਜਮੇਰ ਸਿੰਘ, ਜਨਰਲ ਸਕੱਤਰ ਪ੍ਰਿਥੀਪਾਲ ਸਿੰਘ ਮਾੜੀਮੇਘਾ, ਸਹਾਇਕ ਸਕੱਤਰ ਚਰੰਜੀ ਲਾਲ ਕੰਗਣੀਵਾਲ, ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ, ਕਮੇਟੀ ਦੇ ਸੀਨੀਅਰ ਟਰੱਸਟੀ ਸੁਰਿੰਦਰ ਕੁਮਾਰੀ ਕੋਛੜ ਅਤੇ ਰਣਜੀਤ ਸਿੰਘ ਔਲਖ ਨੇ ਉਹਨਾਂ ਨਾਲ ਦੇਸ਼ ਭਗਤ ਯਾਦਗਾਰ ਹਾਲ ਦੀਆਂ ਅਤੇ ਇੰਗਲੈਂਡ ਅੰਦਰ ਸੋਹਣ ਸਿੰਘ ਅਤੇ ਉਹਨਾਂ ਦੀਆਂ ਸੰਸਥਾਵਾਂ ਬਾਰੇ ਵਿਚਾਰਾਂ ਸਾਂਝੀਆਂ ਕੀਤੀਆਂ।
ਇਸ ਮਿਲਣੀ ਮੌਕੇ ਸੋਹਣ ਸਿੰਘ ਰਾਣੂੰ ਨੇ ਦੱਸਿਆ ਕਿ 1976-77 ਤੋਂ ਅਸੀਂ ਇੰਗਲੈਂਡ ਅੰਦਰ ਗ਼ਦਰੀ ਦੇਸ਼ ਭਗਤਾਂ ਅਤੇ ਇਨਕਲਾਬੀ ਜਮਹੂਰੀ ਲਹਿਰ ਦੀਆਂ ਅਮੀਰ ਪਰੰਪਰਾਵਾਂ ਨੂੰ ਬੁਲੰਦ ਰੱਖਣ ਦਾ ਯਤਨ ਕਰਦੇ ਆ ਰਹੇ ਹਾਂ ਅਤੇ ਭਵਿੱਖ਼ ਵਿੱਚ ਵੀ ਇਹ ਸਰਗਰਮੀਆਂ ਜਾਰੀ ਵੀ ਰੱਖਾਂਗੇ ਅਤੇ ਦੇਸ਼ ਭਗਤ ਯਾਦਗਾਰ ਹਾਲ ਨਾਲ ਪਰਸਪਰ ਸਬੰਧਾਂ ਦੀ ਤੰਦ ਹੋਰ ਵੀ ਮਜ਼ਬੂਤ ਕਰਾਂਗੇ।
ਸੋਹਣ ਸਿੰਘ ਰਾਣੂੰ ਅਤੇ ਉਹਨਾਂ ਦੇ ਸਾਥੀ ਨਿਰਮਲ ਸਿੰਘ ਨੇ ਲਾਇਬ੍ਰੇਰੀ ਅਤੇ ਮਿਊਜ਼ੀਅਮ ਅਤੇ ਸ਼ਹੀਦ ਊਧਮ ਸਿੰਘ ਵੈਲਫੇਅਰ ਟਰੱਸਟ ਅਤੇ ਸੈਂਟਰ ਦੀ ਉੱਦਮ ਨਾਲ ਦੇਸ਼ ਭਗਤ ਯਾਦਗਾਰ ਹਾਲ ਦੇ ਮੁੱਖ ਦੁਆਰ ਨੂੰ ਗ਼ਦਰੀ ਇਤਿਹਾਸਕ ਵਿਰਾਸਤ ਦੇ ਰੰਗ ’ਚ ਰੰਗਣ ਲਈ ਜਾਰੀ ਉਪਰਾਲੇ ਦੀ ਸ਼ਲਾਘਾ ਕੀਤੀ।