Saturday, July 6, 2024
spot_img
spot_img
spot_img
spot_img

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁਕਤ

ਯੈੱਸ ਪੰਜਾਬ
ਅੰਮ੍ਰਿਤਸਰ, 3 ਜੁਲਾਈ, 2024

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ ਦੇ ਪ੍ਰੋਫੈਸਰ, ਡਾ. ਮਨਿੰਦਰ ਲਾਲ ਸਿੰਘ ਨੇ ਅੱਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਵਜੋਂ ਜਾਇਨ ਕਰ ਲਿਆ। ਇਸ ਮੌਕੇ ਉਨ੍ਹਾਂ ਨਾਲ ਰਜਿਸਟਰਾਰ ਡਾ. ਕੇ.ਐਸ. ਕਾਹਲੋਂ, ਡਾ. ਸ਼ਾਲਿਨੀ ਬਹਿਲ, ਪ੍ਰੋਫੈਸਰ ਇੰਚਾਰਜ (ਪ੍ਰੀਖਿਆਵਾਂ), ਡਾ. ਰਵਿੰਦਰ ਕੁਮਾਰ, ਮੁਖੀ, ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ, ਡਾ. ਰਵਿੰਦਰ ਐਸ. ਸਾਹਨੀ, ਪ੍ਰੋਫੈਸਰ, ਇਲੈਕਟ੍ਰੋਨਿਕਸ ਤਕਨਾਲੋਜੀ ਵਿਭਾਗ ਅਤੇ ਹੋਰ ਸਹਿਯੋਗੀ ਅਤੇ ਸਟਾਫ਼ ਮੈਂਬਰ ਹਾਜ਼ਰ ਸਨ। .

ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਵਾਈਸ-ਚਾਂਸਲਰ, ਪ੍ਰੋ.(ਡਾ.) ਜਸਪਾਲ ਸਿੰਘ ਸੰਧੂ ਦੀ ਯੋਗ ਅਗਵਾਈ ਹੇਠ ਨੈਕ ਨੇ 4 ਵਿੱਚੋਂ 3.84 ਅੰਕ ਪ੍ਰਾਪਤ ਕਰਕੇ ਏ++ ਦੀ ਉੱਚੀ ਰੈਂਕਿੰਗ ਹਾਸਲ ਕੀਤੀ ਹੈ।

ਯੂਨੀਵਰਸਿਟੀ ਵਿਸ਼ਵ ਪੱਧਰ ‘ਤੇ ਖੋਜ ਦੇ ਖੇਤਰ ਵਿੱਚ ਲਗਾਤਾਰ ਉਚਾਣ ਵੱਲ ਰਹੀ ਹੈ। ਡਾ. ਮਨਿੰਦਰ ਲਾਲ ਸਿੰਘ, ਪ੍ਰੋਫੈਸਰ, ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ ਦਾ ਅਧਿਆਪਨ ਅਤੇ ਖੋਜ ਦਾ 33 ਸਾਲਾਂ ਦਾ ਤਜਰਬਾ ਹੈ। ਉਨ੍ਹਾਂ ਡੀਨ, ਫੈਕਲਟੀ ਆਫ਼ ਇੰਜੀਨੀਅਰਿੰਗ ਅਤੇ ਟੈਕਨਾਲੋਜੀ, ਮੁਖੀ, ਇਲੈਕਟ੍ਰਾਨਿਕਸ ਟੈਕਨਾਲੋਜੀ ਵਿਭਾਗ ਅਤੇ ਸਿਵਲ ਇੰਜੀਨੀਅਰਿੰਗ ਅਤੇ ਲਾਇਬ੍ਰੇਰੀ ਵਿਗਿਆਨ ਵਿਭਾਗ ਦੇ ਮੁਖੀ ਵਜੋਂ ਵਾਧੂ ਚਾਰਜ ਦੇ ਅਹੁਦੇ ‘ਤੇ ਵੀ ਕਾਰਜ ਕੀਤਾ ਹੈ।

ਡਾ. ਮਨਿੰਦਰ ਲਾਲ ਸਿੰਘ ਨੇ ਇਸ ਮੌਕੇ ਕਿਹਾ ਕਿ ਉਹ ਡਾਇਰੈਕਟਰ ਖੋਜ ਦੀ ਹੈਸੀਅਤ ਵਿੱਚ ਯੂਨੀਵਰਸਿਟੀ ਵਿੱਚ ਖੋਜ ਨੂੰ ਉਤਸ਼ਾਹਿਤ ਕਰਨ ਅਤੇ ਹੋਰ ਖੋਜ ਆਧਾਰਿਤ ਗ੍ਰਾਂਟਾਂ ਪ੍ਰਾਪਤ ਕਰਨ ਲਈ ਅਨੁਕੂਲ ਮਾਹੌਲ ਲਈ ਵਚਨਬੱਧ ਹਨ।

- Advertisment -spot_img

ਅਹਿਮ ਖ਼ਬਰਾਂ